‘ਸਨਮਾਨ ਸਮਾਰੋਹ`-ਪੰਜਾਬੀ ਯੂਨੀਵਰਸਿਟੀ ਦੇ ਯੁਵਕ ਭਲਾਈ ਵਿਭਾਗ ਵਲੋਂ ਜੇਤੂ ਕਾਲਜਾਂ ਦੇ ਪ੍ਰਿੰਸੀਪਲਾਂ ਦਾ ਸਨਮਾਨ ਕਰਨ ਹਿੱਤ ਸਮਾਰੋਹ ਕਰਵਾਇਆ
ਪਟਿਆਲਾ, 4 ਅਗਸਤ, 2022
ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਯੁਵਕ ਭਲਾਈ ਵਿਭਾਗ ਵਲੋਂ ਖੇਤਰੀ, ਅੰਤਰ-ਖੇਤਰੀ ਯੁਵਕ ਅਤੇ ਲੋਕ ਮੇਲਾ 2021-2022 ਵਿੱਚੋਂ ਓਵਰ ਆਲ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕਰਨ ਵਾਲੇ ਜੇਤੂ ਕਾਲਜਾਂ ਦੇ ਪ੍ਰਿੰਸੀਪਲਾਂ ਦਾ ਸਨਮਾਨ ਕਰਨ ਹਿੱਤ ਮਿਤੀ 04.08.2022 ਨੂੰ ਸਵੇਰੇ 11:00 ਵਜੇ ਗੈਸਟ ਹਾਊਸ ਵਿਖੇ ‘ਸਨਮਾਨ ਸਮਾਰੋਹ` ਕਰਵਾਇਆ ਗਿਆ।
ਜਿਸ ਵਿੱਚ ਪ੍ਰੋ: ਅਰਵਿੰਦ ਵਾਈਸ-ਚਾਂਸਲਰ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਡਾ. ਗਗਨ ਦੀਪ ਥਾਪਾ, ਇੰਚਾਰਜ ਯੁਵਕ ਭਲਾਈ ਵਿਭਾਗ ਨੇ ਮੁੱਖ ਮਹਿਮਾਨ ਪ੍ਰੋ: ਅਰਵਿੰਦ, ਵਾਈਸ-ਚਾਂਸਲਰ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਵੱਖ ਵੱਖ ਕਾਲਜਾਂ ਦੇ ਪ੍ਰਿੰਸੀਪਲ ਸਾਹਿਬਾਨ ਅਤੇ ਕਲਚਰ ਕੋਆਰਡੀਨੇਟਰਾਂ ਦਾ ਰਸਮੀ ਰੂਪ ਵਿੱਚ ਸਵਾਗਤ ਕੀਤਾ।
‘ਸਨਮਾਨ ਸਮਾਰੋਹ`-ਪੰਜਾਬੀ ਯੂਨੀਵਰਸਿਟੀ ਦੇ ਯੁਵਕ ਭਲਾਈ ਵਿਭਾਗ ਵਲੋਂ ਜੇਤੂ ਕਾਲਜਾਂ ਦੇ ਪ੍ਰਿੰਸੀਪਲਾਂ ਦਾ ਸਨਮਾਨ ਕਰਨ ਹਿੱਤ ਸਮਾਰੋਹ ਕਰਵਾਇਆI ਇਸ ਸਨਮਾਨ ਸਮਾਰੋਹ ਵਿੱਚ ਵੱਖ ਵੱਖ ਕਾਲਜਾਂ ਦੇ 50 ਦੇ ਕਰੀਬ ਪਿ੍ਰੰਸੀਪਲ ਸਾਹਿਬਾਨ ਅਤੇ ਕਲਚਰ ਕੋਆਰਡੀਨੇਟਰ ਸ਼ਾਮਿਲ ਹੋਏ। ਵਾਈਸ-ਚਾਂਸਲਰ ਸਾਹਿਬ ਵਲੋਂ ਜੇਤੂ ਕਾਲਜਾਂ ਦੇ ਪ੍ਰਿੰਸੀਪਲਾਂ ਨੂੰ ਸਨਮਾਨ ਪੱਤਰ ਅਤੇ ਰਾਸ਼ੀ ਦੇ ਕੇ ਸਨਮਾਨਿਤ ਕੀਤਾ ਗਿਆ। ਵਾਈਸ-ਚਾਂਸਲਰ ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੇ ਜਿੱਥੇ ਸਾਲ 2021-22 ਦੇ ਖੇਤਰੀ ਅਤੇ ਅੰਤਰ ਖੇਤਰੀ ਮੇਲਿਆ ਦੇ ਆਯੋਜਨ ਵਿੱਚ ਵੱਖ-ਵੱਖ ਕਾਲਜਾਂ ਵਲੋਂ ਦਿੱਤੇ ਗਏ ਸਹਿਯੋਗ ਦੀ ਸਰਾਹਣਾ ਕੀਤੀ ਉਥੇ ਹੀ ਉਹਨਾਂ ਨੇ ਭਵਿੱਖ ਵਿੱਚ ਵੀ ਉਹਨਾਂ ਨੂੰ ਇਸੇ ਤਰ੍ਹਾਂ ਦਾ ਹੁੰਗਾਰਾ ਅਤੇ ਸਹਿਯੋਗ ਦੇਣ ਲਈ ਪ੍ਰੇਰਿਆ। ਉਹਨਾਂ ਨੇ ਯੁਵਕ ਭਲਾਈ ਵਿਭਾਗ ਦੇ ਖੇਤਰ ਨੂੰ ਹੋਰ ਵਿਸਤ੍ਰਿਤ ਕਰਨ ਤੇ ਜੋਰ ਦਿੱਤਾ।
ਇਸ ਸਮੇਂ ਵੱਖ-ਵੱਖ ਕਾਲਜਾਂ ਦੇ ਪ੍ਰਿੰਸੀਪਲ ਸਾਹਿਬਾਨਾਂ ਅਤੇ ਕਲਚਰ ਕੋਆਰਡੀਨੇਟਰਾਂ ਵਲੋਂ ਯੁਵਕ ਭਲਾਈ ਵਿਭਾਗ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਆਪਣੇ ਅਹਿਸਾਸ ਸਾਂਝੇ ਕੀਤੇ। ਅੰਤ ਵਿੱਚ ਯੁਵਕ ਭਲਾਈ ਵਿਭਾਗ ਦੇ ਇੰਚਾਰਜ, ਡਾ.ਗਗਨ ਦੀਪ ਥਾਪਾ ਨੇ ਪ੍ਰੋਗਰਾਮ ਵਿੱਚ ਸ਼ਾਮਿਲ ਸਾਰੇ ਪ੍ਰਿੰਸੀਪਲ ਸਾਹਿਬਾਨ ਅਤੇ ਕਲਚਰ ਕੋਆਰਡੀਨੇਟਰਾਂ ਦਾ ਧੰਨਵਾਦ ਕੀਤਾ। ਮੰਚ ਦਾ ਸੰਚਾਲਨ ਡਾ: ਡੈਨੀ ਸ਼ਰਮਾ ਨੇ ਬੜੇ ਹੀ ਸੁਚੱਜੇ ਢੰਗ ਨਾਲ ਕੀਤਾ। ਇਸ ਮੌਕੇ ਯੁਵਕ ਭਲਾਈ ਵਿਭਾਗ ਦੇ ਕਰਮਚਾਰੀ ਡਾ: ਹਰਿੰਦਰ ਹੁੰਦਲ, ਸਮਸ਼ੇਰ ਕੌਰ ਚਾਹਲ, ਰਮਨਜੀਤ ਕੌਰ, ਵਿਜੈ ਯਮਲਾ, ਪਰਦੀਪ ਸਿੰਘ, ਰਿਧਮਦੀਪ ਮਾਨਸਾ, ਗੁਰਦੇਵ ਸਿੰਘ ਅਤੇ ਜਤਿੰਦਰ ਕੁਮਾਰ ਆਦਿ ਮੌਜੂਦ ਰਹੇ।