Home ਪੰਜਾਬੀ ਖਬਰਾਂ ਰੂਪਨਗਰ ਪੁਲੀਸ ਨੇ ਨੌਜਵਾਨ ਨੂੰ ਗ੍ਰਿਫਤਾਰ ਕਰਕੇ ਂ ਪੰਜ ਪਿਸਤੋਲ ਬਰਾਮਦ ਕੀਤੇ

ਰੂਪਨਗਰ ਪੁਲੀਸ ਨੇ ਨੌਜਵਾਨ ਨੂੰ ਗ੍ਰਿਫਤਾਰ ਕਰਕੇ ਂ ਪੰਜ ਪਿਸਤੋਲ ਬਰਾਮਦ ਕੀਤੇ

ਰੂਪਨਗਰ ਪੁਲੀਸ ਨੇ ਨੌਜਵਾਨ ਨੂੰ ਗ੍ਰਿਫਤਾਰ ਕਰਕੇ ਂ ਪੰਜ ਪਿਸਤੋਲ ਬਰਾਮਦ ਕੀਤੇ
Social Share

ਰੂਪਨਗਰ ਪੁਲੀਸ ਨੇ ਨੌਜਵਾਨ ਨੂੰ ਗ੍ਰਿਫਤਾਰ ਕਰਕੇ ਂ ਪੰਜ ਪਿਸਤੋਲ ਬਰਾਮਦ ਕੀਤੇ

ਬਹਾਦਰਜੀਤ ਸਿੰਘ /ਰੂਪਨਗਰ, 27 ਜਨਵਰੀ,2022
ਰੂਪਨਗਰ ਪੁਲੀਸ ਨੇ ਇੱਕ ਨੌਜਵਾਨ ਨੂੰ ਗ੍ਰਿਫਤਾਰ ਕਰਕੇ ਉਸ ਕੋਲੋਂ ਪੰਜ ਪਿਸਤੋਲ ਬਰਾਮਦ ਕੀਤੇ ਹਨ।

ਅੱਜ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐੱਸ.ਐੱਸ.ਪੀ ਰੂਪਨਗਰ ਵਿਵੇਕਸ਼ੀਲ ਸੋਨੀ, ਨੇੇ ਦੱਸਿਆ ਕਿ ਇੰਸਪੈਕਟਰ ਸਤਨਾਮ ਸਿੰਘ ਇੰਚਾਰਜ ਸੀ.ਆਈ.ਏ. ਸਟਾਫ ਰੂਪਨਗਰ ਦੀ ਟੀਮ ਜਦੋਂ ਰੂਪਨਗਰ ਤੋਂ ਕੀਰਤਪੁਰ ਸਾਹਿਬ ਨੂੰ ਜਾ ਰਹੀ ਸੀ ਤਾਂ ਪਿੰਡ ਮਲਕਪੁਰ ਦੇ ਨਜਦੀਕ ਸ਼ੱਕ ਦੇ ਅਧਾਰ ’ਤੇ ਇੱਕ ਨੌਜਵਾਨ ਨੂੰ ਕਾਬੂ ਕੀਤਾ ਜਿਸ ਤੋਂ ਮੌਕੇ ’ਤੇ ਇਕ ਦੇਸੀ ਪਿਸਤੌਲ ਬਰਾਮਦ ਕੀਤਾ। ਮੁਲਜ਼ਮ ਦੀ ਪਛਾਣ ਕੈਫ ਸ਼ਿਆਮਾ ਵਾਸੀ ਸਰਹੰਦੀ ਗੇਟ ਮਾਲੇਰਕੋਟਲਾ ਵਜੋਂ ਹੋਈ ਹੈ।

ਉਨ੍ਹਾਂ ਦੱਸਿਆ ਕਿ ਪਿਸਤੌਲ ਦੀ ਬਾਡੀ ’ਤੇ ਮੇਡ ਇੰਨ ਇਟਲੀ ਲਿਖਿਆ ਹੋਇਆ ਜਿਸ ਦੇ ਮੈਗਜੀਨ ਵਿੱਚੋਂ 5 ਜਿੰਦਾ ਕਾਰਤੂਸ ਬਰਾਮਦ ਹੋਏ ਜਿਸ ਉਪਰੰਤ ਮੁਲਜ਼ਮ ਵਿਰੁੱਧ  ਅਸਲਾ ਐਕਟ ਦੀ ਧਾਰਾ 25/54/59 ਅਧੀਨ  ਥਾਣਾ ਸਦਰ ਰੂਪਨਗਰ ਵਿਖੇ ਕੇਸ ਦਰਜ  ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਪੁੱਛਗਿੱਛ ਦੌਰਾਨ ਮੁਲਜ਼ਮ ਦੇ ਬਿਆਨ ਦੇ ਅਧਾਰ ’ਤੇ 2 ਦੇਸੀ ਪਿਸਤੌਲ 12 ਬੋਰ ਸਮੇਤ 5 ਕਾਰਤੂਸ ਜਿੰਦਾ 12 ਬੋਰ ਅਤੇ 2 ਦੇਸੀ ਪਿਸਤੌਲ 315 ਬੋਰ ਸਮੇਤ 5 ਕਾਰਤੂਸ ਜਿੰਦਾ ਹੋਰ ਬਰਾਮਦ ਕੀਤੇ ਗਏ।

ਰੂਪਨਗਰ ਪੁਲੀਸ ਨੇ ਨੌਜਵਾਨ ਨੂੰ ਗ੍ਰਿਫਤਾਰ ਕਰਕੇ ਂ ਪੰਜ ਪਿਸਤੋਲ ਬਰਾਮਦ ਕੀਤੇ

ਐੱਸ.ਐੱਸ.ਪੀ. ਨੇ ਦੱਸਿਆ ਕਿ ਮੁਲਜ਼ਮ ਪਾਸੋਂ ਪਿਸਤੌਲਾਂ ਬਾਰੇ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਇਹ ਹਥਿਆਰਾਂ ਦੀ ਖੇਪ ਕਿਸ ਦੋਸ਼ੀ ਪਾਸੋਂ ਅਤੇ ਕਿੱਥੋਂ ਆਈ ਹੈ ਅਤੇ ਇਹ ਹਥਿਆਰ ਕਿਸ ਮਕਸਦ ਲਈ ਲਿਆਦੇ ਗਏ ਹਨ। ਉਨ੍ਹਾਂ ਦੱਸਿਆ ਮੁਲਜ਼ਮ ਨੂੰ ਅੱਜ ਅਦਾਲਤ ਵਿਚ ਪੇਸ਼ ਕਰਕੇ ਪੁਲੀਸ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ।

ਉਨ੍ਹਾਂ ਦੱਸਿਆ ਕਿ ਮੁਲਜ਼ਮਕੋਲੋਂ ਪੁਲੀਸ ਰਿਮਾਂਡ ਵਿਚ ਹੋਰ ਡੂੰਘਾਈ ਨਾਲ ਪੁੱਛ-ਗਿੱਛ ਕੀਤੀ ਜਾਵੇਗੀ, ਜਿਸ ਤਹਿਤ ਹੋਰ ਅਹਿਮ ਖੁਲਾਸੇ ਹੋਣ ਦੀ ਆਸ ਹੈ।