ਮੈਡੀਕਲ ਅਫਸਰ ਡਾ ਗੁਰਚੰਦਨ ਦੀਪ ਸਿੰਘ, ਐਫ.ਸੀ.ਆਈ ਬੱਫਰ ਦੇ ਮੈਨੇਜਰ ਹਾਰਸੂਰਮੁਖ ਸਿੰਘ ਦੀ ਨਿਗਰਾਨੀ ਚ ਟੀਕਾਕਰਣ ਕੈਂਪ
ਪਟਿਆਲਾ, 22 ਅਪ੍ਰੈਲ, 2022
ਪੰਜਾਬ ਮੁੱਖ ਮੰਤਰੀ ਭਗਵੰਤ ਸਿੰਘ ਮਾਨ , ਸਿਹਤ ਮੰਤਰੀ ਡਾਕਟਰ ਵਿਜੇ ਸਿੰਗਲਾ ਅਤੇ ਪਟਿਆਲਾ ਦਿਹਾਤੀ ਦੇ ਵਿਧਾਇਕ ਡਾ ਬਲਬੀਰ ਸਿੰਘ ਦੀ ਯੋਗ ਅਗਵਾਈ ਹੇਠ ਪਟਿਆਲਾ ਤੇ ਸਿਵਲ ਸਰਜਨ ਡਾ ਜਤਿੰਦਰ ਕਾਂਸਲ ਦੇ ਦਿਸ਼ਾ ਨਿਰਦੇਸ਼ਾਂ ਹੇਠ ਡਾ ਵਿਕਾਸ ਗੋਇਲ
ਵਧੀਕ ਸਿਵਲ ਸਰਜਨ ਅਤੇ ਡਾ ਸੰਜੇ ਬਾਂਸਲ ਦੀ ਸਰਪ੍ਰਸਤੀ ਹੇਠ ਰਸੂਲਪੁਰ ਸੈਦਾਂ ਚ ਸਥਿੱਤ ਫੂਡ ਕਾਰਪੋਰੇਸ਼ਨ ਆਫ਼ ਇੰਡੀਆ ਦੇ ਬਫਰ ਕੰਪਲੈਕਸ ਵਿਖੇ ਇੱਕ ਵਿਸ਼ੇਸ਼ ਕੋਵਿਡ ਟੀਕਾਕਰਨ ਕੈਂਪ ਲਗਾਇਆ ਗਿਆ।
ਯੂਪੀਐਚਸੀ ਨਿਊ ਯਾਦਵਿੰਦਰਾ ਕਲੋਨੀ ਦੇ ਮੈਡੀਕਲ ਅਫਸਰ ਇੰਚਾਰਜ ਡਾ: ਗੁਰਚੰਦਨ ਦੀਪ ਸਿੰਘ ਆਪਣੀ ਟੀਮ ਸਮੇਤ ਇੱਥੇ ਪੁੱਜ ਕੇ ਨਿਗਰਾਨੀ ਕੀਤੀ।
ਇਸ ਮੌਕੇ ਤੇ FCI ਬੱਫਰ ਦੇ ਮੈਨੇਜਰ ਹਰਸੁਰਮੁੱਖ ਸਿੰਘ ਵਲੋਂ ਸਿਹਤ ਵਿਭਾਗ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਗਿਆ।
ਯੂਪੀਐਚਸੀ ਨਿਊ ਯਾਦਵਿੰਦਰਾ ਕਲੋਨੀ ਪਟਿਆਲਾ ਦੀ ਟੀਮ ਨੇ ਕੋਵਿਸ਼ੀਲਡ ਵੈਕਸੀਨ ਦੀਆਂ 100 ਤੋਂ ਵੱਧ ਖੁਰਾਕਾਂ ਦਾ ਟੀਕਾ ਲਗਾਇਆ।
ਜ਼ਿਆਦਾਤਰ ਖੁਰਾਕਾਂ ਵਿੱਚ ਅਹਤਿਅਤਨ ਦੀ ਖੁਰਾਕ ਸ਼ਾਮਲ ਸੀ। ਲਾਭਪਾਤਰੀਆਂ ਵਿੱਚ ਐਫਸੀਆਈ ਵਿੱਚ ਕੰਮ ਕਰਦੇ ਮਜ਼ਦੂਰ, ਅਧਿਕਾਰੀ ਅਤੇ ਕਰਮਚਾਰੀ ਸ਼ਾਮਲ ਸਨ।
ਇਹ ਕੈਂਪ ਪੰਜਾਬ ਭਰ ਵਿੱਚ ਚੱਲ ਰਹੀ ਕਣਕ ਦੀ ਖਰੀਦ ਦੇ ਮੱਦੇਨਜ਼ਰ ਲਗਾਇਆ ਗਿਆ।
ਇਹ ਕਦਮ ਖਰੀਦ ਪ੍ਰਕਿਰਿਆ ਨਾਲ ਜੁੜੇ ਕਿਸਾਨਾਂ, ਮਜ਼ਦੂਰਾਂ ਅਤੇ ਹੋਰ ਨਾਗਰਿਕਾਂ ਦੀ ਸਹੂਲਤ ਲਈ ਚੁੱਕਿਆ ਗਿਆ ਹੈ।