ਜ਼ਿਲ੍ਹਾ ਮੈਜਿਸਟਰੇਟ ਪਟਿਆਲਾ ਵੱਲੋਂ ਕਿਤਾਬਾਂ ਸਬੰਧੀਂ ਸਕੂਲਾਂ ਤੇ ਪੁਸਤਕ ਵਿਕਰੇਤਾਵਾਂ ਲਈ ਸਲਾਹਕਾਰੀ- ਕਿਤਾਬਾਂ ਖਰੀਦਣ ਲਈ ਮਜ਼ਬੂਰ ਨਾ ਕਰਨ
ਪਟਿਆਲਾ, 20 ਅਪ੍ਰੈਲ:
ਜ਼ਿਲ੍ਹਾ ਮੈਜਿਸਟੇਰਟ-ਕਮ-ਡਿਪਟੀ ਕਮਿਸ਼ਨਰ ਕੁਮਾਰ ਅਮਿਤ ਨੇ ਜ਼ਿਲ੍ਹੇ ਅੰਦਰਲੇ ਸਕੂਲਾਂ ਅਤੇ ਦੁਕਾਨਾਂ ਦੇ ਵਿਕਰੇਤਾਵਾਂ ਲਈ ਇੱਕ ਸਲਾਹਕਾਰੀ ਜਾਰੀ ਕਰਦਿਆਂ ਕਿਹਾ ਹੈ ਕਿ ਕੋਰੋਨਾਵਾਇਰਸ ਦੇ ਮੱਦੇਨਜ਼ਰ ਲਗਾਏ ਗਏ ਕਰਫਿਊ ਦੌਰਾਨ ਪਟਿਆਲਾ ਜ਼ਿਲ੍ਹੇ ਅੰਦਰ ਸਕੂਲਾਂ ਵੱਲੋਂ 3 ਮਈ ਤੱਕ ਆਪਣੇ ਵਿਦਿਆਰਥੀਆਂ ਨੂੰ ਪੁਸਤਕਾਂ ਖਰੀਦਣ ਲਈ ਮਜ਼ਬੂਰ ਨਾ ਕੀਤਾ ਜਾਵੇ। ਇਸ ਤੋ ਬਿਨ੍ਹਾਂ ਕਿਸੇ ਵੀ ਪੁਸਤਕ ਵਿਕਰੇਤਾ ਦੁਕਾਨਦਾਰ ਵੱਲੋਂ ਪੁਸਤਕਾਂ ਵਿਦਿਆਰਥੀਆਂ ਦੇ ਘਰ-ਘਰ ਵੀ ਨਾ ਪੁੱਜਦੀਆਂ ਕੀਤੀਆਂ ਜਾਣ ਅਤੇ ਆਪਣੀਆਂ ਦੁਕਾਨਾਂ ਵਿਖੇ ਵੀ ਕਿਤਾਬਾਂ ਆਦਿ ਦੀ ਵਿਕਰੀ ਤੋਂ ਗੁਰੇਜ਼ ਕੀਤਾ ਜਾਵੇ।
ਜ਼ਿਲ੍ਹਾ ਮੈਜਿਸਟਰੇਟ ਪਟਿਆਲਾ ਵੱਲੋਂ ਕਿਤਾਬਾਂ ਸਬੰਧੀਂ ਸਕੂਲਾਂ ਤੇ ਪੁਸਤਕ ਵਿਕਰੇਤਾਵਾਂ ਲਈ ਸਲਾਹਕਾਰੀ- ਕਿਤਾਬਾਂ ਖਰੀਦਣ ਲਈ ਮਜ਼ਬੂਰ ਨਾ ਕਰਨ I
ਜ਼ਿਲ੍ਹਾ ਮੈਜਿਸਟਰੇਟ ਨੇ ਕਿਹਾ ਕਿ ਕਰਫਿਊ ਹੁਕਮਾਂ ਦੀ ਉਲੰਘਣਾ ਕਰਨ ਵਾਲਿਆ ਵਿਰੁੱਧ ਕਾਰਵਾਈ ਕੀਤੀ ਜਾਵੇਗੀ। ਕੁਮਾਰ ਅਮਿਤ ਨੇ ਕਿਹਾ ਹੈ ਕਿ 3 ਮਈ ਤੱਕ ਕਰਫਿਊ ਜਾਰੀ ਰਹੇਗਾ ਉਸ ਸਮੇਂ ਤੱਕ ਕਿਸੇ ਵੀ ਵਿਦਿਆਰਥੀਆਂ ਨੂੰ ਕਿਤਾਬਾਂ ਲੈ ਕੇ ਆਉਣ ਲਈ ਮਜ਼ਬੂਰ ਨਹੀਂ ਕੀਤਾ ਜਾ ਸਕਦਾ। ਇਸ ਤੋਂ ਬਿਨ੍ਹਾਂ ਕੋਈ ਪੁਸਤਕ ਵਿਕਰੇਤਾ ਵੀ ਵਿਦਿਆਰਥੀਆਂ ਲਈ ਕਿਤਾਬਾਂ ਉਨ੍ਹਾਂ ਦੇ ਘਰਾਂ ਤੱਕ ਪੁੱਜਦੀਆਂ ਕਰਨ ਦੇ ਕੰਮ ਤੋਂ ਗੁਰੇਜ਼ ਹੀ ਕਰੇ ਕਿਉਂਕਿ ਕੋਰੋਨਾਵਾਇਰਸ ਦੀ ਮਹਾਂਮਾਰੀ ਨੂੰ ਫੈਲਣ ਤੋਂ ਤਾਂ ਹੀ ਰੋਕਿਆ ਜਾ ਸਕਦਾ ਹੈ ਜੇਕਰ ਇਸ ਵਿੱਚ ਇੱਕ ਦੂਜੇ ਤੋਂ ਦੂਰੀ ਬਣਾ ਕੇ ਰੱਖੀ ਜਾਵੇ ਪਰੰਤੂ ਕਿਤਾਬਾਂ ਦੀ ਵਿਕਰੀ ਕਰਕੇ ਇਸ ਨਿਯਮ ਦੀ ਅਣਦੇਖੀ ਹੋਵੇਗੀ ਜਿਸ ਕਰਕੇ ਕੋਰੋਨਾਵਾਇਰਸ ਦੇ ਫੈਲਣ ਦਾ ਖ਼ਤਰਾ ਵੱਡੀ ਪੱਧਰ ‘ਤੇ ਪੈਦਾ ਹੋ ਜਾਂਦਾ ਹੈ। ਉਨ੍ਹਾਂ ਕਿਹਾ ਕਿ ਹਾਲ ਦੀ ਘੜੀ 3 ਮਈ ਤੱਕ ਵਿਦਿਆਰਥੀਆਂ ਨੂੰ ਪੁਸਤਕਾਂ ਨਾ ਵੇਚੀਆਂ ਜਾਣ ਤਾਂ ਕਿ ਕੋਵਿਡ-19 ਮਹਾਂਮਾਰੀ ਤੋਂ ਬਚਿਆ ਜਾ ਸਕੇ।