ਮਿਸ਼ਨ ਫ਼ਤਿਹ ਵਾਰੀਅਰਜ਼ ਨੂੰ ਸਿਲਵਰ, ਬਰਾਊਂਜ ਸਰਟੀਫਿਕੇਟ ਤੇ ਟੀ ਸ਼ਰਟਾਂ ਨਾਲ ਲੋਕ ਨਿਰਮਾਣ ਮੰਤਰੀ ਨੇ ਕੀਤਾ ਸਨਮਾਨਿਤ

202

ਮਿਸ਼ਨ ਫ਼ਤਿਹ ਵਾਰੀਅਰਜ਼ ਨੂੰ ਸਿਲਵਰ, ਬਰਾਊਂਜ ਸਰਟੀਫਿਕੇਟ ਤੇ ਟੀ ਸ਼ਰਟਾਂ ਨਾਲ ਲੋਕ ਨਿਰਮਾਣ ਮੰਤਰੀ ਨੇ ਕੀਤਾ ਸਨਮਾਨਿਤ

ਭਵਾਨੀਗੜ੍ਹ (ਸੰਗਰੂਰ), 26 ਜੁਲਾਈ:
ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੋਰੋਨਾਵਾਈਰਸ ਖਿਲਾਫ਼ ਵਿੱਢੀ ਜੰਗ ਨੂੰ ਜਿੱਤਣ ਲਈ ਸ਼ੁਰੂ ਕੀਤੇ ਮਿਸ਼ਨ ਫ਼ਤਿਹ ਨੂੰ ਜ਼ਮੀਨੀ ਪੱਧਰ ‘ਤੇ ਪਹੁੰਚਾਉਣ ਲਈ ਯੋਗਦਾਨ ਪਾਉਣ ਵਾਲੇ ਜ਼ਿਲ੍ਹੇ ਦੇ ਮਿਸ਼ਨ ਫ਼ਤਿਹ ਯੋਧਿਆਂ ਨੂੰ ਸਥਾਨਕ ਬਾਬਾ  ਪੋਥੀ ਵਾਲਾ ਮੰਦਿਰ ਵਿਖੇ ਸਕੂਲ ਸਿੱਖਿਆ ਅਤੇ ਲੋਕ ਨਿਰਮਾਣ ਮੰਤਰੀ ਪੰਜਾਬ  ਵਿਜੈ ਇੰਦਰ ਸਿੰਗਲਾ ਨੇ ਮੁੱਖ ਮੰਤਰੀ ਦੇ ਦਸਤਖ਼ਤਾਂ ਵਾਲੇ ਸਰਟੀਫਿਕੇਟ ਅਤੇ ਟੀ ਸ਼ਰਟਾਂ ਦੇ ਕੇ ਸਨਮਾਨਿਤ ਕੀਤਾ।

ਸਿੰਗਲਾ ਨੇ ਦੱਸਿਆ ਕਿ ਰਾਜ ਸਰਕਾਰ ਵੱਲੋਂ ਕੋਵਾ ਐਪ ਰਾਹੀ ਆਰੰਭ ਕੀਤੀ ਰਾਜ ਪੱਧਰੀ ਪ੍ਰਤੀਯੋਗਤਾ ‘ਚ ਜੇਤੂ ਰਹਿਣ ਵਾਲਿਆ ਦੀ ਸੂਬਾ ਪੱਧਰੀ ਸੂਚੀ ‘ਚ ਹੁਣ ਤੱਕ ਜ਼ਿਲ੍ਹਾ ਸੰਗਰੂਰ ਦੇ 4 ਸਿਲਵਰ ਅਤੇ 15 ਬਰਾਂਊਜ ਸਰਟੀਫਿਕੇਟ ਲਈ ਕੁੱਲ 19 ਵਿਅਕਤੀਆਂ ਨੂੰ ਯੋਗ ਪਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਬਲਵਿੰਦਰ ਅੱਤਰੀ ਨੇ ਗੋਲਡ ਸਰਟੀਫਿਕੇਟ ਵੀ ਹਾਸਲ ਕੀਤਾ ਹੈ ਜਿਸਨੂੰ ਮੁੱਖ ਮੰਤਰੀ ਪੰਜਾਬ ਵੱਲੋਂ ਇਹ ਸਰਟੀਫਿਕੇਟ ਜਾਰੀ ਕੀਤਾ ਜਾਵੇਗਾ।
ਸਿੰਗਲਾ ਨੇ ਦੱਸਿਆ ਕਿ ਅਰੁਣ ਕੁਮਾਰ ਨੇ ਪੰਜਾਬ ਅੰਦਰ 820ਵਾਂ, ਰੁਪਿੰਦਰ ਸਿੰਘ ਨੇ 413ਵਾਂ, ਅਸ਼ਵਨੀ ਕੁਮਾਰ ਨੇ 105ਵਾਂ ਰੈਂਕ ਹਾਸਿਲ ਕਰਕੇ ਸਿਲਵਰ ਸਰਟੀਫਿਕੇਟ ਹਾਸਿਲ ਕੀਤੇ। ਇਸੇ ਤਰ੍ਹਾਂ ਇਸ ਤੋਂ ਇਲਾਵਾ ਬਰਾਊਂਜ਼ ਸਰਟੀਫਿਕੇਟ ਲਈ ਸੂਬੇ ਅੰਦਰ ਸੰਗਰੂਰ ਦੇ ਗੁਰਦੀਪ ਸਿੰਘ 827ਵਾਂ, ਗੁਰਪ੍ਰੀਤ ਕੌਰ ਨੇ 820ਵਾਂ, ਵਿਸ਼ੂ ਗਰਗ ਨੇ 810ਵਾਂ, ਸ਼ੁਭਮ ਗਰਗ ਨੇ 767ਵਾਂ, ਸੁਖਵੀਰ ਸਿੰਘ 688ਵਾਂ, ਜਸਵਿੰਦਰ ਕੁਮਾਰ ਨੇ 548ਵਾਂ, ਇਬਾਦਤ ਭਾਸਕਰ ਸ਼ਰਮਾ ਨੇ 519ਵਾਂ, ਭਵਨਦੀਪ ਕੌਰ ਨੇ 364ਵਾਂ, ਜਗਪਾਲ ਸਿੰਘ ਨੇ 307ਵਾਂ ਅਤੇ ਸੁਸ਼ਮਾ ਬਾਂਸਲ ਨੇ 251ਵਾਂ ਰੈਂਕ ਹਾਸਿਲ ਕੀਤੇ।

