ਸੜਕ ‘ਤੇ ਓਵਰਲੋਡ ਟਿੱਪਰਾਂ, ਟਰੱਕਾਂ ਦੇ ਨਿਯਮਾਂ ਮੁਤਾਬਿਕ ਚੈਕਿੰਗ ਕਰਕੇ ਚਲਾਨ ਕੀਤੇ ਜਾਣ: ਡਾ. ਪ੍ਰੀਤੀ ਯਾਦਵ

486

ਸੜਕ ‘ਤੇ ਓਵਰਲੋਡ ਟਿੱਪਰਾਂ, ਟਰੱਕਾਂ ਦੇ ਨਿਯਮਾਂ ਮੁਤਾਬਿਕ ਚੈਕਿੰਗ ਕਰਕੇ ਚਲਾਨ ਕੀਤੇ ਜਾਣ: ਡਾ. ਪ੍ਰੀਤੀ ਯਾਦਵ

ਬਹਾਦਰਜੀਤ ਸਿੰਘ/ ਰੂਪਨਗਰ, 19 ਅਪ੍ਰੈਲ,2022

ਡਿਪਟੀ ਕਮਿਸ਼ਨਰ ਰੂਪਨਗਰ ਡਾ. ਪ੍ਰੀਤੀ ਯਾਦਵ ਨੇ ਸਖਤ ਹਦਾਇਤ ਕਰਦਿਆਂ ਕਿਹਾ ਕਿ ਜ਼ਿਲ੍ਹਾ ਰੂਪਨਗਰ ਵਿੱਚ ਸੜਕਾਂ ਤੇ ਓਵਰਲੋਡਿਡ ਟਿੱਪਰਾਂ, ਟਰੱਕਾਂ ਦੀ ਨਿਯਮਾਂ ਮੁਤਾਬਿਕ ਚੈਕਿੰਗ ਕੀਤੀ ਜਾਵੇ ਅਤੇ ਓਵਰਲੋਡਿਡ ਟਰੱਕਾਂ ਅਤੇ ਟਿੱਪਰਾਂ ਦੇ ਚਲਾਨ ਕਰਕੇ ਉਨ੍ਹਾਂ ‘ਤੇ ਬਣਦੀ ਕਾਰਵਾਈ ਕੀਤੀ ਜਾਵੇ।

ਡਾ. ਪ੍ਰੀਤੀ ਯਾਦਵ ਨੇ ਕਿਹਾ ਕਿ ਜ਼ਿਲ੍ਹੇ ਦੇ ਵਿੱਚ ਸੜਕਾਂ ਤੇ ਓਵਰਲੋਡ ਟਰੱਕਾਂ ਦੀ ਆਵਾਜਾਈ ਦਿਨ ਪ੍ਰਤੀ ਦਿਨ ਵੱਧਦੀ ਜਾ ਰਹੀ ਹੈ ਜਿਸ ਕਾਰਨ ਰੋਜਾਨਾਂ ਕੋਈ ਨਾ ਕੋਈ ਦੁਰਘਟਨਾ ਦਾ ਮਾਮਲਾ ਸਾਹਮਣੇ ਆ ਰਿਹਾ ਹੈ ਅਤੇ ਸੜਕਾਂ ਦੀ ਹਾਲਤ ਖਰਾਬ ਹੋ ਰਹੀ।

ਸੜਕ ‘ਤੇ ਓਵਰਲੋਡ ਟਿੱਪਰਾਂ, ਟਰੱਕਾਂ ਦੇ ਨਿਯਮਾਂ ਮੁਤਾਬਿਕ ਚੈਕਿੰਗ ਕਰਕੇ ਚਲਾਨ ਕੀਤੇ ਜਾਣ: ਡਾ. ਪ੍ਰੀਤੀ ਯਾਦਵ
Overloaded vehicles

ਡਾ. ਪ੍ਰੀਤੀ ਯਾਦਵ ਨੇ ਸਮੂਹ ਉਪ ਮੰਡਲ ਮੈਜਿਸਟਰੇਟਸ ਨੂੰ ਹਦਾਇਤ ਜਾਰੀ ਕਰਦਿਆ ਕਿਹਾ ਕਿ ਸਕੱਤਰ ਰਿਜਨਲ ਟ੍ਰਾਂਸਪ੍ਰੋਟ ਅਥਾਰਟੀ, ਰੂਪਨਗਰ ਅਤੇ ਪੁਲਿਸ ਵਿਭਾਗ ਨਾਲ ਤਾਲਮੇਲ ਕਰਕੇ ਓਵਰਲੋਡਿਡ ਟਿੱਪਰਾਂ, ਟਰੱਕਾਂ ਦੇ ਮੋਟਰ ਵਹਿਕਲ ਐਕਟ 1988 ਦੇ ਸੈਕਸ਼ਨ 194 ਅਧੀਨ ਚੈਕਿੰਗ ਕਰਕੇ ਚਲਾਨ ਕੀਤੇ ਜਾਣ ਅਤੇ ਕੀਤੇ ਗਏ ਚਲਾਨਾਂ ਦੀ ਸੂਚਨਾ ਰੋਜਾਨਾ ਯਕੀਨੀ ਬਣਾਈ ਜਾਵੇ।