ਰਾਜਪੁਰਾ-ਪੌਜਟਿਵ ਕੇਸਾਂ ਦੇ ਨੇੜੇ ਦੇ ਸੰਪਰਕ ਵਿੱਚ ਆਏ 70 ਵਿਅਕਤੀਆਂ ਦੇ ਲਏ ਸੈਂਪਲ; ਸੈਂਪਲਾ ਦੀ ਰਿਪੋਰਟ ਕੱਲ ਆਵੇਗੀ: ਡਾ. ਮਲਹੋਤਰਾ

191

ਰਾਜਪੁਰਾ-ਪੌਜਟਿਵ ਕੇਸਾਂ ਦੇ ਨੇੜੇ ਦੇ ਸੰਪਰਕ ਵਿੱਚ ਆਏ 70 ਵਿਅਕਤੀਆਂ ਦੇ ਲਏ ਸੈਂਪਲ; ਸੈਂਪਲਾ ਦੀ ਰਿਪੋਰਟ ਕੱਲ ਆਵੇਗੀ: ਡਾ. ਮਲਹੋਤਰਾ

ਪਟਿਆਲਾ 21 ਅਪ੍ਰੈਲ (       )

ਰਾਜਪੁਰਾ ਵਿਖੇ ਕੋਵਿਡ ਪੌਜਟਿਵ ਕੇਸਾਂ ਦੇ ਨੇੜੇ ਦੇ ਸੰਪਰਕ ਅਤੇ ਹਾਈ ਰਿਸਕ ਵਿੱਚ ਆਏ 70 ਵਿਅਕਤੀਆਂ ਦੇ ਕਰੋਨਾ ਜਾਂਚ ਲਈ ਸੈਂਪਲ ਲਏ ਗਏ ਹਨ। ਜਾਣਕਾਰੀ ਦਿੰਦੇ ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇਂ ਦੱਸਿਆਂ ਕਿ ਬੀਤੇ ਦਿਨੀਂ ਕਰੋਨਾ ਜਾਂਚ ਲਈ ਲਏ 24 ਸੈਂਪਲਾਂ ਵਿੱਚੋਂ 6 ਸੈਂਪਲ ਜ਼ੋ ਕਿ ਰਾਜਪੁਰਾ ਕੋਵਿਡ ਕੇਸਾਂ ਦੇ ਨੇੜੇ ਦੇ ਸੰਪਰਕ ਵਿੱਚ ਸਨ, ਵਿੱਚੋਂ 5 ਕੇਸਾਂ  ਦੀ ਰਿਪੋਰਟ ਬੀਤੀ ਰਾਤ ਕੋਵਿਡ ਪੌਜਟਿਵ ਪਾਈ ਗਈ ਸੀ। ਜਿਸ ਦੀ ਪੁਸ਼ਟੀ ਹੋਣ ਤੇ ਉਨ੍ਹਾਂ ਵੱਲੋਂ ਤੁਰੰਤ ਆਰ.ਆਰ. ਟੀਮਾਂ ਨੂੰ ਹਰਕਤ ਵਿੱਚ ਲਿਆਉਂਦੇ ਹੋਏ ਪੌਜਟਿਵ ਆਏ ਸਾਰੇ ਕੇਸਾਂ ਨੂੰ ਰਾਜਿੰਦਰਾ ਹਸਪਤਾਲ ਦੇ ਆਈਸੋਲੇਸ਼ਣ ਵਾਰਡ ਵਿੱਚ ਸ਼ਿਫਟ ਕਰਵਾ ਦਿੱਤਾ ਗਿਆ ਹੈ ਡਾ. ਮਲਹੋਤਰਾ ਨੇ ਦਸਿਆਂ ਕਿ ਅੱਜ ਰਾਜਪੁਰਾ ਦੇ ਪੌਜਟਿਵ ਕੇਸਾਂ ਦੇ ਹਾਈ ਰਿਸਕ ਅਤੇ ਨੇੜੇ ਦੇ ਸੰਪਰਕ ਵਿੱਚ ਆਏ ਕਰੀਬ 70 ਵਿਅਕਤੀਆਂ ਦੇ ਕਰੋਨਾ ਜਾਂਚ ਲਈ ਸੈਂਪਲ ਲੈ ਕੇ ਲੈਬ ਵਿੱਚ ਭੇਜ਼ ਦਿੱਤੇ ਗਏ ਹਨ ਅਤੇ ਇਹਨਾਂ ਸਾਰੇ ਵਿਅਕਤੀਆਂ ਨੂੰ ਘਰਾਂ ਵਿਚ ਹੀ ਕੁਆਰਨਟਾਇਨ ਕਰ ਦਿੱਤਾ ਗਿਆ ਹੈ ਉਹਨਾਂ ਦੱਸਿਆਂ ਕਿ ਇਹਨਾਂ ਸਾਰੇ ਸੈਂਪਲਾ ਦੀ ਰਿਪੋਰਟ ਕੱਲ ਆਵੇਗੀ।

ਡਾ. ਮਲਹੋਤਰਾ ਨੇ ਦੱਸਿਆ ਕਿ ਅੱਜ ਉਨ੍ਹਾਂ ਵੱਲੋਂ ਡਿਪਟੀ ਕਮਿਸ਼ਨਰ ਕੁਮਾਰ ਅਮਿੱਤ ਆਈ.ਏ.ਐਸ ਅਤੇ ਐਸ.ਐਸ.ਪੀ ਮਨਦੀਪ ਸਿੱਧੂ ਨਾਲ ਰਾਜਪੁਰਾ ਵਿਖੇ ਕੋਵਿਡ ਪੋਜਿਟਿਵ ਕੇਸਾਂ ਦੀ ਗਿਣਤੀ ਵਿਚ ਵਾਧਾ ਹੋਣ ਤੇਂ ਰਾਜਪੁਰਾ ਵਿਚ ਮੀਟਿੰਗ ਕਰਕੇ ਪ੍ਰਭਾਵਿਤ ਏਰੀਏ ਨੂੰ ਕੰਟੇਨਮੈਂਟ ਜ਼ੋਨ ਬਣਾ ਦਿੱਤਾ ਹੈ।ਉਨ੍ਹਾਂ ਕਿਹਾ ਕਿ ਡਿਪਟੀ ਕਮਿਸ਼ਨਰ ਦੇ ਹੁਕਮਾਂ ਅਨੁਸਾਰ ਰਾਜਪੁਰਾ ਦੇ ਸਮੂਹ ਲੋਕਾਂ ਦੀ ਸਕਰੀਨਿੰਗ ਕਰਨ ਲਈ ਸਿਹਤ ਟੀਮਾਂ ਦਾ ਗਠਨ ਕਰਕੇ ਤਕਰੀਬਨ 50 ਫੀਸਦੀ ਅਬਾਦੀ ਦਾ ਸਰਵੇ ਕਰਵਾ ਲਿਆ ਗਿਆ ਹੈ।ਡਾ. ਮਲਹੋਤਰਾ ਨੇ ਅੱਜ ਪਟਿਆਲਾ ਦੇ ਵੱਖ ਵੱਖ ਏਰੀਏ ਕਾਲੋਮਾਜਰਾ, ਹਰਪਾਲਪੁਰ, ਕੋਲੀ ਆਦਿ ਥਾਂਵਾ ਤੇਂ ਬਣਾਏ ਫਲੂ ਕਾਰਨਰ ਤੇਂ ਬੁਖਾਰ ਅਤੇ ਫਲੂ ਵਰਗੇ ਲੱਛਣਾ ਵਾਲੇ 115 ਵਿਅਕਤੀਆਂ ਦੇ ਕਰੋਨਾ ਜਾਂਚ ਲਈ ਰੈਪਿਡ ਟੈਸਟਿੰਗ ਕਿੱਟ ਰਾਹੀਂ ਟੈਸਟ ਕੀਤੇ ਗਏ ਜ਼ੋ ਕਿ ਸਾਰੇ ਹੀ ਨੈਗਟਿਵ ਪਾਏ ਗਏ ਹਨ।

