ਵਪਾਰ ਮੰਡਲ ਦੇ ਚੇਅਰਮੈਨ ਮਹਿੰਦਰ ਕੁਮਾਰ ਢੱਲ ਪਰਿਵਾਰ ਸਮੇਤ ਕਾਂਗਰਸ ਵਿੱਚ ਸ਼ਾਮਲ

149

ਵਪਾਰ ਮੰਡਲ ਦੇ ਚੇਅਰਮੈਨ ਮਹਿੰਦਰ ਕੁਮਾਰ ਢੱਲ ਪਰਿਵਾਰ ਸਮੇਤ  ਕਾਂਗਰਸ ਵਿੱਚ ਸ਼ਾਮਲ

ਬਹਾਦਰਜੀਤ ਸਿੰਘ /ਰੂਪਨਗਰ, 21 ਜਨਵਰੀ,2022
ਰੂਪਨਗਰ ਸ਼ਹਿਰ ਦੇ ਵਾਰਡ ਨੰਬਰ 14 ਦੇ ਵਸਨੀਕ ਵਪਾਰ ਮੰਡਲ ਦੇ ਚੇਅਰਮੈਨ ਮਹਿੰਦਰ ਕੁਮਾਰ ਢੱਲ ਨੇ ਪਰਿਵਾਰ ਸਮੇਤ ਕਾਂਗਰਸ ਪਾਰਟੀ ਵਿਚ ਸ਼ਾਮਿਲ ਹੋ ਰੂਪਨਗਰ ਹਲਕੇ ਤੋਂ ਕਾਂਗਰਸ ਦੇ ਉਮੀਦਵਾਰ ਬਰਿੰਦਰ ਸਿੰਘ ਢਿੱਲੋਂ ਨੂੰ ਆਪਣਾ ਸਮਰਥਨ ਦੇ ਦਿੱਤਾ ਹੈ।

ਇਸ ਦੌਰਾਨ ਢੱਲ ਨੇ ਕਿਹਾ ਕਿ ਚੰਡੀਗੜ੍ਹ ਦੇ ਨਾਲ ਲਗਦੇ ਰੂਪਨਗਰ ਨੂੰ ਇੱਥੋਂ ਜਿੱਤਣ ਵਾਲੇ ਪੁਰਾਣੇ ਵਿਧਾਇਕਾਂ ਨੇ ਸਿਰਫ ਆਪਣੇ ਹਿੱਤਾਂ ਲਈ ਵਰਤਿਆ ਤੇ ਚਲਦੇ ਬਣੇ ਪਰ ਪਿਛਲੇ ਸਮੇਂ ਦੌਰਾਨ ਰੂਪਨਗਰ ਸ਼ਹਿਰ ਦੇ ਵਿਕਾਸ ਵਿੱਚ ਆਏ ਖਲਾਅ ਨੇ ਤੁਰਨਾ ਸ਼ੁਰੂ ਕੀਤਾ ਹੈ ਜੋ ਕਿ ਕਾਂਗਰਸ ਦੇ ਨੌਜਵਾਨ ਉਮੀਦਵਾਰ ਬਰਿੰਦਰ ਸਿੰਘ ਢਿੱਲੋਂ ਦੀਆਂ ਜੀਅ ਜਾਨ ਨਾਲ ਕੀਤੀ ਮਿਹਨਤ ਦਾ ਫਲ ਹੈ।

