ਅਰਿਹੰਤ ਸਪੀਨਿੰਗ ਮਿੱਲ ਮਾਲੇਰਕੋਟਲਾ ਵਲੋ ਦਿਵਿਆਂਗ ਸਕੂਲ ਦੇ ਮੁੱਖ ਦਰਵਾਜੇ ਅਤੇ ਸਕੂਲ ਅੰਦਰ ਇੰਟਰਲਾਕਿੰਗ ਰਸਤੇ ਦੀ ਕਰਵਾਈ ਉਸਾਰੀ
ਮਾਲੇਰਕੋਟਲਾ 11 ਸਤੰਬਰ,2022 :
ਸਾਨੂੰ ਸਾਰਿਆ ਨੂੰ ਆਪਣੀ ਸਮਾਜਿਕ , ਨੈਤਿਕ ਜ਼ਿੰਮੇਵਾਰੀ ਸਮਝਦੇ ਹੋਏ ਹਰ ਸਮੇਂ ਲੋੜਵੰਦਾਂ ਦੀ ਮਦਦ ਕਰਨ ਲਈ ਉਪਰਾਲੇ ਕਰਨੇ ਚਾਹੀਦੇ ਹਨ । ਉਨ੍ਹਾਂ ਜ਼ਿਲ੍ਹੇ ਦੇ ਹੋਰ ਉਦਯੋਗਿਕ ਅਦਾਰਿਆਂ ਦੇ ਮੁਖੀਆਂ ਨੂੰ ਅਪੀਲ ਕੀਤੀ ਕਿ ਉਹ ਆਮ ਲੋੜਵੰਦ ਲੋਕਾਂ ਦੀ ਭਲਾਈ ਲਈ ਅੱਗੇ ਆਉਣ ।
ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਵਿਧਾਇਕ ਮਾਲੇਰਕੋਟਲਾ ਡਾਕਟਰ ਜਮੀਲ ਉਰ ਰਹਿਮਾਨ ਨੇ ਅਰਿਹੰਤ,ਸਪਿਨਿੰਗ ਮਿੱਲ ਵਲੋਂ 08 ਲੱਖ 50 ਹਜ਼ਾਰ ਰੁਪਏ ਦੀ ਲਾਗਤ ਨਾਲ ਸਕੂਲ ਫ਼ਾਰ ਡੈੱਫ ਐਂਡ ਡੰਬ ਚਿਲਡਰਨ ਮਾਲੇਰਕੋਟਲਾ ਵਿਖੇ ਉਸਾਰੇ ਦਿਵਿਆਂਗ ਸਕੂਲ ਦੇ ਮੁੱਖ ਦਰਵਾਜੇ ਅਤੇ ਸਕੂਲ ਅੰਦਰ ਇੰਟਰਲਾਕਿੰਗ ਰਸਤੇ ਦਾ ਉਦਘਾਟਨ ਕਰਨ ਮੌਕੇ ਕੀਤੇ । ਇਸ ਮੌਕੇ ਵਿਧਾਇਕ ਮਾਲੇਰਕੋਟਲਾ ਦੀ ਸ਼ਰੀਕ-ਏ-ਹਯਾਤ(ਸੁਪਤਨੀ) ਫ਼ਰਿਆਲ ਰਹਿਮਾਨ, ਤੋਂ ਇਲਾਵਾ ਵਰਧਮਾਨ ਗਰੁੱਪ ਦੇ ਸ੍ਰੀ ਬੀ ਸਮਿਤ ਅਗਰਵਾਲ (ਯੂਨਿਟ ਹੈਂਡ/ਬਿਜ਼ਨਸ ਹੈਂਡ ਅਰਿਹੰਤ ਮਿਲ) ਵੀ ਮੌਜੂਦ ਸਨ।
