ਸੂਬੇ ’ਚ ਲੰਪੀ ਬਿਮਾਰੀ ਕਾਰਨ ਉਲਝੇ ਡੇਅਰੀ ਮਾਲਕਾਂ ਨੂੰ ਤੁਰੰਤ ਰਾਹਤ ਪ੍ਰਦਾਨ ਕਰੇ ਭਗਵੰਤ ਮਾਨ ਸਰਕਾਰ : ਡਾ. ਚੀਮਾ

106
Social Share

ਸੂਬੇ ’ਚ ਲੰਪੀ ਬਿਮਾਰੀ ਕਾਰਨ ਉਲਝੇ ਡੇਅਰੀ ਮਾਲਕਾਂ ਨੂੰ ਤੁਰੰਤ ਰਾਹਤ ਪ੍ਰਦਾਨ ਕਰੇ ਭਗਵੰਤ ਮਾਨ ਸਰਕਾਰ : ਡਾ. ਚੀਮਾ

ਬਹਾਦਰਜੀਤ ਸਿੰਘ /ਰੂਪਨਗਰ, 6 ਅਗਸਤ,2022

ਸਾਬਕਾ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਹੈ ਕਿ ਸੂਬੇ ਵਿਚ ਲੰਪੀ ਬਿਮਾਰੀ ਨੇ ਦੁਧਾਰੂ ਪਸ਼ੂਆਂ ਨੂੰ ਬੁਰੀ ਤਰ੍ਹਾਂ ਆਪਣੇ ਕਲਾਵੇ ਵਿਚ ਲਿਆ ਹੈ ਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਨੂੰ ਡੇਅਰੀ ਮਾਲਕਾਂ ਨੂੰ ਤੁਰੰਤ ਰਾਹਤ ਪ੍ਰਦਾਨ ਕਰਨੀ ਚਾਹੀਦੀ ਹੈ ਤੇ ਬਿਮਾਰੀ ਨਾਲ ਨਜਿੱਠਣ ਲਈ ਲੋੜੀਂਦੀਆਂ ਇਲਾਜ ਸਹੂਲਤਾਂ ਦੇਣੀਆਂ ਚਾਹੀਦੀਆਂ ਹਨ।

ਅੱਜ ਇਥੇ ਅਕਾਲੀ ਦਲ ਦੀ ਮਜ਼ਬੂਤੀ ਵਾਸਤੇ ਹੋਈ ਪਾਰਟੀ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਡਾ. ਚੀਮਾ ਨੇ ਕਿਹਾ ਕਿ ਬਹੁਤ ਹੈਰਾਨੀ ਵਾਲੀ ਗੱਲ ਹੈ ਕਿ ਸਰਕਾਰ ਨੇ ਡੇਅਰੀ ਮਾਲਕਾਂ ਨੂੰ ਰਾਹਤ ਦੇਣ ਵਾਸਤੇ ਕੋਈ ਕਦਮ ਨਹੀਂ ਚੁੱਕਿਆ। ਉਹਨਾਂ ਕਿਹਾ ਕਿ ਨਾ ਤਾਂ ਲੰਪੀ ਬਿਮਾਰੀ ਦੇ ਇਲਾਜ ਵਾਸਤੇ ਕੋਈ ਦਵਾਈ ਮੁਹੱਈਆ ਕਰਵਾਈ ਹੈ ਤੇ ਨਾ ਹੀ ਸਰਕਾਰੀ ਹਸਪਤਾਲਾਂ ਤੇ ਡਿਸਪੈਂਸਰੀਆਂ ਵਿਚ ਸਹੀ ਤਰੀਕੇ ਟੈਸਟ ਹੋ ਰਹੇ ਹਨ।

ਉਹਨਾਂ ਕਿਹਾ ਕਿ ਇਹ ਪਹਿਲੀ ਵਾਰ ਹੈ ਕਿ ਚਾਰ-ਪੰਜ ਮਹੀਨੇ ਦੇ ਸਮੇਂ ਵਿਚ ਹੀ ਲੋਕ ਸੂਬੇ ਦੀ ਸਰਕਾਰ ਤੋਂ ਖਫ਼ਾ ਹੋ ਗਏ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਗ੍ਰਾਫ ਡਿਗਿਆ ਹੈ। ਉਨ੍ਹਾਂ ਕਿਹਾ ਕਿ ਆਪ ਸਰਕਾਰ ਨੌਜਵਾਨਾਂ ਨਾਲ ਕੀਤੇ ਵਾਅਦੇ ਮੁਤਾਬਕ ਰੋਜ਼ਗਾਰ ਦੇਣ ਵਿਚ ਨਾਕਾਮ ਰਹੀ ਹੈ ਤੇ ਇਕੱਲੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਚ ਹੀ 1000 ਪੋਸਟਾਂ ਖਾਲੀ ਪਈਆਂ ਹਨ। ਉਨ੍ਹਾਂ ਕਿਹਾ ਕੇ ਵਿੱਦਿਆ ਅਤੇ ਸਿਹਤ ਦੇ ਖੇਤਰ ਵਿੱਚ ਸੁਧਾਰ ਕਰਨ ਦਾ ਦਾਅਵਾ ਕਰਨ ਵਾਲੀ ਪਾਰਟੀ ਦੀ ਸਰਕਾਰ ਵਿੱਚ ਸਰਕਾਰੀ ਤੇ ਪ੍ਰਾਈਵੇਟ ਦੋਵਾਂ ਹਸਪਤਾਲਾਂ ਵਿਚ ਆਯੁਸ਼ਮਾਨ ਸਕੀਮ ਤਹਿਤ ਲੋਕਾਂ ਦਾ ਇਲਾਜ ਬੰਦ ਹੋ ਗਿਆ ਹੈ।

ਉਹਨਾਂ ਨੇ ਸਰਕਾਰ ਦਾ ਧਿਆਨ ਝੋਨੇ ਦੀ ਫਸਲ ਵਿਚ ਬਿਮਾਰੀ ਫੈਲਣ ਵੱਲ ਵੀ ਦੁਆਇਆ ਤੇ ਦੱਸਿਆ ਕਿ ਝੋਨੇ ਦੀਆਂ 128 ਅਤੇ 129 ਨੰਬਰ ਕਿਸਮਾਂ ਵਿਚ ਵਾਧਾ ਰੁਕ ਗਿਆ ਹੈ ਤੇ ਫਸਲ ਉਥੇ ਹੀ ਰੁਕ ਗਈ ਹੈ। ਉਹਨਾਂ ਕਿਹਾ ਕਿ ਸਰਕਾਰ ਤੁਰੰਤ ਮਾਮਲੇ ’ਤੇ ਗੌਰ ਕਰੇ ਅਤੇ ਕਿਸਾਨਾਂ ਦੀ ਮਦਦ ਵਾਸਤੇ ਅੱਗੇ ਆਵੇ।

ਸੂਬੇ ’ਚ ਲੰਪੀ ਬਿਮਾਰੀ ਕਾਰਨ ਉਲਝੇ ਡੇਅਰੀ ਮਾਲਕਾਂ ਨੂੰ ਤੁਰੰਤ ਰਾਹਤ ਪ੍ਰਦਾਨ ਕਰੇ ਭਗਵੰਤ ਮਾਨ ਸਰਕਾਰ : ਡਾ. ਚੀਮਾ

ਸਾਬਕਾ ਮੰਤਰੀ ਨੇ ਕੇਂਦਰ ਸਰਕਾਰ ਨੂੰ ਇਹ ਵੀ ਅਪੀਲ ਕੀਤੀ ਕਿ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ।

