HomeEducationਸਰਕਾਰੀ ਕਾਲਜ ਮਹੈਣ ਵਿਖੇ ਬੱਡੀ ਗਰੁੱਪ ਯੋਜਨਾ ਤਹਿਤ ਤੰਬਾਕੂ ਦੇ ਹਾਨੀਕਾਰਕ...

ਸਰਕਾਰੀ ਕਾਲਜ ਮਹੈਣ ਵਿਖੇ ਬੱਡੀ ਗਰੁੱਪ ਯੋਜਨਾ ਤਹਿਤ ਤੰਬਾਕੂ ਦੇ ਹਾਨੀਕਾਰਕ ਪ੍ਰਭਾਵਾਂ ਉੱਤੇ ਸੈਮੀਨਾਰ ਦਾ ਆਯੋਜਨ

ਸਰਕਾਰੀ ਕਾਲਜ ਮਹੈਣ  ਵਿਖੇ ਬੱਡੀ ਗਰੁੱਪ ਯੋਜਨਾ ਤਹਿਤ ਤੰਬਾਕੂ ਦੇ ਹਾਨੀਕਾਰਕ ਪ੍ਰਭਾਵਾਂ ਉੱਤੇ  ਸੈਮੀਨਾਰ ਦਾ ਆਯੋਜਨ

ਬਹਾਦਰਜੀਤ ਸਿੰਘ /  ਸ਼੍ਰੀ ਆਨੰਦਪੁਰ ਸਾਹਿਬ / 27 ਫਰਵਰੀ,2023

ਸਰਕਾਰੀ ਕਾਲਜ ਮਹੈਣ, ਸ਼੍ਰੀ ਆਨੰਦਪੁਰ ਸਾਹਿਬ ਵਿਖੇ ਪੰਜਾਬ ਸਰਕਾਰ ਦੇ ਨਿਰਦੇਸਾਂ ਅਧੀਨ ਪ੍ਰਿੰਸੀਪਲ ਸੀਮਾ ਦੀ ਅਗਵਾਈ ਵਿੱਚ ਬੱਡੀ ਗਰੁੱਪ ਯੋਜਨਾ ਤਹਿਤ ਤੰਬਾਕੂ ਦੇ ਹਾਨੀਕਾਰਕ ਪ੍ਰਭਾਵਾਂ ਉੱਤੇ ਇਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ।

ਪ੍ਰੋ: ਵਿਪਨ ਕੁਮਾਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਸੈਮੀਨਾਰ ਵਿਚ ਬੀ.ਏ. ਅਤੇ ਬੀ.ਕਾਮ ਭਾਗ ਪਹਿਲਾ ਅਤੇ ਦੂਜਾ ਦੇ ਵਿਦਿਆਰਥੀਆਂ ਨੇ ਭਾਗ ਲਿਆ। ਪ੍ਰੋਗਰਾਮ ਵਿਚ ਪ੍ਰੋ: ਵਿਪਨ ਕੁਮਾਰ ਨੇ ਬੋਲਦੇ ਹੋਏ ਦੱਸਿਆ ਕਿ ਸਮੁੱਚੇ ਭਾਰਤ ਵਿਚ 186 ਮਿਲੀਅਨ ਲੋਕ ਤੰਬਾਕੂ ਦਾ ਸੇਵਨ ਕਰਦੇ ਹਨ। ਸਮੁੱਚੇ ਭਾਰਤ ਵਿਚ ਤੰਬਾਕੂ ਖਾਣ ਨਾਲ ਪ੍ਰਤੀ ਸਾਲ 10 ਲੱਖ 35 ਹਜਾਰ ਲੋਕ ਮਰ ਜਾਂਦੇ ਹਨ ਅਰਥਾਤ ਹਰ ਪੰਜ ਵਿਚੋਂ ਇਕ ਵਿਅਕਤੀ ਦੀ ਮੌਤ ਤੰਬਾਕੂ ਖਾਣ ਕਰਕੇ ਹੁੰਦੀ ਹੈ।