ਵਪਾਰ ਮੰਡਲ ਦੇ ਚੇਅਰਮੈਨ ਮਹਿੰਦਰ ਕੁਮਾਰ ਢੱਲ ਪਰਿਵਾਰ ਸਮੇਤ  ਕਾਂਗਰਸ ਵਿੱਚ ਸ਼ਾਮਲ
ਉਨ੍ਹਾਂ ਕਿਹਾ ਕਿ ਹਰੇਕ ਉਮੀਦਵਾਰ ਆਪਣੀ ਜਿੱਤ ਦੇ ਮਿਸ਼ਨ ਨਾਲ ਕੰਮ ਕਰ ਰਿਹਾ ਹੈ ਪਰ ਢਿੱਲੋਂ ਰੂਪਨਗਰ ਨੂੰ ਜਿਤਾਉਣ ਦੀ ਗੱਲ ਕਰਦਾ ਹੈ ਜੋ ਹਲਕੇ ਦੇ ਲੋਕਾਂ ਲਈ ਇਕ ਸੁਨਿਹਰਾ ਮੌਕਾ ਹੈ ਕਿ ਬਿਨਾਂ ਅਹੰਕਾਰ ਅਤੇ ਬਿਨਾਂ ਭ੍ਰਿਸ਼ਟਾਚਾਰ ਵਾਲਾ ਵਿਧਾਇਕ ਆਪਾਂ ਕਾਂਗਰਸ ਸਰਕਾਰ ਵਿੱਚ ਭੇਜੀਏ ਤਾਂ ਜੋ ਰੂਪਨਗਰ ਵਿਕਾਸ ਦੀਆਂ ਲੀਹਾਂ ਤੇ ਪਰਤੇ।

ਮਹਿੰਦਰ ਕੁਮਾਰ ਢੱਲ ਅਤੇ ਉਨ੍ਹਾਂ ਨਾਲ ਨਰੇਸ਼ ਢੱਲ,ਕਮਲ ਕਥੂਰੀਆ,ਕਪਿਲ ਢੱਲ ਅਤੇ ਪਰਿਵਾਰ ਨੂੰ ਕਾਂਗਰਸ ਦੇ ਉਮੀਦਵਾਰ ਸ੍ਰ ਬਰਿੰਦਰ ਸਿੰਘ ਢਿੱਲੋਂ ਨੇ ਸਿਰੋਪੇ ਪਾ ਕੇ ਕਾਂਗਰਸ ਪਾਰਟੀ ਵਿਚ ਸਵਾਗਤ ਕੀਤਾ। ਸ੍ਰ ਢਿੱਲੋਂ ਨੇ ਕਿਹਾ ਕਿ ਢੱਲ ਪਰਿਵਾਰ ਦੇ ਨਾਲ ਉਨ੍ਹ ਨਾਲ ਸਮਾਜਿਕ ਸਰੋਕਾਰਾਂ ਵਿਚ ਜੁੜੇ ਵਪਾਰੀ ਵਰਗ ਦਾ ਵੀ ਉਹਨਾਂ ਨੂੰ ਸਮਰਥਨ ਮਿਲਿਆ ਹੈ ਜਿਸ ਨਾਲ ਕਾਂਗਰਸ ਸ਼ਹਿਰ ਵਿਚ ਵੱਡੀ ਲੀਡ ਨਾਲ ਜਿੱਤ ਹਾਸਲ ਕਰੇਗੀ।ਇਸ ਮੌਕੇ ਨਗਰ ਕੌਂਸਲ ਪ੍ਰਧਾਨ ਸੰਜੇ ਵਰਮਾ ਬੇਲੇ ਵਾਲੇ,ਸੀਨੀਅਰ ਮੀਤ.ਪ੍ਰਧਾਨ ਰਾਜੇਸ਼ ਕੁਮਾਰ,ਕੌਂਸਲਰ ਅਮਰਜੀਤ ਸਿੰਘ ਜੋਲੀ,ਚਰਨਜੀਤ ਸਿੰਘ ਚੰਨੀ,ਸਰਬਜੀਤ ਸਿੰਘ ਸੈਣੀ,ਬਿਕਰਮਜੀਤ ਸਿੰਘ ਸੋਢੀ,ਰਾਜੇਸ਼ ਸਹਿਗਲ,ਰਾਜੇਸ਼ ਵਰਮਾ,ਰਜਨੀਸ਼ ਚੋੜਾ,ਆਸ਼ੂ ਚੋਪੜਾ,ਪੁਨੀਤ ਅਤੇ ਹੋਰ ਹਾਜ਼ਰ ਸਨ।