ਅਨੁਸ਼ਾਸਨਹੀਣਤਾ ਲਈ ਵਿਦਿਆਰਥੀ ਮੁਅੱਤਲ, ਮਾਮਲੇ ਦੀ ਜਾਂਚ ਲਈ ਕਮੇਟੀ ਦਾ ਗਠਨ…
ਬਠਿੰਡਾ, 21 ਮਈ,2023
ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ, ਬਠਿੰਡਾ ਦੇ ਅਧਿਕਾਰੀਆਂ ਨੇ ਅਨੁਸ਼ਾਸਨਹੀਣਤਾ ਦਾ ਗੰਭੀਰ ਨੋਟਿਸ ਲੈਂਦਿਆਂ, ਬੀ. ਫਾਰਮ ਦੇ ਵਿਦਿਆਰਥੀ ਰਿਤਿਕ ਕਟਾਰੀਆ ਨੂੰ ਤੁਰੰਤ ਪ੍ਰਭਾਵ ਨਾਲ ਇੱਕ ਹੋਰ ਵਿਦਿਆਰਥੀ ‘ਤੇ ਹਮਲਾ ਕਰਨ ਲਈ ਮੁਅੱਤਲ ਕਰ ਦਿੱਤਾ ਹੈ।
ਜ਼ਿਕਰਯੋਗ ਹੈ ਕਿ 20 ਮਈ ਦੀ ਸ਼ਾਮ ਨੂੰ ਰਿਤਿਕ ਕਟਾਰੀਆ ਨੇ ਬਾਹਰੀ ਲੋਕਾਂ ਦੀ ਮਦਦ ਨਾਲ ਇਕ ਹੋਰ ਵਿਦਿਆਰਥੀ ‘ਤੇ ਹਮਲਾ ਕੀਤਾ ਸੀ।
ਇੱਕ ਪ੍ਰੈਸ ਬਿਆਨ ਵਿੱਚ, ਡੀਨ ਵਿਦਿਆਰਥੀ ਭਲਾਈ, ਡਾ: ਪਰਮਜੀਤ ਸਿੰਘ ਨੇ ਦੱਸਿਆ ਕਿ ਇੱਕ ਕਮੇਟੀ ਡਾ: ਦੇਵਾਨੰਦ ਉੱਤਮ, ਚੀਫ਼ ਵਾਰਡਨ, ਡਾ: ਅਮਿਤ ਭਾਟੀਆ, ਐਚਓਡੀ (ਫਾਰਮੇਸੀ ਵਿਭਾਗ), ਡਾ: ਵੇਦ ਪ੍ਰਕਾਸ਼, ਵਾਰਡਨ ਅਤੇ ਡਾ. ਸਤਨਾਮ ਸਿੰਘ, ਆਫ ਕੈਂਪਸ ਵਾਰਡਨ ਦੀ ਗਠਿਤ ਕੀਤੀ ਗਈ ਹੈ, ਜੋ ਮਾਮਲੇ ਦੀ ਵਿਸਥਾਰ ਨਾਲ ਜਾਂਚ ਕਰਕੇ ਆਪਣੀ ਰਿਪੋਰਟ 3 ਦਿਨਾਂ ਵਿੱਚ ਪੇਸ਼ ਕਰੇਗੀ । ਉਹਨਾਂ ਦੱਸਿਆ ਕਿ ਬਾਹਰੀ ਲੋਕਾਂ ਖ਼ਿਲਾਫ਼ ਕਾਰਵਾਈ ਲਈ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਉਹਨਾਂ ਵਿਦਿਆਰਥੀਆਂ ਨੂੰ ਅਨੁਸ਼ਾਸਨ ਸਖਤੀ ਨਾਲ ਲਾਗੂ ਕਰਨ ਦੀ ਅਪੀਲ ਕੀਤੀ।