ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਗੁਰਦੁਆਰਾ ਕਤਲਗੜ ਸਾਹਿਬ ਵਿਖੇ ਨਤਮਸਤਕ ਹੋਏ
ਬਹਾਦਰਜੀਤ ਸਿੰਘ/ ਸ਼੍ਰੀ ਚਮਕੋਰ ਸਾਹਿਬ ,21 ਦਸੰਬਰ,2022
ਦਸ਼ਮੇਸ਼ ਪਿਤਾ ਸ਼੍ਰੀ ਗੁਰੁ ਗੋਬਿੰਦ ਸਿੰਘ ਜੀ ਦੇ ਵੱਡੇ ਸਾਜਿਬਜਾਦਿਆਂ ਸਮੇਤ ਸ਼੍ਰੀ ਚਮਕੋਰ ਸਾਹਿਬ ਦੀ ਜੰਗ ਦੌਰਾਨ ਸ਼ਹੀਦ ਹੋਏ ਸਿੰਘਾਂ ਦੀ ਯਾਦ ਵਿੱਚ ਮਨਾਏ ਜਾ ਰਹੇ ਸ਼ਹੀਦੀ ਜੋੜ ਮੇਲੇ ਦੌਰਾਨ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਆਪਣੀ ਮੋਰਿੰਡਾ ਵਿਖੇ
ਰਿਹਾਇਸ਼ ਤੋਂ ਆਪਣੇ ਪਰਿਵਾਰ ਅਤੇ ਸਮਰਥਕਾਂ ਦੇ ਨਾਲ ਕਈ ਕਿਲੋਮੀਟਰ ਪੈਦਲ ਚੱਲ ਕੇ ਸ਼੍ਰੀ ਚਮਕੋਰ ਸਾਹਿਬ ਪੁੱਜੇ ਤੇ ਗੁਰਦੁਆਰਾ ਕਤਲਗੜ ਸਾਹਿਬ ਵਿਖੇ ਨਤਮਸਤਕ ਹੋਏ।
ਇਸ ਦੌਰਾਨ ਉਨਾਂ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਤੇ ਕਿਹਾ ਕਿ ਸਮੇਂ ਦੇ ਹਾਕਮਾਂ ਨੇ ਗੁਰੁ ਸਾਹਿਬ ਦੇ ਬੱਚਿਆਂ ਤੇ ਜੁਰਮ ਕੀਤਾ ਤੇ ਸਾਹਿਬਜਾਦਿਆਂ ਨੇ ਸ਼ਹਾਦਤਾ ਪ੍ਰਾਪਤ ਕੀਤੀਆਂ।ਉਨਾਂ ਕਿਹਾ ਕਿ ਉਨਾਂ ਦੇ ਮਨ ਨੂੰ ਤਸੱਲੀ ਹੈ ਕਿ ਜਦੋਂ ਪ੍ਰਮਾਤਮਾ ਨੇ ਉਨਾਂ ਨੂੰ ਮੋਕਾ ਦਿੱਤਾ ਸੀ ਤਾਂ ਉਹਨਾਂ ਨੇ ਸ਼ਹੀਦਾ ਦੀ ਯਾਦ ਵਿਚ ਦਾਸਤਾਨ-ਏ-ਸ਼ਹਾਦਤ ਯਾਦਗਾਰ ਬਣਵਾਈ।
ਉਨਾਂ ਵਿਕਾਸ ਲਈ ਆਈਆਂ ਗ੍ਰਾਟਾਂ ਸਰਕਾਰ ਵੱਲੋਂ ਵਾਪਸ ਲੈਣ ਤੇ ਕਿਹਾ ਕਿ ਲੋਕ ਬਦਲਾਉ ਚਾਹੁੰਦੇ ਸਨ।ਇਸ ਮੋਕੇ ਤੇ ਕੋਈ ਰਾਜਨੀਤਕ ਗੱਲ ਤੋਂ ਨਾਂਹ ਕਰ ਦਿੱਤੀ ਪਰ ਸਿੱਧੂ ਮੂਸੇਵਾਲਾ ਦੇ ਘਰ ਜਾਣ ਤੇ ਪੁਲਿਸ ਵੱਲੋਂ ਦਿੱਤੇ ਗਏ ਸੰਮਨ ਤੇ ਬੋਲਦਿਆ ਕਿਹਾ ਕਿ ਉੁਹ ਸੰਮਨ ਨੂੰ ਭੁਗਤਣ ਲਈ ਜਾਣਗੇ।