ਪੰਜਾਬ ਵਿਚ 100 ਸਕੂਲ ਆਫ਼ ਐਮੀਨੈਂਸ ਬਣਾਏ ਜਾਣਗੇ- ਹਰਜੋਤ ਸਿੰਘ ਬੈਂਸ

211

ਪੰਜਾਬ ਵਿਚ 100 ਸਕੂਲ ਆਫ਼ ਐਮੀਨੈਂਸ ਬਣਾਏ ਜਾਣਗੇ- ਹਰਜੋਤ ਸਿੰਘ ਬੈਂਸ

ਬਹਾਦਰਜੀਤ ਸਿੰਘ /ਕੀਰਤਪੁਰ ਸਾਹਿਬ/ਸ੍ਰੀ ਅਨੰਦਪੁਰ ਸਾਹਿਬ ,17 ਜੁਲਾਈ,2022

ਪੰਜਾਬ ਦੇ ਲੋਕਾਂ ਦੇ ਬੱਚਿਆਂ ਨੂੰ ਵਧੀਆ ਸਿੱਖਿਆ ਦੇਣ ਲਈ ਦੋ ਸਾਲ ਦੇ ਵਿਚ ਪੰਜਾਬ ਦੇ 19 ਹਜ਼ਾਰ ਦੇ ਕਰੀਬ ਸਰਕਾਰੀ ਸਕੂਲਾਂ ਵਿਚ ਹੋਰ ਸੁਧਾਰ ਕਰਕੇ ਇਹਨਾਂ ਨੂੰ ਨਮੂਨੇ ਦਾ ਸਕੂਲ ਬਣਾਇਆ ਜਾਵੇਗਾ, ਜਿਸ ਤੋਂ ਬਾਅਦ ਲੋਕ ਆਪਣੇ ਬੱਚਿਆਂ ਨੂੰ ਨਿੱਜੀ,ਕਾਨਵੈਂਟ ਤੇ ਮਾਡਲ ਸਕੂਲਾਂ ਵਿਚ ਭੇਜਣ ਦੀ ਬਜਾਏ ਸਰਕਾਰੀ ਸਕੂਲਾਂ ਵਿਚ ਪੜ੍ਹਾਉਣ ਲਈ ਤਰਜੀਹ ਦੇਣਗੇ। ਇਸ ਤੋਂ ਇਲਾਵਾ ਪੰਜਾਬ ਵਿਚ 100 ਸਕੂਲ ਆਫ਼ ਐਮੀਨੈਂਸ ਬਣਾਏ ਜਾਣਗੇ। ਇਸ ਗੱਲ ਦਾ ਪ੍ਰਗਟਾਵਾ ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਜੇਲ੍ਹਾਂ,ਜਲ ਸਰੋਤ, ਖਾਣਾਂ ਅਤੇ ਭੂ-ਵਿਗਿਆਨ ਅਤੇ ਸਕੂਲ ਸਿੱਖਿਆ ਵਿਭਾਗ ਪੰਜਾਬ ਅਤੇ ਹਲਕਾ ਵਿਧਾਇਕ ਸ੍ਰੀ ਅਨੰਦਪੁਰ ਸਾਹਿਬ ਵੱਲੋਂ ਸਾਡਾ.ਐਮ.ਐਲ.ਏ.ਸਾਡੇ.ਵਿਚ ਪ੍ਰੋਗਰਾਮ ਤਹਿਤ ਪਿੰਡ ਕੋਟਲਾ ਪਾਵਰ ਹਾਊਸ ਦੇ ਗੈਸਟ ਹਾਊਸ ਵਿਖੇ ਲੋਕਾਂ ਦੀਆਂ ਮੁਸ਼ਕਲਾਂ ਅਤੇ ਸਮੱਸਿਆਵਾਂ ਸੁਣਨ ਉਪਰੰਤ ਜਨਤਕ ਇਕੱਠ ਨੂੰ ਸੰਬੋਧਨ ਕਰਦੇ ਹੋਏ ਕੀਤਾ। ਇਸ ਮੌਕੇ ਉਹਨਾਂ ਨੇ ਸੈਕੜੇ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ ਅਤੇ ਉਹਨਾਂ ਵਿਚੋਂ ਜ਼ਿਆਦਾਤਰ ਸਮੱਸਿਆਵਾਂ ਦਾ ਹੱਲ ਮੌਕੇ ਉਪਰ ਹੀ ਕਰ ਦਿੱਤਾ ਗਿਆ ਅਤੇ ਕੁਝ ਸਮੱਸਿਆਵਾਂ ਦਾ ਹੱਲ ਕਰਨ ਲਈ ਅੱਗੇ ਸਬੰਧਿਤ ਮਹਿਕਮਿਆਂ ਨੂੰ ਭੇਜ ਦਿੱਤੀਆਂ ਗਈਆਂ।

