ਰਾਜ ਪੱਧਰੀ ਰੋਜ਼ਗਾਰ ਮੇਲੇ 24 ਤੋਂ 30 ਸਤੰਬਰ ਤੱਕ ਲੱਗਣਗੇ

168

ਰਾਜ ਪੱਧਰੀ ਰੋਜ਼ਗਾਰ ਮੇਲੇ 24 ਤੋਂ 30 ਸਤੰਬਰ ਤੱਕ ਲੱਗਣਗੇ

ਪਟਿਆਲਾ, 20 ਜੁਲਾਈ:
ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਘਰ ਘਰ ਰੋਜ਼ਗਾਰ ਮਿਸ਼ਨ ਤਹਿਤ ਬੇਰੋਜ਼ਗਾਰ ਨੂੰ ਰੋਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਲਈ 24 ਤੋਂ 30 ਸਤੰਬਰ ਤੱਕ ਰਾਜ ਪੱਧਰੀ ਰੋਜ਼ਗਾਰ ਮੇਲੇ ਕਰਵਾਏ ਜਾ ਰਹੇ ਹਨ। ਇਸ ਸਬੰਧੀ ਸਕੱਤਰ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਟਰੇਨਿੰਗ ਵਿਭਾਗ ਪੰਜਾਬ ਸ੍ਰੀ ਰਾਹੁਲ ਤਿਵਾੜੀ ਵੱਲੋਂ ਵੀਡੀਓ ਕਾਨਫ਼ਰੰਸ ਕਰਕੇ ਸਬੰਧਤ ਅਧਿਕਾਰੀਆਂ ਨੂੰ ਇਨ੍ਹਾਂ ਮੇਲਿਆਂ ਨੂੰ ਕਾਮਯਾਬ ਕਰਨ ਲਈ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ।

ਇਸ ਸਬੰਧੀ ਜਾਣਕਾਰੀ ਦਿੰਦਿਆ ਡਿਪਟੀ ਡਾਇਰੈਕਟਰ ਸਿੰਪੀ ਸਿੰਗਲਾ ਨੇ ਦੱਸਿਆ ਕਿ ਪਟਿਆਲਾ ਜ਼ਿਲ੍ਹੇ ਵਿਚਲੀਆਂ ਫ਼ੈਕਟਰੀਆਂ/ਉਦਯੋਗਾਂ ਦੇ ਮਾਲਕ ਆਪਣੀਆਂ ਖ਼ਾਲੀ ਅਸਾਮੀਆਂ ਦੇ ਵੇਰਵੇ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਦਫ਼ਤਰ ਪਟਿਆਲਾ ਦੇ ਵੈਬ ਲਿੰਕ   https://forms.gle/AoHGtPy9z5w8uffa6 ‘ਤੇ ਪਾ ਸਕਦੇ ਹਨ। ਉਨ੍ਹਾਂ ਕਿਹਾ ਕਿ ਵੇਰਵੇ ਈ-ਮੇਲ  [email protected] ਜਾ ਮੋਬਾਇਲ ਹੈਲਪਲਾਈਨ ਨੰਬਰ 98776-10877 ‘ਤੇ ਵੀ ਭੇਜੇ ਜਾ ਸਕਦੇ ਹਨ। ਡਿਪਟੀ ਡਾਇਰੈਕਟਰ ਨੇ ਦੱਸਿਆ ਕਿ ਇਕੱਤਰ ਜਾਣਕਾਰੀ www.pgrkam.com ‘ਤੇ ਵੀ ਦੇਖੀ ਜਾ ਸਕੇਗੀ। ਉਨ੍ਹਾਂ ਕਿਹਾ ਕਿ ਇਨ੍ਹਾਂ ਮੇਲਿਆਂ ‘ਚ ਭਾਗ ਲੈਣ ਵਾਲੇ ਉਮੀਦਵਾਰਾਂ ਨੂੰ ਲੈਪਟਾਪ/ਕੰਪਿਊਟਰ, ਵਧੀਆਂ ਕੁਆਲਟੀ ਦੇ ਮੋਬਾਇਲ ਕੈਮਰੇ, ਇੰਟਰਨੈਟ ਅਤੇ ਜ਼ੂਮ ਐਪ, ਗੂਗਲ ਮੀਟ, ਸਕਾਈਪ, ਸਿਸਕੋ ਵੈਬ ਐਕਸ ਆਦਿ ਸਬੰਧੀ  ਜਾਣਕਾਰੀ ਹੋਣੀ ਜ਼ਰੂਰੀ ਹੈ।

ਰਾਜ ਪੱਧਰੀ ਰੋਜ਼ਗਾਰ ਮੇਲੇ 24 ਤੋਂ 30 ਸਤੰਬਰ ਤੱਕ ਲੱਗਣਗੇ-Photo courtesy-Internet
ਉਨ੍ਹਾਂ ਦੱਸਿਆ ਕਿ ਇੰਟਰਵਿਊ ਵਾਲੇ ਦਿਨ ਉਮੀਦਵਾਰਾਂ ਦੀ ਮੇਲੇ ਵਾਲੇ ਸਥਾਨ ‘ਤੇ ਕੋਵਿਡ-19 ਸਬੰਧੀ ਮੈਡੀਕਲ ਸਕਰੀਨਿੰਗ ਕੀਤੀ ਜਾਵੇਗੀ ਅਤੇ ਉਮੀਦਵਾਰਾਂ ਨੂੰ ਮੇਲੇ ਵਾਲੇ ਸਥਾਨ ‘ਤੇ ਸਿਰਫ 10 ਮਿੰਟ ਪਹਿਲਾਂ ਦਾਖਲ ਹੋਣ ਦੀ ਆਗਿਆ ਹੋਵੇਗੀ।

ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ  ਕਮ- ਸੀ.ਈ.ਓ. ਡਾ. ਪ੍ਰੀਤੀ ਯਾਦਵ ਨੇ ਅਪੀਲ ਕਰਦਿਆ ਕਿਹਾ ਕਿ ਜ਼ਿਲ੍ਹੇ ਦੇ ਬੇਰੋਜ਼ਗਾਰ ਨੌਜਵਾਨ ਇਨ੍ਹਾਂ ਮੇਲਿਆਂ ਵਿੱਚ ਹਿੱਸਾ ਲੈਕੇ ਰੋਜ਼ਗਾਰ ਦੇ ਮੌਕੇ ਪ੍ਰਾਪਤ ਕਰਨ।