ਪੰਜਾਬੀ ਯੂਨੀਵਰਸਿਟੀ ਪਟਿਆਲਾ ਕੈਂਪਸ ਵਿਖੇ ਸੱਤਵਾਂ ਅੰਤਰ-ਰਾਸ਼ਟਰੀ ਯੋਗਾ ਦਿਵਸ ਮਨਾਇਆ
ਪਟਿਆਲਾ/ 21 ਜੂਨ 2021
ਪੰਜਾਬੀ ਯੂਨੀਵਰਸਿਟੀ, ਪਟਿਆਲਾ ਕੈਂਪਸ ਵਿਖੇ ਸਰੀਰਕ ਸਿੱਖਿਆ ਵਿਭਾਗ ਵੱਲੋਂ ਮਿਤੀ 21 ਜੂਨ 2021 ਨੂੰ ਸੱਤਵਾਂ ਅੰਤਰ-ਰਾਸ਼ਟਰੀ ਯੋਗਾ ਦਿਵਸ ਮਨਾਇਆ ਗਿਆ। ਡਾ. ਨਿਸ਼ਾਨ ਸਿੰਘ ਦਿਓਲ, ਮੁਖੀ ਸਰੀਰਕ ਸਿੱਖਿਆ ਵਿਭਾਗ ਦੀ ਨਿਗਰਾਨੀ ਹੇਠ ਕਰਵਾਏ ਇਸ ਪ੍ਰੋਗਰਾਮ ਦੀ ਅਗਵਾਈ ਪੰਜਾਬੀ ਯੂਨੀਵਰਸਿਟੀ ਦੇ ਉਪ-ਕੁਲਪਤੀ ਡਾ. ਅਰਵਿੰਦ ਵੱਲੋਂ ਕੀਤੀ ਗਈ।
ਇਸ ਮੌਕੇ ਵਿਸ਼ੇਸ਼ ਮਹਿਮਾਨ ਵਜੋਂ ਪੰਜਾਬ ਦੇ ਸਰਵ-ਉੱਚ ਖੇਡ ਪੁਰਸਕਾਰ ਮਹਾਰਾਜਾ ਰਣਜੀਤ ਸਿੰਘ ਨਾਲ ਸਨਮਾਨਿਤ ਓਲਪੀਅਨ, ਡਾ. ਤਰਲੋਕ ਸਿੰਘ ਸੰਧੂ ਜੀ ਵੱਲੋਂ ਸ਼ਿਰਕਤ ਕੀਤੀ ਗਈ। ਅੰਤਰ-ਰਾਸ਼ਟਰੀ ਯੋਗਾ ਦਿਵਸ ਦੇ ਅੰਤਰਗਤ ਪੰਜਾਬੀ ਯੂਨੀਵਸਿਟੀ ਦੇ ਉਪ-ਕੁਲਪਤੀ ਡਾ. ਅਰਵਿੰਦ ਨੇ ਯੋਗ ਦਾ ਮੰਤਵ ਜੁੜਨਾ ਦੱਸਿਆ ਕਿ ਯੋਗ ਸਾਨੂੰ ਕਿਵੇਂ ਜੁੜਨਾ ਸਿਖਾਉਂਦਾ ਹੈ। । ਵਿਸ਼ੇਸ਼ ਤੌਰ ਤੇ ਪੁੱਜੇ ਮੁੱਖ ਮਹਿਮਾਨ ਡਾ. ਤਰਲੋਕ ਸਿੰਘ, ਓਲਪੀਅਨ, ਨੇ ਦੱਸਿਆ ਕਿ ਯੋਗਾ ਕਿਵੇਂ ਹਰ ਇਨਸਾਨ ਦੀ ਜ਼ਿੰਦਗੀ ਵਿੱਚ ਮਹੱਤਤਾ ਰੱਖਦਾ ਹੈ।
ਯੋਗ ਦਿਵਸ ਮੌਕੇ ਯੋਗਾ ਦੇ ਵਿਦਿਆਰਥੀਆਂ ਅਤੇ ਕੈਂਪ ਲਗਾ ਰਹੇ ਲੋਕਾਂ ਵੱਲੋ ਉਤਸਾਹਿਤ ਹੋਕੇ ਯੋਗ ਉੱਤੇ ਆਧਾਰਿਤ ਆਪਣੀ ਪੇਸ਼ਕਾਰੀ ਪੇਸ਼ ਕੀਤੀ ਗਈ। ਇਸ ਮੌਕੇ ਕੈਂਪ ਪ੍ਰਤੀਨਿਧੀ ਵਜੋਂ ਡਾ. ਰਜਿੰਦਰ ਪਾਲ ਸਿੰਘ ਬਰਾੜ ਨੇ ਸੰਬੋਧਨ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਕੈਂਪ ਦੌਰਾਨ ਕਿਵੇਂ ਸਰੀਰਕ ਲਾਭ ਉਠਾਇਆ। ਉਨ੍ਹਾਂ ਤੋਂ ਇਲਾਵਾ ਡਾ.