ਅਕਾਲੀ ਦਲ (1920) ਵੱਲੋ ਇਕਬਾਲ ਸਿੰਘ ਲਾਲਪੁਰਾ ਦੀ ਹਮਾਇਤ ਦਾ ਅੇਲ਼ਾਨ
ਬਹਾਦਰਜੀਤ ਸਿੰਘ /ਰੂਪਨਗਰ, 15 ਫਰਵਰੀ,2022
ਸ਼੍ਰੋਮਣੀ ਅਕਾਲੀ ਦਲ (1920) ਦੇ ਪ੍ਰਧਾਨ ਰਵੀਇੰਦਰ ਸਿੰਘ ਨੇ ਐਲਾਨ ਕੀਤਾ ਹੈ ਕਿ ਉਨ੍ਹਾਂ ਦੀ ਪਾਰਟੀ ਰੂਪਨਗਰ ਹਲਕੇ ਤੋਂ ਭਾਜਪਾ ਉਮੀਦਵਾਰ ਇਕਬਾਲ ਸਿੰਘ ਲਾਲਪੁਰਾ ਦੀ ਹਮਾਇਤ ਕਰੇਗੀ ਅਤੇ ਉਨ੍ਹਾਂ ਨੂੰ ਜਿਤਾਉਣ ਲਈ ਦਿਨ -ਰਾਤ ਇੱਕ ਕਰੇਗੀ ।
ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਲਾਲਪੁਰਾ ਗੁਰਸਿੱਖ ਤੇ ਚੀਫ ਖਾਲਸਾ ਦੀਵਾਨ ਦੇ ਮੈਂਬਰ ਅਤੇ ਉੱਚ ਪੁਲੀਸ ਅਧਿਕਾਰੀ ਵੱਜੋ ਸੇਵਾ ਮੁਕਤ ਹੋਏ ਹਨ ਜਿਨ੍ਹਾਂ ਦਾ ਸ਼ਾਨਦਾਰ ਤੇ ਸਾਫ-ਸੁਥਰਾ ਅਕਸ ਹੈ । ਉਹ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਦਾ ਅਹਿਮ ਅਹੁਦਾ ਛੱਡ ਕੇ ਚੋਣ ਮੈਂਦਾਨ ਵਿੱਚ ਕੁੱਦੇ ਹਨ ਤਾਂ ਜੋ ਪੰਜਾਬ ਵਿਧਾਨ ਸਭਾ ਵਿੱਚ ਪੰਜਾਬੀਆਂ ਤੇ ਖਾਸ ਕਰਕੇ ਸਿੱਖਾਂ ਦੀ ਅਵਾਜ਼ ਬਣ ਸਕਣ ।
ਉਨ੍ਹਾਂ ਕਿਹਾ ਕਿ ੰਜਾਬ ਦੇ ਮੌਜੂਦਾ ਰਾਜਸੀ,ਧਾਰਮਿਕ, ਆਰਥਿਕ ਅਤੇ ਸਮਾਜਿਕ ਹਲਾਤਾਂ ਦੇ ਮੱਦੇ ਨਜ਼ਰ, ਇਕਬਾਲ ਸਿੰਘ ਲਾਲਪੁਰਾ ਵਰਗੇ ਬੁੱਧੀਜੀਵੀਆਂ ਦੀ ਸੂਬੇ ਨੂੰ ਲੋੜ ਹੈ ਤੇ ਲੋਕ ਬਦਲਾਅ ਲਈ ਬੇਹੱਦ ਗੰਭੀਰਤਾ ਨਾਲ ਅਵਾਜ਼ ਬੁਲੰਦ ਕਰ ਰਹੇ ਹਨ ।
ਰਵੀਇੰਦਰ ਸਿੰਘ ਨੇ ਪੱਤਰਕਾਰਾਂ ਦੇ ਰੂਬਰੂ ਹੁੰਦਿਆਂ ਕਿਹਾ ਕਿ ਭਾਜਪਾ ਕੌਮੀਂ ਪਾਰਟੀ ਹੈ, ਜਿਸ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤ ਦਾ ਵਿਦੇਸ਼ਾਂ ਵਿੱਚ ਅਕਸ ਉੱਚਾ ਕਰਨ ਦੇ ਨਾਲ ਨਾਲ ਇਸ ਖਿਤੇ ਵਿੱਚ ਸਥਿਰਤਾ ਲਿਆਦੀ ਹੈ ਤੇ ਦੇਸ਼ ਦੀ ਰਾਜਨੀਤੀ ਨੂੰ ਇਕ ਨਵੀ ਦਿਸ਼ਾ ਪ੍ਰਦਾਨ ਕਰਦਿਆਂ ਪੰਜਾਬ ਦੇ ਲੌਕਾਂ ਨਾਲ ਵਾਅਦਾ ਕੀਤਾ ਹੈ ਕਿ ਉਹ ਲੀਹ ਤੋਂ ਲੱਥੇ ਸੂਬੇ ਨੂੰ ਮੁੜ ਖੁਸ਼ਹਾਲ ਬਣਾਉਣ ਲਈ, ਪਾਰਟੀ ਵੱਲੋ ਵਚਨਬੱਧ ਹਨ।
ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਦੇ ਚੋਣ ਲੜ ਰਹੇ ਉਮੀਦਵਾਰ ਬਾਹਰੀ ਹਲਕਿਆਂ ਦੇ ਹਨ ਪਰ ਲਾਲਪੁਰਾ ਇਸ ਹਲਕੇ ਨਾਲ ਸਬੰਧਤ ਹਨ । ਉਨ੍ਹਾਂ ਇਹ ਵੀ ਕਿਹਾ ਕਿ ਸਿੱਖਾਂ ਦੀ ਸਿਰਮੌਰ ਜੱਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋ ਤਰਨ ਤਾਰਨ ਸਾਹਿਬ ਵਿੱਖੇ ਹੋਏ ਧਾਰਮਿਕ ਸਮਾਗਮ ਚ ਇਕਬਾਲ ਸਿੰਘ ਲਾਲਪੁਰਾ ਨੂੰ ਸਨਮਾਨਿਤ ਕੀਤਾ ਗਿਆ ਸੀ ।
ਇਸ ਮੌਕੇ ਇਕਬਾਲ ਸਿੰਘ ਲਾਲਪੁਰਾ ਨੇ ਵਾਅਦਾ ਕੀਤਾ ਕਿ ਉਹ ਹਲਕੇ ਦੇ ਲੋਕਾਂ ਦੀ ਤਕਦੀਰ ਬਦਲਣ ਲਈ ਹਰ ਸੰਭਵ ਯਤਨ ਕਰਨਗੇ ਤਾਂ ਜੋ ਸਮੇ ਦੇ ਹਾਣੀ ਬਣ ਸਕੀਏ । ਉਨਾ ਸਪੱਸ਼ਟ ਕੀਤਾ ਕਿ ਇਹ ਚੋਣਾ ਇਤਿਹਾਸਕ ਹਨ ਅਤੇ ਪਹਿਲੀ ਵਾਰ ਹੈ ਕਿ ਭਾਜਪਾ ਕੌਮੀ ਪਾਰਟੀ ਵੱਜੋ ਚੋਣ ਮੈਦਾਨ ਵਿੱਚ ਹੈ ਤੇ ਉਹ ਦਾਅਵਾ ਕਰਦੇ ਹਨ ਕਿ ਮੋਦੀ ਹਕੂਮਤ ਪਰਖੀਆਂ ਪਾਰਟੀਆਂ ਤੋ ਵੱਖਰਾਂ ਪੰਜਾਬ ਵੇਖਣਾ ਚਾਹੁੰਦੀ ਹੈ । ਇਹ ਪੰਜਾਬੀਆ ਲਈ ਸੁਨਹਿਰੀ ਮੌਕਾ ਹੈ ਕਿ ਭਾਜਪਾ ਦੀ ਅਗਵਾਈ ਹੇਠ ਸਰਕਾਰ ਪੰਜਾਬ ਵਿੱਚ ਬਣ ਸਕੇ ।
ਹਰਬੰਸ ਸਿੰਘ ਕੰਧੋਲਾ , ਸਤਨਾਮ ਸਿੰਘ ਬੁਰਜ ਬੇਲਾ, ਜਥੇਦਾਰ ਭਾਗ ਸਿੰਘ, ਗੁਰਬਚਨ ਸਿੰਘ ਸਤਿਆਲ,ਸੁਰਿੰਦਰ ਸਿੰਘ,ਸਰਹਣਸਿੰਘ,ਗੁਰਨਾਮ ਸਿੰਘ,ਪਰਮਿੰਦਰ ਸਿੰਘ ਭਿਉਰਾ,ਅਜਮੇਰ ਸਿੰਘ ਕਰਟਲਾ ਨਿਹੰਗ,ਐਡਵਰਕੇਟ ਵੀ ਕੇ ਸ਼ਰਮਾ, ਐਡਵਰਕੇਟ ਤਾਰਾ ਸਿੰਘ ਚਾਹਲ,ਜਸਵਿੰਦਰ ਸਿੰਘ ਬੰਗੀਆਂ,ਸੁਖਵਿੰਦਰ ਸਿੰਘ ਮੁੰਡੀਆਂ,ਹਰਜੀਤ ਢਰਲਰ ਮਾਜਰਾ,ਜਗਤਾਰਸਿੰਘ ਹਵੇਲੀ,ਨਾਹਰ ਸਿੰਘ ਹੁਸੈਨਪੁਰ,ਭਾਗ ਸਿੰਘ ਝੱਲੀਆਂ ਆਦਿ ਹਾਾਜਰ ਸਨ।
