ਫਾਰਮੇਸੀ ਕਾਲਜ ਬੇਲਾ ਵਿਖੇ ਫ੍ਰੈਸ਼ਰ ਪਾਰਟੀ ਅਭਿਵਿਅਕਤੀ -2022 ਦਾ ਆਯੋਜ਼ਨ ਕਰਵਾਇਆ

208

ਫਾਰਮੇਸੀ ਕਾਲਜ ਬੇਲਾ ਵਿਖੇ ਫ੍ਰੈਸ਼ਰ ਪਾਰਟੀ ਅਭਿਵਿਅਕਤੀ -2022 ਦਾ ਆਯੋਜ਼ਨ ਕਰਵਾਇਆ

ਬਹਾਦਰਜੀਤ ਸਿੰਘਰੂਪਨਗਰ, 21 ਨਵੰਬਰ,2022

ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ ਆਫ ਫਾਰਮੇਸੀ ਬੇਲਾ ਵਿਖੇ ਅਕਾਦਮਿਕ ਸਾਲ 2022 ਦੌਰਾਨ ਡਿਗਰੀ ਫਾਰਮੇਸੀ, ਡਿਪਲੋਮਾ ਫਾਰਮੇਸੀ ਅਤੇ ਪੈਰਾਮੈਡੀਕਲ ਕਾਲਜ ਵਿੱਚ ਨਵੇਂ ਦਾਖਲ ਹੋਏ ਵਿਦਿਆਰਥੀਆਂ ਨੂੰ ਜੀ ਆਇਆਂ ਕਹਿਣ ਲਈ ਫਰੈਸ਼ਰ ਪਾਰਟੀ ‘ਅਭਿਵਿਅਕਤੀ-2022’ ਪ੍ਰੋਗਰਾਮ ਕਰਵਾਇਆ ਗਿਆ, ਜਿਸ `ਚ ਮੁੱਖ ਮਹਿਮਾਨ ਵਜੋਂ ਮਾਣਯੋਗ ਚੇਅਰਮੈਨ ਕੈਪਟਨ ਐਮ. ਪੀ ਸਿੰਘ ਸਬ-ਕਮੇਟੀ ਫਾਰਮੇਸੀ ਕਾਲਜ ਵਿਸ਼ੇਸ਼ ਤੌਰ `ਤੇ ਹਾਜ਼ਰ ਹੋਏ ।ਸਮਾਗਮ ਦਾ ਆਰੰਭ ਵਿਦਿਆਰਥੀਆਂ ਵੱਲੋਂ ਨਸ਼ੇ ਦੇ ਖਿਲਾਫ ਜਾਗਰੂਕ ਕਰਨ ਲਈ ਇੱਕ ਨਾਟਕ ਕਰਕੇ ਕੀਤਾ, ਉਪਰੰਤ ਫਾਰਮੇਸੀ ਕਾਲਜ ਦੇ ਡਾਇਰੈਕਟਰ ਡਾ. ਸੈਲੇਸ਼ ਸ਼ਰਮਾ ਜੀ ਨੇ ਆਏ ਹੋਏ ਮੁੱਖ ਮਹਿਮਾਨਾਂ ਨੂੰ ਜੀ ਆਇਆਂ ਕਿਹਾ ਅਤੇ ਵਿਦਿਆਰਥੀਆਂ ਨੂੰ ਫਾਰਮੇਸੀ `ਚ ਕ੍ਰਾਂਤੀ ਲਿਆਉਣ ਲਈ ਵੱਧ ਤੋਂ ਵੱਧ ਉਪਰਾਲੇ ਕਰਨ ਲਈ ਪੇ੍ਰਰਿਤ ਕੀਤਾ। ਉਨ੍ਹਾਂ ਕਿਹਾ ਕਿ ਫਾਰਮੇਸੀ ਵਿਸ਼ਾਲ ਖੇਤਰ ਹੈ ਜਿੱਥੇ ਕਿ ਵਿਦਿਆਰਥੀ ਆਪਣੀ ਯੋਗਤਾ ਅਨੁਸਾਰ ਰੁਜ਼ਗਾਰ ਪ੍ਰਾਪਤ ਕਰ ਸਕਦੇ ਹਨ।

ਫਾਰਮੇਸੀ ਕਾਲਜ ਬੇਲਾ ਵਿਖੇ ਫ੍ਰੈਸ਼ਰ ਪਾਰਟੀ ਅਭਿਵਿਅਕਤੀ -2022 ਦਾ ਆਯੋਜ਼ਨ ਕਰਵਾਇਆ

ਇਸ ਪ੍ਰੋਗਰਾਮ ਦੌਰਾਨ ਨਵੇਂ ਪੁਰਾਣੇ ਵਿਦਿਆਰਥੀਆਂ ਨੇ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ। ਬੀ. ਫਾਰਮਾ ਕੋਰਸ ਦੇ ਪਹਿਲੇ ਸਾਲ ਦੇ ਵਿਦਿਆਰਥੀ ਮਿਸਟਰ ਫਰੈਸ਼ਰ ਅਮਿਤ ਡੋਗਰਾ ਤੇ ਮਿਸ ਫਰੈਸ਼ਰ ਅਸ਼ਮਿਤਾ ਕੁਮਾਰੀ ਤੇ ਐਮ. ਫਾਰਮਾ ਦੇ ਪਾਹਿਲ ਸਾਲ ਦੇ ਵਿਅਿਾਰਥੀ ਮਿਸਟਰ ਫਰੈਸ਼ਰ ਸੁਭਾਸ਼ ਅਤੇ ਮਿਸ ਜੋਤੀ ਵਰਮਾ ਫਰੈਸ਼ਰ ਚੁਣੇ ਗਏ। ਅੰਤ ਵਿੱਚ ਸ. ਜਗਵਿੰਦਰ ਸਿੰਘ ਸਕੱਤਰ ਕਾਲਜ ਪ੍ਰਬੰਧਕ ਕਮੇਨੀ ਨੇੇ ਸਮੂਹ ਮਹਿਮਾਨਾਂ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ।

ਇਸ ਪ੍ਰੋਗਰਾਮ ਨੂੰ ਸ਼ੁਰੂ ਤੋ ਅੰਤ ਤੱਕ ਸੰਪੁਰਨ ਕਰਨ ਵਿੱਚ ਕਾਲਜ ਦੇ ਸਮੂਹ ਟੀਚਿੰਗ ਸਟਾਫ ਅਤੇ ਨਾਨ – ਟੀਚਿੰਗ ਸਟਾਫ ਨੇ ਅਣਥੱਕ ਮਹਿਨਤ ਕੀਤੀ ਅਤੇ ਇਸ ਸਾਰੇ ਪ੍ਰੋਗਰਾਮ ਦਾ ਸੰਚਾਲਨ ਬੜੇ ਹੀ ੁ ਸੁਚੱਜੇ ਢੰਗ ਨਾਲ ਨਿਭਾਇਆ।

ਸਮੂਹ ਪ੍ਰਬੰਧਕ ਕਮੇਟੀ ਨੇ ਇਸ ਪੋ੍ਰਗਰਾਮ ਦੇ ਸਫਲਤਾ ਪੂਰਵਕ ਆਯੋਜਨ ਉਤੇ ਵਧਾਈ ਦਿੱਤੀ।