ਮਾਮਲਾ ਦਲਿਤ ਮਜਦੂਰ ਦੀ ਹੋਈ ਮਾਰਕੁੱਟ ਦਾ,ਐਸ.ਸੀ ਕਮਿਸ਼ਨ ਦੀ ਤਿੰਨ ਮੈਂਬਰੀ ਟੀਮ ਨੇ ਕੀਤਾ ਦੌਰਾ

153

ਮਾਮਲਾ ਦਲਿਤ ਮਜਦੂਰ ਦੀ ਹੋਈ ਮਾਰਕੁੱਟ ਦਾ,ਐਸ.ਸੀ ਕਮਿਸ਼ਨ ਦੀ ਤਿੰਨ ਮੈਂਬਰੀ ਟੀਮ ਨੇ ਕੀਤਾ ਦੌਰਾ

ਮਲੇਰਕੋਟਲਾ 10 ਜਨਵਰੀ:

ਪਿਛਲੇ ਦਿਨੀਂ ਅਮਰਗੜ੍ਹ ਦੇ ਨੇੜਲੇ ਪਿੰਡ ਝੱਲ ਵਿਖੇ ਅਕਾਲੀ ਸਰਪੰਚ ਸਣੇ ਧਨਾਢਾਂ ਵੱਲੋਂ ਦਲਿਤ ਮਜਦੂਰ ਦੀ ਕੀਤੀ ਮਾਰਕੁੱਟ ਦੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਅੱਜ ਐਸ ਸੀ ਕਮਿਸ਼ਨ ਦੀ ਤਿੰਨ ਮੈਂਬਰੀ ਟੀਮ ਜਿੰਨਾ ਵਿੱਚ ਪੂਨਮ ਕਾਂਗੜਾ, ਰਾਜ ਕੁਮਾਰ ਹੰਸ ਅਤੇ  ਦਰਸ਼ਨ ਸਿੰਘ ਵੱਲੋਂ ਮਲੇਰਕੋਟਲਾ ਦਾ ਦੌਰਾ ਕਰਕੇ ਹਸਪਤਾਲ ਵਿਖੇ ਜੇਰੇ ਇਲਾਜ਼ ਪੀੜਤ ਦਲਿਤ ਮਜਦੂਰ ਰਾਕੇਸ਼ ਕੁਮਾਰ ਦਾ ਹਾਲ ਪੁੱਛਿਆ ਅਤੇ ਪੁਰਾ ਇੰਸਾਫ ਦਿਵਾਉਣ ਦਾ ਭਰੋਸਾ ਦਿੱਤਾ।

ਕਮਿਸ਼ਨ ਦੀ ਟੀਮ ਵੱਲੋਂ ਪਹਿਲਾਂ ਮਲੇਰਕੋਟਲਾ ਦੇ ਰੈਸਟ ਹਾਊਸ ਵਿਖੇ  ਪ੍ਰਸ਼ਾਸਨ ਅਧਿਕਾਰੀਆ ਨਾਲ ਮੀਟਿੰਗ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੀਡੀਆ ਰਾਹੀਂ ਉਨ੍ਹਾਂ ਦੇ ਧਿਆਨ ਵਿੱਚ ਆਇਆ ਕਿ ਕੁਝ ਜਰਨਲ ਵਰਗ ਦੇ ਲੋਕਾਂ ਵੱਲੋਂ ਬੜੀ ਬੇਰਹਿਮੀ ਨਾਲ ਘਰ ਵਿੱਚ ਦਾਖਲ ਹੋ ਕੇ ਦਲਿਤ ਮਜਦੂਰ ਦੀ ਮਾਰਕੁੱਟ ਕੀਤੀ ਗਈ ਹੈ ਜਿਸ ਦਾ ਨੋਟਿਸ ਲੈਂਦਿਆਂ ਅੱਜ ਉਨ੍ਹਾਂ ਵੱਲੋਂ ਮੌਕੇ ਦਾ ਜਾਇਜ਼ਾ ਲੈ ਕੇ ਸਬੰਧਤ ਪੁਲਿਸ ਅਧਿਕਾਰੀਆਂ ਨੂੰ ਐਸ ਸੀ ਐਸ ਟੀ ਐਕਟ ਸਣੇ ਜੁਰਮ ਵਿੱਚ ਵੱਖ ਵੱਖ ਧਾਰਾਵਾਂ ਦਾ ਵਾਧਾ ਕਰਕੇ ਅਤੇ ਦੋਸ਼ੀਆਂ ਨੂੰ ਤੁਰੰਤ ਗ੍ਰਿਫ਼ਤਾਰ ਕਰਕੇ 16 ਜਨਵਰੀ ਤੱਕ ਐਸ ਸੀ ਕਮਿਸ਼ਨ ਦੇ ਚੰਡੀਗੜ੍ਹ ਦਫਤਰ ਵਿਖੇ ਰਿਪੋਰਟ ਪੇਸ਼ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ ।

