HomeEducationਰਾਜਨੀਤਕ ਸੋਚ ਵਾਲੇ ਆਗੂਆਂ ਦੀ ਬਜਾਏ ਬੁੱਧੀਜੀਵੀ ਵਰਗ ਜਾਂ ਪਾਰਟੀ ਦੇ ਆਮ...

ਰਾਜਨੀਤਕ ਸੋਚ ਵਾਲੇ ਆਗੂਆਂ ਦੀ ਬਜਾਏ ਬੁੱਧੀਜੀਵੀ ਵਰਗ ਜਾਂ ਪਾਰਟੀ ਦੇ ਆਮ ਵਰਕਰਾਂ ਨੂੰ ਸੈਨੇਟ ਦਾ ਮੈਂਬਰ ਲਗਾਇਆ ਜਾਂਦਾ ਤਾਂ ਬਿਹਤਰ ਹੁੰਦਾ: ਹਰਿੰਦਰਪਾਲ ਸਿੰਘ ਟੌਹੜਾ

ਰਾਜਨੀਤਕ ਸੋਚ ਵਾਲੇ ਆਗੂਆਂ ਦੀ ਬਜਾਏ ਬੁੱਧੀਜੀਵੀ ਵਰਗ ਜਾਂ ਪਾਰਟੀ ਦੇ ਆਮ ਵਰਕਰਾਂ ਨੂੰ ਸੈਨੇਟ ਦਾ ਮੈਂਬਰ ਲਗਾਇਆ ਜਾਂਦਾ ਤਾਂ ਬਿਹਤਰ ਹੁੰਦਾ: ਹਰਿੰਦਰਪਾਲ ਸਿੰਘ ਟੌਹੜਾ

ਪਟਿਆਲਾ, 29 ਅਕਤੂਬਰ, 2022( ):