ਪੰਜਾਬ ਵਿਚ 100 ਸਕੂਲ ਆਫ਼ ਐਮੀਨੈਂਸ ਬਣਾਏ ਜਾਣਗੇ- ਹਰਜੋਤ ਸਿੰਘ ਬੈਂਸI ਇਸ ਮੌਕੇ ਕੈਬਨਿਟ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਸ.ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸਾਡੇ ਵੱਲੋਂ ਸਕੂਲਾਂ, ਸੜਕਾਂ , ਸਿਹਤ ਸਹੂਲਤਾਂ ਦਾ ਵੱਡੇ ਪੱਧਰ ਤੇ ਸੁਧਾਰ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਸਰਕਾਰੀ ਸਕੂਲਾਂ ਵਿਚ ਅਧਿਆਪਕਾਂ ਦੀਆਂ ਖਾਲੀ ਅਸਾਮੀਆਂ ਭਰੀਆਂ ਜਾਣਗੀਆਂ ਤੇ ਅਧਿਆਪਕਾਂ ਦੀਆਂ ਤਰੱਕੀਆਂ ਵੀ ਕੀਤੀਆਂ ਜਾਣਗੀਆਂ। ਕੈਬਨਿਟ ਮੰਤਰੀ ਬੈਸ ਨੇ ਕਿਹਾ ਕਿ ਅਧਿਆਪਕਾਂ ਦੀ ਬਦਲੀ ਦੀ ਪਾਲਸੀ ਵਿਚ ਉਹਨਾਂ ਵੱਲੋਂ ਕੁਝ ਬਦਲਾਓ ਕੀਤਾ ਜਾ ਰਿਹਾ ਹੈ ।

ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਚੰਗਰ ਇਲਾਕੇ ਦੀਆਂ ਸੜਕਾਂ ਦਾ ਉਹਨਾਂ ਵੱਲੋਂ ਵੱਡੇ ਪੱਧਰ ਤੇ ਸੁਧਾਰ ਕੀਤਾ ਜਾ ਰਿਹਾ ਹੈ। ਜਿਸ ਵਿਚ ਕੀਰਤਪੁਰ ਸਾਹਿਬ- ਬਿਲਾਸਪੁਰ ਸੜਕ ਤੋਂ ਚੀਕਣਾ,ਬਲੋਲੀ,ਪਹਾੜਪੁਰ,ਹਰੀਪੁਰ ਅਪਟੂ, ਦਸ਼ਮੇਸ਼ ਅਕੈਡਮੀ ਸ੍ਰੀ ਅਨੰਦਪੁਰ ਸਾਹਿਬ, ਕੋਟਲਾ ਤੋਂ ਸਮਲਾਹ ਲਿੰਕ ਰੋਡ ਅਤੇ ਸਹੀਦ ਸਿਪਾਹੀ ਦਵਿੰਦਰ ਸਿੰਘ ਫਤਿਹਪੁਰ ਬੁੰਗਾ ਮਾਰਗ ਸ਼ਾਮਿਲ ਹੈ, ਇਹਨਾਂ ਸੜਕਾਂ ਦੀ ਕਰੀਬ 37 ਕਿਲੋਮੀਟਰ ਲੰਬਾਈ ਹੈ ਅਤੇ ਇਹਨਾਂ ਸੜਕਾਂ ਉਪਰ 19.12 ਕਰੋੜ ਰੁਪਏ ਖਰਚਾ ਆਵੇਗਾ। ਉਹਨਾਂ ਦੱਸਿਆ ਕਿ ਜਿਹੜੀਆਂ ਸੜਕਾਂ ਛੋਟੀਆਂ ਹਨ, ਉਹਨਾਂ ਨੂੰ 18 ਫੁੱਟ ਤੱਕ ਚੌੜਾ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਸੜਕਾਂ ਦਾ ਨਵੀਨੀਕਰਨ ਅਤੇ ਚੌੜੀਆਂ ਹੋਣ ਨਾਲ ਪਿੰਡਾਂ ਦੇ ਲੋਕਾਂ ਨੂੰ ਇਹਨਾਂ ਦਾ ਕਾਫੀ ਲਾਭ ਹੋਵੇਗਾ।

