ਰਾਜਿੰਦਰਾ ਜਿੰਮਖਾਨਾ ਕਲੱਬ ਚ ਤਾਨਾਸ਼ਾਹੀ ਰਾਜ ਖਤਮ ਕਰਾਂਗੇ: ਵਿਕਾਸ ਪੁਰੀ

174

ਰਾਜਿੰਦਰਾ ਜਿੰਮਖਾਨਾ ਕਲੱਬ ਚ ਤਾਨਾਸ਼ਾਹੀ ਰਾਜ ਖਤਮ ਕਰਾਂਗੇ: ਵਿਕਾਸ ਪੁਰੀ

ਪਟਿਆਲਾ, 29 ਦਸੰਬਰ :

ਰਾਜਿੰਦਰਾ ਜਿੰਮਖਾਨਾ ਮਹਾਰਾਣੀ ਕਲੱਬ ਦੀ ਮੌਜੂਦਾ ਮੈਨੇਜਮੈਂਟ ਨੇ ਕਲੱਬ ਵਿਚ ਪਿਛਲੇ ਸਾਲ ਕਰੋੜਾਂ ਰੁਪਏ ਦਾ ਘਪਲਾ ਕੀਤਾ ਹੈ ਤੇ ਇਸਦਾ ਸਬੂਤ ਕਲੱਬ ਦੀ ਬੈਲੰਸ ਸ਼ੀਟ ਹੈ। ਇਹ ਪ੍ਰਗਟਾਵਾ ਕੰਪਾਨੀ ਗਰੁੱਪ ਨੇ ਕੀਤਾ ਹੈ।

ਅੱਜ ਇਥੇ ਪਟਿਆਲਾ ਮੀਡੀਆ ਕਲੱਬ ਵਿਚ ਇਕ ਪੈ੍ਰਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕੰਪਾਨੀ ਰਾਧੇ ਸ਼ਿਆਮ ਗਰੁੱਪ ਵੱਲੋਂ ਪ੍ਰਧਾਨ ਦੇ ਅਹੁਦੇ ਉਮੀਦਵਾਰ ਗੁਰਮੁੱਖ ਢਿੱਲੋਂ, ਮੀਤ ਪ੍ਰਧਾਨ ਵਿਕਾਸ ਪੁਰੀ, ਆਨੇਰੀ ਸਕੱਤਰ ਲਈ  ਡਾ. ਹਰਦੀਪ ਸਿਘ ਮਾਨ, ਖਜਾਨਚੀ ਲਈ ਸਵਤੰਤਰ ਬਾਂਸਲ, ਕਾਰਜਕਾਰਨੀ ਮੈਂਬਰਸਿਪ ਲਈ ਸੁਰੇਸ਼ ਕੁਮਾਰ, ਸੰਜੇ ਧਵਨ, ਐਡਵੋਕੇਟ ਬਲਜੀਤ ਜੋਸਨ, ਧੀਰਜ ਚਲਾਣਾ, ਰਾਧੇ ਸ਼ਿਆਮ, ਦੀਪਕ ਕੰਪਾਨੀ, ਕੁਲਦੀਪ ਭੁੱਲਰ ਅਤੇ ਵਿਕਰਮਜੀਤ ਸਿੰਘ ਨੇ ਦੱਸਿਆ ਕਿ ਕਲੱਬ ਦੀ ਬੈਲੰਸ ਸ਼ੀਟ ਵਿਚ ਜੋ ਕਿ ਸੀ ਏ ਵੱਲੋਂ ਆਡਿਟ ਕੀਤੀ ਗਈ ਤੇ ਮੌਜੂਦਾ ਮੈਂਨੇਜਮੈਂਟ ਦੇ ਜਿਸ ’ਤੇ ਹਸਤਾਖਰ ਹਨ, ਵਿਚ ਇਹ ਸਪਸ਼ਟ ਸਾਹਮਣੇ ਆ ਗਿਆ ਹੈ ਕਿ ਮੈਨੇਜਮੈਂਟ ਨੇ ਕਰੋੜਾਂ ਰੁਪਏ ਦਾ ਘਪਲਾ ਕੀਤਾ ਹੈ। ਉਹਨਾਂ ਕਿਹਾ ਕਿ ਕਲੱਬ ਵਿਚ ਪੈਸਾ ਕਿਥੇ ਖਰਚ ਕੀਤਾ ਗਿਆ, ਇਸਦਾ ਕੋਈ ਵੇਰਵਾ ਨਹੀਂ ਦੱਸਿਆ ਜਾ ਰਿਹਾ । ਜੋ ਕੋਈ ਹਿਸਾਬ ਮੰਗਦਾ ਹੈ ਤਾਂ ਉਸ ਨਾਲ ਮਾਰਕੁੱਟ ਕੀਤੀ ਜਾਂਦੀ ਹੈ। ਏ ਜੀ ਐਮ ਵਿਚ ਮਾਈਕ ਪੁੱਟਣ ਵਰਗੀਆਂ ਮੰਦਭਾਗੀਆਂ ਘਟਨਾਵਾਂ ਵਾਪਰੀਆਂ ਜੋ ਸਿਰਫ ਮੌਜੂਦਾ ਕਾਬਜ਼ ਧਿਰਨੇ ਆਪਣਾ ਕਬਜ਼ਾ ਬਰਕਰਾਰ ਰੱਖਣ ਲਈ ਕੀਤਾ। ਉਹਨਾਂ ਕਿਹਾ ਕਿ ਸਵਤੰਤਰ ਬਾਂਸਲ ਨੇ ਬੈਲੰਸ ਸ਼ੀਟ ਦਾ ਡੂੰਘਾਈ ਨਾਲ ਅਧਿਐਨ ਕਰ ਕੇ ਹੀ ਸਾਰੇ ਘਪਲੇ ਸਾਹਮਣੇ ਲਿਆਂਦੇ ਹਨ।

