ਅੱਜ ਦਾ ਜ਼ਿਲ੍ਹਾ ਪਟਿਆਲਾ ਦਾ ਕੋਵਿਡ ਅਪਡੇਟ: ਸਿਵਲ ਸਰਜਨ

144

ਅੱਜ ਦਾ ਜ਼ਿਲ੍ਹਾ ਪਟਿਆਲਾ ਦਾ ਕੋਵਿਡ ਅਪਡੇਟ: ਸਿਵਲ ਸਰਜਨ

ਪਟਿਆਲਾ ,26 ਜੂਨ  (           )

ਸਿਵਲ ਸਰਜਨ ਡਾ. ਸਤਿੰਦਰ ਸਿੰਘ ਅਤੇ ਜਿਲਾ ਟੀਕਾਕਰਨ ਅਫਸਰ ਡਾ. ਵੀਨੂੰ ਗੋਇਲ ਨੇ ਦੱਸਿਆ ਕਿ ਅੱਜ ਜਿਲ੍ਹੇ ਵਿਚ ਕੋਵਿਡ ਟੀਕਾਕਰਨ ਤਹਿਤ 9624 ਨਾਗਰਿਕਾਂ ਨੇ ਕੋਵਿਡ ਵੈਕਸੀਨ ਦੇ ਟੀਕੇ ਲਗਵਾਏ ਗਏ ।ਜਿਸ ਨਾਲ ਜਿਲ੍ਹੇ ਵਿੱਚ ਕੋਵਿਡ ਟੀਕਾਕਰਣ ਦਾ ਅੰਕੜਾ 4,43,204 ਹੋ ਗਿਆ ਹੈ। ਉਨਾਂ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਜਿਸ ਵਿਚ ਪਟਿਆਲਾ ਅਤੇ ਲੁਧਿਆਣਾ ਵਿੱਚ ਕੋਵਿਡ ਦੇ ਡੈਲਟਾ ਪਲੱਸ ਵੇਰੀਐਂਟ ਪਾਏ ਜਾਣ ਦੀ ਸ਼ੂਚਨਾਂ ਦਿੱਤੀ ਗਈ ਸੀ । ਉਸ ਸਬੰਧੀ ਡਿਟੇਲ ਰਿਪੋਰਟ ਪ੍ਰਾਪਤ ਹੋ ਗਈ ਹੈ।ਜਿਸ ਵਿਚ ਪਟਿਆਲਾ ਦੇ ਏਕਤਾ ਨਗਰ ਇਲਾਕੇ ਦੇ 26 ਸਾਲਾ ਵਸਨੀਕ ਜ਼ੋ ਕਿ ਪਿਛਲੇ ਮਹੀਨੇ ਕੋਵਿਡ ਪਾਜੇਟਿਵ ਪਾਇਆ ਗਿਆ ਸੀ, ਉਸ ਦੇ ਸੈਂਪਲ ਦੇ ਵਾਇਰਸ ਦੀ ਜ਼ੀਨੋਟੈਸਟਿੰਗ ਰਿਪੋਰਟ ਵਿਚ ਵਾਇਰਸ ਦੇ ਨਵੇਂ ਰੂਪ ਡੈਲਟਾ ਪਲੱਸ ਵੇਰੀਐਂਟ ਦੀ ਪੁਸ਼ਟੀ ਹੋਈ ਹੈ। ਉਨਾਂ ਦੱਸਿਆ ਕਿ ਮਰੀਜ਼ ਹੁਣ ਬਿਲਕੁਲ ਤੰਦਰੁਸਤ ਹੈ , ਬਿਮਾਰੀ ਦੌਰਾਨ ਹੋਮ ਆਈਸੋਲੇਸ਼ਨ ਅਧੀਨ ਹੀ ਰਿਹਾ ਹੈ ਅਤੇ ਪਰਿਵਾਰਿਕ ਮੈਂਬਰਾਂ ਵਿੱਚ ਵੀ ਕੋਈ ਲੱਛਣ ਦੇਖਣ ਨੂੰ ਨਹੀਂ ਮਿਲੇ। ਫਿਰ ਵੀ ਸਿਹਤ ਵਿਭਾਗ ਇਸ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਉਸ ਇਲਾਕੇ ਵਿਚ ਹੋਰ ਨਵੇਂ ਕੇਸਾਂ ਦੀ ਭਾਲ ਲਈ ਸਰਵੇ ਕਰ ਰਿਹਾ ਹੈ ਅਤੇ ਪਿਛਲੇ ਮਹੀਨੇ ਦੌਰਾਨ ਉਸ ਇਲਾਕੇ ਵਿਚ ਪਾਏ ਗਏ ਹੋਰ ਪਾਜੇਟਿਵ ਕੇਸਾਂ ਦੇ ਸੈਂਪਲ ਵਾਇਰਲ ਜ਼ੀਨੋਟਾਈਪਿੰਗ ਟੈਸਟ ਲਈ ਦਿੱਲੀ ਭੇਜੇ ਜਾਣਗੇ। ਮੌਜੂਦਾ ਸਥਿਤੀ ਮੁਤਾਬਿਕ ਘਬਰਾਉਣ ਦੀ ਜ਼ਰੂਰਤ ਨਹੀਂ ਹੈ ।ਉਨ੍ਹਾਂ ਇਹ ਵੀ ਕਿਹਾ ਕਿ ਤੀਸਰੀ  ਲਹਿਰ ਜਾਂ ਨਵੇਂ ਵੇਰੀਐਂਟ ਦੇ ਪ੍ਰਕੋਪ ਤੋਂ ਬਚਾਅ ਲਈ ਵੈਕਸੀਨੇਸ਼ਨ ਬਹੁਤ ਜ਼ਰੂਰੀ ਹੈ । ਇਸ ਲਈ ਹੁਣ 18 ਸਾਲ ਦੀ ਉਮਰ ਤੋਂ ਉਪਰ ਦੇ ਸਾਰੇ ਨਾਗਰਿਕਾਂ ਨੂੰ ਵੈਕਸੀਨੇਸ਼ਨ ਜ਼ਰੂਰ ਕਰਵਾਉਣੀ ਚਾਹੀਦੀ ਹੈ ।

