ਭਾਰਤ ਵਿਕਾਸ ਪ੍ਰੀਸ਼ਦ ਵੱਲੋਂ ਅਧਿਆਪਕ ਿਦਵਸ ਮੌਕੇ ਅਧਿਆਪਕਾਂਵਾਂ ਦਾ ਸਨਮਾਨ

213

ਭਾਰਤ ਵਿਕਾਸ ਪ੍ਰੀਸ਼ਦ ਵੱਲੋਂ  ਅਧਿਆਪਕ  ਿਦਵਸ  ਮੌਕੇ  ਅਧਿਆਪਕਾਂਵਾਂ ਦਾ ਸਨਮਾਨ

ਬਹਾਦਰਜੀਤ  ਿਸੰਘ/ਰੂਪਨਗਰ,5 ਸਤੰਬਰ,2023

ਅੱਜ ਭਾਰਤ ਵਿਕਾਸ ਪ੍ਰੀਸ਼ਦ ਵੱਲੋਂ ਅਧਿਆਪਕ  ਿਦਵਸ  ਦੇ  ਮੌਕੇ ਤੇ ਗੌਰਮਿੰਟ ਸੀਨੀਅਰ ਸੈਕੰਡਰੀ ਸਕੂਲ ਰੋਪੜ ਵਿਖੇ ਗੁਰੂ ਵਧਨ ਛਾਤਰ ਅਭਿਨੰਦਨ ਦੀ ਕਿਰਿਆ ਕਰਵਾਈ ਗਈI

ਇਸ ਕਿਰਿਆ ਵਿੱਚ ਗੌਰਮੈਂਟ ਸੀਨੀਅਰ ਸੈਕੰਡਰੀ ਸਕੂਲ ਦੇ ਤਿੰਨ ਅਧਿਆਪਕਾਂਵਾਂ ਨੂੰ ਸਨਮਾਨਿਤ ਕੀਤਾ ਗਿਆ ਜਿਨ੍ਹਾਂ ਦੇ ਨਾਮ ਹਨ ਹਰਪ੍ਰੀਤ ਕੌਰ ਲੈਕਚਰ ਪੰਜਾਬੀ , ਜਵ ਤਿੰਦਰ ਕੋਰ ਲੈਕਚਰ ਜੀਵ ਵਿਗਿਆਨ,  ਮੀਨਾ ਸ਼ਰਮਾ ਮੈਥਸ ਮਿਸ਼ਟਰਸ।

ਇਸ ਤੋਂ ਇਲਾਵਾ ਜਮਾਤ ਅੱਠਵੀਂ ,ਦਸਵੀਂ ਤੇ ਬਾਰਵੀਂ ਦੇ ਮੈਂਰੀਟੋਰੀਅਸ ਵਿਦਿਆਰਥੀਆਂ ਨੂੰ ਅਤੇ ਖੇਡਾਂ ਵਿੱਚ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਨੂੰ ਵੀ ਸਨਮਾਨਿਤ ਕੀਤਾ ਗਿਆ।

ਪਰਿਸ਼ਦ ਪ੍ਰਧਾਨ ਵਿਨੀਤ ਵਰਮਾ ਅਤੇ ਪਰਿਸ਼ਦ ਦੇ ਸੀਨੀਅਰ ਮੈਂਬਰ ਸਰਦਾਰ ਜਗਜੀਤ ਸਿੰਘ ਰਿਟਾਇਰਡ ਡੀ ਈ ਓ ਅਤੇ ਲੋਕੇਸ਼  ਸ਼ਰਮਾ  ਜ਼ਿਲ੍ਹਾ ਸਾਇੰਸ ਸੁਪਰਵਾਈਜ਼ਰ ਰਿਟਾਇਰਡ ਨੇ ਬੱਚਿਆਂ ਨੂੰ ਉਨ੍ਹਾਂ ਦੇ ਚੰਗੇ ਭਵਿੱਖ ਲਈ ਸੇਧ ਦਿੱਤੀ ਅਤੇ ਅਧਿਆਪਕ ਦੀ ਮਹੱਤਤਾ ਬਾਰੇ ਦੱਸਿਆ।

ਇਸ ਉਪਰਾਲੇ ਵਿੱਚ ਪਰਿਸ਼ਦ ਦੇ ਮੈਂਬਰ ਸਤਿੰਦਰ ਸ਼ਰਮਾ ਅਤੇ ਜਵਤਿੰਦਰ ਕੌਰ ਨੇ ਮੁੱਖ ਭੂਮਿਕਾ ਨਿਭਾਈ।

ਭਾਰਤ ਵਿਕਾਸ ਪ੍ਰੀਸ਼ਦ ਵੱਲੋਂ  ਅਧਿਆਪਕ  ਿਦਵਸ  ਮੌਕੇ  ਅਧਿਆਪਕਾਂਵਾਂ ਦਾ ਸਨਮਾਨ

ਅੰਤ ਵਿੱਚ ਸਕੂਲ ਦੀ ਮੁੱਖ ਅਧਿਆਪਕਾਂ  ਸੰਦੀਪ ਕੌਰ ਨੇ ਪਰਿਸ਼ਦ ਵੱਲੋਂ ਆਏ ਸਾਰੇ ਮੈਂਬਰਾਂ ਦਾ ਅਤੇ ਸਮੂਹ ਸਟਾਫ ਦਾ ਧੰਨਵਾਦ ਕੀਤਾ।