ਪੰਜਾਬ ਮਹਾਨ ਗੁਰੂਆਂ-ਪੀਰਾਂ ਦੀ ਧਰਤੀ -ਮਨੀਸ਼ ਤਿਵਾੜੀ

139

ਪੰਜਾਬ ਮਹਾਨ ਗੁਰੂਆਂ-ਪੀਰਾਂ ਦੀ ਧਰਤੀ -ਮਨੀਸ਼ ਤਿਵਾੜੀ

ਬਹਾਦਰਜੀਤ ਸਿੰਘ /ਰੂਪਨਗਰ, 20 ਅਗਸਤ,2022

ਸ੍ਰੀ ਆਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ ਅਤੇ ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਨੇ ਕਿਹਾ ਹੈ ਕਿ ਪੰਜਾਬ ਮਹਾਨ ਗੁਰੂਆਂ-ਪੀਰਾਂ ਦੀ ਧਰਤੀ ਹੈ, ਜੋ ਸਾਨੂੰ ਆਪਸੀ ਭਾਈਚਾਰੇ ਦਾ ਸੰਦੇਸ਼ ਦਿੰਦੇ ਹਨ।  ਸਾਂਸਦ ਤਿਵਾੜੀ ਬਾਬਾ ਸਰਵਣ ਦਾਸ ਜੀ ਦੇ ਜਨਮ ਦਿਹਾੜੇ ਮੌਕੇ ਉਨ੍ਹਾਂ ਦੇ ਤਪ ਅਸਥਾਨ ਪਤਿਆਲਾਂ ਵਿਖੇ ਕਰਵਾਏ ਗਏ ਸਮਾਗਮ ਵਿੱਚ ਸ਼ਿਰਕਤ ਕਰਨ ਲਈ ਪਹੁੰਚੇ ਹੋਏ ਸਨ।

ਇਸ ਮੌਕੇ ਸੰਬੋਧਨ ਕਰਦਿਆਂ ਸੰਸਦ ਮੈਂਬਰ ਤਿਵਾੜੀ ਨੇ ਕਿਹਾ ਕਿ ਪੰਜਾਬ ਮਹਾਨ ਗੁਰੂਆਂ-ਪੀਰਾਂ ਦੀ ਧਰਤੀ ਹੈ, ਜੋ ਸਾਨੂੰ ਆਪਸੀ ਭਾਈਚਾਰੇ ਦਾ ਸੰਦੇਸ਼ ਦਿੰਦੇ ਹਨ।  ਸਾਡਾ ਦੇਸ਼ ਅਤੇ ਸਮਾਜ ਆਪਸੀ ਭਾਈਚਾਰੇ ਅਤੇ ਏਕਤਾ ਨਾਲ ਹੀ ਤਰੱਕੀ ਕਰ ਸਕਦਾ ਹੈ।  ਉਨ੍ਹਾਂ ਕਿਹਾ ਕਿ ਉਹ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਦੇ ਹਨ ਕਿ ਉਨ੍ਹਾਂ ਨੂੰ ਇਸ ਪਵਿੱਤਰ ਸਥਾਨ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਹੈ।

ਪੰਜਾਬ ਮਹਾਨ ਗੁਰੂਆਂ-ਪੀਰਾਂ ਦੀ ਧਰਤੀ -ਮਨੀਸ਼ ਤਿਵਾੜੀ
Manish Tiwari

ਇਸ ਤੋਂ ਪਹਿਲਾਂ,  ਮਹੰਤ ਬਾਬਾ ਭਗਵਾਨ ਦਾਸ ਅਤੇ ਸਵਾਮੀ ਦਿਆਲ ਦਾਸ ਵੱਲੋਂ ਐਮ.ਪੀ ਮਨੀਸ਼ ਤਿਵਾੜੀ ਨੂੰ ਸਨਮਾਨ ਚਿੰਨ੍ਹ ਭੇਟ ਕੀਤਾ ਗਿਆ।

ਸਮਾਗਮ ਵਿੱਚ ਹੋਰਨਾਂ ਤੋਂ ਇਲਾਵਾ ਰਮਨ ਚੌਧਰੀ, ਸੁਭਾਸ਼ ਬੇਦੀ, ਸੋਹਣ ਸਿੰਘ, ਬਲਬੀਰ ਸਿੰਘ, ਮਨਜਿੰਦਰ ਕੌਰ ਸਰਪੰਚ, ਗੁਰਮੀਤ ਸਿੰਘ, ਹਰਵਿੰਦਰ ਸਿੰਘ ਆਦਿ ਹਾਜ਼ਰ ਸਨ।