ਰਾਜਪੁਰਾ-ਪੌਜਟਿਵ ਕੇਸਾਂ ਦੇ ਨੇੜੇ ਦੇ ਸੰਪਰਕ ਵਿੱਚ ਆਏ 70 ਵਿਅਕਤੀਆਂ ਦੇ ਲਏ ਸੈਂਪਲ; ਸੈਂਪਲਾ ਦੀ ਰਿਪੋਰਟ ਕੱਲ ਆਵੇਗੀ: ਡਾ. ਮਲਹੋਤਰਾ

ਡਾ. ਮਲਹੋਤਰਾ ਨੇ ਦੱਸਿਆ ਕਿ ਪਟਿਆਲਾ ਸ਼ਹਿਰ ਦੇ ਸਮੂਹ ਲੋਕਾਂ ਦੀ ਸਕਰੀਨਿੰਗ ਸਬੰਧੀ ਸਰਵੇ ਅੱਜ 6ਵੇਂ ਦਿਨ ਵੀ ਜਾਰੀ ਰਿਹਾ ਅਤੇ ਅੱਜ 237 ਟੀਮਾਂ ਵੱਲੋਂ 9853 ਘਰਾਂ ਦਾ ਸਰਵੇ ਕਰਕੇ 42,567 ਲੋਕਾਂ ਦੀ ਸਕਰੀਨਿੰਗ ਕੀਤੀ ਗਈ।ਉਨ੍ਹਾਂ ਦੱਸਿਆ  ਕਿ ਸਰਵੇ ਦਾ 96 ਫੀਸਦੀ ਕੰਮ ਪੂਰਾ ਹੋ ਚੁੱਕਾ ਹੈ ਅਤੇ ਸਰਵੇ ਦੌਰਾਨ ਹੁਣ ਤੱਕ ਕੁੱਲ 128 ਵਿਅਕਤੀਆਂ ਵਿੱਚ ਫਲੂ ਵਰਗੇ ਲੱਛਣ ਪਾਏ ਗਏ ਸਨ, ਜਿੰਨ੍ਹਾਂ ਨੂੰ ਨੇੜਲੀਆਂ  ਸਰਕਾਰੀ ਸਿਹਤ ਸੰਸਥਾਵਾਂ ਵਿੱਚ ਜਾਂਚ ਕਰਕੇ ਮੁਫ਼ਤ ਦਵਾਈ ਮੁਹੱਈਆਂ ਕਰਵਾਈ ਗਈ ਅਤੇ ਲੋੜਵੰਦ ਮਰੀਜ਼ਾਂ ਦੇ ਰੈਪਿਡ ਟੈਸਟਿੰਗ ਕਿੱਟ ਰਾਹੀਂ ਕਰੋਨਾ ਸਬੰਧੀ ਟੈਸਟ ਵੀ ਕੀਤੇ ਗਏ।ਜਿਲ੍ਹੇ ਵਿੱਚ ਹੁਣ ਤੱਕ ਦੇ ਕਰੋਨਾ ਮਰੀਜਾਂ ਦੀ ਅੱਪਡੇਟ ਬਾਰੇ ਜਾਣਕਾਰੀ ਦਿੰਦੇ ਉਨਾਂ ਕਿਹਾ ਕਿ ਹੁਣ ਤੱਕ ਕਰੋਨਾ ਜਾਂਚ ਲਈ ਲਏ 307 ਸੈਂਪਲਾਂ ਵਿੱਚੋਂ 31 ਕਰੋਨਾ ਪੌਜਟਿਵ, 205 ਨੈਗਟਿਵ ਅਤੇ      71 ਸੈਂਪਲਾ ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।  ਇਹ ਵੀ ਦੱਸਿਆਂ ਕਿ ਪੌਜਟਿਵ ਕੇਸਾ ਵਿਚੋ ਇੱਕ ਕੇਸ ਨੂੰ ਠੀਕ ਹੋਣ ਉਪਰੰਤ ਹਸਪਤਾਲ ਤੋਂ ਛੁੱਟੀ ਕਰਕੇ ਘਰ ਭੇਜ਼ ਦਿੱਤਾ ਗਿਆ ਹੈ।