ਮਾਮਲਾ ਦਲਿਤ ਮਜਦੂਰ ਦੀ ਹੋਈ ਮਾਰਕੁੱਟ ਦਾ,ਐਸ.ਸੀ ਕਮਿਸ਼ਨ ਦੀ ਤਿੰਨ ਮੈਂਬਰੀ ਟੀਮ ਨੇ ਕੀਤਾ ਦੌਰਾ 

ਮਾਮਲਾ ਦਲਿਤ ਮਜਦੂਰ ਦੀ ਹੋਈ ਮਾਰਕੁੱਟ ਦਾ,ਐਸ.ਸੀ ਕਮਿਸ਼ਨ ਦੀ ਤਿੰਨ ਮੈਂਬਰੀ ਟੀਮ ਨੇ ਕੀਤਾ ਦੌਰਾ। ਉਨ੍ਹਾਂ ਕਿਹਾ ਕਿ ਦਲਿਤਾਂ ਤੇ ਤਸ਼ੱਦਦ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਕਮਿਸ਼ਨ ਦੀ ਟੀਮ ਵੱਲੋਂ ਇਸ ਸਬੰਧੀ ਥਾਣਾ ਅਮਰਗੜ੍ਹ ਦੇ ਐਸ ਐਚ ਓ  ਦੀ ਜਿੰਮੇਵਾਰੀ ਤੈਅ ਕਰਦਿਆ ਸਖ਼ਤ ਹਦਾਇਤ ਕੀਤੀ ਕਿ ਇਸ ਵਿੱਚ ਕਿਸੇ ਵੀ ਤਰ੍ਹਾਂ ਦੀ ਅਣਗਹਿਲੀ ਨੂੰ ਸਹਿਣ ਨਹੀਂ ਕੀਤਾ ਜਾਵੇਗਾ ਇਸ ਤੋਂ ਬਾਅਦ ਕਮਿਸ਼ਨ ਦੀ ਟੀਮ ਵੱਲੋਂ ਮਲੇਰਕੋਟਲਾ ਹਸਪਤਾਲ ਵਿਖੇ ਜੇਰੇ ਇਲਾਜ ਦਲਿਤ ਮਜਦੂਰ ਰਾਕੇਸ਼ ਕੁਮਾਰ ਦਾ ਹਾਲ ਵੀ ਜਾਣਿਆ ਗਿਆ ਇਸ ਮੌਕੇ ਐਸ ਡੀ ਐਮ ਮਲੇਰਕੋਟਲਾ, ਤਹਿਸੀਲਦਾਰ ਮਲੇਰਕੋਟਲਾ ਬਾਦਲਦੀਨ, ਸਣੇ ਹੋਰ ਵੀ ਪ੍ਰਸ਼ਾਸਨਿਕ ਅਧਿਕਾਰੀ ਹਾਜ਼ਰ ਸਨ ।