ਅੰਤਰਾਸ਼ਟਰੀ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆ ਦਾ ਬੇਵਕਤੀ ਤੁਰ ਜਾਣਾ ਦੁੱਖਦਾਈ –ਦਵਿੰਦਰ ਬਾਜਵਾ

264

ਅੰਤਰਾਸ਼ਟਰੀ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆ ਦਾ ਬੇਵਕਤੀ ਤੁਰ ਜਾਣਾ ਦੁੱਖਦਾਈ –ਦਵਿੰਦਰ ਬਾਜਵਾ

ਬਹਾਦਰਜੀਤ ਸਿੰਘ /ਰੂਪਨਗਰ, 22 ਮਾਰਚ,2022

ਅੰਤਰਾਸ਼ਟਰੀ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆ ਦਾ  ਦੁਨੀਆ ਨੂੰ ਅਚਾਨਕ ਅਲਵਿਦਾ ਕਹਿ ਜਾਣਾ ਬਹੁਤ ਹੀ ਦੁੱਖਦਾਈ ਹੈ ਅਤੇ ਇਸ ਨਾਲ ਪਰਿਵਾਰ ਸਮੇਤ ਸਮੂਹ ਕਬੱਡੀ ਪ੍ਰੇਮੀਆਂ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਖੇਡ ਪ੍ਰਮੋਟਰ ਤੇ ਬਾਬਾ ਗਾਜੀ ਦਾਸ ਕਲੱਬ ਰੋਡਮਾਜਰਾ ਚੱਕਲਾਂ ਦੇ ਪ੍ਧਾਨ ਦਵਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਅੰਤਰਾਸ਼ਟਰੀ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆ ਨੇ 38 ਸਾਲ ਦੀ ਉਮਰ ਵਿਚ ਹੀ ਆਪਣਾ ਨਾਮ ਖੇਡ ਜਗਤ ਵਿਚ ਚਮਕਾਇਆ ਅਤੇ ਕਬੱਡੀ ਨੂੰ ਅਲੱਗ ਪਹਿਚਾਣ ਦਿਵਾਈ। ਬਾਜਵਾ ਨੇ ਕਿਹਾ ਕਿ ਸੰਦੀਪ ਨੰਗਲ  ਅੰਬੀਆ ਦਾ ਜਨਮ ਜਲੰਧਰ ਜਿਲ੍ਹੇ ਦੇ ਪਿੰਡ ਨੰਗਲ ਅੰਬੀਆ ਵਿਖੇ ਸੰਧੂ ਪਰਿਵਾਰ ਵਿਚ ਹੋਇਆ ਅਤੇ ਪਿਛਲੇ ਕਈ ਸਾਲਾਂ ਤੋਂ ਇੰਗਲੈਂਡ (ਬਰਮਿੰਘਮ ) ਦਾ ਨਾਗਰਿਸ ਬਣ ਚੁੱਕਿਆ ਸੀ। ਸੰਦੀਪ ਨੰਗਲ ਅੰਬੀਆ ਦੀ ਕਬੱਡੀ ਖੇਡ ਵਿਚ ਅਲੱਗ ਪਹਿਚਾਣ ਸੀ। ਬਾਜਵਾ ਨੇ ਕਿਹਾ ਕਿ ਸੰਦੀਪ ਨੇ ਸਕੂਲ ਵਿਚ ਪੜ੍ਹਾਈ ਦੌਰਾਨ ਹੀ ਕਬੱਡੀ ਵਿਚ ਨਾਮ ਚਮਕਾਇਆ ਅਤੇ 12ਵੀਂ ਜਮਾਤ ਵਿਚ ਹੀ ਪੰਜਾਬ ਚੈਂਪਿਅਨ ਬਣਨ ਦਾ ਮਾਣ ਹਾਸਿਲ ਕੀਤਾ ਸੀ।

ਅੰਤਰਾਸ਼ਟਰੀ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆ ਦਾ ਬੇਵਕਤੀ ਤੁਰ ਜਾਣਾ ਦੁੱਖਦਾਈ –ਦਵਿੰਦਰ ਬਾਜਵਾ
Davinder Bajwa

ਉਨ੍ਹਾਂ ਦੱਸਿਆ ਕਿ ਸੰਦੀਪ ਨੰਗਲ ਅੰਬੀਆ ਓਪਨ ਕਬੱਡੀ ਵੀ ਖੇਡਦਾ ਸੀ ਅਤੇ ਜਾਫੀ  ਵਜੋਂ ਵੀ ਖੇਡਦਾ ਰਿਹਾ ਅਤੇ ਸ਼ੇਰੇ ਪੰਜਾਬ ਕਲੱਬ ਅਮਰੀਕਾ (ਕਪੂਰਥਲਾ) ਅਤੇ ਡਿਕਸੀ  ਕਲੱਬ ਟਰਾਂਟੋ (ਕੈਨੇਡਾ) ਲਈ ਵੀ ਖੇਡਿਆ । ਉਹ ਫਰਾਂਸ, ਆਸਟਰੇਲੀਆ, ਨਿਊਜੀਲੈਂਡ, ਇਟਲੀ, ਆਸਟਰੀਆ ਤੇ ਦੁਬਈ ਵਿਚ ਵੀ ਕਬੱਡੀ ਖੇਡਿਆ। ਉਸਨੇ ਸਾਲ 2014 ਵਿਚ ਬਾਬਾ ਸੁਖਚੈਨ ਦਾਸ ਅਕੈਡਮਮੀ ਸ਼ਾਹਕੋਟ ਲਾਇਨਜ਼ ਦੀ ਸਥਾਪਨਾ ਕੀਤੀ ਸੀ। ਸੰਦੀਪ ਨੰਗਲ ਅੰਬੀਆ ਨੇ ਪਿੰਡ ਨੰਗਲ ਅੰਬੀਆ ਵਿਚ ਵੀ ਪੰਜ ਸਾਲ ਪਹਿਲਾ ਮਾਤਾ ਸਾਹਿਬ ਕੌਰ ਕਬੱਡੀ ਕੱਪ ਕਰਵਾਉਣਾ ਸ਼ੁਰੂ ਕੀਤਾ ਸੀ।  ਪੰਜਾਬ ਸਰਕਾਰ ਵਲੋਂ ਕਰਵਾਏ ਵਿਸ਼ਵ ਕਬੱਡੀ ਕੱਪਾਂ ਵਿਚ ਇੰਗਲੈਂਡ ਦੀ ਟੀਮਮ ਵਲੋਂ  ਕਪਤਾਨ ਵਜੋਂ ਹਿੱਸਾ ਲਿਆ ਸੀ। ਦਵਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਸੰਦੀਪ ਨੰਗਲ ਅੰਬੀਆ ਦੇ ਬੇਵਕਤ ਤੁਰ ਜਾਣ ਨਾਲ ਖੇਡ ਜਗਤ ਨੂੰ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਉਹ ਆਪਣਾ ਹੱਸਦਾ ਵੱਸਦਾ ਪਰਿਵਾਰ ਜਿਸ ਵਿਚ ਪਤਨੀ ਰਵਿੰਦਰ ਕੌਰ,  ਪੁੱਤਰ ਜਗਸਾਂਝ ਸਿੰਘ ਸੰਧੂ ਤੇ ਜਸਮਨ ਸਿੰਘ ਸੰਧੂ ਨੂੰ ਛੱਡ ਕੇ ਤੁਰ ਗਿਆ ਹੈ । ਬਾਜਵਾ ਨੇ ਕਿਹਾ ਕਿ ਉਹ ਬਾਬਾ ਗਾਜੀ ਦਾਸ ਕਲੱਬ ਰੋਡਮਾਜਰਾ ਚੱਕਲਾ ਵਲੋਂ ਸੰਦੀਪ ਨੰਗਲ ਅੰਬੀਆ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦੇ ਹਨ।