ਅਧਿਆਪਕਾਂ ਨੇ ਤਰੱਕੀਆਂ ਦੇ ਮਸਲੇ ਤੇ ਕੀਤਾ ਜ਼ਿਲ੍ਹਾ ਸਿੱਖਿਆ ਅਫ਼ਸਰ ਅੰਮ੍ਰਿਤਸਰ ਦਾ ਪਿੱਟ ਸਿਆਪਾ

258

ਅਧਿਆਪਕਾਂ ਨੇ ਤਰੱਕੀਆਂ ਦੇ ਮਸਲੇ ਤੇ ਕੀਤਾ ਜ਼ਿਲ੍ਹਾ ਸਿੱਖਿਆ ਅਫ਼ਸਰ  ਅੰਮ੍ਰਿਤਸਰ ਦਾ ਪਿੱਟ ਸਿਆਪਾ

ਅੰਮ੍ਰਿਤਸਰ,12 ਮਾਰਚ

ਪਿਛਲੇ 3 ਸਾਲਾਂ ਤੋਂ ਜ਼ਿਲ੍ਹੇ ਅੰਦਰ ਲਮਕਦੀਆਂ ਆ ਰਹੀਆਂ ਪ੍ਰਾਇਮਰੀ ਅਧਿਆਪਕਾਂ ਦੀਆਂ ਤਰੱਕੀਆਂ ਨਾ ਕਰਨ ਵਾਲੇ ਜ਼ਿਲ੍ਹਾ ਸਿੱਖਿਆ ਅਫ਼ਸਰ ਤੇ ਹੋਰਨਾਂ ਅਧਿਕਾਰੀਆਂ ਦੀ ਟਾਲ ਮਟੋਲ ਵਾਲੀ ਨੀਤੀ ਨੂੰ ਵੇਖਦਿਆਂ ਹੋਇਆ ਇੱਕ ਮੰਚ ਤੇ ਇਕਜੁੱਟ ਹੋਈਆਂ ਸਾਰੀਆਂ ਅਧਿਆਪਕ ਜਥੇਬੰਦੀਆਂ ਵੱਲੋਂ ਅੱਜ ਜ਼ਿਲ੍ਹਾ ਸਿੱਖਿਆ ਦਫਤਰ ਅੰਮ੍ਰਿਤਸਰ ਵਿਖੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਤੇ ਹੋਰਨਾਂ ਕਰਮਚਾਰੀਆਂ ਦਾ ਪਿੱਟ ਸਿਆਪਾ ਕਰਦਿਆਂ ਜ਼ਿਲ੍ਹਾ ਸਿੱਖਿਆ ਦਫ਼ਤਰ ਦਾ ਦੇਰ ਸ਼ਾਮ ਤੱਕ ਘਿਰਾਓ ਕੀਤਾ ਗਿਆ।

