ਯੂਨੀਵਰਸਿਟੀ ਕਾਲਜ ਬੇਨੜਾ ਦੇ ਇਤਿਹਾਸ ਵਿਭਾਗ ਦੇ ਵਿਦਿਆਰਥੀਆਂ ਵੱਲੋਂ ਸ਼ਹੀਦ ਭਗਤ ਸਿੰਘ ਨੂੰ ਸਮਰਪਿਤ ਖ਼ੂਨ ਦਾਨ ਕੈਂਪ ਦਾ ਆਯੋਜਨ
ਧੂਰੀ 22 ਮਾਰਚ,2023:
ਯੂਨੀਵਰਸਿਟੀ ਕਾਲਜ ਬੇਨੜਾ ਵਿਖੇ ਪ੍ਰਿੰਸੀਪਲ ਡਾ. ਪਰਮਜੀਤ ਕੌਰ ਦੀ ਅਗਵਾਈ ਵਿੱਚ ਇਤਿਹਾਸ ਵਿਭਾਗ ਦੇ ਵਿਦਿਆਰਥੀਆਂ ਵੱਲੋਂ ਪਰਿਵਰਤਨ ਮਾਲਵਾ ਫਰੈਂਡਜ਼ ਵੈਲਫੇਅਰ ਸੋਸਾਇਟੀ ਧੂਰੀ ਦੇ ਸਹਿਯੋਗ ਨਾਲ ਸ਼ਹੀਦ ਭਗਤ ਸਿੰਘ ਨੂੰ ਸਮਰਪਿਤ ਖ਼ੂਨ ਦਾਨ ਕੈਂਪ ਲਗਾਇਆ ਗਿਆ। ਇਤਿਹਾਸ ਵਿਭਾਗ ਦੇ ਅਧਿਆਪਕ ਡਾ. ਕਰਮਜੀਤ ਸਿੰਘ ਅਤੇ ਡਾ. ਭੁਪਿੰਦਰ ਸਿੰਘ ਨੇ ਕਿਹਾ ਕਿ ਕੈਂਪ ਦੇ ਸਾਰੇ ਪ੍ਰਬੰਧ ਇਤਿਹਾਸ ਵਿਭਾਗ ਦੇ ਵਿਦਿਆਰਥੀਆਂ ਵੱਲੋਂ ਕੀਤੇ ਗਏ। ਕਾਲਜ ਪ੍ਰਿੰਸੀਪਲ ਤੇ ਇਤਿਹਾਸ ਵਿਭਾਗ ਦੇ ਅਧਿਆਪਕਾਂ ਨੇ ਵਿਦਿਆਰਥੀਆਂ ਵੱਲੋਂ ਕੀਤੇ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਇਸ ਕੈਂਪ ਵਿੱਚ 60 ਯੂਨਿਟ ਵਿਦਿਆਰਥੀਆਂ ਵੱਲੋਂ ਖ਼ੂਨ ਦਾਨ ਕੀਤਾ ਗਿਆ। ਖ਼ੂਨ ਦਾਨ ਕਰਨ ਵਾਲੇ ਵਿਦਿਆਰਥੀਆਂ ਨੂੰ ਸਰਟੀਫਿਕੇਟਾਂ ਅਤੇ ਮੈਡਲਾਂ ਨਾਲ ਨਿਵਾਜਿਆ ਗਿਆ।
ਕੈਂਪ ਨੂੰ ਸਫ਼ਲ ਬਣਾਉਣ ਲਈ ਸਿਵਲ ਹਸਪਤਾਲ ਸੰਗਰੂਰ ਤੋਂ ਪਹੁੰਚੀ ਮੈਡੀਕਲ ਟੀਮ ਦੇ ਬਲੱਡ ਟਰਾਂਸਫਿਊਜਨ ਅਫ਼ਸਰ ਡਾ. ਪੱਲਵੀ, ਲੈਬ ਟੈਕਨੀਸੀਅਨ ਤਾਰਾ ਸਿੰਘ ਤੇ ਗੁਰਪ੍ਰੀਤ ਕੋਰ, ਸਟਾਫ਼ ਨਰਸ ਸੁਮਨਪ੍ਰੀਤ ਕੌਰ, ਕਾਊਂਸਲਰ ਦੀਪਤੀ ਨੇ ਆਪਣੀ ਅਹਿਮ ਭੂਮਿਕਾ ਨਿਭਾਈ। ਇਸ ਸਮੇਂ ਪਰਿਵਰਤਨ ਮਾਲਵਾ ਫਰੈਂਡਜ਼ ਵੈਲਫੇਅਰ ਸੋਸਾਇਟੀ ਧੂਰੀ ਦੇ ਪ੍ਰਧਾਨ ਗੁਰਦਰਸ਼ਨ ਸਿੰਘ, ਪੀ ਆਰ ਓ ਸੁੰਦਰ ਲਾਲ ਸ਼ਰਮਾ ਤੇ ਕਮਲ ਦੀਪ ਸ਼ਰਮਾ ਮੌਜੂਦ ਰਹੇ।
ਇਤਿਹਾਸ ਵਿਭਾਗ ਦੇ ਡਾ. ਰਵੀਦਿੱਤ ਸਿੰਘ, ਡਾ. ਕਿਰਨਜੀਤ ਕੌਰ ਤੋਂ ਇਲਾਵਾ ਡਾ. ਸੰਜੀਵ ਦੱਤਾ, ਡਾ. ਸੁਖਜਿੰਦਰ ਰਿਸ਼ੀ, ਡਾ. ਹਰਪ੍ਰੀਤ ਸਿੰਘ, ਇੰਜ ਵਰਿੰਦਰ ਕੁਮਾਰ, ਇੰਜ: ਅਮਨਪ੍ਰੀਤ ਸਿੰਘ, ਸੁਖਵਿੰਦਰ ਕੌਰ, ਬਰਿੰਦਰ ਸਿੰਘ, ਮਹਿੰਦਰ ਸਿੰਘ ਤੇ ਅਵਤਾਰ ਸਿੰਘ, ਦੀਪਕ ਸਿੰਘ ਹਾਜ਼ਰ ਸਨ।
