ਲੈਮਰਿਨ ਟੈਕ ਸਕਿਲਜ ਯੂਨੀਵਰਸਿਟੀ ਪੰਜਾਬ ਨੇ ਰੀਅਲ ਐਸਟੇਟ ਖੇਤਰ ਵਿਚ ਲਾਂਚ ਕੀਤਾ ਨਿਵੇਕਲਾ ਕੋਰਸ

242

ਲੈਮਰਿਨ ਟੈਕ ਸਕਿਲਜ ਯੂਨੀਵਰਸਿਟੀ ਪੰਜਾਬ ਨੇ ਰੀਅਲ ਐਸਟੇਟ ਖੇਤਰ ਵਿਚ ਲਾਂਚ ਕੀਤਾ ਨਿਵੇਕਲਾ ਕੋਰਸ

ਬਹਾਦਰਜੀਤ ਸਿੰਘ / ਰੂਪਨਗਰ, 5 ਫਰਵਰੀ,2023

ਲੈਮਰਿਨ ਟੈਕ ਸਕਿਲਜ ਯੂਨੀਵਰਸਿਟੀ ਪੰਜਾਬ ਨੇ ਰੀਅਲ ਐਸਟੇਟ ਖੇਤਰ ਵਿਚ ਭਾਰਤ ਵਿਚ ਆਪਣੀ ਪ੍ਰਕਾਰ ਦਾ ਪਹਿਲਾ ਕੋਰਸ ਲਾਂਚ ਕੀਤਾ ਹੈ |ਜਾਣਕਾਰੀ ਦਿੰਦੇ ਹੋਏ ਯੂਨੀਵਰਸਿਟੀ ਦੇ ਚਾਂਸਲਰ ਡਾ ਸੰਦੀਪ ਸਿੰਘ ਕੌੜਾ ਨੇ ਦੱਸਿਆ ਕਿ ਇਹ ਭਾਰਤ ਵਿਚ ਆਪਣੀ ਤਰਾਂ ਦਾ ਪਹਿਲਾ ਕੋਰਸ ਹੈ ਜੋ ਰੇਰਾ ਨਿਯਮਤ ਰਿਅਲ ਐਸਟੇਟ ਖੇਤਰ ਵਿਚ ਕੁਸ਼ਲ ਪੇਸ਼ੇਵਰਾਂ ਨੂੰ ਜਰੂਰੀ ਸਕਿਲਜ ਪ੍ਰਦਾਨ ਕਰਨ  ਦੇ ਮਕਸਦ ਨਾਲ ਯੂਨੀਵਰਸਿਟੀ ਨੇ ਰਿਅਲ ਐਸਟੇਟ ਦਿਗਜ ਵਿਨੀਤ ਨੰਦਾ ਨਾਲ ਮਿਲ ਕੇ ਸਟੈੱਲਰ ਸਕੂਲ ਆਫ਼ ਰਿਅਲ ਐਸਟੇਟ ਲਾਂਚ ਕੀਤਾ ਹੈ ਜੋ ਆਪਣੀ ਤਰਾਂ ਦਾ ਪਹਿਲਾ ਕੋਰਸ “ਰਿਸੀਡ “(ਰੋਜਗਾਰ ਵਿਕਾਸ ਲਈ ਕੌਸ਼ਲ ਸਿੱਖਿਆ ਦੀ ਮਜਬੂਤੀ )ਤਹਿਤ ਹੈ |

ਇਸ ਤਿੰਨ ਮਹੀਨੇ ਦੇ ਕੋਰਸ ਦਾ ਸਿਲੇਬਸ ਅਨੁਭਵੀ ਸੇਲਜ ਅਤੇ ਮਾਰਕੀਟਿੰਗ ਪ੍ਰੋਫੈਸ਼ਨਲ ਭਾਸਕਰ ਪਾਲ ਦੀ ਅਗਵਾਈ ਹੇਠ ਰਿਅਲ ਐਸਟੇਟ ਮਾਹਿਰਾਂ ਵੱਲੋਂ ਤਿਆਰ ਕੀਤਾ ਗਿਆ ਹੈ |ਕੋਰਸ ਵਿਚ ਸੰਪਤੀ ਪ੍ਰਬੰਧ, ਫਾਇਨਾਂਸ, ਅਰਬਨ ਪਲਾਨਿੰਗ ਸਮੇਤ ਵਿਸ਼ਿਆਂ ਦੀ ਇੱਕ ਵਿਸ਼ੇਸ਼ ਵਿਸ਼ਥਾਰਿਤ ਲੜੀ ਨੂੰ ਸ਼ਾਮਿਲ ਕੀਤਾ ਗਿਆ ਹੈ |

