ਲਾਕਡਾਊਨ ਦੌਰਾਨ ਵਿਦਿਆਰਥੀਆਂ ਨੂੰ ਪੜ੍ਹਾਈ ਪ੍ਰਤੀ ਉਤਸ਼ਾਹਿਤ ਕਰਨ ਲਈ ਅਧਿਆਪਕਾਂ ਨੂੰ ਭੇਜੇ ਪ੍ਰਸੰਸਾ ਪੱਤਰ

422

ਲਾਕਡਾਊਨ ਦੌਰਾਨ ਵਿਦਿਆਰਥੀਆਂ ਨੂੰ ਪੜ੍ਹਾਈ ਪ੍ਰਤੀ ਉਤਸ਼ਾਹਿਤ ਕਰਨ ਲਈ ਅਧਿਆਪਕਾਂ ਨੂੰ ਭੇਜੇ ਪ੍ਰਸੰਸਾ ਪੱਤਰ

ਪੰਨੀਵਾਲਾ ਫੱਤਾ (ਸ਼੍ਰੀ ਮੁਕਤਸਰ ਸਾਹਿਬ ),29 ਜੂਨ :

ਸਕੂਲ ਸਿੱਖਿਆ ਵਿਭਾਗ ਪੰਜਾਬ ਅਤੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੀਆਂ ਹਦਾਇਤਾਂ ਤੇ ਲਾਕਡਾਂਊਨ ਦੌਰਾਨ ਵਿਦਿਆਰਥੀਆਂ ਨੂੰ ਘਰ ਵਿਚ ਹੀ ਸਿੱਖਿਆ ਮਟੀਰੀਅਲ ਮੁਹੱਈਆ ਕਰਵਾਇਆ ਜਾ ਰਿਹਾ ਹੈ। ਜਿਸ ਨਾਲ ਜਿੱਥੇ ਵਿਦਿਆਰਥੀਆਂ ਦੇ ਸਮੇਂ ਦਾ ਸਦਉਪਯੋਗ ਹੋ ਰਿਹਾ ਹੈ। ਉਥੇ ਹੀ ਵਿਦਿਆਰਥੀਆਂ ਦੀ ਪੜ੍ਹਾਈ ਵੀ ਨਿਰੰਤਰ ਜਾਰੀ ਹੈ। ਸਕੂਲ ਸਿੱਖਿਆ ਵਿਭਾਗ ਵਲੋਂ ਵਿਦਿਆਰਥੀਆਂ ਨੂੰ ਸਿੱਖਿਆ ਪ੍ਰਤੀ ਹੋਰ ਉਤਸ਼ਾਹਿਤ ਕਰਨ ਲਈ ਅਧਿਆਪਕਾਂ ਵਲੋਂ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਤਹਿਤ ਵਿਦਿਆਰਥੀਆਂ ਨੂੰ ਸਿੱਖਿਆ ਮਟੀਰੀਅਲ ਭੇਜਿਆ ਗਿਆ। ਜਿਸ ਦਾ ਵਿਦਿਆਰਥੀਆਂ ਨੇ ਪੂਰਾ ਲਾਹਾ ਲਿਆ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਪੰਨੀਵਾਲਾ ਫੱਤਾ  ਦੇਪ੍ਰਿੰਸੀਪਲ  ਪ੍ਰਵੀਨ ਕੌਰ ਨੇ ਦੱਸਿਆ ਲਾਕਡਾਊਨ ਦੌਰਾਨ ਵਿਦਿਆਰਥੀਆਂ ਨੂੰ ਸਿੱਖਿਅਕ ਗਤੀਵਿਧੀਆਂ ਨਾਲ ਜੋੜੀ ਰੱਖਣ ਲਈ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੰਨੀਵਾਲਾ ਫੱਤਾ ਦੀ ਅੰਗਰੇਜੀ ਅਧਿਆਪਕਾ ਰਮਨਦੀਪ ਕੌਰ ਨੇ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਦੀ ਇਸ ਮੁਹਿੰਮ ਵਿਚ ਵਿਸ਼ੇਸ਼ ਯੋਗਦਾਨ ਦਿੱਤਾ। ਉਨ੍ਹਾਂ ਵਲੋਂ ਵਿਦਿਆਰਥੀਆਂ ਨੂੰ ਆਪਣੇ ਪੱਧਰ ਂਤੇ ਕੁਇਜ ਆਦਿ ਵਿਚ ਮਹੱਤਵਪੂਰਨ ਜਾਣਕਾਰੀ ਦਿੱਤੀ। ਜਿਸ ਨੂੰ ਲੈ ਕੇ ਜਿ਼ਲ੍ਹਾ ਸਿੱਖਿਆ ਦਫ਼ਤਰ ਦੇ ਅੰਗਰੇਜੀ ਡੀਐਮ ਗੁਰਮੇਲ ਸਿੰਘ ਅਤੇ ਬੀਐਮ ਬਲਕਰਨ ਸਿੰਘ ਵਲੋਂ ਜਿ਼ਲ੍ਹੇ ਦੇ ਗਿਣੇ ਚੁਣੇ ਅਧਿਆਪਕਾਂ ਨੂੰ ਇਸ ਮੁਹਿੰਮ ਵਿਚ ਯੋਗਦਾਨ ਪਾਉਣ ਤੇ ਪ੍ਰਸੰਸਾ ਪੱਤਰ ਦਿੱਤੇ ਹਨ।

ਲਾਕਡਾਊਨ ਦੌਰਾਨ ਵਿਦਿਆਰਥੀਆਂ ਨੂੰ ਪੜ੍ਹਾਈ ਪ੍ਰਤੀ ਉਤਸ਼ਾਹਿਤ ਕਰਨ ਲਈ ਅਧਿਆਪਕਾਂ ਨੂੰ ਭੇਜੇ ਪ੍ਰਸੰਸਾ ਪੱਤਰ

ਉਨ੍ਹਾਂ ਦੱਸਿਆ ਕਿ ਇਸ ਸਕੂਲ ਦੀ ਅਧਿਆਪਕਾ ਰਮਨਦੀਪ ਕੌਰ ਨੂੰ ਵੀ ਇਸ ਮੁੰਹਿੰਮ ਵਿਚ ਯੋਗਦਾਨ ਪਾਉਣ ਲਈ ਪ੍ਰਸੰਸਾ ਪੱਤਰ ਭੇਜੇ ਗਏ ਹਨ। ਉਨ੍ਹਾਂ ਦੱਸਿਆ ਕਿ ਇਹ ਮੁਹਿੰਮ 8 ਤੋਂ 13 ਜੂਨ ਅਤੇ 23 ਤੋਂ 28 ਜੂਨ ਤੱਕ ਚਲਾਈ ਗਈ ਸੀ। ਉਨ੍ਹਾਂ ਕਿਹਾ ਕਿ ਅਧਿਆਪਕਾ ਦੀ ਇਸ ਚੋਣ ਵਿਚ ਸਕੂਲ ਸਟਾਫ਼ ਅਤੇ ਵਿਦਿਆਰਥੀਆਂ ਨੇ ਵਧਾਈ ਦਿੱਤੀ ਹੈ।