ਇਸ ਮੌਕੇ ਵੱਡੀ ਗਿਣਤੀ ‘ਚ ਇਕੱਤਰ ਅਧਿਆਪਕਾਂ ਨੂੰ ਐਲੀਮੈਂਟਰੀ ਟੀਚਰ ਯੂਨੀਅਨ ਰਜਿ.ਦੇ ਸੂਬਾ ਪ੍ਰਧਾਨ ਹਰਜਿੰਦਰਪਾਲ ਸਿੰਘ ਪੰਨੂ,ਐਸ.ਸੀ.,ਬੀ.ਸੀ.ਅਧਿਆਪਕ ਯੂਨੀਅਨ ਦੇ ਬਲਕਾਰ ਸਿੰਘ ਸਫਰੀ,ਐਲੀਮੈਂਟਰੀ ਟੀਚਰ ਯੂਨੀਅਨ ਦੇ ਮਨਜੀਤ ਸਿੰਘ ਮੰਨਾ,ਗੌਰਮਿੰਟ ਸਕੂਲ ਟੀਚਰ ਯੂਨੀਅਨ ਦੇ ਰਾਕੇਸ਼ ਕੁਮਾਰ,ਡੈਮੋਕ੍ਰੇਟਿਕ ਟੀਚਰ ਫਰੰਟ ਦੇ ਗੁਰਬਿੰਦਰ ਸਿੰਘ ਖਹਿਰਾ,ਈਟੀਟੀ ਅਧਿਆਪਕ ਯੂਨੀਅਨ ਦੇ ਲਖਵਿੰਦਰ ਸਿੰਘ ਸੰਗੂਆਣਾ ਸਮੇਤ ਹੋਰਨਾਂ ਬੁਲਾਰਿਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਦਾ ਇਹ ਰੋਸ ਪ੍ਰਦਰਸ਼ਨ ਇੱਕ ਨਵਾਂ ਇਤਿਹਾਸ ਸਿਰਜੇਗਾ ਕਿਉਂਕਿ ਸਾਰੀਆਂ ਅਧਿਆਪਕ ਜਥੇਬੰਦੀਆਂ ਨੇ ਇਕਜੁੱਟ ਹੁੰਦਿਆਂ ਹੋਇਆਂ  ਤਰੱਕੀਆਂ ਦੇ ਮਸਲੇ ਨੂੰ ਲੈ ਕੇ ਜ਼ਿਲ੍ਹਾ ਸਿੱਖਿਆ ਅਫ਼ਸਰ ਤੇ ਉਸਦੇ ਦਫਤਰ ਦੇ ਖਿਲਾਫ ਮੋਰਚਾ ਖੋਲ੍ਹਿਆ ਹੈ।

ਅਧਿਆਪਕਾਂ ਨੇ ਤਰੱਕੀਆਂ ਦੇ ਮਸਲੇ ਤੇ ਕੀਤਾ ਜ਼ਿਲ੍ਹਾ ਸਿੱਖਿਆ ਅਫ਼ਸਰ  ਅੰਮ੍ਰਿਤਸਰ ਦਾ ਪਿੱਟ ਸਿਆਪਾ 

 

ਬੁਲਾਰਿਆਂ ਨੇ ਸਖ਼ਤ ਲਹਿਜੇ ਵਿੱਚ ਬੋਲਦਿਆਂ ਕਿਹਾ ਕਿ ਵਿਭਾਗ ਦੇ ਉੱਚ ਅਧਿਕਾਰੀਆਂ ਵੱਲੋਂ ਤਰੱਕਅਾਂ ਕਰਨ ਦੇ ਦਿੱਤੇ ਅਾਦੇਸ਼ਾਂ ਦੇ ਬਾਵਜੂਦ ਵੀ ਬਿਨ੍ਹਾਂ ਕਿਸੇ ਵਜਾ ਦੇ ਅਧਿਆਪਕਾਂ ਦੀਆਂ ਭਾਵਨਾਵਾਂ ਨਾਲ ਖੇਡਣ ਵਾਲੇ ਕਿਸੇ ਵੀ ਵਿਅਕਤੀ ਬੇਸ਼ੱਕ ਉਹ ਸਿੱਖਿਆ ਵਿਭਾਗ ਦਾ ਅਫਸਰ ਹੋਵੇ ਜਾਂ ਕੋਈ ਬਾਹਰੀ ਵਿਅਕਤੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਉਨ੍ਹਾਂ ਇੱਥੋਂ ਤੱਕ ਕਹਿ ਦਿੱਤਾ ਕਿ ਜੇਕਰ ਅਧਿਆਪਕਾਂ ਦੀਆਂ ਤਰੱਕੀਆਂ ਦੇ ਆਰਡਰ ਤੁਰੰਤ ਜਾਰੀ ਨਾ ਕੀਤੇ ਗਏ ਤਾਂ  ਕੁਝ ਦਿਨਾਂ ਨੂੰ ਸੇਵਾ ਮੁਕਤ ਹੋ ਰਹੇ ਜ਼ਿਲ੍ਹਾ ਸਿੱਖਿਆ ਅਫ਼ਸਰ ਦੀ ਸੇਵਾ ਮੁਕਤੀ ਮੌਕੇ ਉਨ੍ਹਾਂ ਦੇ ਸਨਮਾਨ ਸਮਾਗਮ ਦੀ ਥਾਂ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ ਅਤੇ ਅੰਮ੍ਰਿਤਸਰ ਤੋਂ ਲੈ ਕੇ ਉਨ੍ਹਾਂ ਦੀ ਗੁਰਦਾਸਪੁਰ ਵਿਚਲੀ ਰਿਹਾਇਸ਼ ਤੱਕ ਉਨ੍ਹਾਂ ਦਾ ਸਖਤ ਵਿਰੋਧ ਕਰਦਿਆਂ ਰੋਸ ਮਾਰਚ ਕੱਢਿਆ ਜਾਵੇਗਾ।