ਅੱਜ ਦਾ ਜ਼ਿਲ੍ਹਾ ਪਟਿਆਲਾ ਦਾ ਕੋਵਿਡ ਅਪਡੇਟ: ਸਿਵਲ ਸਰਜਨ
Civil Surgeon

ਸਿਵਲ ਸਰਜਨ ਡਾ.ਸਤਿੰਦਰ ਸਿੰਘ ਨੇ ਕੱਲ ਮਿਤੀ 27 ਜੂਨ ਦੇ ਕੋਵਿਡ ਟੀਕਾਕਰਨ ਕਂੈਪਾਂ ਬਾਰੇ ਜਾਣਕਾਰੀ ਦਿੰਦੇ ਦੱਸਿਆ ਕਿ ਕੋਵੀਸ਼ੀਲਡ ਵੈਕਸੀਨ ਨਾਲ 18 ਸਾਲ ਦੀ ਉਮਰ ਤੋਂ ਉਪਰ ਦੇ ਸਾਰੇ ਨਾਗਰਿਕਾਂ ਦਾ ਪਟਿਆਲਾ ਸ਼ਹਿਰ ਦੇ ਸਰਕਾਰੀ ਗਰਲਜ ਸਕੂਲ ਮਾਡਲ ਟਾਉਨ, ਸਾਂਝਾ ਸਕੂਲ ਤ੍ਰਿਪੜੀ, ਵੀਰ ਹਕੀਕਤ ਰਾਏ ਸਕੂਲ, ਕਮਿਉਨਿਟੀ ਮੈਡੀਸਨ ਵਿਭਾਗ ਰਾਜਿੰਦਰਾ ਹਸਪਤਾਲ, ਕਮਿਉਨਿਟੀ ਹਾਲ ਪੁਲਿਸ ਲਾਈਨ,ਕੰਬੋਜ਼ ਧਰਮਸ਼ਾਲਾ ਨੇੜੇ ਸ਼ਨੀ ਦੇਵ ਮੰਦਿਰ ਕਸ਼ਮੀਰੀ ਟੋਬਾ ,ਐਸ ਡੀ ਸਕੂਲ ਸਰਹਿੰਦੀ ਬਾਜ਼ਾਰ, ਰਾਮ ਲੀਲਾ ਗਰਾਂਊਂਡ, ਸ਼ਿਵ ਮੰਦਿਰ ਸਫਾਬਾਦੀ ਗੇਟ, ਰਾਧਾ ਸੁਆਮੀ ਸਤਿਸੰਗ ਘਰ ਪਟਿਆਲਾ, ਜ਼ੀਨੇਘਰ ਧਰਮਸ਼ਾਲਾ ਤੋਪ ਖਾਨਾਂ ਮੋੜ, ਡਾਕਟਰ ਇਨਕਲੇਵ,ਮਥੁਰਾ ਕਲੌਨੀ,33 ਫੁੱਟਾ ਰੋਡ ਰਾਮ ਨਗਰ, ਐਮ.ਸੀ. ਆਫਿਸ ਨਿਊ ਗੇ੍ਰਨ ਮਾਰਕੀਟ, ਨਾਭਾ ਦੇ ਐਮ. ਪੀ. ਡਬਲਿਯੂ ਸਕੂਲ ਅਤੇ ਨਿਰੰਕਾਰੀ ਭਵਨ, ਰਾਜਪੁਰਾ ਦੇ ਪਟੇਲ ਕਾਲਜ, ਬੁੰਗੇ ਇੰਡੀਆ ਲਿਮਟਿਡ, ਹਿੰਦੋਸਤਾਨ ਯੂਨੀਲਿਵਰ ਲਿਮਟਿਡ, ਰਾਧਾ ਸੁਆਮੀ ਸਤਿਸੰਗ ਘਰ, ਸਮਾਣਾ ਦੇ ਅਗਰਵਾਲ ਧਰਮਸ਼ਾਲਾ, ਘਨੌਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਤੇ ਪਾਤੜਾਂ ਦੇ ਗੁਰੂਦੁਆਰਾ ਸਾਹਿਬ ਤੋ ਇਲਾਵਾ, ਬਲਾਕ ਹਰਪਾਲਪੁਰ , ਬਲਾਕ ਕੌਲੀ, ਬਲਾਕ ਕਾਲੋਮਾਜਰਾ ,ਬਲਾਕ ਭਾਦਸੋਂ,ਬਲਾਕ ਦੁੱਧਨਸਾਧਾਂ ਬਲਾਕ ਸ਼ੁਤਰਾਣਾ ਆਦਿ ਦੇ ਪਿੰਡਾਂ ਵਿੱਚ ਕੋਵਿਡ ਟੀਕਾਕਰਨ ਕੀਤਾ ਜਾਵੇਗਾ।

