ਸਿਹਤ ਕੇਂਦਰ ਕੌਲੀ ਵੱਲੋਂ ਇਕਾਂਤਵਾਸ ਕੀਤੇ ਗਏ ਵਿਅਕਤੀਆਂ ਦੀ ਕੀਤੀ ਕਾਊਂਸਲਿੰਗ

184
Social Share

ਸਿਹਤ ਕੇਂਦਰ ਕੌਲੀ ਵੱਲੋਂ ਇਕਾਂਤਵਾਸ ਕੀਤੇ ਗਏ ਵਿਅਕਤੀਆਂ ਦੀ ਕੀਤੀ ਕਾਊਂਸਲਿੰਗ

ਪਟਿਆਲਾ, 12 ਮਈ (            )-

ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਪੰਜਾਬ ਬਲਬੀਰ ਸਿੰਘ ਸਿੱਧੂ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਅਤੇ ਸਿਵਲ ਸਰਜਨ ਪਟਿਆਲਾ ਡਾ: ਹਰੀਸ਼ ਮਲਹੋਤਰਾ ਅਤੇ ਸੀਨੀਅਰ ਮੈਡੀਕਲ ਅਫਸਰ ਡਾ: ਰੰਜ਼ਨਾ ਸ਼ਰਮਾ ਦੀ ਯੋਗ ਅਗਵਾਈ ਹੇਠ ਮੁੱਢਲਾ ਸਿਹਤ ਕੇਂਦਰ ਕੌਲੀ ਦੀ ਟੀਮ ਵੱਲੋਂ ਇਕਾਂਤਵਾਸ ਕੀਤੇ ਗਏ ਸ਼ੱਕੀ ਵਿਅਕਤੀਆਂ ਦੀ ਮਾਨਸਿਕ ਸਿਹਤ ਨੂੰ ਤੰਦਰੁਸਤ ਰੱਖਣ ਅਤੇ ਉਨ੍ਹਾ ਦੀ ਹੌਸਲਾ ਅਫਜ਼ਾਈ ਲਈ ਕਾਊਂਸਲਿੰਗ ਕਰਕੇ ਉਨ੍ਹਾਂ ਦੇ ਮੋਬਾਇਲ ’ਚ ਕੋਵਾ ਐਪ ਡਾਊਨਲੋਡ ਕਰਵਾਇਆ ਗਿਆ।

ਇਸ ਮੌਕੇ ਬਲਾਕ ਐਕਸਟੈਸ਼ਨ ਐਜੂਕੇਟਰ ਸਰਬਜੀਤ ਸਿੰਘ ਸ਼ਾਮਦੋਂ ਵੱਲੋਂ ਨੇੜਲੇ ਪਿੰਡ ਜਨਹੇੜੀਆਂ ਦੇ ਸਰਕਾਰੀ ਮਿਡਲ ਸਕੂਲ ਦਾ ਦੌਰਾ ਕਰਕੇ ਦੂਜੇ ਰਾਜ਼ਾ ਤੋਂ ਵਾਪਸ ਆਏ ਇਕਾਂਤਵਾਸ ਕੀਤੇ ਵਿਅਕਤੀਆਂ ਨਾਲ ਮੁਲਾਕਾਤ ਕੀਤੀ। ਉਨ੍ਹਾਂ ਵੱਲੋਂ ਵਿਭਾਗੀ ਹਦਾਇਤਾਂ ਅਨੁਸਾਰ ਵਿਅਕਤੀਆਂ ਨੂੰ ਏਕਾਂਤਵਾਸ ਦੌਰਾਨ ਪਰਿਵਾਰ ਤੋਂ ਦੂਰ ਹੋਣ ਕਾਰਨ ਜਾਂ ਬਿਮਾਰੀ ਦੇ ਡਰ ਕਾਰਨ ਕਿਸੇ ਵੀ ਕਿਸਮ ਦੀ ਮਾਨਸਿਕ ਪਰੇਸ਼ਾਨੀ ਤੋਂ ਦੂਰ ਰੱਖਣ ਲਈ ਕਾਊਂਸਲਿੰਗ ਸੈਸ਼ਨ ਦੌਰਾਨ ਉਨ੍ਹਾਂ ਨੂੰ ਕੋਰੋਨਾ ਦੀ ਬਿਮਾਰੀ ਤੋਂ ਭੈਮੁਕਤ ਹੋਣ ਲਈ ਕਿਹਾ ਗਿਆ ਤੇ ਦੱਸਿਆ ਕਿ ਕੋਰੋਨਾ ਦੀ ਬਿਮਾਰੀ ਨੂੰ ਤੁਸੀਂ ਵਧੀਆ ਖੁਰਾਕ ਅਤੇ ਦਿ੍ਰੜ੍ਹ ਮਾਨਸਿਕ ਸ਼ਕਤੀ ਨਾਲ਼ ਬਹੁਤ ਹੀ ਅਸਾਨੀ ਨਾਲ਼ ਹਰਾ ਸਕਦੇ ਹੋ।

