ਬਲਿਦਾਨ ਦਿਵਸ ਮੌਕੇ ਗਿੱਦੜਬਾਹਾ ਵਿਖੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਭੇਂਟ

139
Social Share

ਬਲਿਦਾਨ ਦਿਵਸ ਮੌਕੇ ਗਿੱਦੜਬਾਹਾ ਵਿਖੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਭੇਂਟ

ਗਿੱਦੜਬਾਹਾ,  ਸ੍ਰੀ ਮੁਕਤਸਰ ਸਾਹਿਬ, 30 ਜਨਵਰੀ

ਅੱਜ ਤਹਿਸੀਲ ਗਿਦੜਬਾਹਾ  ਵਿਖੇ ਐਸ.ਡੀ.ਐਮ. ਸ੍ਰੀ ਓਮ ਪ੍ਰਕਾਸ਼ ਦੀ ਅਗਵਾਈ ਵਿਚ ਵਿਚ ਸੁਤੰਤਰਤਾ  ਸੈਨਾਨੀਆਂ ਦੀ ਨਿੱਘੀ ਯਾਦ ਵਿੱਚ ਦੋ ਮਿੰਟਾਂ ਦਾ ਮੌਨ ਰਖਿਆ ਗਿਆ ਸੀ। ਜਿਸ ਵਿੱਚ ਐਸ ਡੀ ਐਮ ਉਮ ਪ੍ਰਕਾਸ ਅਤੇ ਸਮੂਹ ਸਟਾਫ ਨੇ ਸਮੂਲੀਅਤ ਕੀਤੀ । ਇਸ ਮੌਕੇ ਐਸ.ਡੀ.ਐਮ. ਓਮ ਪ੍ਰਕਾਸ਼ ਨੇ ਕਿਹਾ ਕਿ ਸ਼ਹੀਦ ਕੌਮ ਦਾ ਸ਼ਰਮਾਇਆ ਹੁੰਦੇ ਹਨ। ਉਨਾਂ ਨੇ ਕਿਹਾ ਕਿ ਸਾਨੂੰ ਦੇਸ਼ ਲਈ ਜਾਨਾਂ ਕੁਰਬਾਨ ਕਰਨ ਵਾਲਿਆਂ ਤੋਂ ਪ੍ਰੇਰਣਾ ਲੈਂਦੇ ਹੋਏ ਆਪਣੇ ਦੇਸ਼ ਦੀ ਤਰੱਕੀ ਵਿਚ ਯੋਗਦਾਨ ਪਾਉਣਾ ਚਾਹੀਦਾ ਹੈ।

ਬਲਿਦਾਨ ਦਿਵਸ ਮੌਕੇ ਸ੍ਰੀ ਮੁਕਤਸਰ ਸਾਹਿਬ ਵਿਖੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਭੇਂਟ
ਇਸ ਤੋ ਬਾਅਦ ਵਿਚ ਡੈਪੋ ਦੀ ਮੀਟਿੰਗ ਕੀਤੀ ਗਈ ਅਤੇ ਇਸ ਦੇ ਸਬੰਧ ਵਿੱਚ ਡੈਪੋ ਕਮੇਟੀਆਂ ਤੋ ਪ੍ਰਗਤੀ ਰੀਪੋਰਟ ਲਈ ਗਈ । ਜੀ ਓ ਜੀ ਸਪਰਵਾਈਸਰ ਸਰਦਾਰ ਫਲੇਲ ਸਿੰਘ ਕੋਟ ਭਾਈ ਗਿੱਦੜਬਾਹਾ ਬਲਾਕ ਕੋਲੋਂ ਆਈ ਐਚ ਐਚ ਐਲ ਦੇ ਸਰਵੇ ਦੀ ਪ੍ਰਗਤੀ ਰੀਪੋਰਟ  ਦਿਤੀ ਗਈ। ਇਸ ਮੌਕੇ ਤਹਿਸੀਲਦਾਰ ਗੁਰਮੇਲ ਸਿੰਘ, ਜ਼ਿਲਾਂ ਸਮਾਜਿਕ ਸੁਰੱਖਿਆ ਅਫ਼ਸਰ ਪੰਕਜ ਕੁਮਾਰ ਆਦਿ ਵੀ ਹਾਜਰ ਸਨ।