ਮਨਿੰਦਰ ਕੌਰ ਵਿਰਕ ਪੰਜਾਬ ਰਾਜ ਐਮਿਚਿਉਰ ਰੋਇੰਗ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਜਸਬੀਰ ਸਿੰਘ ਗਿੱਲ ਜਨਰਲ ਸਕੱਤਰ ਚੁਣੇ ਗਏ

214

ਮਨਿੰਦਰ ਕੌਰ ਵਿਰਕ ਪੰਜਾਬ ਰਾਜ ਐਮਿਚਿਉਰ ਰੋਇੰਗ ਐਸੋਸੀਏਸ਼ਨ  ਦੇ ਪ੍ਰਧਾਨ ਅਤੇ ਜਸਬੀਰ ਸਿੰਘ ਗਿੱਲ ਜਨਰਲ ਸਕੱਤਰ ਚੁਣੇ ਗਏ

ਬਹਾਦਰਜੀਤ ਸਿੰਘ /   ਜਗਰਾਓ  ,12 ਮਾਰਚ  ,2023

ਅੱਜ ਇੱਥੇ ਫਾਈਵ ਰਿਵਰ ਹੋਟਲ ਵਿੱਚ ਪੰਜਾਬ ਰਾਜ ਐਮਿਚਿਉਰ ਰੋਇੰਗ ਐਸੋਸੀਏਸ਼ਨ ਦੀ ਚੋਣ ਹੋਈ।ਜਿਸ ਵਿੱਚ ਗੁਰਚਰਨ ਸਿੰਘ ਚੋਣ ਅਫਸਰ ਨੇ ਅਹੁਦੇਦਾਰਾਂ ਲਈ ਨਾਮਜ਼ਦਗੀਆਂ ਮੰਗੀਆਂ 10ਵਜੇ ਤੋਂ 11.30 ਵਜੇ ਤੱਕ ਨਾਮਜ਼ਦਗੀਆਂ ਦਾਖਲ ਕੀਤੀਆਂ ਗਈਆਂ। ਉਪਰੰਤ 12ਵਜੇ ਤਕ ਪੜਤਾਲ ਕਰਨ ਉਪਰੰਤ ਸਾਰੀਆਂ ਨਾਮਜ਼ਦਗੀਆਂ ਸਹੀ ਪਾਈਆ ਗਈਆ।

ਮਨਿੰਦਰ ਕੌਰ ਵਿਰਕ ਪੰਜਾਬ ਰਾਜ ਐਮਿਚਿਉਰ ਰੋਇੰਗ ਐਸੋਸੀਏਸ਼ਨ  ਦੇ ਪ੍ਰਧਾਨ ਅਤੇ ਜਸਬੀਰ ਸਿੰਘ ਗਿੱਲ ਜਨਰਲ ਸਕੱਤਰ ਚੁਣੇ ਗਏ

ਚੋਣ ਅਫਸਰ ਨੇ ਵੱਖ ਵੱਖ ਐਸੋਸੀਏਸ਼ਨਾ ਦੀ ਇੱਕਰਤਾ ਵਿਚ ਐਲਾਨ ਕੀਤਾ ਕਿ ਹਰ ਅਹੁਦੇ ਲਈ ਇਕ ਇਕ ਨਾਮਜ਼ਦਗੀ ਆਈ ਹੈ ਇਸ ਲਈ ਸਰਬਸੰਮਤੀ ਨਾਲ ਮਨਿੰਦਰ ਕੌਰ ਵਿਰਕ ਪ੍ਰਧਾਨ , ਦੇਵਿੰਦਰ ਸਿੰਘ ਜਟਾਣਾ ਸੀਨੀਅਰ ਮੀਤ ਪ੍ਰਧਾਨ , ਗੁਰਸਾਗਰ ਸਿੰਘ ਤੇ ਮਨਪ੍ਰੀਤ ਸਿੰਘ ਮੀਤ ਪ੍ਰਧਾਨ, ਜਸਬੀਰ ਸਿੰਘ ਗਿੱਲ ਜਨਰਲ ਸਕੱਤਰ, ਗੁਰਮੇਲ ਸਿੰਘ ਇੰਡੀਆ ਜੁਆਇੰਟ ਸਕੱਤਰ ਤੇ ਹਰਵਿੰਦਰ ਸਿੰਘ ਕੈਸ਼ੀਅਰ ਤੋ ਇਲਾਵਾ ਚਾਰ ਐਗਜ਼ੀਕਿਊਟਿਵ ਮੈਂਬਰ ਚੁਣੇ ਗਏ। ਜਿਹਨਾ ਵਿਚ ਕੈਪਟਨ ਸੁਰਜੀਤ ਸਿੰਘ ਵੀ. ਐਸ. ਐਮ. ਸਾਮਲ ਹਨ। ਰੋਇੰਗ ਫੈਡਰੇਸ਼ਨ ਆਫ ਇੰਡੀਆ ਵਲੋ ਮਿਸਟਰ ਨਵਾਬੁਦੀਨ ਬਤੌਰ ਆਬਜ਼ਰਵਰ ਸਾਮਿਲ ਹੋਏ।