ਵਿਧਾਇਕ ਮਾਲੇਰਕੋਟਲਾ ਡਾਕਟਰ ਜਮੀਲ ਉਰ ਰਹਿਮਾਨ ਨੇ ਕਿਹਾ ਕਿ ਦਿਵਿਆਂਗ ਵਿਅਕਤੀ ਵੀ ਸਾਡੇ ਸਮਾਜ ਦਾ ਅਨਿੱਖੜਵਾਂ ਅੰਗ ਹਨ । ਸਾਨੂੰ ਸਾਰਿਆ ਨੂੰ ਅਜਿਹੇ ਲੋਕਾਂ ਨੂੰ ਤਰਸ ਦੀ ਨਜ਼ਰ ਨਾਲ ਨਹੀਂ ਦੇਖਣਾ ਚਾਹੀਦਾ, ਸਗੋਂ ਸਾਰਿਆ ਨੂੰ ਇਨ੍ਹਾਂ ਦੀ ਬੇਹਤਰੀ ਲਈ ਉਪਰਾਲੇ ਕਰਨੇ ਚਾਹੀਦੇ ਹਨ ਤਾਂ ਜੋ ਇਹ ਬੱਚੇ ਅੱਗੇ ਜਾ ਕੇ ਆਤਮ ਨਿਰਭਰ ਹੋ ਸਕਣ । ਉਨ੍ਹਾਂ ਜ਼ਿਲ੍ਹੇ ਦੇ ਸਨਅਤਕਾਰਾਂ ਨੂੰ ਸੀ.ਐਸ.ਆਰ ਫ਼ੰਡ ਦੀ ਵਰਤੋਂ ਸਮਾਜ ਭਲਾਈ ਦੇ ਕੰਮਾਂ ਵਿੱਚ ਲਗਾਉਣ ਦੀ ਅਪੀਲ ਕੀਤੀ ਤਾਂ ਕਿ ਸੀ.ਐਸ.ਆਰ. ਫੰਡਾ ਦੀ ਸਦਵਰਤੋਂ ਨਾਲ ਲੋੜਵੰਦ ਦੀ ਮਦਦ ਕੀਤੀ ਜਾ ਸਕੇ ।
ਅਰਿਹੰਤ ਸਪੀਨਿੰਗ ਮਿੱਲ ਮਾਲੇਰਕੋਟਲਾ ਵਲੋ ਦਿਵਿਆਂਗ ਸਕੂਲ ਦੇ ਮੁੱਖ ਦਰਵਾਜੇ ਅਤੇ ਸਕੂਲ ਅੰਦਰ ਇੰਟਰਲਾਕਿੰਗ ਰਸਤੇ ਦੀ ਕਰਵਾਈ ਉਸਾਰੀ I ਇਸ ਮੌਕੇ ਮਹਿਮੂਦ ਅਖ਼ਤਰ ਸ਼ਾਦ ਨੇ ਆਏ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਐਲਾਨ ਕੀਤਾ ਕਿ ਦਿਵਿਆਂਗ ਸਕੂਲ ਵਿਖੇ ਬਣਨ ਵਾਲੇ ਪਾਰਕ ਨੂੰ ਉਹ ਆਪਣੇ ਪਿਤਾ ਦੀ ਯਾਦ ਵਿਚ ਬਣਵਾਉਣਗੇ । ਪਾਰਕ ਦੇ ਨਿਰਮਾਣ ਤੇ ਜੋ ਵੀ ਖ਼ਰਚ ਆਵੇਗਾ ਉਹ ਆਪਣੇ ਕੋਲ ਦੀ ਕਰਨਗੇ । ਇਸ ਮੌਕੇ ਅਰਿਹੰਤ ਮਿੱਲ ਤੋਂ ਰਾਜ ਕੁਮਾਰ, ਜ਼ਫ਼ਰ ਅਲੀ, ਸਮਾਜ ਸੇਵਕ ਅਸ਼ਰਫ਼ ਅਬਦੁੱਲਾ , ਅਬਦੁਲ ਹਲੀਮ ਮਿਲਕਵੈਲ, ਗੁਰਮੁੱਖ ਸਿੰਘ ਖ਼ਾਨਪੁਰ, ਯਾਸਰ ਅਰਫਾਤ, ਚੋਧਰੀ ਸੱਬੀਰ ਅਬਦਾਲੀ,ਡਾ. ਬੋਪਾਰਾਏ, ਮਾਸਟਰ ਜਿਆ ਤੋਂ ਇਲਾਵਾ ਹੋਰ ਵਿਅਕਤੀ ਵੀ ਮੌਜੂਦ ਸਨ ।