ਸਰਕਾਰੀ ਕਾਲਜ ਰੂਪਨਗਰ ਵਿੱਚ ਪੁਰਾਣੇ ਵਿਦਿਆਰਥੀਆਂ ਦੀ ਮਿਲਣੀ

200

ਸਰਕਾਰੀ ਕਾਲਜ ਰੂਪਨਗਰ ਵਿੱਚ ਪੁਰਾਣੇ ਵਿਦਿਆਰਥੀਆਂ ਦੀ ਮਿਲਣੀ

ਬਹਾਦਰਜੀਤ ਸਿੰਘ /ਰੂਪਨਗਰ,12 ਮਾਰਚ,2022
ਪ੍ਰਮੁੱਖ ਸਕੱਤਰ, ਉਚੇਰੀ ਸਿੱਖਿਆ ਵਿਭਾਗ (ਕਾ), ਪੰਜਾਬ ਦੇ ਆਦੇਸ਼ਾ ਤਹਿਤ 1945 ਤੋਂ ਸਥਾਪਤ ਵਿੱਦਿਅਕ ਸੰਸਥਾ ਸਰਕਾਰੀ ਕਾਲਜ ਰੂਪਨਗਰ ਨੇ ਓਲਡ ਸਟੂਡੈਂਟਸ ਐਸੋਸੀਏਸ਼ਨ(ਓ.ਐਸ.ਏ.) ਦੀ ਮੁੱਖ ਸਰਪ੍ਰਸਤ -ਕਮ- ਪ੍ਰਿੰਸੀਪਲ ਡਾ. ਜਸਵਿੰਦਰ ਕੌਰ ਦੀ ਸਰਪ੍ਰਸਤੀ, ਓ.ਐਸ.ਏ. ਪ੍ਰਧਾਨ ਪ੍ਰੋ. ਪ੍ਰਭਜੀਤ ਸਿੰਘ ਅਤੇ ਕਨਵੀਨਰ ਡਾ. ਦਲਵਿੰਦਰ ਸਿੰਘ ਦੀ ਰਹਿਨੁਮਾਈ ਹੇਠ ਕਾਲਜ ਦੇ ਪੁਰਾਣੇ ਵਿਦਿਆਰਥੀਆਂ ਦੀ ਮਿਲਣੀ ਪ੍ਰੋਗਰਾਮ ‘ਮਿਲਾਪ’ ਦੇ ਤਹਿਤ ਆਯੋਜਿਤ ਕੀਤੀ ਗਈ।

ਇਸ ਮਿਲਣੀ ਦਾ ਉਦੇਸ਼ ਕਾਲਜ ਦੇ ਪੁਰਾਣੇ ਵਿਦਿਆਰਥੀਆਂ ਦੀਆਂ ਸੇਵਾਵਾਂ ਅਤੇ ਸੁਝਾਅ / ਅਨੁਭਵ ਨਾਲ ਇਸ ਵਿੱਦਿਅਕ ਸੰਸਥਾ ਨੂੰ ਸਮੇਂ ਦੇ ਹਾਣੀ ਬਣਾਉਣ ਲਈ ਕਦਮ ਚੁੱਕਣਾ ਸੀ।

ਕਾਲਜ ਪ੍ਰਿੰਸੀਪਲ ਡਾ. ਜਸਵਿੰਦਰ ਕੌਰ ਨੇ ਕਾਲਜ ਦੇ ਪੁਰਾਣੇ ਵਿਦਿਆਰਥੀਆਂ ਨੂੰ ਕਾਲਜ ਦੀਆਂ ਵੱਖ-ਵੱਖ ਗਤੀਵਿਧੀਆਂ ਤੋਂ ਜਾਣੂ ਕਰਵਾਇਆ ਅਤੇ ਉਹਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਇਸ ਵਿੱਦਿਅਕ ਸੰਸਥਾ ਨੂੰ ਹਰ ਤਰ੍ਹਾਂ ਦੀ ਮਦਦ ਕਰਨ, ਤਾਂ ਕਿ ਇਸ ਪੇਂਡੂ ਖੇਤਰ ਦੇ ਵਿਦਿਆਰਥੀ ਗਣਵੱਤਾ ਵਾਲੀ ਵਿੱਦਿਆ ਪ੍ਰਾਪਤ ਕਰ ਸਕਣ।

ਸਰਕਾਰੀ ਕਾਲਜ ਰੂਪਨਗਰ ਵਿੱਚ ਪੁਰਾਣੇ ਵਿਦਿਆਰਥੀਆਂ ਦੀ ਮਿਲਣੀ

ਪ੍ਰਭਜੀਤ ਸਿੰਘ ਨੇ ਆਏ ਪੁਰਾਣੇ ਵਿਦਿਆਰਥੀਆਂ ਨਾਲ ਜਾਣ – ਪਛਾਣ ਕਰਵਾਈ ਅਤੇ ਆਏ ਮਹਿਮਾਨਾਂ ਨੂੰ ਜੀ ਆਇਆ ਕਿਹਾ। ਡਾ. ਦਲਵਿੰਦਰ ਸਿੰਘ ਨੇ ਉਚੇਰੀ ਸਿੱਖਿਆ ਵਿਭਾਗ ਕਾਲਜਾਂ, ਪੰਜਾਬ ਦੇ ਨਿਰਦੇਸ਼ਾ ਤਹਿਤ ਕਰਵਾਈ ਇਸ ਮਿਲਣੀ ਦੀ ਰੂਪਰੇਖਾ ਤੋਂ ਜਾਣੂ ਕਰਵਾਇਆ ਅਤੇ ਪੁਰਾਣੇ ਵਿਦਿਆਰਥੀਆਂ ਨੂੰ ਕਾਲਜ ਦੀ ਬਿਹਤਰੀ ਲਈ ਆਪਣੇ ਵੱਡਮੁੱਲੇ ਸੁਝਾਅ ਦੇਣ ਦੀ ਅਪੀਲ ਕੀਤੀ। ਵਿਦਿਆਰਥੀ ਮਿਲਣੀ ਵਿੱਚ ਕਾਲਜ ਦੇ 1958 ਬੈਚ ਦੇ ਵਿਦਿਆਰਥੀਆਂ ਨੇ ਵੀ ਸ਼ਿਰਕਤ ਕੀਤੀ। ਮੌਜੂਦਾ ਸਮੇਂ ਵੱਖ – ਵੱਖ ਵਿਦਿਅਕ ਸੰਸਥਾਵਾਂ, ਪ੍ਰਸ਼ਾਸਕੀ ਖੇਤਰ ਅਤੇ ਸਮਾਜ ਸੇਵਾ ਵਿੱਚ ਕੰਮ ਕਰ ਰਹੇ ਵਿਦਿਆਰਥੀਆਂ ਨੇ ਆਪਣੇ ਅਨੁਭਵ ਅਤੇ ਯਾਦਾਂ ਸਾਂਝੀਆਂ ਕੀਤੀਆਂ ਅਤੇ ਕਾਲਜ ਦੀ ਬਿਹਤਰੀ ਲਈ ਓ.ਐਸ.ਏ. ਫੰਡ ਵਿੱਚ ਮਾਇਕ ਸਹਾਇਤਾ ਵੀ ਦਿੱਤੀ। ਇਸ ਮੌਕੇ ਕਾਲਜ ਦੇ ਪੁਰਾਣੇ ਵਿਦਿਆਰਥੀ  ਕਮਲ ਜੈਨ, ਐਡਵੋਕੇਟ  ਮਨਮੋਹਨ ਸਿੰਘ, ਸੰਤ ਸਰੂਪ ਸਿੰਘ ਬਾਜਵਾ,  ਦਲਜੀਤ ਸਿੰਘ, ਪੀ.ਸੀ.ਐਸ. (ਸੇਵਾਮੁਕਤ, ਵੀ.ਕੇ ਦਿਵੇਦੀ, ਡਾ. ਸੰਦੀਪ ਕੁਮਾਰ,  ਇੰਦਰਪਾਲ ਸਿੰਘ ਚੱਢਾ,  ਕਰਨ ਮਹਿਤਾ, ਡੀ.ਪੀ.ਆਰ.ਓ,  ਦਵਿੰਦਰ ਕੁਮਾਰ, ਐਕਸੀਅਨ, ਪੀ.ਡਬਲਊ.ਡੀ., ਐਡਵੋਕੇਟ ਅਮਰਰਾਜ ਸੈਣੀ, ਪ੍ਰਿੰਸੀਪਲ  ਵਰਿੰਦਰ ਕੁਮਾਰ, ਐਡਵੋਕੇਟ ਹਰਸਿਮਰ ਸਿੰਘ ਸਿੱਟਾ, ਜਸਵੀਰ ਸਿੰਘ, ਡੀ.ਐਮ. ਮੈਥ,  ਸੀਮਾ ਡੀ.ਐਮ. ਅੰਗਰੇਜੀ,  ਵਿਪਨ ਕਟਾਰੀਆ, ਬੀ.ਐੱਮ.,  ਰਵਿੰਦਰ ਸਿੰਘ, ਬੀ.ਐਮ., ਬਲਜਿੰਦਰ ਕੌਰ,  ਸੋਹਨ ਲਾਲ ਵਰਮਾਂ, ਮਨਪ੍ਰੀਤ ਕੌਰ,ਜਸਮਿੰਦਰ ਕੌਰ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪੁਰਾਣੇ ਵਿਦਿਆਰਥੀ ਹਾਜਰ ਸਨ।