ਸਿਵਲ ਸਰਜਨ  ਡਾ. ਸਤਿੰਦਰ ਸਿੰਘ ਨੇ ਕਿਹਾ ਕਿ ਅੱਜ ਜਿਲੇ ਵਿੱਚ 11 ਕੋਵਿਡ ਪੋਜੀਟਿਵ ਕੇਸ ਪਾਏ ਗਏ ਹਨ, ਜਿਸ ਨਾਲ  ਪੋਜਟਿਵ ਕੇਸਾਂ ਦੀ ਗਿਣਤੀ 48415 ਹੋ ਗਈ ਹੈ, ਮਿਸ਼ਨ ਫਤਿਹ ਤਹਿਤ ਜਿਲੇ੍ਹ ਦੇ 41 ਹੋਰ ਮਰੀਜ ਕੋਵਿਡ ਤੋਂ ਠੀਕ ਹੋ ਗਏ ਹਨ ਜਿਸ ਨਾਲ ਜਿਲ੍ਹੇ ਵਿਚ ਕੋਵਿਡ ਤੋਂ ਠੀਕ ਹੋਣ ਵਾਲੇ ਮਰੀਜਾਂ ਦੀ ਗਿਣਤੀ ਹੁਣ 46872 ਹੋ ਗਈ ਹੈ ਜਿਲੇ੍ਹ ਵਿੱਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 215 ਹੈ, ਜਿਲੇ੍ਹ ਵਿੱਚ 02 ਕੋਵਿਡ ਪੋਜਟਿਵ ਮਰੀਜ਼ਾਂ ਦੀ ਮੌਤ ਹੋਣ ਕਾਰਣ ਮੌਤਾਂ ਦੀ ਗਿਣਤੀ 1328 ਹੋ ਗਈ ਹੈ।

ਪੋਜਟਿਵ ਆਏ ਕੇਸਾਂ ਬਾਰੇ ਸਿਵਲ ਸਰਜਨ ਡਾ. ਸਤਿੰਦਰ ਸਿੰਘ ਨੇ ਦੱਸਿਆ ਕਿ ਇਹਨਾਂ 11 ਕੇਸਾਂ ਵਿਚੋਂ ਪਟਿਆਲਾ ਸ਼ਹਿਰ ਤੋਂ 02, ਨਾਭਾ ਤੋਂ 03, ਬਲਾਕ ਕਾਲੋਮਾਜਰਾ ਤੋਂ 01, ਬਲਾਕ ਭਾਦਸੋਂ ਤੋਂ 03 ਅਤੇ ਬਲਾਕ ਕੌਲੀ ਤੋਂ 02 ਕੇਸ ਰਿਪੋਰਟ ਹੋਏ ਹਨ ।

ਸਿਹਤ ਵਿਭਾਗ ਦੀਆਂ ਟੀਮਾਂ ਵੱਲੋ ਜਿਲੇ ਵਿੱਚ ਅੱਜ 3207 ਦੇ ਕਰੀਬ ਕੋਵਿਡ ਜਾਂਚ ਲਈ ਸੈਂਪਲ ਲਏ ਗਏ ਹਨ, ਹੁਣ ਤੱਕ ਜਿਲੇ ਵਿਚ ਕੋਵਿਡ ਜਾਂਚ ਸਬੰਧੀ 7,55,880 ਸੈਂਪਲ ਲਏ ਜਾ ਚੁੱਕੇ ਹਨ, ਜਿਹਨਾਂ ਵਿਚੋ ਜਿਲਾ ਪਟਿਆਲਾ ਦੇ 48415 ਕੋਵਿਡ ਪੋਜਟਿਵ, 7,06,137 ਨੈਗੇਟਿਵ ਅਤੇ ਲਗਭਗ 1328 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।