ਸਿੰਗਲਾ ਕਿਹਾ ਕਿ ਮਿਸ਼ਨ ਫ਼ਤਿਹ ਦਾ ਮੁੱਖ ਮਕਸਦ ਆਮ ਲੋਕਾਂ ਨੂੰ ਕੋਵਿਡ 19 ਦੀ ਸਾਵਧਾਨੀਆਂ ਅਤੇ ਬਚਾਅ ਬਾਰੇ ਜਾਣੂ ਕਰਵਾਉਣਾ ਹੈ, ਤਾਂ ਜੋ ਲੋਕ ਆਪਣੇ ਨਾਲ-ਨਾਲ ਦੂਜਿਆਂ ਨੂੰ ਇਸ ਵਾਇਰਸ ਤੋਂ ਸੁਰੱਖਿਅਤ ਰਹਿਣ ਲਈ ਸਹਿਯੋਗ ਕਰ ਸਕਣ। ਉਨ੍ਹਾਂ ਮਿਸ਼ਨ ਫ਼ਤਹਿ ਯੋਧਿਆਂ ਦਾ ਪੰਜਾਬ ਸਰਕਾਰ ਵੱਲੋਂ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਅਤੇ ਜ਼ਿਲ੍ਹੇ ਅੰਦਰ ਕੋਰੋਨਾਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਮੁੱਖ ਮੰਤਰੀ ਵੱਲੋਂ ਅਰੰਭ ਕੀਤੇ ਮਿਸ਼ਨ ਫ਼ਤਿਹ ਸਬੰਧੀ ਆਮ ਲੋਕਾਂ ਨੂੰ ਹੋਰ ਵਧੇਰੇ ਜਾਗਰੂਕ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਆਮ ਲੋਕਾਂ ਦੇ ਸਹਿਯੋਗ ਨਾਲ ਹੀ ਮਿਸ਼ਨ ਫ਼ਤਿਹ ਨੂੰ ਸਫ਼ਲ ਬਣਾਇਆ ਜਾ ਸਕੇਗਾ।


