Homeਪੰਜਾਬੀ ਖਬਰਾਂਅੰਮ੍ਰਿਤਸਰ ਸਾਹਿਤ ਉਤਸਵ ਨੇ ਕੀਤਾ ਬਸੰਤ ਰੁੱਤ ਦੀਆਂ ਰੌਣਕਾਂ ਵਿੱਚ ਵਾਧਾ

ਅੰਮ੍ਰਿਤਸਰ ਸਾਹਿਤ ਉਤਸਵ ਨੇ ਕੀਤਾ ਬਸੰਤ ਰੁੱਤ ਦੀਆਂ ਰੌਣਕਾਂ ਵਿੱਚ ਵਾਧਾ

ਅੰਮ੍ਰਿਤਸਰ ਸਾਹਿਤ ਉਤਸਵ ਨੇ ਕੀਤਾ ਬਸੰਤ ਰੁੱਤ ਦੀਆਂ ਰੌਣਕਾਂ ਵਿੱਚ ਵਾਧਾ

ਅੰਮ੍ਰਿਤਸਰ (26 ਫਰਵਰੀ, 2021)

6ਵਾਂ ਅੰਮ੍ਰਿਤਸਰ ਸਾਹਿਤ ਉਤਸਵ ਅੱਜ ਆਪਣੇ ਆਖਰੀ ਦਿਨ ਬਹੁਤ ਹੀ ਪ੍ਰਭਾਵਸ਼ਾਲੀ ਕਵੀ-ਦਰਬਾਰ ‘ਚੜ੍ਹਿਆ ਬਸੰਤ’ ਨਾਲ ਸਮਾਪਤ ਹੋਇਆ, ਜਿਸ ਵਿੱਚ ਪੰਜਾਬੀ ਅਤੇ ਪੰਜਾਬੀ ਦੀਆਂ ਉਪ-ਬੋਲੀਆਂ ਦੇ ਕਵੀਆਂ ਨੇ ਆਪਣੀਆਂ ਕਵਿਤਾਵਾਂ ਸੁਣਾਂ ਕੇ ਸ੍ਰੋਤਿਆਂ ਨੂੰ ਝੂਮਣ ਲਾ ਦਿਤਾ। ਜ਼ਿਕਰ ਯੋਗ ਹੈ ਕਿ ਅੰਮ੍ਰਿਤਸਰ ਸਾਹਿਤ ਉਤਸਵ ਹਰ ਸਾਲ ਸੰਸਥਾ ਨਾਦ ਪ੍ਰਗਾਸੁ ਨਾਲ ਜੁੜੇ ਵੱਖ-ਵੱਖ ਯੂਨੀਵਰਸਿਟੀਆਂ ਅਤੇ ਕਾਲਜਾਂ ਦੇ ਵਿਦਿਆਰਥੀਆਂ ਵੱਲੋਂ ਆਯੋਜਿਤ ਕੀਤਾ ਜਾਂਦਾ ਹੈ ਜਿਸ ਵਿੱਚ ਸਾਹਿਤ, ਚਿੰਤਨ, ਕਲਾ ਆਦਿ ਵਿਭਿੰਨ ਪਾਸਾਰਾਂ ਬਾਬਤ ਗੰਭੀਰ ਵਿਚਾਰਾਂ ਕੀਤੀਆਂ ਜਾਂਦੀਆਂ ਹਨ। 6ਵੇਂ ਅੰਮ੍ਰਿਤਸਰ ਸਾਹਿਤ ਉਤਸਵ ਦੇ ਤੀਜੇ ਅਤੇ ਆਖਰੀ ਦਿਨ ਸਭ ਤੋਂ ਪਹਿਲਾਂ ਬਸੰਤ ਰੁੱਤ ਨੂੰ ਮੁੱਖ ਰੱਖਦਿਆਂ ਬਸੰਤ ਰਾਗ ਦਾ ਗਾਇਨ ਪ੍ਰਾਚੀਨ ਕਲਾ ਕੇਂਦਰ ਚੰਡੀਗੜ੍ਹ ਤੋਂ ਮਲਕੀਤ ਸਿੰਘ ਨੇ ਕੀਤਾ ਜਿਸ ਵਿੱਚ ਉਹਨਾਂ ਦਾ ਤਬਲੇ ਉੱਤੇ ਸਾਥ ਉਸਤਾਦ ਕਾਲੇ ਖਾਂ ਦੁਆਰਾ ਦਿਤਾ ਗਿਆ।