ਗੁਰਸੇਵਕ ਲੰਬੀ ਨੇ ਕੁਝ ਸਤਰਾਂ ਵਿੱਚ ਆਪਣੇ ਯੋਗਾ ਤੇ ਆਧਾਰਿਤ ਤਜ਼ਰਬੇ ਨਾਲ਼ ਯੋਗ ਦੀ ਮਹੱਤਤਾ ਬਾਰੇ ਦੱਸਿਆ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ 23 ਮਈ ਤੋਂ ਸਰੀਰਕ ਸਿੱਖਿਆ ਵਿਭਾਗ ਅਤੇ ਫੈਕਲਟੀ ਕਲਬ ਵੱਲੋ ਸਾਂਝੇ ਤੌਰ ਤੇ ਯੋਗਾ ਕੈਂਪ ਲਗਾਇਆ ਜਾ ਰਿਹਾ ਸੀ, ਜਿਸ ਵਿੱਚ ਕੈਂਪਸ ਦੇ ਕਰਮਚਾਰੀ, ਵਿਦਿਆਰਥੀਆਂ ਅਤੇ ਪ੍ਰੋਫੈਸਰਾਂ ਸਹਿਬਾਨ ਤੋਂ ਇਲਾਵਾ ਬਾਹਰ ਰਹਿੰਦੇ ਲੋਕਾਂ ਦੇ ਨਾਲ ਯੂਨੀਵਰਸਿਟੀ ਸਕੂਲ ਦੇ ਮਾਸਟਰ ਸਤਵੀਰ ਸਿੰਘ ਜੀ ਨੇ ਆਪਣੇ ਐੱਨ.ਸੀ.ਸੀ. ਕੈਡਿਟ ਨਾਲ ਯੋਗਾ ਕੈਂਪ ਵਿੱਚ ਸ਼ਮੂਲੀਅਤ ਕੀਤੀ ਗਈ।
ਪੰਜਾਬੀ ਯੂਨੀਵਰਸਿਟੀ ਪਟਿਆਲਾ ਕੈਂਪਸ ਵਿਖੇ ਸੱਤਵਾਂ ਅੰਤਰ-ਰਾਸ਼ਟਰੀ ਯੋਗਾ ਦਿਵਸ ਮਨਾਇਆ I ਅਖੀਰ ਵਿੱਚ ਸਰੀਰਕ ਸਿੱਖਿਆ ਵਿਭਾਗ ਦੇ ਮੁਖੀ ਡਾ. ਨਿਸ਼ਾਨ ਸਿੰਘ ਦਿਓਲ ਨੇ ਇਸ ਮਹਤਵ ਪੂਰਨ ਦਿਵਸ ਉੱਤੇ ਪਹੁੰਚੇ ਸਾਰੇ ਮਹਿਮਾਨਾਂ ਅਤੇ ਉਪ-ਕੁਲਪਤੀ ਦਾ ਧੰਨਵਾਦ ਕੀਤਾ ਤੇ ਭਵਿੱਖ ਵਿਚ ਵੀ ਇਹੋ-ਜਿਹੇ ਉਪਰਾਲੇ ਕਰਨ ਦਾ ਭਰੋਸਾ ਜਤਾਇਆ। ਮੰਚ ਦਾ ਸਚਾਲਨ ਡਾ. ਅਮਰਪ੍ਰੀਤ ਸਿੰਘ ਨੇ ਕੀਤਾ। ਇਸ ਮੌਕੇ ਵਿਸ਼ੇਸ਼ ਤੌਰ ਤੇ ਡਾ. ਨਿਰਮਲ, ਡਾ.ਸੀ.ਪੀ.ਕੰਬੋਜ, ਡਾ. ਜਗਦੀਪ ਸਿੰਘ ਤੂਰ, ਡਾ. ਪੁਸ਼ਪਿੰਦਰ ਜੋਸ਼ੀ, ਡਾ. ਸਰਬਜੀਤ ਸਿੰਘ, ਡਾ. ਹੈਪੀ ਜੇਜੀ, ਡਾ. ਅਮਰਪ੍ਰੀਤ ਸਿੰਘ ਅਤੇ ਯੋਗਾ ਇੰਚਾਰਜ ਪਰਵਿੰਦਰ ਸਿੰਘ, ਰਘਵੀਰ ਸਿੰਘ, ਜਗਜੀਵਨ ਸਿੰਘ ਆਦਿ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।