ਇਹ ਕੋਰਸ ਯੂਨੀਵਰਸਿਟੀ ਵੱਲੋਂ ਮਾਨਤਾ ਪ੍ਰਾਪਤ ਸਰਟੀਫਿਕੇਟ ਦੇ ਤਹਿਤ ਆਨ ਜਾਬ ਟ੍ਰੇਨਿੰਗ ਲਈ ਕਰੈਡਿਟ ਸਹਿਤ ਯੂ ਜੀ ਸੀ ਦੇ ਨੈਸ਼ਨਲ ਕਰੈਡਿਟ ਫਰੇਮਵਰਕ ਅਨੁਸਾਰ ਕਰੈਡਿਟ ਸਿਸਟਮ ਦਾ ਪਾਲਣ ਕਰੇਗਾ |ਡਾ. ਕੌੜਾ ਨੇ ਅੱਗੇ ਦੱਸਿਆ ਕਿ “ਰਿਸੀਡ ” ਇਕ ਲਰਨਿੰਗ ਈਕੋਸਿਸਟਮ ਦਾ ਨਿਰਮਾਣ ਕਰੇਗਾ ਜੋ ਕਿ ਨੌਜਵਾਨਾਂ ਨੂੰ ਵਿਸ਼ਵ ਪੱਧਰੀ ਹੁੰਨਰ ਪ੍ਰਦਾਨ ਕਰਕੇ ਭਾਰਤ ਨੂੰ ਦੁਨੀਆਂ ਦੀ ਹੁੰਨਰ ਰਾਜਧਾਨੀ ਬਣਾਉਣ ਦੇ ਪ੍ਰਧਾਨ ਮੰਤਰੀ ਮੋਦੀ ਦ੍ਰਿਸ਼ਟੀਕੋਣ ਦੇ ਅਨੁਰੂਪ ਹੈ, ਜੋ ਕਿ ਨੌਜਵਾਨਾਂ ਨੂੰ ਘਰੇਲੂ ਅਤੇ ਵਿਦੇਸ਼ੀ ਬਾਜ਼ਾਰ ਵਿੱਚ ਰੋਜਗਾਰ ਜੋਗ ਬਣਾਏਗਾ ਜਿਸ ਲਈ ਸਾਡੇ ਨਾਲ ਇੱਕ ਅੱਤਿਪਰਸ਼ਿਖਸ਼ਤ ਪ੍ਰੋਫੈਸ਼ਨਲ ਟੀਮ ਕੰਮ ਕਰ  ਰਹੀ ਹੈ |

ਯੂਨੀਵਰਸਿਟੀ ਬੋਰਡ ਆਫ਼ ਮੈਨੇਜਮੇੰਟ ਦੇ ਮੈਂਬਰ ਵਿਨੀਤ ਨੰਦਾ ਨੇ ਕਿਹਾ ਕਿ ਅਸੰਗਠਿਤ ਰੀਅਲ ਐਸਟੇਟ ਖੇਤਰ ਵਿੱਚ ਕੰਮ ਕਰਨ ਵਾਲੇ ਕੁਝ ਲੋਕ ਇਸ ਉਦਯੋਗ ਲਈ ਬਹੁਤ ਬਦਨਾਮੀ ਖੱਟਦੇ ਹਨ ਇਸ ਲਈ ਰੀਅਲ ਐਸਟੇਟ ਖੇਤਰ ਦੀ ਛਵੀ ਸੁਧਾਰਨ ਦੀ ਲੋੜ ਹੈ ਇਸ ਲਈ ਖੇਤਰ ਵਿਚ ਕੰਮ ਕਰਨ ਵਾਲੇ ਲੋਕਾਂ ਦਾ ਸਰਕਾਰੀ ਨਿਯਮਾਂ, ਤਕਨੀਕੀ ਗਿਆਨ, ਅਤੇ ਹੋਰ ਪਹਿਲੂਆਂ ਦਾ ਸੰਪੂਰਣ ਗਿਆਨ ਹੋਣਾ ਜਰੂਰੀ ਹੈ

