ਸਰਕਾਰੀ ਕਾਲਜ ਮਹੈਣ ਵਿਖੇ ਅੰਤਰਰਾਸ਼ਟਰੀ ਕੈਂਸਰ ਦਿਵਸ ਨੂੰ ਸਮਰਪਿਤ ਜਾਗਰੂਕਤਾ ਰੈਲੀ ਕੱਢੀ ਗਈ

315

ਸਰਕਾਰੀ ਕਾਲਜ ਮਹੈਣ ਵਿਖੇ ਅੰਤਰਰਾਸ਼ਟਰੀ ਕੈਂਸਰ ਦਿਵਸ ਨੂੰ ਸਮਰਪਿਤ  ਜਾਗਰੂਕਤਾ ਰੈਲੀ ਕੱਢੀ ਗਈ

ਬਹਾਦਰਜੀਤ ਸਿੰਘ / ਸ੍ਰੀ ਅਨੰਦਪੁਰ ਸਾਹਿਬ ,6 ਫਰਵਰੀ ,2023    

ਅੱਜ ਸਰਕਾਰੀ ਕਾਲਜ ਮਹੈਣ ਸ੍ਰੀ ਅਨੰਦਪੁਰ ਸਾਹਿਬ ਵਿਖੇ ਪ੍ਰਿੰਸੀਪਲ ਸੀਮਾ ਦੀ ਅਗਵਾਈ ਵਿਚ ਚੇਤਨਾ ਨਸ਼ਾ ਵਿਰੋਧੀ ਲਹਿਰ ਦੁਆਰਾ ਅੰਤਰਰਾਸ਼ਟਰੀ ਕੈਂਸਰ ਦਿਵਸ ਨੂੰ ਸਮਰਪਿਤ ਪਿੰਡ ਮਹੈਣ ਵਿਖੇ ਜਾਗਰੂਕਤਾ ਰੈਲੀ ਕੱਢੀ ਗਈ।

ਚੇਤਨਾ ਨਸ਼ਾ ਵਿਰੋਧੀ ਲਹਿਰ ਦੇ ਕਨਵੀਨਰ ਪ੍ਰੋ: ਵਿਪਨ ਕੁਮਾਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਰੈਲੀ ਵਿੱਚ ਬੀ.ਏ. ਅਤੇ ਬੀ.ਕਾਮ ਭਾਗ ਪਹਿਲਾ ਅਤੇ ਦੂਜਾ ਦੇ ਵਿਦਿਆਰਥੀਆਂ ਨੇ ਭਾਗ ਲਿਆ ਅਤੇ ਲੋਕਾਂ ਨੂੰ ਕੈਂਸਰ ਦੀ ਬੀਮਾਰੀ ਦੇ ਕਾਰਨਾਂ ਅਤੇ ਲੱਛਣਾਂ ਬਾਰੇ ਜਾਗਰੂਕ ਕੀਤਾ।

ਰੈਲੀ ਦੌਰਾਨ ਪ੍ਰੋ: ਵਿਪਨ ਕੁਮਾਰ ਨੇ ਬੋਲਦੇ ਹੋਏ ਕਿਹਾ ਕਿ 4 ਫਰਵਰੀ 1993 ਤੋਂ ਲਗਾਤਾਰ ਸੰਸਾਰ ਭਰ ਵਿੱਚ ਵਿਸ਼ਵ ਕੈਂਸਰ ਦਿਵਸ ਮਨਾਇਆ ਜਾ ਰਿਹਾ ਹੈ। ਵਿਸ਼ਵ ਸਿਹਤ ਸੰਗਠਨ ਅਨੁਸਾਰ ਭਾਰਤ ਵਿਚ ਹਰ 10 ਵਿੱਚੋਂ ਇਕ ਵਿਅਕਤੀ ਨੂੰ ਕੈਂਸਰ ਹੋਣ ਦੀ ਸੰਭਾਵਨਾ ਹੈ ਅਤੇ ਹਰ 15 ਮਰੀਜਾਂ ਵਿੱਚੋਂ ਇਕ ਮਰੀਜ ਦੀ ਮੌਤ ਹੋਣ ਦੀ ਸੰਭਾਵਨਾ ਹੈ।

