ਬਰਿੰਂਦਰ ਢਿੱਲੋਂ ਨੂੰ ਰੂਪਨਗਰ ਤੋਂ ਟਿਕਟ ਮਿਲਣ ’ਤੇ ਸਮਰਥਕਾਂ ਨੇ ਖੁਸ਼ੀ ਪ੍ਰਗਟਾਈ

179

ਬਰਿੰਂਦਰ  ਢਿੱਲੋਂ ਨੂੰ ਰੂਪਨਗਰ ਤੋਂ ਟਿਕਟ ਮਿਲਣ ’ਤੇ ਸਮਰਥਕਾਂ ਨੇ ਖੁਸ਼ੀ ਪ੍ਰਗਟਾਈ

ਬਹਾਦਰਜੀਤ ਸਿੰਘ /ਰੂਪਨਗਰ 15 ਜਨਵਰੀ,2022
ਕਾਂਗਰਸ ਵੱਲੋਂ  ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ ਨੂੰ ਰੂਪਨਗਰ ਹਲਕੇ ਤੋਂ ਪਾਰਟੀ ਉਮੀਦਵਾਰ ਵਜੋਂ ਚੋਣ ਮੈਦਾਨ ਵਿੱਚ ਉਤਾਰਨ ’ਤੇ ਢਿੱਲੋਂ ਸਮਰਥਕ   ਕਾਂਗਰਸੀ ਵਰਕਰਾਂ ਵਿੱਚ ਖੁਸ਼ੀ ਦੀ ਲਹਿਰ ਦੋੜ ਗਈ॥

ਬਰਿੰਦਰ ਸਿੰਘ ਢਿੱਲੋਂ ਨੇ ਕਿਹਾ ਕਿ ਉਹ ਪਾਰਟੀ ਹਾਈਕਮਾਨ ਦੇ ਨਿਰਦੇਸ਼ਾਂ ਤੇ ਲੰਬੇ ਸਮੇਂ ਤੋਂ ਪੂਰੇ ਪੰਜਾਬ ਦੇ ਯੂਥ ਦੀ ਨੁਮਾਇੰਦਗੀ ਦੇ ਨਾਲ ਰੂਪਨਗਰ ਹਲਕੇ ਦੀ ਸੇਵਾ ਵਿੱਚ ਦਿਨ ਰਾਤ ਲੋਕਾਂ ਦੇ ਸੁੱਖ ਦੁੱਖ ਵਿਚ ਨਾਲ ਖੜ੍ਹੇ  ਹੁੰਦੇ ਰਹੇ ਹਨ ਅਤੇ ਅੱਗੇ ਤੋਂ ਵੀ ਕੜ੍ਹੇ ਰਹਿਣਗੇ।

ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਮੁਖ ਏਜੰਡਾ ਹਰ ਵਰਗ ਦਾ ਸਤਿਕਾਰ ਰੋਪੜ ਜਿੱਤੇਗਾ ਇਸ ਵਾਰ ਦੇ ਨਾਲ ਆਪਣੇ ਵਿਕਾਸ ਪੱਖੋਂ ਪਛੜ ਚੁਕੇ ਹਲਕੇ ਨੂੰ ਮੁੜ ਲੀਹ ’ਤੇ ਲਿਆਓਣਾ ਹੋਵੇਗਾ।

ਢਿੱਲੋਂ ਨੇ ਵਿਰੋਧੀਆਂ ਤੇ ਵਰਦਿਆਂ ਕਿਹਾ ਕਿ ਪਿਛਲੇ ਸਮੇਂ ਦੌਰਾਨ ਹਲਕੇ ਦੇ ਵੋਟਰਾਂ ਨਾਲ ਵੱਡੇ ਵੱਡੇ ਵਾਅਦੇ ਕਰਕੇ ਰਾਜ ਸੱਤਾ ’ਤੇ ਕਾਬਜ ਰਹੇ ਅਤੇ ਸਿਆਸੀ ਅਹੁਦਿਆਂ ਦਾ ਆਨੰਦ ਮਾਣਨ ਵਾਲੇ ਵਿਧਾਇਕਾਂ ਨੂੰ ਹਲਕੇ ਦੇ ਲੋਕ ਇਸ ਵਾਰ ਬਾਹਰ ਦਾ ਰਸਤਾ ਦਿਖਾਉਣਗੇ।

