ਬਰਿੰਦਰ ਢਿੱਲੋਂ ਵੱਲੋਂ ਲੋਕਾਂ ਨੂੰ ਕਾਬਲੀਅਤ,ਸੋਚ,ਕੰਮ ਦੇ ਅਧਾਰ ’ਤੇ ਵੋਟਾਂ ਪਾਉਣ ਦੀ ਅਪੀਲਂ

169

ਬਰਿੰਦਰ ਢਿੱਲੋਂ ਵੱਲੋਂ ਲੋਕਾਂ ਨੂੰ ਕਾਬਲੀਅਤ,ਸੋਚ,ਕੰਮ ਦੇ ਅਧਾਰ ’ਤੇ ਵੋਟਾਂ ਪਾਉਣ ਦੀ ਅਪੀਲਂ

ਬਹਾਦਰਜੀਤ ਸਿੰਘ /ਰੂਪਨਗਰ,5 ਫਰਵਰੀ,2022
ਰੂਪਨਗਰ ਹਲਕੇ ਤੋਂ ਕਾਂਗਰਸ ਦੇ ਉਮੀਦਵਾਰ ਬਰਿੰਦਰ ਸਿੰਘ ਢਿੱਲੋਂ ਨੇ ਘਨੌਲੀ ਸਰਕਲ ਦੇ ਪਿੰਡਾਂ ਮਕੌੜੀ ਕਲਾਂ,ਚੱਕ ਕਰਮਾ,ਮਨਸਾਲੀ,ਡੰਗੋਲੀ ਵਿਖੇ  ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਲੋਕਾਂ ਨੂੰ ਅਪੀਲ਼ ਕੀਤੀ ਕਿ ਉਹ ਇਸ ਵਾਰ ਜਾਤ,ਬਰਾਦਰੀ,ਰਿਸ਼ਤੇਦਾਰੀਆਂ,ਪਿੰਡ ਦਾ ਮੁੰਡਾ ਵੇਖਕੇ ਦੁਬਾਰਾ ਹਲਕੇ ਦਾ ਨੁਕਸਾਨ ਨਾਂ ਕਰਵਾਇਓ।ਕਾਬਲੀਅਤ,ਸੋਚ ਅਤੇ ਕੰਮ ਦੇ ਆਧਾਰ ’ਤੇ ਵੋਟਾਂ ਪਾ ਕੇ ਰੂਪਨਗਰ ਨੂੰ ਸਹੀ ਮਾਇਨਿਆਂ ਵਿੱਚ ਰੂਪਨਗਰ ਦੀ ਦਿੱਖ ਪ੍ਰਦਾਨ ਕਰਨ ਲਈ ਕਾਂਗਰਸ ਨੂੰ ਇਕ ਮੌਕਾ ਦੇਣ।

ਬਰਿੰਦਰ ਢਿੱਲੋਂ ਵੱਲੋਂ ਲੋਕਾਂ ਨੂੰ ਕਾਬਲੀਅਤ,ਸੋਚ,ਕੰਮ ਦੇ ਅਧਾਰ ’ਤੇ ਵੋਟਾਂ ਪਾਉਣ ਦੀ ਅਪੀਲਂ

ਉਨ੍ਹਾਂਾਂ ਕਿਹਾ ਕਿ ਕੇਜਰੀਵਾਲ ਦੀਆਂ ਦਿੱਲੀ ਦੀਆਂ ਗ੍ਰੰਟੀਆਂ ਇਥੇ ਦੇਣ ਵਾਲੇ ਦੀ ਆਪਣੀ ਕੋਈ ਗਰੰਟੀ ਨਹੀਂ। ਢਿੱਲੋਂ ਨੇ ਲੋਕਾਂ ਨੂੰ ਕਿਹਾ ਕਿ ਕੀ ਪੰਜਾਬੀ ਇਹ ਬਰਦਾਸ਼ਤ ਕਰਨ ਦਾ ਮਾਦਾ ਰੱਖਦੇ ਹਨ ਕਿ ਕੋਈ ਉਹਨਾਂ ਦੇ ਘਰੇ ਬਾਹਰੋਂਾ ਕੇ ਆਪਣਾ ਹੁਕਮ ਚਲਾਵੇ। ਇਸ ਲਈ ਸਾਨੂੰ ਇਸ ਵਾਰ ਬੇਅਦਬੀਆਂ ਦੇ ਦੋਸ਼ੀਆਂ ਅਤੇ ਕਾਲਾਬਜ਼ਾਰੀ ਕਰਨ ਦੇ ਦੋਸ਼ ਦਾ ਸਾਹਮਣਾ ਕਰਨ ਵਾਲੇ ਲੋਕਾਂ ਨੂੰ ਹਲਕੇ ਤੋਂ ਲਾਂਭੇ ਕਰ ਇਕ ਮੌਕਾ ਨਵੀਂ ਸੋਚ ,ਨਵੀਂ ਦਿਸ਼ਾ ਵਾਲੀ ਕਾਂਗਰਸ ਪਾਰਟੀ ਨੂੰ ਦੇਣਾ ਚਾਹੀਦਾ ਹੈ। ਉਨ੍ਹਾਂ 20 ਫਰਵਰੀ ਨੂੰ ਇਕ ਇਕ ਵੋਟ ਬਰਿੰਦਰ ਢਿੱਲੋਂ ਦੇ ਹੱਕ ਵਿੱਚ ਪਾਉਣ  ਦੀ ਅਪੀਲ ਕੀਤੀ।

ਇਸ ਦੌਰਾਨ ਚੱਕ ਕਰਮਾ ਦੇ ਉਜਾਗਰ ਸਿੰਘ ਨੇ ਬਰਿੰਦਰ ਢਿੱਲੋਂ ਦੀ ਅਗਵਾਈ ਹੇਠ ਅਕਾਲੀ ਦਲ ਤੋਂ ਵਾਪਸੀ ਕਰਦਿਆਂ ਕਾਂਗਰਸ ਵਿਚ ਸ਼ਮੂਲੀਅਤ ਕੀਤੀ। ਇਸ ਮੌਕੇ ਇਲਾਕੇ ਦੀ ਸਮੁੱਚੀ ਕਾਂਗਰਸੀ ਲੀਡਰਸ਼ਿਪ ਵੀ ਹਾਜ਼ਰ ਸੀ।