ਅਧੀਨ ਸੇਵਾਵਾਂ ਚੋਣ ਬੋਰਡ, ਪੰਜਾਬ ਦੇ ਚੇਅਰਮੈਨ ਨੇ ਆਹੁਦਾ ਸੰਭਾਲਿਆ

314

ਅਧੀਨ ਸੇਵਾਵਾਂ ਚੋਣ ਬੋਰਡ, ਪੰਜਾਬ ਦੇ ਚੇਅਰਮੈਨ ਨੇ ਆਹੁਦਾ ਸੰਭਾਲਿਆ

ਐਸ ਏ ਐਸ  ਨਗਰ, 02 ਦਸੰਬਰ

ਪਿਛਲੇ ਦਿਨੀਂ ਪੰਜਾਬ ਸਰਕਾਰ ਵੱਲੋਂ  ਸ਼ੇਖਰ ਸ਼ੁਕਲਾ ਦੀ ਅਧੀਨ ਸੇਵਾਵਾਂ ਚੋਣ ਬੋਰਡ ਪੰਜਾਬ ਦੇ ਚੇਅਰਮੈਨ ਵਜੋਂ ਤੈਨਾਤੀ ਕੀਤੀ ਗਈ ਸੀ, ਜਿਹਨਾਂ ਨੂੰ ਅੱਜ ਸਵੇਰੇ 9.30 ਵਜੇ ਸਕੱਤਰੇਤ ਵਿਖੇ ਪੰਜਾਬ ਦੇ ਮੁੱਖ ਸਕੱਤਰ  ਅਨਿਰੁੱਧ ਤਿਵਾਰੀ ਵੱਲੋਂ ਆਹੁਦੇ ਦੀ ਸਹੁੰ ਚੁਕਾਈ ਗਈ।

ਇਸ  ਉਪਰੰਤ ਉਹਨਾਂ ਵੱਲੋਂ ਵਣ ਭਵਨ ਮੋਹਾਲੀ ਵਿਖੇ ਸਥਿਤ ਅਧੀਨ ਸੇਵਾਵਾਂ ਚੋਣ ਬੋਰਡ ਦੇ ਦਫਤਰ ਵਿਖੇ ਚੇਅਰਮੈਨ ਦਾ ਪਦ ਸੰਭਾਲ ਲਿਆ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਚੇਅਰਮੈਨ ਸ਼ੇਖਰ ਸ਼ੁਕਲਾ  ਨੇ ਕਿਹਾ ਉਹ ਜਲਦੀ ਹੀ   ਬੋਰਡ ਦੇ ਅਧਿਕਾਰੀਆਂ/ਕਰਮਚਾਰੀਆਂ ਨਾਲ ਮੀਟਿੰਗ ਕਰਕੇ ਬੋਰਡ ਦੇ ਕੰਮਾਂ ਵਿੱਚ ਤੇਜੀ ਲਿਆਂਦੀ ਜਾਵੇਗੀ

ਇਸ ਮੌਕੇ ਚੇਅਰਮੈਨ ਨੂੰ ਆਹੁੱਦੇ ਸੰਭਾਲਣ ਆਏ ਪੰਜਾਬ ਦੇ ਫੂਡ ਸਪਲਾਈ ਮੰਤਰੀ    ਭਾਰਤ ਭੂਸ਼ਨ ਆਸ਼ੂ ਵੱਲੋਂ ਕਿਹਾ ਗਿਆ ਕਿ ਭਰਤੀਆਂ ਦੇ ਕੰਮ ਵਿੱਚ ਤੇਜੀ ਲਿਆਂਦੀ ਜਾਵੇ ਅਤੇ ਰਾਜ ਵਿੱਚ ਲੱਗਣ ਵਾਲੇ ਚੋਣ ਜਾਬਤੇ ਨੂੰ ਮੁੱਖ ਰੱਖਦੇ ਹੋਏ ਉਹਨਾਂ ਕੰਮਾਂ ਨੂੰ ਪਹਿਲ ਦਿੱਤੀ ਜਾਵੇ ਜੋ ਜਲਦੀ ਨਿਪਟਾਏ ਜਾ ਸਕਣ। ਨਿਯੁਕਤੀ ਸਬੰਧੀ ਚੇਅਰਮੈਨ ਸ਼ੁਕਲਾ ਜੀ ਵੱਲੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਸਪੀਕਰ ਰਾਣਾ ਕੇ.ਪੀ ਜੀ ਦਾ ਧੰਨਵਾਦ ਕਰਦੇ ਹੋਏ ਕਿਹਾ ਗਿਆ ਕਿ ਪੰਜਾਬ ਸਰਕਾਰ ਵੱਲੋਂ ਉਹਨਾਂ ਨੂੰ ਸੌਂਪੀ ਗਈ ਇਸ ਜਿੰਮੇਵਾਰੀ ਨੂੰ ਸਿਦਕ ਅਤੇ ਤਨਦੇਹੀ ਨਾਲ ਨਿਭਾਉਣਗੇ।

ਅਧੀਨ ਸੇਵਾਵਾਂ ਚੋਣ ਬੋਰਡ, ਪੰਜਾਬ ਦੇ ਚੇਅਰਮੈਨ ਨੇ ਆਹੁਦਾ ਸੰਭਾਲਿਆ

ਇਸ ਮੌਕੇ ਮੈਡਮ ਗੀਤਾ ਸ਼ਰਮਾ, ਚੇਅਰਪਰਨ, ਪੰਜਾਬ ਐਗਰੋ, ਗੁਰਿੰਦਰਪਾਲ ਸਿੰਘ ਬਿੱਲਾ, ਵਾਈਸ ਚੇਅਰਮੈਨ ਬੀ.ਸੀ. ਕਮਿਸ਼ਨ, ਪ੍ਰਿਤਪਾਲ ਸ਼ਰਮਾ ਮਾਨਸਾ, ਸੰਜੀਵ ਰਾਮਪਾਲ, ਕੁਲਵੰਤ ਰਾਏ ਸ਼ਰਮਾ, ਧੀਰਜ ਕੌਸ਼ਲ, ਸੰਜੀਵ ਸ਼ਰਮਾ, ਸੀਮਾ ਮੌਦਗਿਲ, ਕਲਪਦੀਪ ਸ਼ਰਮਾ ਬਿੱਟੂ, ਆਰ.ਕੇ.ਸ਼ਰਮਾ, ਸੂਰਜ ਪ੍ਰਕਾਸ਼, ਸੁਖਦੇਵ ਦੱਤ, ਕਪਿਲ ਜੋਸ਼ੀ, ਸੋਹਣ ਲਾਲ ਪਟਿਆਲਾ, ਰਵੀਸ਼ ਸ਼ਰਮਾ ਜਲੰਧਰ, ਨਰਿੰਦਰ ਸ਼ਰਮਾ ਪ੍ਰਧਾਨ ਪੰਜਾਬ ਯੂਥ ਵਿੰਗ ਬ੍ਰਾਹਮਣ ਸਭਾ, ਰਮਨ ਕੌਸ਼ਲ, ਸੁਨੀਲ ਦੱਤ ਹੁਸ਼ਿਆਰਪੁਰ, ਮਧੂ ਸੂਦਨ ਹੁਸਿਆਰਪੁਰ, ਰਾਕੇਸ਼ ਸ਼ੁਕਲਾ, ਦੀਪਾਂਸੂ ਸ਼ੁਕਲਾ, ਮੰਗਤ ਸ਼ਰਮਾ, ਅਨੁਭਵ ਸ਼ਰਮਾ, ਮਾਧਵ ਸ਼ੁਕਲਾ, ਗੁਪਾਲ ਸ਼ਾਰਦਾ ਨਵਾਸ਼ਹਿਰ, ਰਾਜ ਕੁਮਾਰ ਪਠਾਨਕੋਟ, ਅਸ਼ਵਨੀ ਸ਼ਰਮਾ, ਪ੍ਰਦੀਪ ਮੈਨਨ, ਇੰਚਾਰਜ ਬ੍ਰਾਹਮਣ ਸਭਾ ਪੰਜਾਬ, ਗੁਰਮੀਤ ਸਿੰਘ ਸਿਆਣ ਆਦਿ ਹਾਜ਼ਰ ਸਨ। ਲਖਪਤ ਰਾਏ ਪ੍ਰਭਾਕਰ, ਜਨਰਲ ਸਕੱਤਰ ਪੰਜਾਬ ਬ੍ਰਾਹਮਣ ਸਭਾ ਵੱਲੋਂ ਚੇਅਰਮੈਨ ਜੀ ਦੀ ਜੁਆਇਨਿੰਗ ਸਮਾਗਮ ਵਿੱਚ ਆਏ ਸਮੂਹ ਪਤਵੰਤਿਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ।