ਬੀਤੇ ਦਿਨੀ ਲਏ ਸਾਰੇ ਸੈਂਪਲਾ ਦੀ ਰਿਪੋਰਟ ਆਈ ਕੋਵਿਡ ਨੈਗੇਟਿਵ- ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ
ਪਟਿਆਲਾ 27 ਅਪਰੈਲ ( )
ਬੀਤੇ ਦਿਨੀ ਕੋਵਿਡ ਜਾਂਚ ਲਈ ਲਏ ਸੈਂਪਲਾ ਦੀ ਰਿਪੋਰਟ ਨੈਗੇਟਿਵ ਆਈ ਹੈ।ਜਾਣਕਾਰੀ ਦਿੰਦੇ ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਦੱਸਿਆਂ ਕਿ ੳੁੱਚ ਅਧਿਕਾਰੀਆਂ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਫੱਲੁ ਕਾਰਨਰ ਤੇਂ ਆਉਣ ਵਾਲੇ ਮਰੀਜਾਂ ਦੇ ਕਰੋਨਾ ਜਾਂਚ ਸਬੰਧੀ ਲਏ ਜਾ ਰਹੇ ਹਨ।ਇਸੇ ਕੜੀ ਤਹਿਤ ਸਿਹਤ ਵਿਭਾਗ ਦੀਆਂ ਟੀਮਾਂ ਵੱਲੋ ਬੀਤੇ ਦਿਨੀ ਜਿਲੇ ਵਿਚਂੋ ਕੋਵਿਡ ਜਾਂਚ ਲਈ ਲਏ ਗਏ 45 ਸੈਂਪਲਾ ਦੀ ਰਿਪੋਰਟ ਕੋਵਿਡ ਨੈਗੇਟਿਵ ਆਈ ਹੈ।ਉਹਨਾਂ ਦੱਸਿਆਂ ਕਿ ਅੱਜ ਵੀ ਪਟਿਆਲਾ ਦੇ ਵੱਖ ਵੱਖ ਸਿਹਤ ਸੰਸਥਾਂਵਾ ਵਿਚ ਫਲੁ ਕਾਰਨਰ ਤੇਂ ਆਉਣ ਵਾਲੇ 83 ਮਰੀਜਾਂ ਦੇ ਕੋਵਿਡ ਜਾਂਚ ਸਬੰਧੀ ਸੈਂਪਲ ਲਏ ਗਏ ਹਨ ਜਿਹਨਾਂ ਦੀ ਜਾਂਚ ਰਿਪੋਰਟ ਕੱਲ ਨੂੰ ਆਵੇਗੀ।ਉਹਨਾਂ ਕਿਹਾ ਕਿ ਇੰਨੀ ਵੱਡੀ ਮਾਤਰਾ ਵਿਚ ਸੈਂਪਲ ਲੈਣ ਦਾ ਮੁੱਖ ਕਾਰਣ ਕਰੋਨਾ ਪੀੜਤ ਮਰੀਜਾਂ ਦੀ ਬਰੀਕੀ ਨਾਲ ਭਾਲ ਕਰਨਾ ਹੈ ਤਾਂ ਜੋ ਬਿਮਾਰੀ ਦੀ ਤਹਿ ਤੱਕ ਜਾ ਕੇ ਲੋਕਾਂ ਨੂੰ ਇਸ ਬਿਮਾਰੀ ਤੋਂ ਮੁਕਤੀ ਦਿਵਾਈ ਜਾ ਸਕੇ।ਰਾਜਪੁੁਰਾ ਏਰੀਏ ਦੇ ਲੋਕਾਂ ਦੀ ਸਕਰੀਨਿੰਗ ਬਾਰੇ ਜਾਣਕਾਰੀ ਦਿੰਦੇ ਉਹਨਾਂ ਕਿਹਾ ਕਿ ਬਾਰਸ਼ ਕਾਰਣ ਸਰਵੇ ਦਾ ਕੰਮ ਕੁਝ ਪਛੜ ਗਿਆ ਹੈ ਪ੍ਰੰਤੂ ਅਜੇ ਸਕਰੀਨਿੰਗ ਦਾ ਕੰਮ ਅਜੇ ਵੀ ਜਾਰੀ ਹੈ।
ਡਾ. ਮਲਹੋਤਰਾ ਨੇਂ ਕਿਹਾ ਕਿ ਬੜੇ ਦੁੱਖ ਦੀ ਗੱਲ ਹੈ ਕਿ ਰਾਜਪੁਰਾ ਦੀ 62 ਸਾਲਾ ਅੋਰਤ ਜੋ ਕਿ ਸ਼ੁਗਰ, ਹਾਈਪਰਟੈਂਸ਼ਨ, ਛਾਤੀ ਦੇ ਰੋਗ ਅਤੇ ਹੋਰ ਗੰਭੀਰ ਬਿਮਾਰੀਆਂ ਨਾਲ ਗ੍ਰਸਤ ਹੋਣ ਕਾਰਨ ਤਕਰੀਬਨ 12 ਦਿਨ ਪਹਿਲੇ ਰਾਜਿੰਦਰਾ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਵਿਚ ਦਾਖਲ ਹੋਈ ਸੀ ਅਤੇ ਕੋਵਿਡ ਜਾਂਚ ਦੋਰਾਣ ਉਸ ਦਾ ਕੋਵਿਡ ਟੈਸਟ ਪੋਜੀਟਿਵ ਆਇਆ ਸੀ, ਦੀ ਅੱਜ ਦੁਪਿਹਰ ਸਮੇਂ ਮੋਤ ਹੋ ਗਈ। ਜਿਸ ਦਾ ਅੰਤਮ ਸੰਸਕਾਰ ਰਾਜਪੁਰਾ ਵਿਖੇ ਸਿਹਤ, ਪੁਲਿਸ ਅਤੇ ਪ੍ਰਸਾਸ਼ਨਿਕ ਅਧਿਕਾਰੀਆਂ ਦੀ ਮੋਜੁਦਗੀ ਵਿਚ ਕਰਵਾ ਦਿੱਤਾ ਗਿਆ ਹੈ।ਉਹਨਾਂ ਦੱਸਿਆਂ ਕਿ ਮ੍ਰਿਤਕ ਔਰਤ ਦੇ ਸਾਰੇ ਪਰਿਵਾਰਕ ਮੈਂਬਰ ਜੋ ਕਿ ਕੋਵਿਡ ਪੋਜਟਿਵ ਹੋਣ ਕਾਰਣ ਰਾਜਿੰਦਰਾ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਵਿਚ ਦਾਖਲ ਹਨ, ਸਾਰੇ ਹੀ ਠੀਕ ਠਾਕ ਹਨ।ਡਾ. ਮਲਹੋਤਰਾ ਨੇਂ ਦੱਸਿਆਂ ਕਿ ਬੀਤੇ ਦਿਨੀ ਨੰਦੇੜ ਸਾਹਿਬ ਤੋਂ ਆਏ ਸ਼ਰਧਾਲੂ ਅਤੇ ਕੋਟਾ ਤੋਂ ਆ ਰਹੇ ਵਿਦਿਆਥੀਆਂ ਨੂੰ ਵੀ ਗਾਈਡਲਾਈਨ ਅਨੁਸਾਰ ਕੁਆਰਨਟੀਨ ਕੀਤਾ ਜਾ ਰਿਹਾ ਹੈ।ਜਿਲ੍ਹੇ ਵਿੱਚ ਕੋਵਿਡ ਕੇਸਾਂ ਬਾਰੇ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਹੁਣ ਤੱਕ ਕੋਵਿਡ ਜਾਂਚ ਲਈ ਲਏ ਗਏ 634 ਸੈਂਪਲਾਂ ਵਿੱਚੋਂ 61 ਕੋਵਿਡ ਪੌਜਟਿਵ,490 ਨੈਗਟਿਵ ਅਤੇ 83 ਸੈਂਪਲਾ ਦੀ ਰਿਪੋਰਟ ਆਉਣੀ ਅਜੇ ਬਾਕੀ ਹੈ। ਉਨਾਂ ਦੱਸਿਆ ਕਿ ਹੁਣ ਤੱਕ 2 ਮਰੀਜ਼ਾਂ ਨੂੰ ਠੀਕ ਹੋਣ ਉਪਰੰਤ ਹਸਪਤਲਾ ਵਿਚੋਂ ਛੁੱਟੀ ਦਿੱਤੀ ਜਾ ਚੁੱਕੀ ਹੈ। ਅੱਜ ਕੋਵਿਡ ਦਾ ਕੋਈ ਵੀ ਪੋਜਟਿਵ ਕੇਸ ਰਿਪੋਰਟ ਨਹੀ ਹੋਇਆ।