ਬਰਨਾਲਾ ਦੇ ਵਿਕਾਸ ਕਾਰਜਾਂ ਲਈ ਫੰਡਾਂ ਦੀ ਯੋਗ ਅਤੇ ਪੂਰੀ ਪਾਰਦਰਸ਼ਤਾ ਨਾਲ ਹੋਵੇ ਵਰਤੋਂ: ਕਰਨ ਢਿੱਲੋਂ
ਬਰਨਾਲਾ :
ਬਰਨਾਲਾ ਜ਼ਿਲਾ ਯੋਜਨਾ ਬੋਰਡ ਦੇ ਚੇਅਰਮੈਨ ਕਰਨਇੰਦਰ ਸਿੰਘ ਢਿੱਲੋਂ ਨੇ ਅਹੁਦਾ ਸੰਭਾਲਣ ਤੋਂ ਫੌਰੀ ਬਾਅਦ ਜ਼ਿਲਾ ਪ੍ਬੰਧਕੀ ਕੰਪਲੈਕਸ ਵਿਖੇੇ ਜ਼ਿਲੇ ਦੇ ਵਿਕਾਸ ਕਾਰਜਾਂ ਦੇ ਸਬੰਧ ਵਿੱਚ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ।
ਇਸ ਮੌਕੇ ਉਨਾਂ ਆਖਿਆ ਕਿ ਬਰਨਾਲਾ ਜ਼ਿਲਾ ਪ੍ਰਸ਼ਾਸਨ ਦੀ ਮਿਹਨਤੀ ਟੀਮ ਦੇ ਸਹਿਯੋਗ ਨਾਲ ਜ਼ਿਲੇ ਦੇ ਵਿਕਾਸ ਨੂੰ ਨਵੀਂ ਦਿਸ਼ਾ ਦਿੱਤੀ ਜਾਵੇਗੀ। ਉਨਾਂ ਆਖਿਆ ਕਿ ਪੰਜਾਬ ਸਰਕਾਰ ਦਾ ਉਦੇਸ਼ ਹੈ ਕਿ ਵਿਕਾਸ ਕਾਰਜਾਂ ਲਈ ਆਉਦੇ ਫੰਡਾਂ ਦੀ ਯੋਗ ਅਤੇ ਪਾਰਦਰਸ਼ੀ ਢੰਗ ਨਾਲ ਵਰਤੋਂ ਹੋਵੇ ਤੇ ਉਹ ਇਸੇ ਸੋਚ ’ਤੇ ਪਹਿਰਾ ਦਿੰਦੇ ਹੋਏ ਵਿਕਾਸ ਯੋਜਨਾਵਾਂ ਲਈ ਕੰਮ ਕਰਨਗੇ, ਜਿਸ ਵਾਸਤੇ ਸਬੰਧਤ ਵਿਭਾਗੀ ਅਧਿਕਾਰੀਆਂ ਦਾ ਸਹਿਯੋਗ ਬੇਹੱਦ ਅਹਿਮ ਹੈ। ਉਨਾਂ ਕਿਹਾ ਕਿ ਇਹ ਯਕੀਨੀ ਬਣਾਇਆ ਜਾਵੇਗਾ ਕਿ ਵਿਕਾਸ ਕਾਰਜਾਂ ਲਈ ਗ੍ਰਾਟਾਂ ਦੀ ਨਿਰਖੱਪ ਅਤੇ ਪਾਰਦਰਸ਼ੀ ਤਰੀਕੇ ਨਾਲ ਵਰਤੋਂ ਹੋਵੇ।
ਇਸ ਮੀਟਿੰਗ ਵਿੱਚ ਸਾਬਕਾ ਵਿਧਾਇਕ ਕੇਵਲ ਸਿੰਘ ਢਿੱਲੋਂ, ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਮੱੱਖਣ ਸ਼ਰਮਾ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਅਰੁਣ ਕੁਮਾਰ ਜਿੰਦਲ, ਜ਼ਿਲਾ ਵਿਕਾਸ ਤੇ ਪੰਚਾਇਤ ਅਫਸਰ ਸੰਜੀਵ ਕੁਮਾਰ ਸ਼ਰਮਾ, ਡਿਪਟੀ ਈਐਸਏ ਪਰਮਜੀਤ ਸਿੰਘ ਤੇ ਹੋਰ ਅਧਿਕਾਰੀ ਹਾਜ਼ਰ ਸਨ।
ਚੇਅਰਮੈਨ ਵੱਲੋਂ ਕੇ ਸੀ ਰੋਡ ’ਤੇ ਗਲੀ ’ਚ ਇੰਟਰਲਾਕ ਟਾਇਲਾਂ ਲਾਉਣ ਦਾ ਉਦਘਾਟਨ
ਇਸ ਮਗਰੋਂ ਵਿਕਾਸ ਕੰਮਾਂ ਉਤੇ ਮੋਹਰ ਲਾਉਦੇ ਹੋਏ ਜ਼ਿਲਾ ਯੋਜਨਾ ਬੋਰਡ ਦੇ ਚੇਅਰਮੈਨ ਕਰਨ ਢਿੱਲੋਂ ਨੇ ਬਰਨਾਲਾ ਦੇ ਕੱਚਾ ਕਾਲਜ ਰੋਡ ਵਿਖੇ ਗਲੀ ਨੰਬਰ 5 ਵਿੱਚ ਇੰਟਰਲਾਕ ਟਾਇਲਾਂ ਲਾਉਣ ਦਾ ਉਦਘਾਟਨ ਕੀਤਾ, ਜਿਸ ਉਤੇ 26 ਲੱਖ 33 ਹਜ਼ਾਰ ਦੀ ਲਾਗਤ ਆਵੇਗੀ।
ਇਸ ਮੌਕੇ ਉਨਾਂ ਆਖਿਆ ਕਿ ਬਰਨਾਲਾ ਦੇ ਵਿਕਾਸ ਕਾਰਜ ਪੂਰੀ ਤੇਜ਼ੀ ਨਾਲ ਕਰਵਾਏ ਜਾਣਗੇ। ਇਸ ਮੌਕੇ ਸਾਬਕਾ ਵਿਧਾਇਕ ਕੇਵਲ ਸਿੰਘ ਢਿੱਲੋਂ, ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਮੱੱਖਣ ਸ਼ਰਮਾ, ਈਓ ਸਤੀਸ਼ ਕੁਮਾਰ ਤੇ ਹੋਰ ਹਾਜ਼ਰ ਸਨ।
![](https://royalpatiala.in/wp-content/uploads/2024/12/WhatsApp-Image-2024-12-11-at-13.43.42_a64eb26a.jpg)