ਬਠਿੰਡਾ ਜਿ਼ਲ੍ਹੇ ਵਿਚ ਦੁਕਾਨਾਂ ਖੁੱਲਣ ਸਬੰਧੀ ਨਵੀਂ ਸਮਾਂ ਸਾਰਣੀ ਜਾਰੀ-ਜਿ਼ਲ੍ਹਾ ਮੈਜਿਸਟ੍ਰੇਟ

199

ਬਠਿੰਡਾ ਜਿ਼ਲ੍ਹੇ ਵਿਚ ਦੁਕਾਨਾਂ ਖੁੱਲਣ ਸਬੰਧੀ ਨਵੀਂ ਸਮਾਂ ਸਾਰਣੀ ਜਾਰੀ-ਜਿ਼ਲ੍ਹਾ ਮੈਜਿਸਟ੍ਰੇਟ

ਬਠਿੰਡਾ, 5 ਮਈ :
ਬਠਿੰਡਾ ਜ਼ਿਲੇ ਵਿਚ ਦੁਕਾਨਾਂ ਖੋਲਣ ਸਬੰਧੀ ਪੁਰਾਣੇ ਹੁਕਮਾਂ ਵਿਚ ਸੋਧ ਕਰਦਿਆਂ ਜ਼ਿਲ੍ਹਾ ਮੈਜਿਸਟੇ੍ਰਟ ਨੇ ਨਵੇਂ ਹੁਕਮ ਜਾਰੀ ਕੀਤੇ ਹਨ। ਜ਼ਿਲਾ ਮੈਜਿਸਟ੍ਰੇਟ ਸ਼੍ਰੀ ਬੀ.ਸ੍ਰੀਨਿਵਾਸਨ ਵਲੋਂ ਜਾਰੀ ਨਵੇਂ ਹੁਕਮਾਂ ਅਨੁਸਾਰ ਹੁਣ ਦੁਕਾਨਾਂ ਸਵੇਰੇ 7 ਤੋਂ ਸਵੇਰੇ 11 ਵਜੇ ਤੱਕ ਖੁੱਲਣਗੀਆਂ ਅਤੇ ਵੱਖ ਵੱਖ ਸ਼ੇ੍ਰਣੀ ਦੀਆਂ ਦੁਕਾਨਾਂ ਦੇ ਖੁਲਣ ਲਈ ਵੱਖਰੇ ਵੱਖਰੇ ਦਿਨ ਨਿਰਧਾਰਿਤ ਕੀਤੇ ਗਏ ਹਨ।

ਜਿਲ੍ਹਾ ਮੈਜਿਸਟੇ੍ਰਟ  ਬੀ.ਸ੍ਰੀਨਿਵਾਸਨ ਨੇ ਦੱਸਿਆ ਕਿ ਮੈਡੀਕਲ ਸਟੋਰ (ਹੋਲ ਸੇਲ ਅਤੇ ਰੀਟੇਲ), ਲੈਬੋਟਰੀਜ਼ ਅਤੇ ਡਾਇਗਨੋਸਟਿਕ ਸੈਂਟਰ ਸੋਮਵਾਰ ਤੋਂ ਐਤਵਾਰ ਪੂਰਾ ਹਫ਼ਤਾ ਖੁੱਲਣਗੇ। ਇਸੇ ਤਰਾਂ ਡੇਅਰੀ, ਮਿਲਕ ਚਿਲਿੰਗ/ਕੁਲੈਕਸ਼ਨ ਸੈਂਟਰ, ਸਬਜ਼ੀ ਦੀਆਂ ਦੁਕਾਨਾਂ, ਪਸ਼ੂਆਂ ਦੇ ਚਾਰੇ, ਪੋਲਟਰੀ ਦਾ ਚਾਰਾ, ਬੀਜ਼ਾਂ ਅਤੇ ਕੀਟਨਾਸ਼ਕਾਂ ਦੀਆਂ ਦੁਕਾਨਾਂ, ਖੇਤੀਬਾੜੀ ਦੇ ਸਮਾਨ ਦੀਆਂ ਦੁਕਾਨਾਂ ਅਤੇ ਪੋਲਟਰੀ ਸਬੰਧੀ ਦੁਕਾਨਾਂ ਸੋਮਵਾਰ ਤੋਂ ਸ਼ਨੀਵਾਰ ਤੱਕ ਹਫ਼ਤੇ ਵਿਚ 6 ਦਿਨ ਖੁੱਲਣਗੀਆਂ। ਕਰਿਆਣਾ ਸਟੋਰ ਅਤੇ ਬੇਕਰੀ ਸੋਮਵਾਰ ਤੋਂ ਵੀਰਵਾਰ ਤੱਕ ਹੀ ਹਫ਼ਤੇ ਵਿਚ ਸਿਰਫ 4 ਦਿਨ ਖੁੱਲਿਆ ਕਰਨਗੇ। ਇਲੈਕਟ੍ਰਾਨਿਕਸ ਦੀਆਂ ਦੁਕਾਨਾਂ ਸਮੇਤ ਮੋਬਾਇਲ ਦੀਆਂ ਦੁਕਾਨਾਂ ਤੇ ਮੋਬਾਇਲ ਸਟੋਰ, ਆਪਟੀਕਲ ਸਟੋਰ, ਸਪੇਅਰ ਪਾਰਸ ਅਤੇ ਮੋਬਾਇਲ ਆਇਲ ਦੀਆਂ ਦੁਕਾਨਾਂ, ਟਾਇਰਾਂ ਦੀਆਂ ਦੁਕਾਨਾਂ ਅਤੇ ਬਰਤਨਾਂ ਦੀ ਦੁਕਾਨਾਂ ਮੰਗਲਵਾਰ ਅਤੇ ਬੁੱਧਵਾਰ ਨੂੰ ਹਫ਼ਤੇ ਵਿਖ ਕੇਵਲ 2 ਦਿਨ ਹੀ ਖੁੱਲਣਗੀਆਂ।

ਜ਼ਿਲਾ ਮੈਜਿਸਟੇ੍ਰਟ ਨੇ ਅੱਗੇ ਦੱਸਿਆ ਕਿ ਹਾਰਡਵੇਅਰ, ਪਲਾਈਵੁੱਡ, ਸ਼ਰਟਰਿੰਗ ਸਟੋਰ, ਪੇਂਟਸ ਸਟੋਰ, ਆਇਰਨ, ਰੇਤ, ਬਜ਼ਰੀ ਸਟੋਰ, ਸੀਮਿੰਟ ਦੀਆਂ ਦੁਕਾਨਾਂ, ਸੈਨੇਟਰੀ ਦੀਆਂ ਦੁਕਾਨਾਂ, ਇਲੈਕਟਰੀਕਲਜ਼ (ਬਿਜਲੀ) ਦੀਆਂ ਦੁਕਾਨਾਂ ਸੋਮਵਾਰ ਅਤੇ ਵੀਰਵਾਰ ਹਫਤੇ ਵਿਚ ਕੇਵਲ 2 ਦਿਨ ਹੀ ਖੁੱਲਣਗੀਆਂ। ਇਸੇ ਤਰਾਂ ਕੱਪੜੇ ਦੀਆਂ ਦੁਕਾਨਾਂ, ਪਰਦੇ ਦੀਆਂ ਦੁਕਾਨਾਂ, ਕਾਰ ਪੇਂਟ ਸਟੋਰ, ਤੋਲੀਏ ਦੀਆਂ ਦੁਕਾਨਾਂ ਅਤੇ ਰੇਡੀਮੈਂਟ ਗਾਰਮੈਂਟਸ ਦੀਆਂ ਦੁਕਾਨਾਂ ਸ਼ੁੱਕਰਵਾਰ ਅਤੇ ਸ਼ਨੀਵਾਰ ਨੂੰ ਨੂੰ ਹਫ਼ਤੇ ਵਿਖ ਕੇਵਲ 2 ਦਿਨ ਹੀ ਖੁੱਲਣਗੀਆਂ।

ਉਨਾਂ ਸਪੱਸ਼ਟ ਕੀਤਾ ਕਿ ਦੁਕਾਨਾਂ ਖੁੱਲਣ ਦਾ ਸਮਾਂ ਸਵੇਰੇ 7 ਤੋਂ ਸਵੇਰੇ 11 ਵਜੇ ਤੱਕ ਹੀ ਹੋਵੇਗਾ ਅਤੇ ਨਿਰਧਾਰਿਤ ਦਿਨ ਨੂੰ ਹੀ ਸਬੰਧਤ ਦੁਕਾਨ ਖੋਲੀ ਜਾ ਸਕੇਗੀ। ਉਨਾਂ ਦੱਸਿਆ ਕਿ ਐਤਵਾਰ ਵਾਲੇ ਦਿਨ ਪੂਰਾ ਬਜ਼ਾਰ ਬੰਦ ਰਹੇਗਾ ਤਾਂ ਜੋ ਸ਼ਹਿਰ ਨੂੰ ਪੂਰੀ ਤਰਾਂ ਸੈਨੀਟਾਈਜ਼ ਕੀਤਾ ਜਾ ਸਕੇ।

ਬਠਿੰਡਾ -ਕਰਫਿਊ ਦੌਰਾਨ ਵਾਹਨਾਂ ਦੀ ਆਵਾਜਾਈ ਤੇ ਰੋਕ; ਪੈਟਰੋਲ ਪੰਪ ਕੇਵਲ ਪਾਸ ਧਾਰਕ ਵਾਹਨਾਂ ਨੂੰ ਹੀ ਦੇਣਗੇ ਤੇਲ
DC Bathinda

ਇਸ ਸਬੰਧੀ ਹੋਰ ਹਦਾਇਤਾਂ ਜਾਰੀ ਕਰਦਿਆਂ ਜਿ਼ਲ੍ਹਾ ਮੈਜਿਸਟ੍ਰੇਟ ਨੇ ਦੱਸਿਆ ਕਿ ਆਮ ਲੋਕ ਕੇਵਲ ਸਵੇਰੇ 7 ਤੋਂ 11 ਵਜੇ ਤੱਕ ਹੀ ਦੁਕਾਨਾਂ ਤੋਂ ਖਰੀਦਦਾਰੀ ਕਰ ਸਕਣਗੇ ਅਤੇ ਇਸ ਤੋਂ ਬਾਅਦ ਸਭ ਨੂੰ ਘਰਾਂ ਅੰਦਰ ਜਾਣਾ ਹੋਵੇਗਾ।ਘਰ ਤੋਂ ਬਾਹਰ ਆਉਣ ਸਮੇਂ ਮਾਸਕ ਲਾਜ਼ਮੀ ਪਾਓ ਅਤੇ ਦਸਤਾਨੇ, ਹੱਥ ਧੋਣ ਅਤੇ ਸੈਨੇਟਾਈਜਰ ਦੀ ਵਰਤੋਂ ਅਤੇ ਆਪਸੀ ਦੂਰੀ ਦਾ ਹਰ ਕੋਈ ਖਿਆਲ ਰੱਖੇ।

ਕਿਸੇ ਨੂੰ ਵੀ ਬੇਕਰੀ ਜਾਂ ਹੋਰ ਦੁਕਾਨ ਤੇ ਬੈਠਕੇ ਖਾਣਾ ਖਾਣ ਦੀ ਆਗਿਆ ਨਹੀਂ ਹੋਵੇਗੀ ਅਤੇ ਖਰੀਦਦਾਰੀ ਕਰਕੇ ਤੁਰੰਤ ਘਰ ਮੁੜ ਜਾਓ। ਦੁਕਾਨਦਾਰਾਂ ਨੂੰ ਅਪੀਲ ਹੈ ਕਿ ਉਹ ਇਸ ਸਮੇਂ ਘਰੋ ਘਰੀ ਸਪਲਾਈ ਨੂੰ ਉਤਸਾਹਿਤ ਕਰਨ। ਦੁਕਾਨਦਾਰ ਆਪਣੀਆਂ ਦੁਕਾਨਾਂ ਬਾਹਰ 1 ਮੀਟਰ ਦੇ ਵਕਫੇ ਤੇ ਸਰਕਲ ਲਗਾਉਣਗੇ ਤਾਂ ਜ਼ੋ ਗ੍ਰਾਹਕਾਂ ਵਿਚ ਸਮਾਜਿਕ ਦੂਰੀ ਬਣਾਈ ਰੱਖੀ ਜਾ ਸਕੇ। ਦੁਕਾਨਦਾਰ ਇਹ ਵੀ ਯਕੀਨੀ ਬਣਾਉਣਗੇ ਕਿ ਉਨ੍ਹਾਂ ਨੇ ਖੁਦ ਤੇ ਸਟਾਫ ਨੇ ਮਾਸਕ ਪਾਇਆ ਹੋਵੇ ਅਤੇ ਉਹ ਅਜਿਹੇ ਕਿਸੇ ਵਿਅਕਤੀ ਨੂੰ ਸਮਾਨ ਨਹੀਂ ਵੇਚਣਗੇ ਜਿਸ ਨੇ ਮਾਸਕ ਨਾ ਪਾਇਆ ਹੋਵੇ।

ਬਠਿੰਡਾ ਜਿ਼ਲ੍ਹੇ ਵਿਚ ਦੁਕਾਨਾਂ ਖੁੱਲਣ ਸਬੰਧੀ ਨਵੀਂ ਸਮਾਂ ਸਾਰਣੀ ਜਾਰੀ-ਜਿ਼ਲ੍ਹਾ ਮੈਜਿਸਟ੍ਰੇਟ Iਹਰੇਕ ਦੁਕਾਨਦਾਰ ਹੈਂਡ ਸਾਇਨੇਟਾਇਜਰ ਰੱਖੇਗਾ ਤਾਂ ਜ਼ੋ ਦੁਕਾਨ ਵਿਚ ਆਉਣ ਵਾਲਾ ਹਰ ਗ੍ਰਾਹਕ ਤੇ ਦੁਕਾਨਦਾਰ ਇਸ ਨਾਲ ਹੱਥ ਸਾਫ ਕਰ ਸਕੇ। ਕੋਈ ਵੀ ਗ੍ਰਾਹਕ ਦੁਕਾਨ ਵਿਚ ਰੱਖੀ ਕਿਸੇ ਵਸਤ ਜਾਂ ਹੋਰ ਚੀਜ ਨੂੰ ਛੂਹੇ ਨਾ।ਦੁਕਾਨਦਾਰ ਗ੍ਰਾਹਕ ਨੂੰ ਡਿਜਟਿਲ ਤਰੀਕੇ ਨਾਲ ਭੁਗਤਾਨ ਕਰਨ ਲਈ ਉਤਸਾਹਿਤ ਕਰੇ।ਨਗਦੀ ਦੇ ਭੁਗਤਾਨ ਬਾਅਦ ਗ੍ਰਾਹਕ ਅਤੇ ਦੁਕਾਨਦਾਰ ਦੋਨੋਂ ਹੱਥ ਅਲਕੋਹਲ ਵਾਲੇ ਸੈਨੇਟਾਈਜਰ ਨਾਲ ਸਾਫ ਕਰਨ। ਗ੍ਰਾਹਕ ਘਰ ਤੋਂ ਕਪੜੇ ਦੇ ਬੈਗ ਲੈ ਕੇ ਜਾਣ ਅਤੇ ਇੰਨ੍ਹਾਂ ਨੂੰ ਬਾਅਦ ਵਿਚ ਸਾਬਣ ਸੋਡੇ ਤੇ ਗਰਮ ਪਾਣੀ ਨਾਲ ਧੋ ਲਿਆ ਜਾਵੇ। ਇੰਨ੍ਹਾਂ ਹੁਕਮਾਂ ਦੀ ਉਲੰਘਣਾ ਕਰਨ ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਇਸੇ ਤਰਾਂ ਜਿ਼ਲ੍ਹਾ ਮੈਜਿਸਟੇ੍ਰਟ ਨੇ ਕਾਰਜਕਾਰੀ ਮੈਜਿਸਟ੍ਰੇਟਾਂ ਨੂੰ ਵੀ ਨਿਰਦੇਸ਼ ਦਿੱਤੇ ਹਨ ਕਿ ਉਹ ਇਸ ਸਮੇਂ ਦੌਰਾਨ ਯਕੀਨੀ ਬਣਾਉਣਗੇ ਕਿ ਨਿਯਮਾਂ ਅਤੇ ਹੁਕਮਾਂ ਦਾ ਕੋਈ ਉਲੰਘਣ ਨਾ ਕਰੇ ਅਤੇ ਜਿਸ ਨੇ ਵੀ ਉਲੰਘਣ ਕੀਤਾ ਉਸ ਖਿਲਾਫ ਸ਼ਖਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।