ਉਹਨਾਂ ਕਿਹਾ ਕਿ ਜੇਕਰ ਕਲੱਬ ਨੂੰ ਬਚਾਉਣਾ ਹੈ ਤਾਂ ਮੌਜੂਦਾ ਕਾਬਜ਼ ਧਿਰ ਨੁੰ ਹਰਾਉਣਾ ਜ਼ਰੂਰੀ ਹੈ। ਉਹਨਾਂ ਇਹ ਵੀ ਐਲਾਨ ਕੀਤਾ ਕਿ ਸਾਰੇ ਅਹੁਦਿਆਂ ’ਤੇ ਨਵੇਂ ਮੈਂਬਰਾਂ ਦੀ ਸ਼ਮੂਲੀਅਤ ਯਕੀਨੀ ਬਣਾਉਣ ਅਸੀਂ ਹਰ ਵਾਰ ਨਵੇਂ ਮੈਂਬਰ ਹੀ ਚੋਣਾਂ ਵਿਚ ਉਤਰਾਂਗੇ ਤੇ ਮਹਿਲਾਵਾਂ ਨੂੰ ਵੀ ਅੱਗੇ  ਲਿਆਵਾਂਗੇ।

ਉਹਨਾਂ ਇਹ ਵੀ ਐਲਾਨ ਕੀਤਾ ਕਿ ਮੈਂਬਰਾਂ ਦੇ ਸਹਿਯੋਗ ਨਾਲ ਚੋਣਾਂ ਜਿੱਤ ਕੇ ਅਸੀਂ ਸਾਰੀ ਘਪਲੇਬਾਜ਼ੀ ਦੀ ਵਿਜੀਲੈਂਸ ਕੋਲੋਂ ਜਾਂਚ ਕਰਵਾਂਗੇ  ਅਤੇ ਲੁੱਟਿਆ ਗਿਆ ਪੈਸਾ ਵਸੂਲ ਕਰਾਂਗੇ।

ਇਸ ਮੌਕੇ ਪਵਨ ਨਾਗਰਥ, ਰਿਪਨ ਬਾਂਸਲ, ਰਾਹੁਲ ਮਹਿਤਾ ਆਦਿ ਵੀ ਮੌਜੂਦ ਸਨ।

ਹਰ ਮਹੀਨੇ ਮੈਂਬਰ ਆਨ ਲਾਈਨ ਵੇਖ ਸਕਣਗੇ ਹਿਸਾਬ:   ਡਾ. ਮਾਨ, ਸਵਤੰਤਰ ਬਾਂਸਲ

ਡਾ. ਹਰਦੀਪ ਸਿੰਘ ਮਾਨ ਨੇ ਦੱਸਿਆ ਕਿ ਸਾਡੀ ਟੀਮ ਦੀ ਜਿੱਤ ਮਗਰੋਂ ਮੈਂਬਰ ਹਰ ਮਹੀਨੇ ਦਾ ਹਿਸਾਬ ਕਿਤਾਬ ਆਨ ਲਾਈਨ ਵੇਖ ਸਕਣਗੇ ਤੇ ਸਾਰਾ ਪ੍ਰਬੰਧ ਪਾਰਦਰਸ਼ੀ ਬਣਾਇਆ ਜਾਵੇਗਾ।

ਕਲੱਬ ’ਚ ਤਾਨਾਸ਼ਾਹੀ ਰਾਜ ਖਤਮ ਕਰਾਂਗੇ: ਵਿਕਾਸ ਪੁਰੀ

ਵਿਕਾਸ ਪੁਰੀ ਨੇ ਦੱਸਿਆ ਕਿ ਕਲੱਬ ਵਿਚ ਤਾਨਾਸ਼ਾਹੀ ਦਾ ਰਾਜ ਖਤਮ ਕੀਤਾ ਜਾਵੇਗਾ ਅਤੇ ਸਾਰੇ ਮੈਂਬਰਾਂ ਨੂੰ ਬਰਾਬਰ  ਸਤਿਕਾਰ ਦਿੱਤਾ ਜਾਵੇਗਾ ਤਾਂ ਜੋ ਮੈਂਬਰ ਕਲੱਬ ਨੂੰ ਆਪਣਾ ਦੂਜਾ ਘਰ ਮੰਨ ਸਕਣ।

ਮੈਨੀਫੈਸਟੋ ਵਿਚ ਇਹ ਕੀਤੇ ਵਾਅਦੇ

ਇਹ ਵਾਅਦਾ ਕੀਤਾ ਗਿਆ ਕਿ ਗਰੀਰਨੀ ਨੂੰ ਉਤਸ਼ਾਹਿਤ ਕੀਤਾ ਜਾਵੇਗਾ ਤੇ ਬਿਨਾਂ ਮਤਲਬ ਦੀ ਕੰਸਟ੍ਰਕਸ਼ਨ ਨਹੀਂ ਕਰਾਂਗੇ,  ਲੈਂਡ ਸਕੇਪਿੰਗ, ਕੋਈ ਵੀ ਵੱਡਾ ਖਰਚ ਕਰਨ ਤੋਂ ਪਹਿਲਾਂ ਐਗਜ਼ੀਕਿਊਟਿਵ ਦੀ ਮਨਜ਼ੂਰੀ ਦੇ ਨਾਲ ਨਾਲ ਪ੍ਰਮੁੱਖ ਮੈਂਬਰਾਂ ਨਾਲ ਚਰਚਾ ਕੀਤੀ ਜਾਵੇਗੀ ਅਤੇ ਲੋੜ ਪਈ ਤਾਂ ਏ ਜੀ ਐਮ ਵੀ ਸੱਦੀ ਜਾਵੇਗੀ।