ਪੰਜਾਬੀ ਯੂਨੀਵਰਸਿਟੀ ਦੇ ਇਲੈਕਟ੍ਰੋਨਿਕਸ ਐਂਡ ਕਮਿਊਨੀਕੇਸ਼ਨ ਇੰਜੀਨੀਅਰਿੰਗ ਵਿਭਾਗ ਦੇ ਲਿਟਰੇਰੀ ਕਲੱਬ ਵੱਲੋਂ ਕਰਵਾਏ ਗਏ ਵਿਦਿਆਰਥੀਆਂ ਦੇ ਡਿਬੇਟ ਮੁਕਾਬਲੇ

1011

ਪੰਜਾਬੀ ਯੂਨੀਵਰਸਿਟੀ ਦੇ ਇਲੈਕਟ੍ਰੋਨਿਕਸ ਐਂਡ ਕਮਿਊਨੀਕੇਸ਼ਨ ਇੰਜੀਨੀਅਰਿੰਗ ਵਿਭਾਗ ਦੇ ਲਿਟਰੇਰੀ ਕਲੱਬ ਵੱਲੋਂ ਕਰਵਾਏ ਗਏ ਵਿਦਿਆਰਥੀਆਂ ਦੇ ਡਿਬੇਟ ਮੁਕਾਬਲੇ

ਪਟਿਆਲਾ/ਸਤੰਬਰ,7,2023

ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਇਲੈਕਟ੍ਰੋਨਿਕਸ ਐਂਡ ਕਮਿਊਨੀਕੇਸ਼ਨ ਇੰਜੀਨੀਅਰਿੰਗ ਵਿਭਾਗ ਦੇ ਲਿਟਰੇਰੀ ਕਲੱਬ ਵੱਲੋਂ ਡਾ. ਰਾਜਬੀਰ ਕੌਰ, ਸਹਾਇਕ ਪ੍ਰੋਫੈਸਰ ਦੀ ਅਗਵਾਈ ਵਿਚ ਡਿਬੇਟ ਮੁਕਾਬਲੇ ਕਰਵਾਏ ਗਏ।

ਇਸ ਵਿਚ ਵਿਭਾਗ ਦੇ ਲਗਭੱਗ 30 ਵਿਦਿਆਰਥੀਆਂ ਨੇ ਹਿੱਸਾ ਲਿਆ। ਡਿਬੇਟ ਦਾ ਪਹਿਲਾ ਵਿਸ਼ਾ ਸਟੈਇੰਗ ਇੰਨ ਇੰਡੀਆ ਆਰ ਗੋ ਆਬਰੇਡ (Staying in India or Go aboard), ਦੂਜਾ ਵਿਸ਼ਾ ਵਿੱਚ ਏ-ਆਈ. ਰਿਪਲੇਸ ਹਿਊਮਿਨ ਇੰਨ ਦਾ ਫਿਊਚਰ (Will Al Replace Humans in the Future) ਅਤੇ ਤੀਜਾ ਅੰਤਿਮ ਵਿਸ਼ਾ ਇਜ ਇੰਜੀਨੀਅਰਿੰਗ ਲੈਸਿੰਗ ਇਟਸ ਰਾਮ ਇੰਨ ਇੰਡੀਆ (Is Engineering Losing its Charm in India) ਸਨ।

ਇਸ ਪ੍ਰੋਗਰਾਮ ਵਿਚ ਵਿਭਾਗ ਦੇ ਅਸਿਸਟੈਂਟ ਪ੍ਰੋਫੈਸਰ ਡਾ. ਚਰਨਜੀਤ ਸਿੰਘ, ਡਾ. ਅਮਨਦੀਪ ਸਿੰਘ ਸੱਪਲ, ਡਾ. ਹਰਜਿੰਦਰ ਸਿੰਘ ਸ਼ਾਮਿਲ ਹੋਏ। ਇਸ ਪ੍ਰੋਗਰਾਮ ਦੌਰਾਨ ਪਹਿਲੇ ਸਥਾਨ ਤੇ ਜਸਵਿੰਦਰ ਸਿੰਘ, ਬੀ.ਟੈੱਕ ਭਾਗ ਪਹਿਲਾ ਸਾਲ ਈ.ਸੀ.ਐਮ. ਬ੍ਰਾਂਚ ਨੇ, ਦੂਜਾ ਸਥਾਨ ਲਗਨਪ੍ਰੀਤ ਸਿੰਘ, ਬੀ.ਟੈੱਕ ਭਾਗ ਦੂਜਾ ਸਾਲ (ਈ.ਸੀ.ਈ.) ਨੇ ਅਤੇ ਤੀਜਾ ਸਥਾਨ ਵਿਚ ਦੋ ਵਿਦਿਆਰਥੀ ਮਾਨਵ ਸਿੰਘ ਅਤੇ ਕਿਸ਼ਨ ਕੁਮਾਰ ਜੋ ਕਿ ਬੀ.ਟੈਕ ਭਾਗ ਪਹਿਲਾ ਸਾਲ (ਈ.ਸੀ.ਬੀ.) ਵਿਦਿਆਰਥੀ ਹਨ ਨੇ ਸਥਾਨ ਪ੍ਰਾਪਤ ਕੀਤੇ।

ਪੰਜਾਬੀ ਯੂਨੀਵਰਸਿਟੀ ਦੇ ਇਲੈਕਟ੍ਰੋਨਿਕਸ ਐਂਡ ਕਮਿਊਨੀਕੇਸ਼ਨ ਇੰਜੀਨੀਅਰਿੰਗ ਵਿਭਾਗ ਦੇ ਲਿਟਰੇਰੀ ਕਲੱਬ ਵੱਲੋਂ ਕਰਵਾਏ ਗਏ ਵਿਦਿਆਰਥੀਆਂ ਦੇ ਡਿਬੇਟ ਮੁਕਾਬਲੇ

ਇਸ ਪ੍ਰੋਗਰਾਮ ਵਿਚ ਵਿਭਾਗ ਦੇ ਪ੍ਰੋਫੈਸਰ ਡਾ. ਕੁਲਵਿੰਦਰ ਸਿੰਘ ਮੱਲ੍ਹੀ ਅਤੇ ਡਾ. ਰਾਜਬੀਰ ਕੌਰ (ਲਿਟਰੇਰੀ ਕਲੱਬ ਪ੍ਰਧਾਨ) ਵੱਲੋਂ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ।