ਅਕਾਲੀ ਆਗੂਆਂ ਵੱਲੋਂ ਕਾਂਗਰਸੀ ਆਗੂਆਂ ਤੇ ਗੁੰਮਰਾਹਕੁਨ ਖਬਰਾਂ ਲਗਵਾਉਣ ਦਾ ਦੋਸ਼

173

ਅਕਾਲੀ ਆਗੂਆਂ ਵੱਲੋਂ ਕਾਂਗਰਸੀ ਆਗੂਆਂ ਤੇ ਗੁੰਮਰਾਹਕੁਨ ਖਬਰਾਂ ਲਗਵਾਉਣ ਦਾ ਦੋਸ਼

ਬਹਾਦਰਜੀਤ ਸਿੰਘ /ਰੂਪਨਗਰ,24 ਜਨਵਰੀ,2022
ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਨੇ ਕਾਂਗਰਸ ਪਾਰਟੀ ਦੇ ਆਗੂਆਂ ’ਤੇ  ਅਖਬਾਰਾਂ ਵਿੱਚ  ਗੁੰਮਰਾਹਕੁਨ ਖਬਰਾਂ ਲਗਵਾਉਣ ਦਾ ਦੋਸ਼ ਲਗਾਇਆ ਹੈ।
ਅੱਜ ਇੱਥੋੇ ਗੱਲਬਾਤ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਪਰਮਜੀਤ ਸਿੰਘ ਮੱਕੜ, ਗੁਰਮੁੱਖ ਸਿੰਘ ਸੈਣੀ, ਹਰਜੀਤ ਸਿੰਘ ਹਵੇਲੀ, ਹਰਵਿੰਦਰ ਸਿੰਘ ਹਵੇਲੀ ਅਤੇ ਮਾਸਟਰ ਅਮਰੀਕ ਸਿੰਘ ਨੇ  ਕਿਹਾ ਹੈ ਕਿ ਕਾਂਗਰਸ ਪਾਰਟੀ ਦੇ ਆਗੂ ਸ਼ਹਿਰ ਦੇ ਪਰਿਵਾਰਾਂ ਦੇ ਗਲਾਂ ਵਿੱਚ ਸਿਰੋਪੇ ਪਾ ਕੇ ਖਬਰ ਲਵਾਉਂਦੇ ਹਨ ਕਿ ਇਹ ਪਰਿਵਾਰ ਸ਼੍ਰੋਮਣੀ ਅਕਾਲੀ ਦਲ ਛੱਡ ਕੇ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਹੋਏ ਹਨ ਜਦਕਿ ਇਹ ਕੋਰਾ ਝੂਠ ਹੈ।

ਅਕਾਲੀ ਆਗੂਆਂ ਵੱਲੋਂ ਕਾਂਗਰਸੀ ਆਗੂਆਂ ਤੇ ਗੁੰਮਰਾਹਕੁਨ ਖਬਰਾਂ ਲਗਵਾਉਣ ਦਾ ਦੋਸ਼

ਉਨ੍ਹਾਂ ਕੁੱਝ ਖਬਰਾਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਇਸ ਤਰ੍ਹਾਂ ਕਰਨ ਨਾਲ ਕਾਂਗਰਸ ਪਾਰਟੀ ਦੇ ਆਗੂਆਂ ਦੀ ਬੁਖਲਾਹਟ ਨਜ਼ਰ ਆ ਰਹੀ ਹੈ। ਇਹ ਲੋਕ ਆਪਣੀ ਖਰਾਬ ਸਥਿਤੀ ਨੂੰ ਸੰਭਾਲਣ ਲਈ ਝੂਠ ਦਾ ਸਹਾਰਾ ਲੈ ਰਹੇ ਹਨ। ਉਨ੍ਹਾਂ ਮੀਡੀਆ ਨੂੰ ਵੀ ਅਪੀਲ ਕੀਤੀ ਕਿ ਉਹ ਖਬਰਾਂ ਛਾਪਣ ਤੋਂ ਪਹਿਲਾ ਘੋਖ ਜ਼ਰੂਰ ਕਰਨ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਹਰਵਿੰਦਰ ਸਿੰਘ ਸਨਾਣਾ, ਸਰਬਜੀਤ ਸਿੰਘ ਗਰੇਵਾਲ, ਕੁਲਵਿੰਦਰ ਸਿੰਘ ਗਰੇਵਾਲ, ਸਾਬਕਾ ਕੌਂਸਲਰ ਚੌਧਰੀ ਵੇਦ ਪ੍ਰਕਾਸ਼, ਬਲਜਿੰਦਰ ਸਿੰਘ ਮਿੱਠੂ, ਸੇਵਾ ਸਿੰਘ ਪ੍ਰਧਾਨ, ਮੋਹੀਪਾਲ ਬੱਗਾ, ਸਚਿਨ ਸੂਦ ਆਦਿ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।