ਸਿਹਤ ਕੇਂਦਰ ਕੌਲੀ ਵੱਲੋਂ ਇਕਾਂਤਵਾਸ ਕੀਤੇ ਗਏ ਵਿਅਕਤੀਆਂ ਦੀ ਕੀਤੀ ਕਾਊਂਸਲਿੰਗ

ਇਨ੍ਹਾਂ ਵਿਅਕਤੀਆਂ ਨੂੰ ਏਕਾਂਵਾਸ ਸਮੇਂ ਦੌਰਾਨ ਯੋਗ ਅਤੇ ਅਧਿਆਤਮ ਦੇ ਮਹੱਤਵ, ਸੰਤੁਲਿਤ ਖੁਰਾਕ ਅਤੇ ਕੋਰੋਨਾ ਸਬੰਧੀ ਲੋੜੀਂਦੀ ਸਿਹਤ ਸਿੱਖਿਆ, ਕੋਵਾ ਐਪ ’ਤੇ ਰੋਜਾਨਾਂ ਦੀ ਜਾਣਕਾਰੀ ਨਾਲ ਜੁੜਨ, ਮੂੰਹ ਤੇ ਮਾਸਕ ਦੀ ਵਰਤੋਂ, ਹੱਥ ਸਾਬਣ ਨਾਲ ਧੋਣ ਬਾਰੇ ਦੱਸਿਆ ਗਿਆ। ਉਨ੍ਹਾਂ ਕਿਹਾਕਿ ਅਜਿਹੀਆਂ ਸਾਵਧਾਨੀਆਂ ਵਰਤ ਕੇ ਅਸੀਂ ਕੋਰੋਨਾ ਵਰਗੀ ਮਹਾਂਮਾਰੀ ਉੱਤੇ ਜਿੱਤ ਪਾ ਸਕਦੇ ਹਾਂ।

ਸਿਹਤ ਤੰਦਰੁਸਤ ਕੇਂਦਰ ਦੌਣਕਲਾਂ ਦੇ ਸੀ.ਐਚ.ਓ ਜਸ਼ਨਪ੍ਰੀਤ ਕੌਰ ਵੱਲੋਂ ਇਕਾਂਤਵਾਸ ਵਿਅਕਤੀਆਂ ਨੂੰ ਆਪਣੀ ਇਮੂਨਿਟੀ ਵਧਾਉਣ ਦੇ ਲਈ ਚੰਗੀ ਖੁਰਾਕ ਖਾਣ, ਬੁਖਾਰ, ਖੰਘ ਤੇ ਸਾਹ ਲੈਣ ’ਚ ਤਕਲੀਫ ਹੋਣ ਤੇ ਸਿਹਤ ਵਿਭਾਗ ਨੂੰ ਜਾਣਕਾਰੀ ਦੇਣ ਅਤੇ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਬਾਰੇ ਜਾਗਰੂਕ ਕੀਤਾ। ਇਸ ਤਰ੍ਹਾਂ ਐਲ.ਟੀ ਪਰਮਜੀਤ ਸਿੰਘ ਤੇ ਮਲਟੀਪਰਪਜ਼ ਵਰਕਰ ਦੀਪ ਸਿੰਘ ਵੱਲੋਂ ਸਾਰੇ ਇਕਾਂਤਵਾਸ ਕੀਤੇ ਵਿਅਕਤੀਆਂ ਦਾ ਤਾਪਮਾਨ ਚੈੱਕ ਕੀਤਾ ਗਿਆ।ਇਸ ਮੌਕੇ ਪਿੰਡ ਜਨਹੇੜੀਆਂ ਦੇ ਸਰਪੰਚ ਰਾਜਾ ਸਿੰਘ ਵੱਲੋਂ ਸਿਹਤ ਵਿਭਾਗ ਦੀ ਟੀਮ ਦੁਆਰਾ ਰੋਜਾਨਾ ਕੀਤੇ ਜ਼ਾ ਰਹੇ ਫਾਲੋਅੱਪ ਦੀ ਸਲਾਘਾ ਕੀਤੀ।