ਸਰਕਾਰੀ ਕਾਲਜ ਮਹੈਣ  ਵਿਖੇ ਬੱਡੀ ਗਰੁੱਪ ਯੋਜਨਾ ਤਹਿਤ ਤੰਬਾਕੂ ਦੇ ਹਾਨੀਕਾਰਕ ਪ੍ਰਭਾਵਾਂ ਉੱਤੇ  ਸੈਮੀਨਾਰ ਦਾ ਆਯੋਜਨ

ਤੰਬਾਕੂ ਵਿਚ 33 ਪ੍ਰਕਾਰ ਦੇ ਹਾਨੀਕਾਰਕ ਪਦਾਰਥ ਹੁੰਦੇ ਹਨ। ਭਾਰਤ ਦੇ ਕੁੱਲ ਕੈਂਸਰ ਰੋਗੀਆਂ ਵਿਚੋਂ 40 ਫੀਸ਼ਦੀ ਮਰੀਜਾਂ ਵਿੱਚ ਕੈਂਸਰ ਦਾ ਕਾਰਨ ਤੰਬਾਕੂ ਦਾ ਸੇਵਨ ਹੈ। ਤੰਬਾਕੂ ਦੇ ਸੇਵਨ ਕਰਨ ਨਾਲ ਕੈਂਸਰ ਦਾ ਖਤਰਾ 25 ਫੀਸ਼ਦੀ ਵੱਧ ਜਾਂਦਾ ਹੈ ਅਤੇ ਦਿਲ ਦੀਆਂ ਬੀਮਾਰੀਆਂ ਦਾ ਖਤਰਾ 4 ਫੀਸ਼ਦੀ ਵੱਧ ਜਾਂਦਾ ਹੈ। ਵਿਸ਼ਵ ਸਿਹਤ ਸੰਗਠਨ ਦੀ ਰਿਪੋਰਟ ਅਨੁਸਾਰ ਸਮੁੱਚੇ ਭਾਰਤ ਵਿਚ ਨਿੱਜੀ ਅਤੇ ਜਨਤਕ ਸਿਹਤ ਖਰਚਿਆਂ ਦਾ 5.3 ਪ੍ਰਤੀਸ਼ਤ ਭਾਗ ਤੰਬਾਕੂ ਸੇਵਨ ਕਰਨ ਵਾਲੇ ਰੋਗੀਆਂ ਤੇ ਖਰਚ ਹੋ ਰਿਹਾ ਹੈ।

ਇਸ ਤੋਂ ਇਲਾਵਾ ਸਮੁੱਚੇ ਭਾਰਤ ਵਿਚ 54 ਅਰਬ ਡਾਲਰ ਦੀ ਅਰਥ ਵਿਵਸਥਾ ਦਾ ਨੁਕਸਾਨ ਸਿਰਫ ਨਸ਼ਿਆਂ ਕਾਰਨ ਹੋ ਰਿਹਾ ਹੈ। ਇਸ ਮੌਕੇ ਡਾਕਟਰ ਦਿਲਰਾਜ ਕੌਰ ਨੇ ਕਿਹਾ ਕਿ ਤੰਬਾਕੂ ਦਾ ਸੇਵਨ ਸਿਹਤ ਲਈ ਖਤਰਨਾਕ ਹੈ। ਤੰਬਾਕੂ ਵਿਰੁੱਧ ਜਾਗਰੂਕਤਾ ਦਾ ਪ੍ਰਚਾਰ ਕਰਨਾ ਅੱਜ ਦੇ ਸਮੇਂ ਦੀ ਮੌਲਿਕ ਲੋੜ ਹੈ ਅਤੇ ਵਿਦਿਆਰਥੀਆਂ ਨੂੰ ਇਸ ਜਾਗਰੂਕ ਮੁਹਿੰਮ ਵਿਚ ਵੱਧ ਚੜ੍ਹ ਕੇ ਭਾਗ ਲੈਣਾ ਚਾਹੀਦਾ ਹੈ।

 

LATEST ARTICLES

Most Popular

Google Play Store