ਯੂਥ ਅਕਾਲੀ ਦਲ ਦੇ ਕੌਮੀ ਸੀਨੀਅਰ ਮੀਤ ਪ੍ਰਧਾਨ ਹਰਿੰਦਰਪਾਲ ਸਿੰਘ ਟੌਹੜਾ ਨੇ ਪੰਜਾਬ ਸਰਕਾਰ ਵੱਲੋਂ ਪੰਜਾਬੀ ਯੂਨੀਵਰਸਿਟੀ ਦੇ ਤਿੰਨ ਵਿਧਾਇਕਾ ਨੂੰ ਸੈਨੇਟ ਦਾ ਮੈਂਬਰ ਲਾਉਣ ’ਤੇ ਪ੍ਰਤੀਕਿਰਿਆ ਕਰਦੇ ਹੋਏ ਕਿਹਾ ਕਿ ਕਿਤੇ ਬਿਹਤਰ ਹੁੰਦਾ ਕਿ ਜੇਕਰ ਰਾਜਨੀਤਕ ਸੋਚ ਵਾਲੇ ਆਗੂਆਂ ਦੀ ਬਜਾਏ ਕਿਸੇ ਬੁੱਧੀਜੀਵੀ ਨੂੰ ਜਾਂ ਫਿਰ ਪਾਰਟੀ ਦੇ ਕਿਸੇ ਪੜ੍ਹੇ ਲਿਖੇ ਵਰਕਰ ਨੂੰ ਸੈਨੇਟ ਦਾ ਮੈਂਬਰ ਲਾਇਆ ਜਾਂਦਾ। ਸਰਕਾਰਾਂ ਨੇ ਵਿਧਾਇਕਾਂ ਨੂੰ ਹੀ ਸੈਨੇਟ ਦਾ ਮੈਂਬਰ ਲਾ ਕੇ ਜਿਥੇ ਇਕ ਆਗੂ ਇਕ ਪੋਸਟ ਦੇ ਆਪਣੇ ਸਿਧਾਂਤ ਦੀ ਉਲੰਘਣਾ ਕੀਤੀ, ਉਥੇ ਸਾਬਤ ਕਰ ਦਿੱਤਾ ਕਿ ਰਵਾਇਤੀ ਪਾਰਟੀਆਂ ਨਾਲੋਂ ਇਨ੍ਹਾਂ ਕੋਲ ਵੀ ਕੁੱਝ ਵੱਖਰਾ ਨਹੀਂ ਹੈ। ਹਰਿੰਦਰਪਾਲ ਟੌਹੜਾ ਨੇ ਕਿਹਾ ਕਿ ਆਮ ਲੋਕਾਂ ਨੂੰ ਆਮ ਆਦਮੀ ਪਾਰਟੀ ਤੋਂ ਇਹ ਆਸ ਸੀ ਕਿ ਪੰਜਾਬੀ ਯੂਨੀਵਰਸਿਟੀ ਦੇ ਸਿੱਖਿਆ ਦਾ ਮਿਆਰ ਉਚਾ ਚੁੱਕਣ ਲਈ ਸੈਨੇਟ ਤੇ ਸਿੰਡੀਕੇਟ ਮੈਂਬਰ ਬੁੱਧੀਜੀਵੀ ਵਰਗ ਕਿਸੇ ਰਿਟਾਇਰ ਪ੍ਰੋਫੈਸਰ, ਕਿਸੇ ਸਿੱਖਿਆ ਸੁਧਾਰਕ ਜਾਂ ਪਾਰਟੀ ਨੂੰ ਸਥਾਪਿਤ ਕਰਨ ਤੇ ਇਥੋਂ ਤੱਕ ਪਹੁੰਚਾਉਣ ਵਾਲੇ ਆਗੂ ਨੂੰ ਲਾਇਆ ਜਾਵੇਗਾ ਤਾਂ ਕਿ ਆਮ ਲੋਕਾਂ ਨੂੰ ਪ੍ਰਤੀਨਿੱਧਤਾ ਮਿਲ ਸਕੇ ਪਰ ਸਰਕਾਰ ਨੇ ਪਹਿਲਾਂ ਹੀ ਵਿਧਾਇਕ ਦੀ ਪੋਸਟ ’ਤੇ ਬੈਠੇ ਵਿਅਕਤੀਆਂ ਨੂੰ ਮੁੜ ਤੋਂ ਸੈਨੇਟ ਦਾ ਮੈਂਬਰ ਨਿਯੁਕਤ ਕਰ ਦਿੱਤਾ।

ਇਸ ਨਾਲ ਆਮ ਆਦਮੀ ਪਾਰਟੀ ਨੂੰ ਇਥੇ ਤੱਕ ਪਹੁੰਚਾਉਣ ਵਾਲੇ ਬੁੱਧੀਜੀਵੀ ਵਰਗ ਦੇ ਆਗੂਆਂ ਦੇ ਉਨ੍ਹਾਂ ਸੁਪਨਿਆਂ ’ਤੇ ਪਾਣੀ ਫੇਰ ਦਿੱਤਾ ਹੈ, ਜਿਨ੍ਹਾਂ ਨੇ ਬਦਲਾਅ ਦੀ ਆਸ ਰੱਖ ਕੇ ਆਮ ਆਦਮੀ ਪਾਰਟੀ ਨੂੰ ਸੱਤਾ ਵਿਚ ਲਿਆਉਣ ਵਿਚ ਆਪਣਾ ਆਪਣਾ ਯੋਗਦਾਨ ਪਾਇਆ ਸੀ ਕਿਉਂਕਿ ਆਮ ਲੋਕ ਸਿੱਖਿਆ, ਸਿਹਤ ਅਤੇ ਪ੍ਰਸ਼ਾਸ਼ਨ ਵਿਚ ਸੁਧਾਰ ਦੀ ਮੰਗ ਨੂੰ ਲੈ ਕੇ ਹੀ ਆਮ ਆਦਮੀ ਪਾਰਟੀ ਦੇ ਨਾਲ ਲੱਗੇ ਸਨ ਪਰ ਇਥੇ ਰਵਾਇਤੀ ਪਰੰਪਰਾ ਬਰਕਰਾਰ ਰੱਖ ਕੇ ਸਿੱਖਿਆ ਦੇ ਖੇਤਰ ਵਿਚ ਸੁਧਾਰ ਦੀ ਆਸ ਰੱਖਣ ਵਾਲੇ ਆਮ ਲੋਕਾਂ ਦੇ ਸੁਪਨਿਆਂ ’ਤੇ ਸਰਕਾਰ ’ਤੇ ਪਾਣੀ ਫੇਰ ਦਿੱਤਾ ਹੈ।