ਬਰਿੰਂਦਰ  ਢਿੱਲੋਂ ਨੂੰ ਰੂਪਨਗਰ ਤੋਂ ਟਿਕਟ ਮਿਲਣ ’ਤੇ ਸਮਰਥਕਾਂ ਨੇ ਖੁਸ਼ੀ ਪ੍ਰਗਟਾਈ
ਉਨ੍ਹਾਂ ਦਸਿਆ ਕਿ ਲੋਕ ਸ਼੍ਰੋਮਣੀ ਅਕਾਲੀ ਦਲ ਦੇ ਰਾਜ ਵਿਚ ਹੋਈਆਂ ਗੁਰੂ ਸਾਹਿਬ ਦੀਆਂ ਬੇਅਦਬੀਆਂ ਦਾ ਜਵਾਬ ਮੰਗਦੇ ਅਕਾਲੀਆਂ ਵਲੋਂ ਕੀਤੀਆਂ ਧੱਕੇਸ਼ਾਹੀਆਂ ਦੇ ਸ਼ਿਕਾਰ ਹੋਏ ਅਤੇ ਅਕਾਲੀਆਂ ਨੇ ਜਵਾਬ ਦੇਣ ਦੀ ਬਜਾਏ ਸੰਗਤਾਂ ’ਤੇ ਗੋਲੀ ਚਲਵਾ ਲੋਕਾਂ ਦੇ ਘਰਾਂ ਦੇ ਜਵਾਨ ਚਿਰਾਗ ਬੁਝਾ ਦਿਤੇ। ਇਸੇ ਤਰ੍ਹਾਂ ਦਿੱਲੀ ਦੇ ਝੂਠੇ ਮਾਡਲ ਨੂੰ ਦਿਖਾ ਕੇ ਆਮ ਆਦਮੀ ਹੋਣ ਦਾ ਦਾਅਵਾ ਕਰਦੇ ਉਮੀਦਵਾਰ ਬਾਰੇ ਪੂਰਾ ਹਲਕਾ ਜਾਣਦਾ ਹੈ। ਇਸ ਲਈ ਉਨ੍ਹਾਂ ਦੀ ਹਲਕੇ ਦੇ  ਸਾਰੇ ਸੂਝਵਾਨ ਵੋਟਰਾਂ ਅਤੇ ਹਮਾਇਤੀਆਂ ਨੂੰ ਅਪੀਲ ਹੈ ਕਿ ਆਪਣੀ ਇਕ ਇਕ ਵੋਟ ਇਸ ਵਾਰ ਰੂਪਨਗਰ ਨੂੰ ਜਿਤਾਉਣ ਲਈ ਪਾਉਣ ਤਾਂ ਜੋ ਅਸੀਂ ਸਾਰੇ ਮਿਲਕੇ ਰੂਪਨਗਰ ਦੀ ਕਾਇਆ ਕਲਪ ਕਰ ਸਕੀਏ।

ਇਸ ਮੌਕੇ ਸੰਜੇ ਵਰਮਾ ਪ੍ਰਧਾਨ ਨਗਰ ਕੌਂਸਲ,ਚਰਨਜੀਤ ਸਿੰਘ ਚੰਨੀ,ਰਾਜੇਸ਼ ਕੁਮਾਰ,ਪੂਨਮ ਕੱਕੜ,ਸਰਬਜੀਤ ਸਿੰਘ ਸੈਣੀ,ਕੁਲਵਿੰਦਰ ਕੋਰ,ਜਸਵਿੰਦਰ ਕੋਰ ਸੈਣੀ,ਰੇਖਾ ਰਾਣੀ,ਮੋਹਿਤ ਸ਼ਰਮਾ,ਅਮਰਜੀਤ ਸਿੰਘ ਜੋਲੀ,ਨੀਰੂ ਗੁਪਤਾ,ਜਸਪਿੰਦਰ ਕੋਰ,ਨੀਲਮ,ਗੁਰਮੀਤ ਸਿੰਘ ਰਿੰਕੂ,ਰਵਿੰਦਰ ਕੌਰ ਜੱਗੀ,ਗੁਰਵਿੰਦਰ ਸਿੰਘ ਬਾਵਾ,ਗੁਰਮੀਤ ਕੋਰ,ਡਾ.ਅੱਛਰ ਸ਼ਰਮਾ,ਪ੍ਰਵੇਸ਼ ਸੋਨੀ,ਮੀਤ ਹਵੇਲੀ,ਰਵਜੋਤ ਸਿੰਘ,ਅੰਕੁਰ ਗੁਪਤਾ,ਗੁਰਿੰਦਰ ਸਿੰਘ ਸ਼ੈਂਕੀ,ਰਵਿੰਦਰ ਸਿੰਘ ਭੱਟੀ,ਮਨਜੀਤ ਸਿੰਘ ਸੈਦਪੁਰ,ਹਰਪ੍ਰੀਤ ਸਿੰਘ ਹਿਰਦਾਪੁਰ,ਜਸਵੀਰ ਸਿੰਘ ਸਸਕੋਰ,ਨਰਿੰਦਰ ਬੱਗਾ,ਗੁਲਜ਼ਾਰ ਸਿੰਘ,ਅਮਰਪ੍ਰੀਤ ਸਿੰਘ ਨੰਨਾ,ਹਰਿੰਦਰ ਬੇਈਂਹਾਰਾ,ਲਾਲੀ,ਮੋਤੀ,ਸੰਨੀ ਢੱਕੀ,ਮਦਨ ਮੋਹਨ ਗੁਪਤਾ,ਮੋਹਿਤ ਵਾਸੁਦੇਵ,ਬਲਵਿੰਦਰ ਸਿੰਘ ਧਨੋਆ,ਕੁਲਵਿੰਦਰ ਸਿੰਘ ਸ਼ਾਹਪੁਰ,ਪ੍ਰੀਤਮ ਸਿੰਘ ਮਾਵਾ,ਸੁਖਵਿੰਦਰ ਸਿੰਘ,ਅਮਿਤ ਕਪੂਰ,ਵਿ ਦਿਆਲ,ਗਗਨਦੀਪ ਸਿੰਘ,ਹਿਮਾਂਸ਼ੂ ਕੱਕੜ,ਸੁਰਿੰਦਰ ਸੈਣੀ ਤੋਂ ਇਲਾਵਾ ਹਲਕੇ ਦੇ ਸਮੂਹ ਸਰਪੰਚ,ਪੰਚ,ਨੰਬੜਦਾਰਾਂ ਤੋਂ ਇਲਾਵਾ ਯੂਥ ਵਰਗ ਵੱਡੀ ਗਿਣਤੀ ਵਿਚ ਹਾਜ਼ਰ ਸੀ।