ਅੰਮ੍ਰਿਤਸਰ ਸਾਹਿਤ ਉਤਸਵ ਨੇ ਕੀਤਾ ਬਸੰਤ ਰੁੱਤ ਦੀਆਂ ਰੌਣਕਾਂ ਵਿੱਚ ਵਾਧਾ

ਨਾਦ ਮਿਊਜ਼ਿਕ ਇੰਸਟੀਊਟ ਸਿਆਟਲ ਦੇ ਸਹਿਯੋਗ ਨਾਲ ਨੇਪਰੇ ਚੜੇ ‘ਚੜ੍ਹਿਆ ਬਸੰਤ’ ਕਵੀ ਦਰਬਾਰ ਦਾ ਉਦਘਾਟਨ ਖਾਲਸਾ ਕਾਲਜ ਫਾਰ ਵਿਮਨ ਦੇ ਪ੍ਰਿੰਸੀਪਲ ਡਾ. ਮਨਪ੍ਰੀਤ ਕੌਰ ਨੇ ਕੀਤਾ। ਇਸ ਤੋਂ ਬਾਅਦ ਪੰਜਾਬੀ ਦੇ ਕਰੀਬ 19 ਕਵੀਆਂ ਨੇ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ, ਜਿਹਨਾਂ ਵਿੱਚ ਪ੍ਰਕਾਸ਼ ਪ੍ਰਭਾਕਰ, ਸੁਆਮੀ ਅੰਤਰ ਨੀਰਵ, ਰੇਣੂ ਨਈਅਰ, ਅਜੀਤਪਾਲ ਜਟਾਣਾ, ਸੁਰਿੰਦਰ ਸਿੰਘ, ਰਾਜੇਸ਼ ਮੋਹਨ, ਕਰਨਜੀਤ, ਜਸਵਿੰਦਰ ਸਿੰਘ, ਗੁਰਪ੍ਰੀਤ ਬੋੜਾਵਾਲ, ਸਵਰਨਜੀਤ ਸਵੀ, ਸਿਮਰਤ ਸੁਮੈਰਾ ਆਦਿ ਸ਼ਾਮਿਲ ਸਨ। ਕਵੀ ਦਰਬਾਰ ਉਸ ਵੇਲੇ ਆਪਣੇ ਸਿਖਰ ਤੇ ਪੁਜ ਗਿਆ ਜਦੋਂ ਰਾਜੇਸ਼ ਮੋਹਨ ਨੇ ‘ਮਾਏ ਨੀ ਮੈਂ ਖੁਆਬ ਸੱਜਣ ਦੇ ਦੇਖਾਂ’ ਅਤੇ ਸੁਰਿੰਦਰ ਦੁਆਰਾ ਗਾਏ ਗੀਤ ‘ਚੰਬਾ ਖਿੜਿਆ ਜਾਏ’ ਉਪਰ ਸ੍ਰੋਤਿਆਂ ਨੇ ਤਾੜੀਆਂ ਨਾਲ ਹਾਲ ਨੂੰ ਗੂੰਜਣ ਲਾ ਦਿੱਤਾ।
ਅੰਮ੍ਰਿਤਸਰ ਸਾਹਿਤ ਉਤਸਵ ਨੇ ਕੀਤਾ ਬਸੰਤ ਰੁੱਤ ਦੀਆਂ ਰੌਣਕਾਂ ਵਿੱਚ ਵਾਧਾ

ਸੰਸਥਾ ਨਾਦ ਪ੍ਰਗਾਸੁ ਵੱਲੋਂ ਸਾਹਿਤ ਅਤੇ ਚਿੰਤਨ ਦੇ ਖੇਤਰ ਵਿੱਚ ਹਰ ਸਾਲ ਦਿਤਾ ਜਾਂਦਾ ‘ਨਾਦ ਪ੍ਰਗਾਸੁ ਸ਼ਬਦ ਸਨਮਾਨ’ ਪੰਜਾਬੀ ਕਾਵਿ-ਜਗਤ ਦੀ ਪ੍ਰਮੁੱਖ ਕਵਿੱਤਰੀ ਮਨਜੀਤ ਇੰਦਰਾ ਨੂੰ ਪ੍ਰਦਾਨ ਕੀਤਾ ਗਿਆ। ਜਿਸ ਵਿੱਚ ਇੱਕੀ ਹਜ਼ਾਰ ਦੀ ਨਗਦ ਰਾਸ਼ੀ, ਸ਼ਾਲ, ਸਨਮਾਨ ਪੱਤਰ ਅਤੇ ਕਿਤਾਬਾਂ ਦੇ ਸੈਟ ਭੇਂਟ ਕੀਤੇ ਗਏ। ਉਹਨਾਂ ਨੇ ਇਸ ਸਨਮਾਨ ਨੂੰ ਆਪਣੇ ਲਈ ਖੁਸ਼ੀ ਅਤੇ ਮਾਣ ਵਾਲੀ ਗੱਲ ਦੱਸਿਆ।ਅੱਜ ਦੇ ਇਸ ਕਵੀ ਦਰਬਾਰ ਦੀ ਪ੍ਰਧਾਨਗੀ ਡਾ. ਸੁਰਜੀਤ ਪਾਤਰ ਕਰਨੀ ਸੀ, ਪਰ ਉਹ ਕਿਸੇ ਕਾਰਨ ਵੱਸ ਨਹੀਂ ਪਹੁੰਚ ਸਕੇ ਸੋ ਉਹਨਾਂ ਦੀ ਗੈਰ-ਹਾਜ਼ਰੀ ਵਿੱਚ ‘ਚੜ੍ਹਿਆ ਬਸੰਤ’ ਕਵੀ ਦਰਬਾਰ ਦੀ ਪ੍ਰਧਾਨਗੀ ਪੰਜਾਬੀ ਦੇ ਪ੍ਰਸਿੱਧ ਕਵੀ ਵਿਜੇ ਵਿਵੇਕ ਨੇ ਕੀਤੀ, ਉਹਨਾਂ ਕਿਹਾ ਕਿ ‘ਚੜ੍ਹਿਆ ਬਸੰਤ’ ਕਵੀ ਦਰਬਾਰ ਵਿੱਚ ਆ ਕੇ ਕਵੀਆਂ ਦੇ ਮਨ ਵੀ ਖਿੜ ਜਾਂਦੇ ਹਨ। ਕਵਿਤਾ ਨੇ ਸ੍ਰੋਤੇ ਦੇ ਮਨ ਦਾ ਰੂਪਾਂਤਰਣ ਕਰਨਾ ਹੁੰਦਾ ਹੈ ਅਤੇ ਕਵੀ ਇਸ ਵਿੱਚ ਮਾਧਿਅਮ ਦੀ ਭੂਮਿਕਾ ਨਿਭਾਉਂਦਾ ਹੈ। ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਡਾ. ਸੁਖਬੀਰ ਕੌਰ ਮਾਹਲ ਨੇ ਸੰਸਥਾ ਵੱਲੋਂ ਗਿਆਨ ਦੇ ਪ੍ਰਚਾਰ-ਪ੍ਰਸਾਰ ਲਈ ਕੀਤੇ ਜਾਂਦੇ ਯਤਨਾਂ ਦੀ ਪ੍ਰਸ਼ੰਸ਼ਾ ਕੀਤੀ। ਉਹਨਾਂ ਨੇ ਕਿਹਾ ਕਿ ਮਨੁੱਖ ਨੂੰ ਜੀਵਨ ਸੌਖੇ ਬਣਾਉਣ ਨਾਲੋਂ ਬਿਹਤਰ ਕਰਨ ਲਈ ਯਤਨ ਕਰਨੇ ਚਾਹੀਦੇ ਹਨ। ਉਹਨਾਂ ਕਿਹਾ ਅੰਮ੍ਰਿਤਸਰ ਸਾਹਿਤ ਉਤਸਵ ਪੰਜਾਬ ਦੇ ਗਿਆਨ ਅਤੇ ਚਿੰਤਨ ਵਿੱਚ ਰੁਚੀ ਰੱਖਣ ਵਾਲੇ ਵਿਦਿਆਰਥੀਆਂ ਅਤੇ ਪਾਠਕ ਵਰਗ ਲਈ ਇੱਕ ਤੋਹਫੇ ਵਾਂਗ ਹੈ। ਵਿਸ਼ੇਸ਼ ਮਹਿਮਾਨ ਵਜੋਂ ਪਹੁੰਚੇ ਡਾ. ਬਰਿੰਦਰ ਕੌਰ ਨੇ ਆ ਕੇ ਕਿਹਾ ਕਿ ਇਸ ਤਰ੍ਹਾਂ ਦੇ ਸਮਾਗਮਾਂ ਰਾਹੀਂ ਵਿਦਿਆਰਥੀਆਂ ਅੰਦਰ ਉਤਸ਼ਾਹ ਅਤੇ ਪ੍ਰੇਰਨਾ ਪੈਦਾ ਹੁੰਦੀ ਹੈ। ਇਸ ਮੌਕੇ ਉਹਨਾਂ ਨੇ ਆਪਣੀਆਂ ਕੁੱਝ ਕਵਿਤਾਵਾਂ ਵੀ ਸ੍ਰੋਤਿਆਂ ਨੂੰ ਸੁਣਾਈਆਂ। ਅੰਤ ਵਿੱਚ ਧੰਨਵਾਦੀ ਸ਼ਬਦ ਅਮਨਿੰਦਰ ਸਿੰਘ ਵੱਲੋਂ ਕਹੇ ਗਏ। ਸਮੁੱਚੇ ਕਵੀ ਦਰਬਾਰ ਦਾ ਮੰਚ ਸੰਚਾਲਨ ਡਾ. ਰਣਧੀਰ ਕੌਰ ਅਤੇ ਹਰਕਮਲਪ੍ਰੀਤ ਸਿੰਘ ਵੱਲੋਂ ਕੀਤਾ ਗਿਆ।

