ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵਲੋਂ ਤੀਜੇ ਮਹੀਨੇ 60 ਹਜ਼ਾਰ ਪਰਿਵਾਰਾਂ ਨੂੰ ਰਾਸ਼ਨ ਦਿੱਤਾ ਜਾਵੇਗਾ

233

ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵਲੋਂ ਤੀਜੇ ਮਹੀਨੇ 60 ਹਜ਼ਾਰ ਪਰਿਵਾਰਾਂ ਨੂੰ ਰਾਸ਼ਨ ਦਿੱਤਾ ਜਾਵੇਗਾ

ਪਟਿਆਲਾ 1 ਜੂਨ

ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵਲੋਂ ਜੂਨ ਮਹੀਨੇ ਦੌਰਾਨ ਤਿੰਨ ਲੱਖ ਲੋਕਾਂ ਦੇ ਪੇਟ ਭਰਨ ਦਾ ਜੁੰਮਾ ਚੁੱਕਿਆ। ਸਰਬੱਤ ਦਾ ਭੱਲਾ ਚੈਰੀਟੇਬਲ ਟਰੱਸਟ ਦੇ ਮੈਨੇਜਿੰਗ ਟਰੱਸਟੀ ਡਾ ਐੱਸ ਪੀ ਸਿੰਘ ਓਬਰਾਏ ਵਲੋਂ ਜੂਨ ਮਹੀਨੇ ਦੇ ਰਾਸ਼ਨ ਦੀ ਵੰਡ ਦੀ ਅੱਜ ਸ਼ੁਰੂਆਤ ਪਟਿਆਲਾ ਦੇ ਥੇੜੀ ਪਿੰਡ ਵਿੱਚ 300 ਤੋਂ ਵੱਧ ਪਰਿਵਾਰਾਂ ਨੂੰ ਰਾਸ਼ਨ ਦੀ ਵੰਡ ਨਾਲ ਕੀਤੀ।

ਇਸ ਮੌਕੇ ਤੇ ਡਾ ਓਬਰਾਏ ਨਾਲ ਹੋਰਨਾਂ ਤੋਂ ਟਰੱਸਟ ਦੇ ਕੌਮੀ ਪ੍ਰਧਾਨ ਜੱਸਾ ਸਿੰਘ, ਜਨਰਲ ਸਕੱਤਰ ਗਗਨਦੀਪ ਸਿੰਘ ਆਹੂਜਾ, ਥਾਣਾ ਅਰਬਨ ਇਸਟੇਟ ਦੇ ਐੱਸ ਐਚ ਓ ਹੈਰੀ ਬੋਪਾਰਾਏ ਵੀ ਮੌਜੂਦ ਰਹੇ।

ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵਲੋਂ ਤੀਜੇ ਮਹੀਨੇ 60 ਹਜ਼ਾਰ ਪਰਿਵਾਰਾਂ ਨੂੰ ਰਾਸ਼ਨ ਦਿੱਤਾ ਜਾਵੇਗਾ

ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਡਾ ਓਬਰਾਏ ਨੇ ਦੱਸਿਆ ਕਿ ਟਰੱਸਟ ਵਲੋਂ ਕੋਵਿਡ 19 ਕਰਕੇ 6 ਮਹੀਨੇ ਦੇ ਲਈ ਲੋੜਵੰਦ ਲੋਕਾਂ ਲਈ ਰਾਸ਼ਨ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ ।

ਅਪ੍ਰੈਲ ਮਹੀਨੇ ਦੌਰਾਨ 380 ਟਨ ਅਤੇ ਮਈ ਮਹੀਨੇ ਵਿਚ 500 ਟਨ ਦੇ ਕਰੀਬ ਰਾਸ਼ਨ ਦਿੱਤਾ ਗਿਆ। ਜਿਸ ਵਿਚ 45 ਹਜ਼ਾਰ ਪਰਿਵਾਰਾਂ ਨੂੰ ਰਾਸ਼ਨ ਪ੍ਰਤੀ ਮਹੀਨਾ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਲੋਵਰ ਮਿਡਲ ਕਲਾਸ ਦੇ 4 ਹਜ਼ਾਰ ਪ੍ਰੀਵਾਰਾਂ ਨੂੰ ਰਾਸ਼ਨ ਵੀ ਦਿੱਤਾ ਜਵੇਗਾ ।

ਉਨ੍ਹਾਂ ਕਿਹਾ ਕਿ ਇਹ ਉਹ ਪਰਿਵਾਰ ਹਨ ਜਿਨ੍ਹਾਂ ਦਾ ਲਾਕ ਡਾਊਨ ਕਰਕੇ ਕੰਮ ਕਾਰ ਨਹੀਂ ਰਿਹਾ ਅਤੇ ਇਹ ਪ੍ਰੀਵਾਰ ਸ਼ਰਮ ਮਹਿਸੂਸ ਕਰਕੇ ਕਿਸੇ ਤੋਂ  ਮੰਗ ਵੀ ਨਹੀਂ ਸਕਦੇ ਹਨ। ਉਨ੍ਹਾਂ ਨੇ ਇਨ੍ਹਾਂ ਪਰਿਵਾਰਾਂ ਭਰੋਸਾ ਦੁਆਇਆ ਕਿ ਇਹ ਰਾਸ਼ਨ ਉਨ੍ਹਾਂ ਦੇ ਘਰ ਪੁੱਜ ਜਾਵੇਗਾ ।

ਉਨ੍ਹਾਂ ਕਿਹਾ ਕਿ ਕਈ ਪਾਠੀ ਸਿੰਘਾਂ, ਕਵੀਸ਼ਰਾਂ ਅਤੇ ਢਾਡੀ ਸਿੰਘਾਂ ਨੇ ਵੀ ਉਨ੍ਹਾਂ ਨਾਲ ਸੰਪਰਕ ਕੀਤਾ ਸੀ ਜਿਸ ਕਰਕੇ ਮਈ ਦੇ ਮਹੀਨੇ 1280 ਪਾਠੀ ਸਿੰਘਾਂ ਨੂੰ ਰਾਸ਼ਨ ਦਿੱਤਾ ਗਿਆ ।ਡਾ ਓਬਰਾਏ ਨੇ ਕਿਹਾ ਸਤੰਬਰ ਤੱਕ ਟਰੱਸਟ ਵਲੋਂ ਰਾਸ਼ਨ ਦਾ ਪ੍ਰਬੰਧ ਕਰ ਲਿਆ ਗਿਆ ਹੈ ।