ਇਸ ਤੋਂ ਇਲਾਵਾ ਸਾਰੀਆਂ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਇਕਜੁੱਟ ਹੋ ਕੇ ਇਹ ਵੀ ਫੈਸਲਾ ਲਿਆ ਕਿ ਆਉਂਦੇ ਮੰਗਲਵਾਰ ਤੇ ਵੀਰਵਾਰ ਨੂੰ ਜਿਲ੍ਹਾ ਸਿੱਖਿਆ ਅਫ਼ਸਰ (ਸੈਕੰ.) ਦਫ਼ਤਰ ਵਿਖੇ ਸਵੇਰੇ 9 ਤੋਂ 5 ਵਜੇ ਤੱਕ ਭੁੱਖ ਹੜਤਾਲ ਰੱਖਣ ਉਪਰੰਤ ਦਫ਼ਤਰ ਦਾ ਘਰਾਓ ਵੀ ਕੀਤਾ ਜਾਵੇਗਾ ਅਤੇ ਅਾਉਣ ਵਾਲੇ ਸਮੇਂ ‘ਚ ਸਬੰਧਤ ਸਿੱਖਿਆ ਅਧਿਕਾਰੀਆਂ ਦੇ ਘਰਾਂ ਦੇ ਬਾਹਰ ਰੋਸ ਮਈ ਜਗਰਾਤੇ ਵੀ ਕੀਤੇ ਜਾਣਗੇ।

ਇਸ ਮੌਕੇ ਸਤਬੀਰ ਸਿੰਘ ਬੋਪਾਰਾਏ,ਗੁਰਿੰਦਰ ਸਿੰਘ ਘੁੱਕੇਵਾਲੀ,ਸੁਧੀਰ ਢੰਡ,ਸੁਖਵਿੰਦਰ ਸਿੰਘ ਮਾਨ,ਮਲਕੀਤ ਸਿੰਘ ਕੱਦ ਗਿੱਲ,ਪ੍ਰਸ਼ਾਂਤ ਰਈਅਾ,ਅਮਰਬੀਰ ਸਿੰਘ,ਹਰਜਾਪ ਸਿੰਘ ਬੱਲ,ਅਵਤਾਰ ਸਿੰਘ ਮੱਟੂ,ਹਰਦੇਵ ਸਿੰਘ ਭਕਨਾ,ਗੁਰਦੇਵ ਸਿੰਘ,ਤਜਿੰਦਰ ਸਿੰਘ ਸੋਹੀ,ਨਵਦੀਪ ਸਿੰਘ,ਰਘਵਿੰਦਰ ਸਿੰਘ ਧੂਲਕਾ,ਤਜਿੰਦਰਪਾਲ ਸਿੰਘ ਮਾਨ, ਸੁਖਦੇਵ ਸਿੰਘ ਵੇਰਕਾ,ਸੁਲੇਖ ਸ਼ਰਮਾ, ਗੁਰਪ੍ਰੀਤ ਸਿੰਘ ਵੇਰਕਾ,ਬਲਜਿੰਦਰ ਸਿੰਘ ਜਸਪਾਲ,ਲਖਵਿੰਦਰ ਸਿੰਘ ਦੂਰੀਆਂ ਤੋਂ ਇਲਾਵਾ ਵੱਡੀ ਗਿਣਤੀ ਚ ਅਧਿਆਪਕ ਮੌਜੂਦ ਸਨ ।

March,12,2020