ਸਰਕਾਰੀ ਸੈਲਫ਼ ਸਮਾਰਟ ਹਾਈ ਸਕੂਲ, ਪਟਿਆਲਾ ਕੈਂਟ ਵੱਲੋਂ ਦਾਖਲਿਆਂ ਲਈ ਜਾਗਰੂਕਤਾ ਰੈਲੀ

271

ਸਰਕਾਰੀ ਸੈਲਫ਼ ਸਮਾਰਟ ਹਾਈ ਸਕੂਲ, ਪਟਿਆਲਾ ਕੈਂਟ ਵੱਲੋਂ ਦਾਖਲਿਆਂ ਲਈ ਜਾਗਰੂਕਤਾ ਰੈਲੀ

ਪਟਿਆਲਾ, 11 ਫਰਵਰੀ :

ਸਰਕਾਰੀ ਸੈਲਫ਼ ਸਮਾਰਟ ਹਾਈ ਸਕੂਲ, ਪਟਿਆਲਾ ਕੈਂਟ ਵੱਲੋਂ ਮੁੱਖ ਅਧਿਆਪਕਾ ਰੁਪਿੰਦਰ ਕੌਰ ਗਰੇਵਾਲ ਦੀ ਅਗਵਾਈ ਹੇਠ ਸਿੱਖਿਆ ਵਿਭਾਗ ਦੀ ਹਦਾਇਤਾਂ ਅਨੁਸਾਰ ਨਵੇਂ ਵਿਦਿਅਕ ਸੈਸ਼ਨ 2020-2021 ਲਈ ਸਕੂਲ ਵਿੱਚ ਵਿਦਿਆਰਥੀਆਂ ਦਾ ਦਾਖਲਾ ਵਧਾਉਣ ਹਿੱਤ ਇਲਾਕੇ ਵਿੱਚ ਜਾਗਰੂਕਤਾ ਰੈਲੀ ਕੱਢੀ ਗਈ।

ਸਰਕਾਰੀ ਸੈਲਫ਼ ਸਮਾਰਟ ਹਾਈ ਸਕੂਲ, ਪਟਿਆਲਾ ਕੈਂਟ ਵੱਲੋਂ ਦਾਖਲਿਆਂ ਲਈ ਜਾਗਰੂਕਤਾ ਰੈਲੀ
ਰੁਪਿੰਦਰ ਕੌਰ ਗਰੇਵਾਲ ਨੇ ਦੱਸਿਆ ਕਿ ਇਸ ਰੈਲੀ ਦਾ ਮਕਸਦ ਇਲਾਕੇ ਦੇ ਬੱਚਿਆਂ ਨੂੰ ਸਰਕਾਰੀ ਸੈਲਫ਼ ਸਮਾਰਟ ਹਾਈ ਸਕੂਲ, ਪਟਿਆਲਾ ਕੈਂਟ ਵਿੱਚ ਦਾਖਲਾ ਲੈਣ ਲਈ ਮਾਪਿਆਂ ਨੂੰ ਪ੍ਰੇਰਿਤ ਕਰਨਾ ਸੀ। ਇਸ ਜਾਗਰੂਕਤਾ ਰੈਲੀ ਨੂੰ ਸਮੂਹ ਸਟਾਫ ਮੈਂਬਰਾਂ ਨੇ ਸਕੂਲ ਦੇ ਵਿਦਿਆਰਥੀਆਂ ਦੇ ਸਹਿਯੋਗ ਸਦਕਾ ਕਾਮਯਾਬੀ ਨਾਲ ਸਿਰੇ ਚੜ੍ਹਾਇਆ। ਜ਼ਿਕਰਯੋਗ ਹੈ ਕਿ ਸਕੂਲ ਮੁਖੀ ਅਤੇ ਸਮੂਹ ਸਕੂਲ ਸਟਾਫ ਘਰ-ਘਰ ਜਾ ਕੇ ਮਾਪਿਆਂ ਨੂੰ ਆਪਣੇ ਬੱਚੇ ਅਗਲੇ ਵਿਦਿਅਕ ਸੈਸ਼ਨ ਲਈ ਸਰਕਾਰੀ ਸੈਲਫ ਸਮਾਰਟ ਹਾਈ ਸਕੂਲ ਪਟਿਆਲਾ ਕੈਂਟ ਵਿਚ ਦਾਖਲਾ ਕਰਵਾਉਣ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ।