ਸੰਗਰੂਰ ਵਿੱਚ ਲੋੜਵੰਦਾਂ ਨੂੰ ਸਸਤਾ ਅਤੇ ਪੌਸ਼ਟਿਕ ਭੋਜਨ ਮਹੱਈਆ ਕਰਵਾਉਣ ਵਾਲੀ ‘ਸਾਂਝੀ ਰਸੋਈ’ ਮੁੜ ਸ਼ੁਰੂ

113
Social Share

ਸੰਗਰੂਰ ਵਿੱਚ ਲੋੜਵੰਦਾਂ ਨੂੰ ਸਸਤਾ ਅਤੇ ਪੌਸ਼ਟਿਕ ਭੋਜਨ ਮਹੱਈਆ ਕਰਵਾਉਣ ਵਾਲੀ ‘ਸਾਂਝੀ ਰਸੋਈ’ ਮੁੜ ਸ਼ੁਰੂ

ਸੰਗਰੂਰ, 12 ਮਈ:

ਕਰੋਨਾਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਲਗਾਏ ਗਏ ਕਰਫ਼ਿਊ ਕਾਰਨ  ਜ਼ਿਲ੍ਹੇ ਵਿੱਚ ਸਥਾਪਿਤ ਵੱਖ- ਵੱਖ ਸਾਂਝੀਆਂ ਰਸੋਈਆਂ ਨੂੰ ਬੰਦ ਕਰ ਦਿੱਤਾ ਗਿਆ ਸੀ ਪਰ ਅੱਜ ਤੋਂ ਇਹ ਰਸੋਈਆਂ ਮੁੜ ਸ਼ੁਰੂ ਹੋ ਗੲੀਆਂ ਹਨ।

 ਜ਼ਿਲਾ ਰੈੱਡ ਕਰਾਸ ਸੁਸਾਇਟੀ ਦੇ ਸਹਿਯੋਗ ਨਾਲ 10 ਥਾਂਵਾਂ ’ਤੇ ਚਲਾਈ ਜਾ ਰਹੀ ‘ਸਾਂਝੀ ਰਸੋਈ’ ਨੂੰ ਅੱਜ ਮੁੜ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਹੁਣ ਸਾਂਝੀ ਰਸੋਈ ਦਾ ਸਮਾਂ ਦੁਪਹਿਰ ਇੱਕ ਵਜੇ ਤੋਂ ਤਿੰਨ ਵਜੇ ਤੱਕ ਕੀਤਾ ਗਿਆ ਹੈ ਜਿੱਥੋਂ ਲੋੜਵੰਦ ਸਿਰਫ਼ ਦਸ ਰੁਪਏ ਵਿੱਚ ਖਾਣਾ ਪੈਕ ਕਰਵਾ ਕੇ ਲਿਜਾ ਸਕਦੇ ਹਨ ਪਰ ਉਥੇ ਬੈਠ ਕੇ ਖਾਣਾ ਖਾਣ ਦੀ ਇਜਾਜ਼ਤ ਨਹੀਂ ਹੈ।

ਸੰਗਰੂਰ ਵਿੱਚ ਲੋੜਵੰਦਾਂ ਨੂੰ ਸਸਤਾ ਅਤੇ ਪੌਸ਼ਟਿਕ ਭੋਜਨ ਮਹੱਈਆ ਕਰਵਾਉਣ ਵਾਲੀ ‘ਸਾਂਝੀ ਰਸੋਈ’ ਮੁੜ ਸ਼ੁਰੂ

ਸੰਗਰੂਰ ਵਿੱਚ ਲੋੜਵੰਦਾਂ ਨੂੰ ਸਸਤਾ ਅਤੇ ਪੌਸ਼ਟਿਕ ਭੋਜਨ ਮਹੱਈਆ ਕਰਵਾਉਣ ਵਾਲੀ ‘ਸਾਂਝੀ ਰਸੋਈ’ ਮੁੜ ਸ਼ੁਰੂI ਘਨਸ਼ਿਆਮ ਥੋਰੀ ਨੇ ਦੱਸਿਆ ਕਿ ਲੋੜਵੰਦਾਂ ਦੀ ਭਲਾਈ ਲਈ ਚਲਾਈਆਂ ਜਾ ਰਹੀਆਂ ਇਨਾਂ ਰਸੋਈਆਂ ਦਾ ਲਾਭ ਵੱਧ ਤੋਂ ਵੱਧ ਲੋੜਵੰਦਾਂ ਤੱਕ ਪੁੱਜਦਾ ਕਰਨ ਲਈ ਸਬੰਧਤ ਅਧਿਕਾਰੀਆਂ ਨੂੰ ਹਦਾਇਤਾਂ ਜ਼ਾਰੀ ਕਰ ਦਿੱਤੀਆਂ ਗਈਆਂ ਹਨ। ਉਨਾਂ ਕਿਹਾ ਕਿ ਇਸਦੇ ਨਾਲ ਹੀ ਭੋਜਨ ਦੀ ਗੁਣਵੱਤਾ ਨੂੰ ਕਾਇਮ ਰੱਖਣ ਲਈ ਅਧਿਕਾਰੀਆਂ ਨੂੰ ਸਮੇਂ-ਸਮੇਂ ’ਤੇ ਇਨਾਂ ਰਸੋਈਆਂ ਵਿਚ ਜਾ ਕੇ ਨਿੱਜੀ ਤੌਰ ’ਤੇ ਖਾਣੇ ਦੀ ਜਾਂਚ ਕਰਨ ਦੀ ਹਦਾਇਤ ਕੀਤੀ ਗਈ ਹੈ।