ਸਰਕਾਰੀ ਪਾਲੀਟੈਕਨਿਕ ਕਾਲਜ ਬਠਿੰਡਾ ਦੇ 11 ਵਿਦਿਆਰਥੀਆਂ ਦੀ ਨੌਕਰੀ ਲਈ ਚੋਣ

178

ਸਰਕਾਰੀ ਪਾਲੀਟੈਕਨਿਕ ਕਾਲਜ ਬਠਿੰਡਾ ਦੇ 11 ਵਿਦਿਆਰਥੀਆਂ ਦੀ ਨੌਕਰੀ ਲਈ ਚੋਣ

ਬਠਿੰਡਾ, 28 ਮਈ:
ਸਰਕਾਰੀ ਬਹੁਤਕਨੀਕੀ ਕਾਲਜ, ਬਠਿੰਡਾ ਦੇ ਕੰਪਿਊਟਰ ਇੰਜੀ: ਦੇ ਆਖਰੀ ਸਾਲ ਦੇ 11 ਵਿਦਿਆਰਥੀਆਂ ਦੀ ਆਨਲਾਈਨ ਇੰਟਰਵਿਊ ਰਾਹੀਂ ਵੱਖੋ-ਵੱਖਰੀਆਂ ਕੰਪਿਊਟਰ ਕੰਪਨੀਆਂ ਵਿੱਚ ਨੌਕਰੀ ਲਈ ਚੋਣ ਹੋਈ ਹੈ। ਇਹਨਾਂ ਚੁਣੇ ਗਏ ਵਿਦਿਆਰਥੀਆਂ ਨੂੰ ਕਾਲਜ ਦੇ ਪਿ੍ਰੰਸੀਪਲ ਯਾਦਵਿੰਦਰ ਸਿੰਘ ਨੇ ਨਿਯੁਕਤੀ ਪੱਤਰਾਂ ਦੀ ਵੰਡ ਕੀਤੀ। ਉਹਨਾਂ ਚੁਣੇ ਗਏ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕੰਪਿਊਟਰ ਸਾਇੰਸ ਅਤੇ ਇੰਜੀ: ਵਿਭਾਗ ਦਾ ਕਰੋਨਾਵਾਇਰਸ ਮਹਾਂਮਾਰੀ ਦੌਰਾਨ ਆਨਲਾਈਨ ਤਕਨੀਕ ਰਾਹੀਂ ਪਲੇਸਮੈਂਟ ਕਰਵਾਉਣ ਤੇ ਧੰਨਵਾਦ ਵੀ ਕੀਤਾ।

ਉਹਨਾਂ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਮਿਹਨਤ ਅਤੇ ਲਗਨ ਨਾਲ ਨੌਕਰੀ ਕਰਕੇ ਕਾਲਜ ਅਤੇ ਆਪਣੇ ਮਾਪਿਆਂ ਦਾ ਨਾਂ ਰੋਸ਼ਨ ਕਰਨ। ਉਹਨਾਂ ਦੱਸਿਆ ਕਿ ਕਾਲਜ ਵੱਲੋਂ ਆਪਣੀਆਂ ਅਕਾਦਮਿਕ ਅਤੇ ਗੈਰ-ਅਕਾਮਿਕ ਗਤੀਵਿਧੀਆਂ ਆਨਲਾਈਨ ਤਰੀਕੇ ਨਾਲ ਜਾਰੀ ਰੱਖੀਆਂ ਹੋਈਆਂ ਹਨ ਤਾਂ ਕਿ ਵਿਦਿਆਰਥੀਆਂ ਦੀ ਪੜਾਈ ਦਾ ਕਿਸੇ ਤਰਾਂ ਦਾ ਕੋਈ ਨੁਕਸਾਨ ਨਾ ਹੋਵੇ। ਉਹਨਾਂ ਇਹ ਵੀ ਦੱਸਿਆ ਕਿ ਕਾਲਜ ਵੱਲੋਂ ਆਖਰੀ ਸਾਲ ਦੇ ਨੌਕਰੀ ਦੇ ਚਾਹਵਾਨ ਵਿਦਿਆਰਥੀਆਂ ਦੀ ਚੋਣ ਕਰਕੇ ਉਹਨਾਂ ਲਈ ਪਲੇਸਮੈਂਟ ਦੇ ੳਪਰਾਲੇ ਕੀਤੇ ਜਾ ਰਹੇ ਹਨ।

ਸਰਕਾਰੀ ਪਾਲੀਟੈਕਨਿਕ ਕਾਲਜ ਬਠਿੰਡਾ ਦੇ 11 ਵਿਦਿਆਰਥੀਆਂ ਦੀ ਨੌਕਰੀ ਲਈ ਚੋਣ
ਸਰਕਾਰੀ ਪਾਲੀਟੈਕਨਿਕ ਕਾਲਜ ਬਠਿੰਡਾ ਦੇ 11 ਵਿਦਿਆਰਥੀਆਂ ਦੀ ਨੌਕਰੀ ਲਈ ਚੋਣ I ਇਸ ਮੌਕੇ ਕਾਲਜ ਦੇ ਟੀ.ਪੀ.ਓ ਡਾ ਸੁਸ਼ੀਲ ਕੁਮਾਰ ਸਿੰਗਲਾ ਨੇ ਦੱਸਿਆ ਕਿ ਇਹਨਾਂ ਵਿਦਿਆਰਥੀਆਂ ਗੁਰਪ੍ਰੀਤ ਸਿੰਘ, ਮਨਮੀਤ, ਲਵਿਸ਼, ਅੰਕਿਤ, ਗਗਨਦੀਪ ਕੌਰ, ਸਾਰਿਕਾ, ਇਸ਼ਿਕਾ, ਮੁਹੰਮਦ ਇਸਰਾਫੂਲ, ਪਰਮਿੰਦਰ ਕੌਰ, ਮੁਹੰਮਦ ਇਸਰਾਇਲ ਅਤੇ ਰਿਸ਼ਬ ਸਿੰਗਲਾ ਦੀ ਚੋਣ ਕੰਪਿਊਟਰ ਅਤੇ ਆਈ.ਟੀ ਖੇਤਰ ਦੀਆਂ ਕੰਪਨੀਆਂ ਇੰਨਫੋਵਿਜ਼, ਟੈੱਕਨੋਸਪੇਸ, ਸਾਫਟਵਿੱਜ ਟੈਕਨਾਲੋਜੀ ਪ੍ਰਾਈਵੇਟ ਲਿਮ:, ਸਕਾਈਕੌਨ ਟੈਕਨਾਲੋਜੀ ਅਤੇ ਮਾਈਵੀਜ਼ਾ ਕੰਸਲਟੈਂਟ ਨੇ ਕੀਤੀ ਹੈ। ਇਸ ਮੌਕੇ  ਰਾਜ ਕੁਮਾਰ ਚੋਪੜਾ, ਮੁਖੀ ਵਿਭਾਗ ਕੰਪਿਊਟਰ ਸਾਇੰਸ,  ਮਨਜੀਤ ਸਿੰਘ ਭੁੱਲਰ ਮੁਖੀ ਵਿਭਾਗ ਈਸੀਈ ਅਤੇ  ਲਖਵਿੰਦਰ ਸੋਨੀ ਲੈਕ: ਕੰਪਿਊਟਰ ਸਾਇੰਸ ਵੀ ਹਾਜ਼ਰ ਸਨ।