ਉਨ੍ਹਾਂ ਕਿਹਾ ਕਿ ਕੋਵਿਡ-19 ਦੀ ਸਮੱਸਿਆ ਨੂੰ ਕੰਟਰੋਲ ਕਰਨ ਲਈ ਪੰਜਾਬ ਹੋਰਨਾਂ ਸੂਬਿਆ ਵਿੱਚੋਂ ਪਹਿਲਾ ਰਾਜ ਰਿਹਾ ਹੈ ਜਿਥੇ ਲੋਕਹਿੱਤਾਂ ਨੂੰ ਮੁੱਖ ਮੰਤਰੀ ਪੰਜਾਬ ਵੱਲੋਂ ਤਾਲਾਬੰਦੀ/ਕਰਫਿਊ ਲਗਾਇਆ ਸੀ। ਉਨ੍ਹਾਂ ਕਿਹਾ ਕਿ ਲਾਕਡਾਊਨ ਅਤੇ ਕਰਫਿਊ ਦੀ ਸਥਿਤੀ ਦੇ ਬਾਵਜੂਦ ਹਰੇਕ ਵਿਅਕਤੀ ਨੂੰ ਮੁੱਢਲੀਆਂ ਲੋੜਾਂ ਮੁਹੱਈਆ ਕਰਵਾਉਣ ਲਈ ਸਮੇਂ ਸਮੇਂ ਰਾਜ ਅੰਦਰ ਨਿਰਦੇਸ ਜਾਰੀ ਕੀਤੇ ਗਏ, ਤਾਂ ਜੋ ਪੰਜਾਬ ਦੇ ਲੋਕਾਂ ਨੂੰੰ ਕਿਸੇ ਕਿਸਮ ਦੀ ਕੋਈ ਦਿੱਕਤ ਪੇਸ਼ ਨਾ ਆਵੇ। ਉਨ੍ਹਾਂ ਕਿਹਾ ਕਿ ਸਿਹਤ ਸੁਵਿਧਾਵਾਂ ਪੱਖੋਂ ਰਾਜ ਦੇ ਹਰੇਕ ਸਰਕਾਰੀ ਹਸਪਤਾਲਾਂ ਅੰਦਰ ਕੋਵਿਡ ਕੇਅਰ ਸੈਂਟਰਾਂ ਤੋਂ ਇਲਾਵਾ ਸਮੁੱਚੀ ਲੋੜੀਂਦੀ ਸਮੱਗਰੀ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ।

ਉਨ੍ਹਾਂ ਕਿਹਾ ਕਿ ਲੋਕਾਂ ਨੂੰ ਰਾਜ ਸਰਕਾਰ ਅਤੇ ਸਿਹਤ ਵਿਭਾਗ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਜ਼ਿਲ੍ਹਾ ਪ੍ਰਸ਼ਾਸਨ ਨੂੰ ਪੂਰਾ ਸਹਿਯੋਗ ਕਰਨਾ ਚਾਹੀਦਾ ਹੈ, ਤਾਂ ਜੋ ਕਰੋਨਾ ਦੀ ਲੜੀ ਨੂੰ ਤੋੜ ਕੇ ਇਸਦੇ ਫੈਲਾਅ ਨੂੰ ਵੱਧਣ ਤੋਂ ਰੋਕਿਆ ਜਾ ਸਕੇ। ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਸੰਗਰੂਰ ਵੱਲੋਂ ਸਮੇਂ ਸਮੇਂ ਲੋਕਾਂ ਨੂੰ ਕੋਵਿਡ-19 ਦੀ ਸਾਵਧਾਨੀਆਂ ਅਤੇ ਬਚਾਅ ਬਾਰੇ ਜਾਗਰੂਕ ਕਰਨ ਲਈ ਉਲੀਕੇ ਜਾ ਰਹੇ ਲੜੀਵਾਰ ਪ੍ਰੋਗਰਾਮਾ ਦੀ ਸ਼ਲਾਘਾ ਕੀਤੀ  ਅਤੇ ਜ਼ਿਲ੍ਹਾ ਵਾਸੀਆਂ ਨੂੰ ਬਿਨ੍ਹਾਂ ਕਿਸੇ ਜਰੂਰੀ ਕੰਮ ਤੋਂ ਘਰਾਂ ਤੋਂ ਬਾਹਰ ਆਉਣ ਤੋਂ ਗੁਰੇਜ਼ ਕਰਨ ਅਤੇ ਮਾਸਕ ਦੀ ਵਰਤੋਂ ਕਰਨ ਅਤੇ ਹੱਥਾਂ ਦੀ ਸ਼ਫ਼ਾਈ ‘ਤੇ ਵਿਸੇਸ਼ ਧਿਆਨ ਦੇਣ ਦੀ ਅਪੀਲ ਵੀ ਕੀਤੀ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਐਸ.ਡੀ.ਐਮ. ਭਵਾਨੀਗੜ੍ਹ ਡਾ. ਕਰਮਜੀਤ ਸਿੰਘ, ਚੇਅਰਮੈਨ ਬਲਾਕ ਸੰਮਤੀ ਭਵਾਨੀਗੜ੍ਹ ਵਰਿੰਦਰ ਪੰਨਵਾਂ, ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਬਰਨਾਲਾ ਵਿਜਯ ਭਾਸਕਰ ਸ਼ਰਮਾ, ਚੇਅਰਮੈਨ ਮਾਰਕੀਟ ਕਮੇਟੀ ਭਵਾਨੀਗੜ੍ਹ ਪਰਦੀਪ ਕੱਦ, ਵਿਪਨ ਸ਼ਰਮਾ, ਕਪਿਲ ਦੇਵ ਗਰਗ, ਗੁਰਤੇਜ ਸਿੰਘ, ਜਗਮੀਤ ਭੋਲਾ, ਰਣਜੀਤ ਤੂਰ ਅਤੇ ਗੋਲਡੀ ਕਾਕੜਾ ਵੀ ਹਾਜ਼ਰ ਸਨ।