ਅੰਮ੍ਰਿਤਸਰ ਸਾਹਿਤ ਉਤਸਵ ਨੇ ਕੀਤਾ ਬਸੰਤ ਰੁੱਤ ਦੀਆਂ ਰੌਣਕਾਂ ਵਿੱਚ ਵਾਧਾ

‘ਚੜ੍ਹਿਆ ਬਸੰਤ’ ਕਵੀ ਦਰਬਾਰ ਤੋਂ ਬਾਅਦ ਲਾਈਵ ਪੇਟਿੰਗ ਅਤੇ ਤੰਤੀ ਸਾਜ਼ਾਂ ਦੇ ਲਾਈਵ ਵਾਦਨ ਵੀ ਚੱਲ ਰਹੇ ਸਨ, ਜਿਸ ਦਾ ਸ੍ਰੋਤਿਆਂ ਅਤੇ ਵਿਦਿਆਰਥੀਆਂ ਨੇ ਭਰਪੂਰ ਆਨੰਦ ਲਿਆ।ਇਸ ਮੌਕੇ ਸਹਿਯੋਗੀ ਸੰਸਥਾ ਨਾਦ ਮਿਊਜ਼ਿਕ ਇੰਸਟੀਊਟ ਸਿਆਟਲ ਵੱਲੋਂ ਭੇਜਿਆ ਗਿਆ ਸ਼ੁਭ-ਸੰਦੇਸ਼ ਵੀ ਸੋ੍ਰਤਿਆਂ ਨੂੰ ਪੜ੍ਹ ਕੇ ਸੁਣਾਇਆ

LATEST ARTICLES

Most Popular

Google Play Store