ਸਾਨੂੰ ਬਦਨਾਮ ਕਰਨ ਲਈ ਵਿਰੋਧੀ ਕੁਝ ਵੀ ਕੋਝੀ ਹਰਕਤ ਕਰ ਸਕਦੇ ਨੇ: ਸਿਮਰਨਜੀਤ ਸਿੰਘ ਮਾਨ

227

ਸਾਨੂੰ ਬਦਨਾਮ ਕਰਨ ਲਈ ਵਿਰੋਧੀ ਕੁਝ ਵੀ ਕੋਝੀ ਹਰਕਤ ਕਰ ਸਕਦੇ ਨੇ: ਸਿਮਰਨਜੀਤ ਸਿੰਘ ਮਾਨ

ਸੰਗਰੂਰ, 20 ਜੂਨ, 2022 ()-

ਲੋਕ ਸਭਾ ਹਲਕਾ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਦੀ ਚੋਣ ਦੇ ਮੱਦੇਨਜਰ ਹਲਕੇ ਅੰਦਰ ਸਾਡੀ ਪਾਰਟੀ ਦੇ ਹੱਕ ਵਿੱਚ ਲੋਕ ਲਹਿਰ ਬਣ ਚੁੱਕੀ ਹੈ | ਹਰ ਵਰਗ ਦੇ ਲੋਕ ਹਲਕੇ ਦੀ ਬਿਹਤਰੀ ਲਈ ਚੱਟਾਨ ਬਣ ਕੇ ਨਾਲ ਡੱਟ ਗਏ ਹਨ, ਜਿਸ ਤੋਂ ਬੌਖਲਾਹਟ ਵਿੱਚ ਆਈਆਂ ਵਿਰੋਧੀ ਪਾਰਟੀਆਂ ਸਾਡੀ ਪਾਰਟੀ ਨੂੰ  ਬਦਨਾਮ ਕਰਨ ਲਈ ਨਵੇਂ-ਨਵੇਂ ਹਥਕੰਢੇ ਤਿਆਰ ਕਰ ਰਹੀਆਂ ਹਨ ਅਤੇ ਆਉਣ ਵਾਲੇ ਦੋ ਦਿਨਾਂ ਵਿੱਚ ਪਾਰਟੀ ਦੀ ਦਿੱਖ ਨੂੰ  ਖਰਾਬ ਕਰਨ ਲਈ ਕੋਈ ਵੀ ਕੋਝੀ ਹਰਕਤ ਕਰ ਸਕਦੀਆਂ ਹਨ |

ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ (ਅ) ਦੇ ਪ੍ਰਧਾਨ ਅਤੇ ਪਾਰਟੀ ਉਮੀਦਵਾਰ ਸਿਮਰਨਜੀਤ ਸਿੰਘ ਮਾਨ ਨੇ ਅੱਜ ਹਲਕੇ ਦੇ ਵੱਖ-ਵੱਖ ਕਸਬਿਆਂ, ਪਿੰਡਾਂ ਤੇ ਸ਼ਹਿਰਾਂ ਅੰਦਰ ਕੱਢੇ ਗਏ ਰੋਡ ਸ਼ੋਅ ਦੌਰਾਨ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਅਤੇ ਲੋਕਾਂ ਨੂੰ  ਵਿਰੋਧੀਆਂ ਪਾਰਟੀਆਂ ਦੀਆਂ ਚਾਲਾਂ ਤੋਂ ਸੁਚੇਤ ਰਹਿਣ ਦੀ ਅਪੀਲ ਕਰਦਿਆਂ ਕੀਤਾ |

ਸਾਨੂੰ ਬਦਨਾਮ ਕਰਨ ਲਈ ਵਿਰੋਧੀ ਕੁਝ ਵੀ ਕੋਝੀ ਹਰਕਤ ਕਰ ਸਕਦੇ ਨੇ: ਸਿਮਰਨਜੀਤ ਸਿੰਘ ਮਾਨ-Photo courtesy-Internet
Simranjit Singh Mann

ਮਾਨ ਨੇ ਸੰਗਰੂਰ ਦੇ ਮਾਤਾ ਸ਼੍ਰੀ ਕਾਲੀ ਦੇਵੀ ਮੰਦਿਰ ਦੀ ਕੰਧ ‘ਤੇ ਖਾਲੀਸਤਾਨ ਦੇ ਨਾਅਰੇ ਲਿਖੇ ਹੋਣ ਦੀ ਘਟਨਾ ਬਾਰੇ ਕਿਹਾ ਕਿ ਵਿਰੋਧੀ ਪਾਰਟੀਆਂ ਆਪਣੀ ਸ਼ਾਖ ਨੂੰ  ਬਚਾਉਣ ਲਈ ਕੋਝੇ ਹਥਕੰਢੇ ਅਪਣਾ ਕੇ ਮਾਹੌਲ ਖਰਾਬ ਕਰਨਾ ਚਾਹੁੰਦੀਆਂ ਹਨ, ਜਿਸਦਾ ਘੜਾ ਸਾਡੇ ‘ਤੇ ਭੰਨ ਕੇ ਸਾਨੂੰ ਬਦਨਾਮ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਪਰ ਸੂਝਵਾਨ ਲੋਕ ਇਸ ਵਾਰ ਵਿਰੋਧੀ ਸਿਆਸੀ ਪਾਰਟੀਆਂ ਦੇ ਬਹਿਕਾਵੇ ਵਿੱਚ ਨਹੀਂ ਆਉਣਗੇ ਅਤੇ ਹਲਕੇ ਦੀ ਖੁਸ਼ਹਾਲੀ ਲਈ ਮਜਬੂਤ ਵਿਰੋਧੀ ਲੋਕ ਧਿਰ ਵਜੋਂ ਸ਼੍ਰੋਮਣੀ ਅਕਾਲੀ ਦਲ (ਅ) ਦੇ ਹੱਥ ਮਜਬੂਤ ਕਰਨਗੇ | ਉਨ੍ਹਾਂ ਲੋਕਾਂ ਨੂੰ  ਸੁਚੇਤ ਰਹਿਣ ਦੀ ਅਪੀਲ ਕਰਦਿਆਂ ਕਿਹਾ ਕਿ ਲੋਕ ਹਿੱਤਾਂ ਦੀ ਰਾਖੀ ਸਿਰਫ ਤੇ ਸਿਰਫ ਸ਼੍ਰੋਮਣੀ ਅਕਾਲੀ ਦਲ (ਅ) ਹੀ ਕਰ ਸਕਦਾ ਹੈ | ਇਸ ਲਈ ਆਉਣ ਵਾਲੀ 23 ਜੂਨ ਨੂੰ  ਬਿਨ੍ਹਾਂ ਕਿਸੇ ਲਾਲਚ, ਡਰ ਅਤੇ ਬਹਿਕਾਵੇ ਵਿੱਚ ਆਏ ਚੋਣ ਨਿਸ਼ਾਨ ਬਾਲਟੀ ਦਾ ਬਟਨ ਦਬਾ ਕੇ ਹਲਕੇ ਦੀ ਖੁਸ਼ਹਾਲੀ ਤੇ ਤਰੱਕੀ ਵਿੱਚ ਯੋਗਦਾਨ ਪਾਇਆ ਜਾਵੇ |