ਬੈਂਸ ਨੇ ਕਿਹਾ ਕਿ ਜਿਨ੍ਹਾਂ ਪਿੰਡਾਂ ਵਿਚ ਪਾਣੀ ਲਈ ਡੂੰਘੇ ਟਿਊਬਵੈੱਲ ਬੋਰ ਲੱਗੇ ਹੋਏ ਹਨ, ਪਰ ਉਹਨਾਂ ਨੂੰ ਹੁਣ ਤੱਕ ਬਿਜਲੀ ਦੇ ਕੂਨੈਕਸਨ ਨਾ ਮਿਲਣ ਕਾਰਨ ਉਹ ਸਫੇਦ ਹਾਥੀ ਬਣੇ ਹੋਏ ਸਨ, ਨੂੰ ਬਿਜਲੀ ਦੇ ਕੁਨੈਕਸਨ ਦੇ ਕੇ ਚਾਲੂ ਕੀਤਾ ਜਾਵੇਗਾ, ਜਿਸ ਨਾਲ ਲੋਕਾਂ ਨੂੰ ਲਾਭ ਹੋਵੇਗਾ।ਇਸ ਤੋਂ ਇਲਾਵਾ ਆਪਣੇ ਹਲਕੇ ਦੇ ਪਿੰਡਾਂ ਦੇ ਲੋਕਾਂ ਨੂੰ ਸਿੰਚਾਈ ਅਤੇ ਪੀਣ ਲਈ ਨਹਿਰੀ ਪਾਣੀ ਉਪਲਬਧ ਕਰਵਾਇਆ ਜਾਵੇਗਾ ਜਿਸ ਨਾਲ ਅਜਿਹੇ ਪਿੰਡ ਜਿਨ੍ਹਾਂ ਵਿਚ ਪਾਣੀ ਦੀ ਘਾਟ ਸੀ, ਪੂਰੀ ਹੋਣ ਨਾਲ ਖੁਸ਼ਹਾਲੀ ਆਵੇਗੀ। ਉਨ੍ਹਾਂ ਨੇ ਕਿਹਾ ਕਿ ਚੋਣਾਂ ਦੌਰਾਨ ਜੋ ਵੀ ਆਮ ਆਦਮੀ ਪਾਰਟੀ ਨੇ ਲੋਕਾਂ ਨਾਲ ਵਾਅਦਾ ਕੀਤਾ ਸੀ, ਨੂੰ ਜਰੂਰ ਪੂਰਾ ਕੀਤਾ ਜਾਵੇਗਾ। ਜਿਸ ਵਿਚ ਸਾਡੇ ਵੱਲੋਂ ਲੋਕਾਂ ਦੇ ਦੋ ਮਹੀਨੇ ਦੇ ਬਿਜਲੀ ਦੇ 600 ਯੂਨਿਟ ਮੁਫ਼ਤ ਦੇਣਾ ਵੀ ਸ਼ਾਮਿਲ ਹੈ। ਉਹਨਾਂ ਕਿਹਾ ਕਿ ਹੋਲੀ ਹੋਲੀ ਲੋਕਾਂ ਨਾਲ ਕੀਤੇ ਹਰੇਕ ਵਾਅਦੇ ਪੂਰੇ ਕੀਤੇ ਜਾਣਗੇ।

ਇਸ ਮੌਕੇ ਉਹਨਾਂ ਨਾਲ ਸੋਹਣ ਸਿੰਘ ਬੈਂਸ,ਕਮਿੱਕਰ ਸਿੰਘ ਡਾਢੀ ਜ਼ਿਲ੍ਹਾ ਯੂਥ ਪ੍ਰਧਾਨ, ਦੀਪਕ ਸੋਨੀ ਭਨੂਪਲੀ,ਕੈਪਟਨ ਗੁਰਨਾਮ ਸਿੰਘ ਪ੍ਰਧਾਨ ਚੰਗਰ ਜ਼ੋਨ,ਡਾ. ਸੰਜੀਵ ਗੋਤਮ, ਸੂਬੇਦਾਰ ਰਾਜਪਾਲ ਸਰਕਲ ਪ੍ਰਧਾਨ,ਸੁਖਦੇਵ ਸਿੰਘ ਸਰਕਲ ਪ੍ਰਧਾਨ, ਰਾਮਪਾਲ ਸਾਬਕਾ ਸਰਪੰਚ ਕਾਹੀਵਾਲ,ਦਿਲਬਾਗ ਸਿੰਘ ਰਾਏਪੁਰ, ਹਰਮੇਸ਼ ਕੁਮਾਰ ਪਹਾੜਪੁਰ,ਸਰਬਜੀਤ ਸਿੰਘ ਭਟੋਲੀ ਪ੍ਰਧਾਨ ਟਰੱਕ ਯੂਨੀਅਨ ਕੀਰਤਪੁਰ ਸਾਹਿਬ,ਜਸਵੀਰ ਸਿੰਘ ਰਾਣਾ ਕੀਰਤਪੁਰ ਸਾਹਿਬ,ਪ੍ਰਕਾਸ਼ ਕੌਰ ਹਲਕਾ ਇੰਚਾਰਜ ਕੀਰਤਪੁਰ ਸਾਹਿਬ,ਮੁਨੀਸ਼ ਬਾਵਾ ਕੀਰਤਪੁਰ ਸਾਹਿਬ,  ਗੁਰਚਰਨ ਸਿੰਘ,ਸਤੀਸ਼ ਬਾਵਾ,ਸੁਦੇਸ਼ ਕੁਮਾਰੀ ਕੋਟਲਾ ਪਾਵਰ ਹਾਊਸ,ਰਾਜਿੰਦਰ ਕੌਰ, ਰੁਪਿੰਦਰ ਕੌਰ,ਬਲਜਿੰਦਰ ਸਿੰਘ ਲੌਂਗੀਆ ਗੱਜਪੁਰ ਬੇਲਾ,ਮਨਦੀਪ ਸਿੰਘ ਕਾਹੀਵਾਲ,ਰਣਜੀਤ ਸਿੰਘ ਸੋਨੂੰ, ਸੁਖਦੇਵ ਸਿੰਘ ਨੱਕੀਆਂ,ਹਰਜਿੰਦਰ ਸਿੰਘ ਪਿੰਡ ਮੌੜਾ,ਬਲਜਿੰਦਰ ਸਿੰਘ ਮੋੜਾ,ਜਸਪਾਲ ਸਿੰਘ ਮੋੜਾ,ਜੋਗਿੰਦਰ ਸਿੰਘ ਬਿੱਟੂ ਐਮ ਸੀ,ਧਰਮ ਸਿੰਘ ਨਿੱਕੂਵਾਲ, ਸੋਹਣ ਸਿੰਘ ਨਿੱਕੂਵਾਲ,ਹਰਜਿੰਦਰ ਸਿੰਘ ਗੱਜਪੁਰ ਆਦਿ ਹਾਜਰ ਸਨ।