Home Health ਹੈਪੇਟਾਈਟਸ ਸੀ ਅਤੇ ਬੀ ਪੋਜਟਿਵ ਕੈਦੀਆ ਦਾ ਇਲਾਜ ਜੇਲ ਵਿੱਚ ਹੀ ਹੋਇਆ ਸ਼ੁਰੂ

ਹੈਪੇਟਾਈਟਸ ਸੀ ਅਤੇ ਬੀ ਪੋਜਟਿਵ ਕੈਦੀਆ ਦਾ ਇਲਾਜ ਜੇਲ ਵਿੱਚ ਹੀ ਹੋਇਆ ਸ਼ੁਰੂ

ਹੈਪੇਟਾਈਟਸ ਸੀ ਅਤੇ ਬੀ ਪੋਜਟਿਵ ਕੈਦੀਆ ਦਾ ਇਲਾਜ ਜੇਲ ਵਿੱਚ ਹੀ ਹੋਇਆ ਸ਼ੁਰੂ
Social Share

ਹੈਪੇਟਾਈਟਸ ਸੀ ਅਤੇ ਬੀ ਪੋਜਟਿਵ ਕੈਦੀਆ ਦਾ ਇਲਾਜ ਜੇਲ ਵਿੱਚ ਹੀ ਹੋਇਆ ਸ਼ੁਰੂ

ਪਟਿਆਲਾ, 12 ਦਸੰਬਰ,2022

ਨਾਭਾ ਦੀ ਨਿਉ ਜਿਲ੍ਹਾ ਜੇਲ੍ਹ ਵਿੱਚ ਹੈਪੇਟਾਈਟਸ  ਬੀ. ਅਤੇ ਸੀ ਦੇ ਪੋਜਟਿਵ ਪਾਏ ਗਏ ਕੈਦੀਆ ਦਾ ਪਹਿਲਾ ਦੇ ਅਧਾਰ ਤੇਂ  ਮੁਫਤ ਇਲਾਜ ਜਿਲ੍ਹਾ ਸਿਹਤ ਵਿਭਾਗ ਵੱਲੋਂ ਸ਼ੁਰੂ ਕਰ ਦਿੱਤਾ ਗਿਆ ਹੈ ।ਜਾਣਕਾਰੀ ਦਿੰਦੇ ਸਿਵਲ ਸਰਜਨ ਡਾ. ਸੰਦੀਪ ਕੋਰ ਨੇਂ ਦੱਸਿਆ ਕਿ ਹੈਪੇਟਾਈਟਸ ਇਕ ਜਿਗਰ ਦੀ ਬਿਮਾਰੀ ਹੈ,ਜਿਹੜੀ ਕਿ ਹੈਪੇਟਾਈਟਸ ਵਾਇਰਸ ਕਾਰਣ ਫੈਲਦੀ ਹੈ, ਜੋ ਕਿ ਬਹੁਤ ਖਤਰਨਾਕ ਅਤੇ ਜਾਨਲੇਵਾ ਹੋ ਸਕਦੀ ਹੈ ।ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਰਾਸ਼ਟਰੀ ਵਾਇਰਲ ਹੈਪੇਟਾਈਟਸ ਕੰਟਰੋਲ ਪ੍ਰੋਗਰਾਮ ਤਹਿਤ ਨਿਉ ਜਿਲ੍ਹਾ ਜੇਲ੍ਹ ਨਾਭਾ ਵਿਖੇ ਕੈਦੀਆ ਦੀ ਹੈਪੇਟਾਈਟਸ ਜਾਂਚ ਵਿੱਚ ਵਾਇਰਲ ਲੋਡ ਟੈਸਟ, ਅਲਟ੍ਰਾਸਾਂਉਂਡ ਅਤੇ ਕੁਝ ਹੋਰ ਜਰੂਰੀ ਟੈਸਟ ਕਰਨ ਤੋਂ ਬਾਦ ਹੈਪੇਟਾਈਟਸ ਸੀ ਦੇ 70 ਅਤੇ ਹੈਪੇਟਾਈਟਸ ਬੀ ਦੇ 02 ਕੁੱਲ 72 ਪੋਜਟਿਵ ਪਾਏ ਮਰੀਜਾਂ ਦਾ ਇਲਾਜ ਸ਼ੁਰੂ ਕਰ ਦਿੱਤਾ ਗਿਆ ਹੈ।ਬੀਤੇ ਦਿਨੀ ਮਾਤਾ ਕੁਸ਼ਲਿਆ ਹਸਪਤਾਲ ਪਟਿਆਲਾ ਤੋਂ ਮੈਡੀਸਨ ਦੇ ਮਾਹਰ ਡਾ. ਭਵਨੀਤ ਕੋਰ ਅਤੇ ਸਿਵਲ ਹਸਪਤਾਲ ਨਾਭਾ ਤੋਂ ਮੈਡੀਸਨ ਦੇ ਮਾਹਰ ਡਾ.ਅਨੁਮੇਹਾ ਭੱਲਾ ਵੱਲੋਂ ਆਪਣੀ ਨਿਗਰਾਨੀ ਵਿੱਚ ਪੋਜਟਿਵ ਕੈਦੀਆ ਦਾ ਇਲਾਜ ਸ਼ੁਰੂ ਕੀਤਾ ਗਿਆ। ਸਿਵਲ ਸਰਜਨ ਡਾ. ਸੰਦੀਪ ਕੌਰ ਨੇਂ ਕਿਹਾ ਕਿ ਹੁਣ ਨਿਉ ਜਿਲ੍ਹਾ ਜੇਲ੍ਹ ਨਾਭਾ ਪੰਜਾਬ ਵਿਚੋਂ ਅਜਿਹਾ ਪਹਿਲੀ ਜੇਲ੍ਹ ਬਣ ਗਈ ਹੈ ਜਿਥੇ ਕੈਦੀਆ ਦਾ ਜੇਲ੍ਹ ਵਿੱਚ ਹੀ ਹੈਪੇਟਾਈਟਸ ਸੀ ਅਤੇ ਬੀ ਦਾ ਮੁਫਤ ਇਲਾਜ ਸੁਰੂ ਕੀਤਾ ਗਿਆ ਹੈ।ਉੇਹਨਾਂ ਜੇਲ੍ਹ  ਸੁਪਰਡੈਂਟ ਰਮਨਦੀਪ ਸਿੰਘ ਭੰਗੂ ਅਤੇ ਜੇਲ੍ਹ ਮੈਡੀਕਲ ਅਫਸਰ ਡਾ. ਬਿਕਰਮ ਪਾਲ ਸਿੰਘ ਦੀ ਸ਼ਲਾਘਾ ਕੀਤੀ।ਜਿਹਨਾਂ ਨੇਂ ਵਿਸ਼ੇਸ਼ ਉਪਰਾਲਾ ਕਰਕੇ ਪਹਿਲ ਦੇ ਅਧਾਰ ਤੇਂ ਕੈਦੀਆ ਦੀ ਹੈਪਾਟਈਟਸ ਸਬੰਧੀ ਜਾਂਚ ਕਰਵਾ ਕੇ ਇਲਾਜ ਸ਼ੁਰੂ ਕਰਵਾਇਆ ਹੈ ।

ਹੈਪੇਟਾਈਟਸ ਸੀ ਅਤੇ ਬੀ ਪੋਜਟਿਵ ਕੈਦੀਆ ਦਾ ਇਲਾਜ ਜੇਲ ਵਿੱਚ ਹੀ ਹੋਇਆ ਸ਼ੁਰੂ

ਜਿਲ੍ਹਾ ਐਪੀਡੋਮੋਲੋਜਿਸਟ ਡਾ. ਦਿਵਜੌਤ ਸਿੰਘ ਨੇਂ ਕਿਹਾ ਕਿ ਬਿਮਾਰੀ ਦੇ ਹਿਸਾਬ ਨਾਲ ਤਿੰਨ ਤੋਂ ਛੇ ਮਹੀਨੇ ਤੱਕ ਇਹਨਾਂ ਮਰੀਜਾਂ ਨੂੰ ਦਵਾਈ ਖੁਆਈ ਜਾਵੇਗੀ ਅਤੇ ਹਰ ਮਹੀਨੇ ਕੁੱਝ ਜਰੂਰੀ ਟੈਸਟ ਵੀ ਕਰਵਾਏ ਜਾਣਗੇ,ਇਲਾਜ ਪੂਰਾ ਹੋਣ ਤੋਂ ਤਿੰਨ ਮਹੀਨੇ ਬਾਦ ਇਹਨਾਂ ਦੇ ਵਾਇਰਲ ਲੋਡ ਟੈਸਟ ਦੁਬਾਰਾ ਕਰਵਾਏ ਜਾਣਗੇ ਤਾਂ ਜੋ ਇਹ ਪਤਾ ਲੱਗ ਸਕੇ ਕਿ ਉਹ ਬਿਮਾਰੀ ਤੋਂ ਮੁਕਤ ਹੋ ਗਏ ਹਨ।ਉਹਨਾਂ ਦੱਸਿਆ ਕਿ ਇਸ ਬਿਮਾਰੀ ਦੇ ਇਲਾਜ ਅਤੇ ਟੈਸਟਾਂ ਦਾ ਕੁੱਲ ਖਰਚਾ ਜੋ ਕਿ ਲਗਭਗ ਇੱਕ ਲੱਖ ਰੁਪਏ ਤੱਕ ਦਾ ਆਉਂਦਾ ਹੈ,ਪੰਜਾਬ ਸਰਕਾਰ ਵੱਲੋਂ ਰਾਸ਼ਟਰੀ ਵਾਇਰਲ ਹੈਪਾਟਈਟਸ ਕੰਟਰੋਲ ਪ੍ਰੌਗਰਾਮ ਅਧੀਨ ਇਹ ਇਲਾਜ ਬਿੱਲਕੁਲ ਮੁੱਫਤ ਕਰਵਾਿੲਆ ਜਾ ਰਿਹਾ ਹੈ।ਉਹਨਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਜਲਦ ਹੀ ਸੈਂਟਰਲ ਜੇਲ ਪਟਿਆਲਾ ਵਿੱਚ ਵੀ ਪੋਜਟਿਵ ਆਉਣ ਵਾਲੇ ਕੈਦੀਆ ਦਾ ਮੁਫਤ ਇਲਾਜ ਸ਼ੁਰੂ ਕਰ ਦਿੱਤਾ ਜਾਵੇਗਾ।ਉਹਨਾਂ ਦੱਸਿਆ ਕਿ ਇਸ ਤੋਂ ਪਹਿਲਾ ਹੈਪਾਟਈਟਸ ਲੱਛਣਾ ਵਾਲੇ ਕੈਂਦੀਆ ਨੂੰ ਹਸਪਤਾਲਾ ਵਿੱਚ ਲਿਆ ਕੇ ਜਾਂਚ ਕਰਨ ਉਪਰੰਤ ਇਲਾਜ ਮੁੱਹਈਆ ਕਰਵਾਇਆ ਜਾਂਦਾ ਸੀ, ਪ੍ਰੰਤੁ ਹੁਣ ਪੰਜਾਬ ਸਰਕਾਰ ਦੇ ਵਿਸ਼ੇਸ ਉਪਰਾਲੇ ਤਹਿਤ ਜੇਲ੍ਹ ਵਿੱਚ ਬੰਦ ਸਾਰੇ ਕੈਦੀਆ ਦੀ ਸਕਰੀਨਿੰਗ ਕਰਕੇ ਪੋਜਟਿਵ ਆਉਣ ਵਾਲੇ ਮਰੀਜਾਂ ਦਾ ਇਲਾਜ ਜੇਲ੍ਹ ਵਿੱਚ ਹੀ ਸ਼ੁਰੂ ਕਰ ਦਿੱਤਾ ਗਿਆ ਹੈ।