ਵਿਸ਼ੇਸ ਤੌਰ ’ਤੇ ਕਾਲਜ ਦੇ ਪੁਰਾਣੇ ਵਿਦਿਆਰਥੀ ਤਜਿੰਦਰ ਚੋਪੜਾ ਨੇ ਇਸ ਪ੍ਰੋਗਰਾਮ ਨੂੰ ਆਪਣੇ ਬੱਲੇ-ਬੱਲੇ ਫਿਲਮਜ ਐਂਡ ਰਿਕਾਰਡਸ, ਯੂਟਿਊਬ ਚੈਨਲ ਰਾਹੀਂ ਦੇਸ਼ਾਂ ਵਿਦੇਸ਼ਾਂ ਵਿੱਚ ਬੈਠੇ ਇਸ ਕਾਲਜ ਦੇ ਵਿਦਿਆਰਥੀਆਂ ਲਈ ਲਾਈਵ ਪ੍ਰਸਾਰਤਿ ਕੀਤਾ ਜਿਸ ਨਾਲ ਵਿਦੇਸ਼ਾ ਵਿੱਚ ਬੈਠੇ ਵਿਦਿਆਰਥੀ ਵੀ ਇਸ ਵਿਦਿਆਰਥੀ ਮਿਲਣੀ ਨਾਲ ਜੁੜੇ।

ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਵਿੱਚ ਕਾਲਜ ਕੌਂਸਲ ਮੈਂਬਰ ਪ੍ਰੋ. ਜਤਿੰਦਰ ਸਿੰਘ ਗਿੱਲ, ਡਾ. ਕੁਲਵੀਰ ਕੌਰ, ਡਾ. ਹਰਜਸ ਕੌਰ, ਡਾ. ਸੁਖਜਿੰਦਰ ਕੌਰ, ਪ੍ਰੋ. ਹਰਜੀਤ ਸਿੰਘ ਤੋਂ ਇਲਾਵਾ ਸਮੂਹ ਸਟਾਫ ਮੈਂਬਰ, ਅੱੈਨ.ਸੀ.ਸੀ. ਕੈਡਿਟ ਅਤੇ ਐੱਨ.ਐਸ.ਐਸ. ਵਲੰਟੀਅਰ ਨੇ ਭਰਪੂਰ ਸਹਿਯੋਗ ਦਿੱਤਾ। ਮੰਚ ਸੰਚਾਲਨ ਦੀ ਜਿੰਮੇਵਾਰੀ ਡਾ. ਨਿਰਮਲ ਸਿੰਘ ਬਰਾੜ ਅਤੇ ਡਾ. ਜਤਿੰਦਰ ਕੁਮਾਰ ਨੇ ਨਿਭਾਈ।