ਇਸ ਦੌਰਾਨ ਮੀਟਿੰਗ ਵਿਚ ਪਾਰਟੀ ਦੇ ਜਥੇਬੰਧਕ ਢਾਂਚੇ ਨੂੰ ਮਜ਼ਬੂਤ ਕਰਨ ’ਤੇ ਵਿਚਾਰ ਕੀਤਾ ਗਿਆ। ਮੀਟਿੰਗ ਵਿੱਚ ਹਾਜ਼ਰ ਆਗੂਆਂ ਨੇ ਮਤਾ ਪਾਸ ਕਰਕੇ ਕਿਹਾ ਰੂਪਨਗਰ ਹਲਕੇ ਦੇ ਅਕਾਲੀ ਵਰਕਰ ਇਕਜੁੱਟ ਹਨ ਅਤੇ ਪਾਰਟੀ ਦੇ ਹਰ ਆਦੇਸ਼ ’ਤੇ ਫੁੱਲ ਚੜ੍ਹਾਉਣ ਲਈ ਤਿਆਰ ਹਨ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜੱਥੇਦਾਰ ਅਜਮੇਰ ਸਿੰਘ ਖੇੜਾ, ਭਾਈ ਅਮਰਜੀਤ ਸਿੰਘ ਚਾਵਲਾ, ਜਥੇਦਾਰ ਗੁਰਿੰਦਰ ਸਿੰਘ ਗੋਗੀ, ਜਥੇਦਾਰ ਜਰਨੈਲ ਸਿੰਘ ਔਲਖ, ਪਰਮਜੀਤ ਸਿੰਘ ਮੱਕੜ, ਗੁਰਮੁਖ ਸਿੰਘ ਸੈਣੀ, ਜਥੇਦਾਰ ਕਰਮ ਸਿੰਘ ਕਲਵਾਂ, ਬਾਬਾ ਸ਼ਸ਼ੀ ਪਾਲ ਸਿੰਘ, ਸੁਖਇੰਦਰਪਾਲ ਸਿੰਘ ਬੋਬੀ ਬੋਲਾ, ਸਵਰਨ ਸਿੰਘ ਬੋਬੀ ਬਹਾਦਰਪੁਰ, ਬਾਵਾ ਸਿੰਘ ਸਾਬਕਾ ਚੇਅਰਮੈਨ, ਕੁਲਜਿੰਦਰ ਸਿੰਘ ਲਾਲਪੁਰ , ਹਰਕੇਤ ਸਿੰਘ ਕੌਲਾਪੁਰ, ਹਰਜਿੰਦਰ ਸਿੰਘ ਭਾਊਵਾਲ਼, ਚੌਧਰੀ ਲੇਖ ਰਾਜ, ਬਲਵਿੰਦਰ ਕੌਰ ਸ਼ਾਮਪੁਰਾ, ਸਰਬਜੀਤ ਸਿੰਘ ਹੁੰਦਲ, ਦਲਜੀਤ ਕੌਰ, ਸਤਨਾਮ ਸਿੰਘ ਝੱਜ, ਹੇਮਰਾਜ ਝਾਂਡੀਆਂ, ਮੇਹਰ ਸਿੰਘ ਗੜਡੋਲੀਆਂ, ਧਰਮ ਰਾਜ ਟਿੱਬਾ ਨੰਗਲ, ਗੁਰਦੀਪ ਸਿੰਘ ਬਟਾਰਲਾ, ਬਾਦਲ ਸਿੰਘ ਬੱਸੀ,ਨੇਤਰ ਸਿੰਘ ਪੰਜੋਲੀ, ਗੋਪਾਲ ਚੰਦ ਸਾਬਕਾ ਸਰਪੰਚ,ਦਲਬੀਰ ਸਿੰਘ,ਜਗਦੇਵ ਸਿੰਘ ਗੜਡੋਲੀਆਂ, ਤਜਿੰਦਰ ਸਿੰਘ ਹੀਰਪੁਰ, ਰਜਿੰਦਰ ਸਿੰਘ ਬਿਕੋਂ, ਅਜਮੇਰ ਸਿੰਘ ਬਿਕੋਂ, ਚੋਧਰੀ ਵੇਦ ਪ੍ਰਕਾਸ਼, ਮੋਹਨ ਸਿੰਘ ਮੁਹੰਮਦੀਪੁਰ, ਗੁਰਚਰਨ ਸਿੰਘ ਚੰਨੀ ਮੀਆਂਪੁਰ, ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।