ਲੈਮਰਿਨ ਟੈਕ ਸਕਿਲਜ ਯੂਨੀਵਰਸਿਟੀ ਪੰਜਾਬ ਨੇ ਰੀਅਲ ਐਸਟੇਟ ਖੇਤਰ ਵਿਚ ਲਾਂਚ ਕੀਤਾ ਨਿਵੇਕਲਾ ਕੋਰਸ

ਰਿਸੀਡ ਸਿਲੇਬਸ ਮਾਹਿਰਾਂ ਵੱਲੋਂ ਰੇਰਾ ਵਿਨਿਯਮਾਂ ਵਾਤਾਵਰਨ, ਵਿਵਹਾਰਿਕ ਅਤੇ ਤਕਨੀਕੀ ਦੋਨਾਂ ਨੂੰ ਮੁੱਖ ਰੱਖਦੇ ਹੋਏ ਤਿਆਰ ਕੀਤਾ ਗਿਆ ਹੈ | ਇਸ ਨਾਲ ਰੀਅਲ ਐਸਟੈਟ ਉਦਯੋਗ ਵਿੱਚ ਪਾ੍ਰਦਰਸ਼ਤਾ ਅਤੇ ਵਿਸ਼ਵਾਸ ਭਰਪੂਰ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਹੋਵੇਗੀ |ਸ਼੍ਰੀ ਆਕਾਸ਼ ਬਾਂਸਲ, ਸੀਨੀਅਰ ਨਿਰਦੇਸ਼ਕ ਅਤੇ ਹੈਡ ਇੰਡੀਆ ਸਟ੍ਰੇਟਜਿਕ ਕੰਸੂਲਟਿੰਗ ਜੇ ਐਲ ਐਲ ਇੰਡੀਆ ਨੇ ਕਿਹਾ ਕਿ ਭਾਰਤੀਆਂ ਲਈ ਜਿੰਦਗੀ ਦਾ ਸਭ ਤੋਂ ਵੱਡਾ ਨਿਵੇਸ਼ ਰੀਅਲ ਐਸਟੇਟ ਹੈ |

ਪਾਰੁਲ ਮਹਾਜਨ, ਹੈਡ ਐਡਵੋਕੇਸੀ ਐਨ ਐਸ ਡੀ ਸੀ ਨੇ ਇਸ ਮੌਕੇ ਤੇ ਕਿਹਾ ਦੁਨੀਆ ਭਰ ਚ ਛਾਏ ਕਾਲੇ ਬੱਦਲਾਂ ਵਿੱਚ ਭਾਰਤ ਸੂਰਜ ਦੀ ਤਰਾਂ ਚਮਕ ਰਿਹਾ ਹੈ |ਵਧ ਰਹੀ ਮਹਿੰਗਾਈ ਅਤੇ ਵਿਰੁੱਧ ਪ੍ਰਸਥਿਤੀਆਂ ਦੇ ਬਾਵਜੂਦ ਵੀ ਭਾਰਤੀ ਰੀਅਲ ਐਸਟੇਟ ਬਾਜ਼ਾਰ ਸਾਕਾਰਾਤਮ ਦਿਖਾਈ ਦੇ ਰਿਹਾ ਹੈ |ਰਿਸੀਡ ਇੱਕ ਐਸਾ ਲਰਨਿੰਗ ਈਕੋਸਿਸਟਮ ਬਣਾਏਗਾ ਜੋ ਕਿ ਨੌਜਵਾਨਾਂ ਨੂੰ ਵਿਸ਼ਵ ਪੱਧਰੀ ਸਕਿਲਜ ਨਾਲ ਸੁਸਜਿਤ ਕਰੇਗਾ ਅਤੇ ਭਾਰਤ ਨੂੰ ਦੁਨੀਆ ਦੀ ਸਕਿਲ ਰਾਜਧਾਨੀ ਦੇ ਤੌਰ ਤੇ ਵਿਕਸਿਤ ਕਰਨ ਦੇ ਪ੍ਰਧਾਨ ਮੰਤਰੀ ਮੋਦੀ ਦੇ ਸੁਪਨੇ ਦੇ ਅਨੁਰੂਪ ਹੈ |ਡਿਪਲੋਮਾ ਤੋਂ ਲੈ ਕੇ ਡਿਗਰੀ ਅਤੇ ਉੱਚ ਡਿਗਰੀ ਵਿਭਿੰਨ -ਵਿਭਿੰਨ ਸੈਂਟਰਾਂ ਤਹਿਤ ਦਿਤੇ ਜਾਣਗੇ |