ਰਾਜਨੀਤਕ ਸੋਚ ਵਾਲੇ ਆਗੂਆਂ ਦੀ ਬਜਾਏ ਬੁੱਧੀਜੀਵੀ ਵਰਗ ਜਾਂ ਪਾਰਟੀ ਦੇ ਆਮ ਵਰਕਰਾਂ ਨੂੰ ਸੈਨੇਟ ਦਾ ਮੈਂਬਰ ਲਗਾਇਆ ਜਾਂਦਾ ਤਾਂ ਬਿਹਤਰ ਹੁੰਦਾ: ਹਰਿੰਦਰਪਾਲ ਸਿੰਘ ਟੌਹੜਾ

ਰਾਜਨੀਤਕ ਸੋਚ ਵਾਲੇ ਆਗੂਆਂ ਦੀ ਬਜਾਏ ਬੁੱਧੀਜੀਵੀ ਵਰਗ ਜਾਂ ਪਾਰਟੀ ਦੇ ਆਮ ਵਰਕਰਾਂ ਨੂੰ ਸੈਨੇਟ ਦਾ ਮੈਂਬਰ ਲਗਾਇਆ ਜਾਂਦਾ ਤਾਂ ਬਿਹਤਰ ਹੁੰਦਾ: ਹਰਿੰਦਰਪਾਲ ਸਿੰਘ ਟੌਹੜਾਹਰਿੰਦਰਪਾਲ ਟੌਹੜਾ ਨੇ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਇਕ ਵੱਕਾਰੀ ਸੰਸਥਾ ਹੈ, ਜਿਸ ਦੇ ਸਿਰ ’ਤੇ ਮਾਂ ਬੋਲੀ ਪੰਜਾਬੀ ਨੂੰ ਪੂਰੀ ਦੁਨੀਆ ਵਿਚ ਪ੍ਰਫੁਲਿਤ ਕਰਨ ਤੇ ਪੰਜਾਬੀ ਭਾਸ਼ਾ ਦੀ ਵਿਰਾਸਤ ਨੂੰ ਹੋਰ ਅਮੀਰ ਬਣਾਉਣ ਦੀ ਜ਼ਿੰਮੇਵਾਰੀ ਹੈ ਤੇ ਇਸ ਜ਼ਿੰਮੇਵਾਰੀ ਦੀ ਅਗਵਾਈ ਕਰਨ ਲਈ ਉਸੇ ਪੱਧਰ ’ਤੇ ਲੋਕਾਂ ਦੀ ਲੋੜ ਹੈ, ਜਿਹੜੇ 24 ਘੰਟੇ ਪੰਜਾਬੀ ਯੂਨੀਵਰਸਿਟੀ ਦੇ ਸਿੱਖਿਆ ਦੇ ਮਿਆਰ ਅਤੇ ਮਾਂ ਬੋਲੀ ਪੰਜਾਬੀ ਨੂੰ ਹੋਰ ਪ੍ਰਫੁਲਿਤ ਤੇ ਅਮੀਰ ਬਣਾਉਣ ਵਿਚ ਆਪਣਾ ਯੋਗਦਾਨ ਪਾ ਸਕਣ।

Punjab govt appointed three MLAs as Senate Members of Punjabi University , Patiala

 

LATEST ARTICLES

Most Popular

Google Play Store