ਰੂਪਨਗਰ ਪੁਲੀਸ ਵੱਲੋਂ ਵਿਧਾਨ ਸਭਾ ਚੌਣਾਂ ਦੇ ਮੱਦੇਨਜ਼ਰ ਮਾੜੇ ਅਨਸਰਾਂ ਖਿਲਾਫ ਸਖਤ ਕਾਰਵਾਈ-: ਵਿਵੇਕ ਸ਼ੀਲ ਸੋਨੀ

193

ਰੂਪਨਗਰ ਪੁਲੀਸ ਵੱਲੋਂ  ਵਿਧਾਨ ਸਭਾ ਚੌਣਾਂ  ਦੇ ਮੱਦੇਨਜ਼ਰ ਮਾੜੇ ਅਨਸਰਾਂ ਖਿਲਾਫ ਸਖਤ ਕਾਰਵਾਈ-: ਵਿਵੇਕ ਸ਼ੀਲ  ਸੋਨੀ

ਬਹਾਦਰਜੀਤ ਸਿੰਘ /ਰੂਪਨਗਰ 28 ਜਨਵਰੀ,2022:

ਰੂਪਨਗਰ ਪੁਲੀਸ ਵੱਲੋਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਮਾੜੇ ਅਨਸਰਾਂ ਖਿਲਾਫ ਸਖਤ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਅੰਤਰ-ਰਾਜੀ ਅਤੇ ਜ਼ਿਲ੍ਹਿਆਂ ਵਿਖੇ ਵੱਡੇ ਪੱਧਰ ਉਤੇ ਨਾਕਾਬੰਦੀ ਕੀਤੀ ਗਈ ਹੈ।ਇਹ ਜਾਣਕਾਰੀ ਜ਼ਿਲ੍ਹਾ ਰੂਪਨਗਰ ਦੇ ਸੀਨੀਅਰ ਪੁਲੀਸ ਕਪਤਾਨ  ਵਿਵੇਕ ਸ਼ੀਲ  ਸੋਨੀ ਨੇ  ਦਿੱਤੀ।

ਰੂਪਨਗਰ ਪੁਲੀਸ ਵੱਲੋਂ  ਵਿਧਾਨ ਸਭਾ ਚੌਣਾਂ  ਦੇ ਮੱਦੇਨਜ਼ਰ ਮਾੜੇ ਅਨਸਰਾਂ ਖਿਲਾਫ ਸਖਤ ਕਾਰਵਾਈ-: ਵਿਵੇਕ ਸ਼ੀਲ  ਸੋਨੀ 
Vivek Sheel Soni SSP

ਉਨ੍ਹਾਂ ਦੱਸਿਆ ਕਿ ਵਿਧਾਨ ਸਭਾ ਚੋਣਾਂ ਦੇ ਮਦੇਨਜ਼ਰ ਮਾੜੇ ਅਨਸਰਾਂ ਖਿਲਾਫ ਚਲਾਈ ਮੁਹਿੰਮ ਦੌਰਾਨ ਆਬਕਾਰੀ ਐਕਟ ਤਹਿਤ 28 ਮੁਕੱਦਮੇ ਦਰਜ ਕਰਕੇ 27 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ, ਜਿਨ੍ਹਾਂ ਪਾਸੋ ਭਾਰੀ ਮਾਤਰਾ ਵਿੱਚ ਨਾਜਾਇਜ਼ ਸ਼ਰਾਬ ਬਰਾਮਦ  ਕੀਤੀ ਗਈ ਅਤੇ ਐੱਨ.ਡੀ.ਪੀ.ਐਸ. ਐਕਟ ਤਹਿਤ 25 ਮੁਕੱਦਮੇ ਦਰਜ ਕਰਕੇ 37 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ, ਜਿਨ੍ਹਾਂ ਪਾਸੋਂ 24 ਕਿਲੋ ਭੁੱਕੀ, 50 ਗ੍ਰਾਮ ਹੈਰੋਇਨ, 28 ਨਸ਼ੀਲੇ ਟੀਕੇ, 557 ਗ੍ਰਾਮ ਨਸ਼ੀਲਾ ਪਾਊਡਰ, 1.450 ਕਿਲੋਗ੍ਰਾਮ ਗਾਂਜਾ ਬਰਾਮਦ ਕੀਤਾ ਗਿਆ ਅਤੇ ਅਸਲਾ ਐਕਟ ਤਹਿਤ ਇਕ 32 ਬੋਰ ਪਿਸਤੋਲ, 2 ਦੇਸੀ ਕੱਟੇ 315 ਬੋਰ, 2 ਦੇਸੀ ਕੱਟੇ 12 ਬੋਰ ਅਤੇ ਕੁੱਲ 15 ਕਾਰਤੂਸ ਬਰਾਮਦ ਕੀਤੇ ਗਏ ਹਨ।

ਉਨ੍ਹਾਂ ਦੱਸਿਆ ਕਿ ਫੋਜਦਾਰੀ ਕੇਸਾਂ ਦੇ 11 ਇਸ਼ਤਿਹਾਰੀ  ਮੁਲਜ਼ਮ ਗ੍ਰਿਫਤਾਰ ਕੀਤੇ ਗਏ ਹਨ ।