ਸਰਕਾਰੀ ਕਾਲਜ ਮਹੈਣ ਵਿਖੇ ਅੰਤਰਰਾਸ਼ਟਰੀ ਕੈਂਸਰ ਦਿਵਸ ਨੂੰ ਸਮਰਪਿਤ  ਜਾਗਰੂਕਤਾ ਰੈਲੀ ਕੱਢੀ ਗਈ

ਦੇਸ਼ ਭਰ ਵਿੱਚ ਪਿਛਲੇ 5 ਸਾਲਾਂ ਵਿਚ 22.60 ਲੱਖ ਕੈਂਸਰ ਦੇ ਨਵੇਂ ਮਰੀਜ ਸਾਹਮਣੇ ਆਏ ਹਨ। ਕੈਂਸਰ ਦੇ ਹਰ 10 ਮਰੀਜਾਂ ਵਿਚੋਂ 4 ਮਰੀਜਾਂ ਨੂੰ ਮੂੰਹ ਦਾ ਕੈਂਸਰ ਹੁੰਦਾ ਹੈ। ਤੰਬਾਕੂ, ਖੈਣੀ, ਜਰਦਾ, ਗੁਟਕਾ, ਪਾਨ ਮਸ਼ਾਲਾ, ਬੀੜੀ ਅਤੇ ਸਿਗਰਟਨੋਸ਼ੀ ਦੇ ਸੇਵਨ ਕੈਂਸਰ ਹੋਣ ਦੇ ਮੁੱਖ ਕਾਰਨ ਹੈ। ਲੰਬੇ ਸਮੇਂ ਤੱਕ ਗਲੇ ’ਚ ਖਰਾਸ਼ ਹੋਣਾ, ਲਗਾਤਾਰ ਖਾਂਸੀ ਹੋਣਾ, ਭੋਜਣ ਖਾਂਦੇ ਸਮੇ ਭੋਜਨ ਨਲੀ ਵਿਚ ਦਰਦ ਹੋਣਾ, ਸਰੀਰ ਦੇ ਕਿਸੀ ਅੰਗ ਵਿਚ ਗੰਢ ਦਾ ਵਧਦੇ ਜਾਣਾ, ਸਰੀਰ ਦੇ ਕਿਸੇ ਵੀ ਹਿੱਸੇ ਵਿਚੋਂ ਲਗਾਤਾਰ ਖੂਨ ਜਾਂ ਪਾਣੀ ਦਾ ਵਗਣਾ, ਤਿਲ ਦਾ ਵਧਣਾ, ਚਿਹਰੇ ਦਾ ਰੰਗ ਬਦਲਣਾ, ਕਿਸੇ ਜਖਮ ਦਾ ਲੰਬੇ ਸਮੇਂ ਤੱਕ ਠੀਕ ਨਾ ਹੋਣਾ, ਭੁੱਖ ਖਤਮ ਹੋ ਜਾਣਾ, ਭਾਰ ਘੱਟ ਜਾਣਾ, ਥਕਾਵਟ ਅਤੇ ਆਲਸ ਦਾ ਬਣੇ ਰਹਿਣਾ ਆਦਿ ਕੈਂਸਰ ਦੀ ਬੀਮਾਰੀ ਦੇ ਮੁੱਖ ਲੱਛਣ ਹਨ। ਵਿਟਾਮਿਨ ਏ, ਬੀ ਅਤੇ ਸੀ ਯੁਕਤ ਭੋਜਨ ਕਰਕੇ, ਤਾਜੇ ਅਤੇ ਮੌਸਮੀ ਫਲ ਅਤੇ ਹਰੀ ਸ਼ਬਜੀਆਂ ਦਾ ਸੇਵਨ ਅਤੇ ਨਿਯਮਿਤ ਕਸਰਤ ਕਰਕੇ ਤੇ ਸਾਫ ਸੁਥਰਾ ਪਾਣੀ ਦਾ ਪ੍ਰਯੋਗ ਕਰਕੇ ਕੈਂਸਰ ਤੋ ਬਚੀਆ ਜਾ ਸਕਦਾ ਹੈ।  ਕੈਂਸਰ ਤੋਂ ਡਰਨ ਦੀ ਨਹੀਂ ਸਗੋਂ ਕੈਂਸਰ ਨਾਲ ਲੜਨ ਦੀ ਲੋੜ ਹੈ।

ਖਾਣ ਪਾਣ ਦਾ ਸਹੀ ਤਰੀਕਾ ਆਪਣਾ ਕੇ ਅਤੇ ਸਿਹਤ ਦੀ ਜਾਂਚ ਕਰਵਾਉਂਦੇ ਰਹਿਣ ਨਾਲ ਕੈਂਸਰ ਤੋਂ ਬਚੀਆ ਜਾ ਸਕਦਾ ਹੈ। ਰੈਲੀ ਨੂੰ ਸਫਲ ਬਣਾਉਣ ਵਿਚ ਪ੍ਰੋ: ਬੋਬੀ, ਅਸ਼ੋਕ ਕੁਮਾਰ ਲਾਇਬ੍ਰੇਰੀ ਅਟੈਡੇਂਟ ਸਮੇਤ ਸੁਨੇਹਾ, ਸੋਮਾ, ਬੰਧਨਾ (152), ਈਸ਼ਾ ਕੁਮਾਰੀ, ਕ੍ਰਿਸ਼ਮਾ ਸ਼ਰਮਾ, ਨੀਰਜ ਕੁਮਾਰੀ, ਪ੍ਰੀਤੀ, ਪ੍ਰਿਆ (160), ਪ੍ਰਿਆ (161), ਰੀਆ ਅਤੇ ਸੋਰਵ ਦੀ ਭੂਮਿਕਾ ਸੰਲਾਘਾਯੋਗ ਸੀ।